Home /News /lifestyle /

Employment: ਇਸ ਡਿਜੀਟਲ ਪੇਮੈਂਟ ਕੰਪਨੀ 'ਚ ਹੋਵੇਗੀ ਬੰਪਰ ਭਰਤੀ, ਤੁਸੀ ਵੀ ਪਾਓ ਨੌਕਰੀ

Employment: ਬੈਂਗਲੁਰੂ ਸਥਿਤ ਡਿਜੀਟਲ ਪੇਮੈਂਟ ਪਲੇਟਫਾਰਮ PhonePe ਨੇ ਐਲਾਨ ਕੀਤਾ ਹੈ ਕਿ ਇਹ ਦਸੰਬਰ 2022 ਤੱਕ ਕੁੱਲ ਕਰਮਚਾਰੀਆਂ ਦੀ ਗਿਣਤੀ ਨੂੰ ਦੁੱਗਣਾ ਕਰ ਦੇਵੇਗੀ। ਕੰਪਨੀ 2800 ਲੋਕਾਂ ਨੂੰ ਨੌਕਰੀ ਦੇਵੇਗੀ ਅਤੇ ਆਪਣੇ ਕਰਮਚਾਰੀਆਂ ਦੀ ਗਿਣਤੀ 2600 ਤੋਂ ਵਧਾ ਕੇ 5400 ਕਰੇਗੀ। ਕੰਪਨੀ ਬੇਂਗਲੁਰੂ, ਪੁਣੇ, ਮੁੰਬਈ, ਦਿੱਲੀ ਅਤੇ ਬਾਕੀ ਦੇਸ਼ ਵਿੱਚ ਵੱਖ-ਵੱਖ ਅਹੁਦਿਆਂ 'ਤੇ ਇੰਜੀਨੀਅਰਿੰਗ, ਪ੍ਰੋਡਕਸ਼ਨ, ਐਨਾਲਸਿਸ, ਬਿਜ਼ਨੈੱਸ ਡੈਵਲਪਮੈਂਟ ਅਤੇ ਸੇਲਸ ਟੀਮਾਂ ਵਿੱਚ 2800 ਲੋਕਾਂ ਦੀ ਭਰਤੀ ਕਰਨ ਦੀ ਯੋਜਨਾ ਬਣਾ ਰਹੀ ਹੈ।

ਹੋਰ ਪੜ੍ਹੋ ...
  • Share this:

PhonePe ਦੇ ਮਨੁੱਖੀ ਸੰਸਾਧਨ (human resource) ਦੇ ਮੁਖੀ ਮਨਮੀਤ ਸੰਧੂ ਨੇ ਕਿਹਾ, "ਅਸੀਂ ਤਕਨਾਲੋਜੀ ਦੇ ਆਧਾਰ 'ਤੇ ਇੱਕ ਲੰਬੇ ਸਮੇਂ ਲਈ ਟਿਕਾਊ ਸੰਗਠਨ ਬਣਾ ਰਹੇ ਹਾਂ। ਸਾਨੂੰ ਮਾਣ ਹੈ ਕਿ PhonePe ਚਾਹਵਾਨ ਲੋਕਾਂ ਵਿੱਚ ਪਸੰਦ ਦੇ ਰੁਜ਼ਗਾਰਦਾਤਾ ਵਜੋਂ ਉਭਰਿਆ ਹੈ। ਕੰਪਨੀ ਤੁਹਾਨੂੰ ਉਦਯੋਗ ਦੀਆਂ ਕੁਝ ਸਭ ਤੋਂ ਗੁੰਝਲਦਾਰ ਸਮੱਸਿਆਵਾਂ 'ਤੇ ਕੰਮ ਕਰਨ ਦਾ ਮੌਕਾ ਦੇ ਕੇ ਤੁਹਾਨੂੰ ਸਿੱਖਣ ਅਤੇ ਵਧਣ ਦਾ ਮੌਕਾ ਦਿੰਦੀ ਹੈ।" ਸੰਧੂ ਨੇ ਕਿਹਾ ਕਿ ਕੰਪਨੀ PhonePe ਯੂਨੀਵਰਸਿਟੀ ਵਿੱਚ ਵੀ ਸਰਗਰਮੀ ਨਾਲ ਨਿਵੇਸ਼ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਇਹ ਤਕਨੀਕ ਨਾਲ ਸਬੰਧਤ ਇੱਕ ਸੰਪੂਰਨ ਯੋਜਨਾ ਹੈ, ਜਿਸ ਦਾ ਉਦੇਸ਼ ਇੰਜੀਨੀਅਰਾਂ ਨੂੰ ਪੜ੍ਹਾਉਣਾ ਅਤੇ ਉਨ੍ਹਾਂ ਦੇ ਪ੍ਰਭਾਵ ਨੂੰ ਤੇਜ਼ੀ ਨਾਲ ਵਧਾਉਣਾ ਹੈ। ਨਾਲ ਹੀ, ਇਸਦਾ ਉਦੇਸ਼ ਸਟਾਰਟਅਪ ਸੈਕਟਰ ਵਿੱਚ ਕੰਮ ਕਰਨ ਲਈ ਤਿਆਰ ਇੰਜੀਨੀਅਰਾਂ ਦੇ ਪ੍ਰਸਾਰ ਨੂੰ ਸਮਰੱਥ ਬਣਾਉਣਾ ਹੈ। ਸੰਧੂ ਦੇ ਅਨੁਸਾਰ, “ਇੱਕ ਵਿਭਿੰਨ, ਜੀਵੰਤ ਅਤੇ ਸਕਾਰਾਤਮਕ ਕਾਰਜ ਸਥਾਨ ਬਣਾਉਣ ਲਈ PhonePe ਦੇ ਪ੍ਰਗਤੀਸ਼ੀਲ ਯਤਨਾਂ ਨੂੰ ਪਿਛਲੇ ਸਾਲ ਇਸ ਦੀ ਵਿਭਿੰਨਤਾ ਅਤੇ ਸ਼ਮੂਲੀਅਤ ਪਹਿਲਕਦਮੀ ਦੀ ਸ਼ੁਰੂਆਤ ਦੇ ਨਾਲ ਰਸਮੀ ਰੂਪ ਦਿੱਤਾ ਗਿਆ ਸੀ। ਉਦੋਂ ਤੋਂ ਕੰਪਨੀ ਨੇ ਲੀਡਰਸ਼ਿਪ ਦੀਆਂ ਭੂਮਿਕਾਵਾਂ ਵਿੱਚ ਔਰਤਾਂ ਦੀ ਪ੍ਰਤੀਨਿਧਤਾ ਵਿੱਚ ਵਾਧਾ ਦੇਖਿਆ ਹੈ। ਨਾਲ ਹੀ ਅਪਾਹਜਤਾ ਵਾਲੇ ਅਤੇ LGBTQI ਭਾਈਚਾਰੇ ਦੇ ਹੋਰ ਲੋਕਾਂ ਨੂੰ ਭਰਤੀ ਕੀਤਾ ਗਿਆ ਹੈ।

ਮਾਰਕੀਟ ਕੀਮਤ ਤੋਂ ਵੱਧ ਤਨਖਾਹ ਦੇ ਰਹੀ ਕੰਪਨੀ : ਕੰਪਨੀ ਦਾ ਦਾਅਵਾ ਹੈ ਕਿ ਉਹ ਮਾਰਕੀਟ ਰੇਟ ਤੋਂ ਵੱਧ ਭੁਗਤਾਨ ਕਰਦੀ ਹੈ ਅਤੇ ਲੋਕਾਂ ਨੂੰ ਬਰਖਾਸਤ ਕਰਨ ਦੀ ਦਰ ਮਾਰਕੀਟ ਰੇਟ ਤੋਂ ਘੱਟ ਹੈ। ਇਸ ਤੋਂ ਇਲਾਵਾ, ਕੰਪਨੀ ਕਰਮਚਾਰੀਆਂ ਨੂੰ ਕਰਮਚਾਰੀ ਸਟਾਕ ਓਨਰਸ਼ਿਪ ਪ੍ਰੋਗਰਾਮ ਦੇ ਤਹਿਤ ਕਮਾਈ ਬਣਾਉਣ ਦਾ ਮੌਕਾ ਵੀ ਦਿੰਦੀ ਹੈ। ਤੁਹਾਨੂੰ ਦਸ ਦੇਈਏ ਕਿ PhonePe ਦੀ ਸਥਾਪਨਾ ਦਸੰਬਰ 2015 ਵਿੱਚ ਕੀਤੀ ਗਈ ਸੀ। ਕੰਪਨੀ ਦਾ ਦਾਅਵਾ ਹੈ ਕਿ ਉਨ੍ਹਾਂ ਵੱਲੋਂ ਟੀਅਰ 2,3,4 ਅਤੇ 27 ਮਿਲੀਅਨ ਤੋਂ ਵੱਧ ਔਫਲਾਈਨ ਵਪਾਰੀਆਂ ਨੂੰ ਡਿਜੀਟਾਈਜ਼ ਕੀਤਾ ਦਿਆ ਹੈ। ਇਸ ਤੋਂ ਇਲਾਵਾ ਕੰਪਨੀ ਦੇਸ਼ ਵਿੱਚ 99% ਪਿੰਨ ਕੋਡਾਂ ਨੂੰ ਕਵਰ ਕਰਨ ਦਾ ਦਾਅਵਾ ਕਰਦੀ ਹੈ। PhonePe ਦੀ ਵਰਤੋਂ ਕਰ ਕੇ, ਉਪਭੋਗਤਾ ਪੈਸੇ ਦਾ ਲੈਣ-ਦੇਣ, ਮੋਬਾਈਲ ਰੀਚਾਰਜ ਅਤੇ ਸਟੋਰ ਵਿੱਚ ਭੁਗਤਾਨ ਆਦਿ ਕਰ ਸਕਦੇ ਹਨ।
Published by:rupinderkaursab
First published:

Tags: Business, Businessman, Digital, Jobs, Recruitment

ਅਗਲੀ ਖਬਰ