Home /News /lifestyle /

UPI ਸਰਵਿਸ 'ਤੇ ਨਹੀਂ ਲੱਗੇਗਾ ਕੋਈ ਖ਼ਰਚਾ, ਰਹੇਗੀ ਮੁਫ਼ਤ- ਵਿੱਤ ਮੰਤਰਾਲਾ

UPI ਸਰਵਿਸ 'ਤੇ ਨਹੀਂ ਲੱਗੇਗਾ ਕੋਈ ਖ਼ਰਚਾ, ਰਹੇਗੀ ਮੁਫ਼ਤ- ਵਿੱਤ ਮੰਤਰਾਲਾ

UPI ਸਰਵਿਸ 'ਤੇ ਨਹੀਂ ਲੱਗੇਗਾ ਕੋਈ ਖ਼ਰਚਾ, ਰਹੇਗੀ ਮੁਫ਼ਤ- ਵਿੱਤ ਮੰਤਰਾਲਾ

UPI ਸਰਵਿਸ 'ਤੇ ਨਹੀਂ ਲੱਗੇਗਾ ਕੋਈ ਖ਼ਰਚਾ, ਰਹੇਗੀ ਮੁਫ਼ਤ- ਵਿੱਤ ਮੰਤਰਾਲਾ

ਅੱਜ-ਕੱਲ ਹਰ ਕੋਈ ਪੇਮੈਂਟ ਕਰਨ ਲਈ ਯੂਪੀਆਈ ਦੀ ਵਰਤੋਂ ਕਰ ਰਿਹਾ ਹੈ। ਯੂਨੀਫਾਈਡ ਪੇਮੈਂਟ ਇੰਟਰਫੇਸ ਇੱਕ ਡਿਜਿਟਲ ਪੇਮੈਂਟ ਐਪ ਹੈ। ਹਰ ਛੋਟੀ ਤੋਂ ਵੱਡੀ ਚੀਜ਼ ਦੀ ਪੇਮੈਂਟ ਲਈ ਤੁਸੀਂ ਕੈਸ਼ ਦੇ ਬਦਲੇ ਯੂਨੀਫਾਈਡ ਪੇਮੈਂਟ ਇੰਟਰਫੇਸ (UPI) ਦੁਆਰਾ ਇੱਕ ਮਿੰਟ 'ਚ ਪੇਮੈਂਟ ਕਰ ਸਕਦੇ ਹਨ।

  • Share this:

ਹਾਲ ਹੀ ਵਿੱਚ ਖ਼ਬਰ ਆਈ ਸੀ ਕਿ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਯੂਨੀਫਾਈਡ ਪੇਮੈਂਟ ਇੰਟਰਫੇਸ (Unified Payment Interface) (ਯੂਪੀਆਈ) ਦੀ ਸਮੀਖਿਆ ਕਰ ਰਿਹਾ ਹੈ ਅਤੇ ਯੂਨੀਫਾਈਡ ਪੇਮੈਂਟ ਇੰਟਰਫੇਸ ਦੁਆਰਾ ਕੀਤੇ ਗਏ ਭੁਗਤਾਨਾਂ 'ਤੇ ਚਾਰਜ ਲਗਾ ਸਕਦਾ ਹੈ। ਹੁਣ ਵਿੱਤ ਮੰਤਰਾਲੇ (Ministry of Finance) ਨੇ ਰਾਹਤ ਦੀ ਜਾਣਕਾਰੀ ਦਿੱਤੀ ਹੈ। ਮੰਤਰਾਲੇ ਨੇ ਕਿਹਾ ਕਿ ਸਰਕਾਰ UPI ਭੁਗਤਾਨ ਸੇਵਾ 'ਤੇ ਕੋਈ ਚਾਰਜ ਲਗਾਉਣ 'ਤੇ ਵਿਚਾਰ ਨਹੀਂ ਕਰ ਰਹੀ ਹੈ।

ਵਿੱਤ ਮੰਤਰਾਲੇ ਨੇ ਟਵੀਟ ਕੀਤਾ, “ਯੂਪੀਆਈ ਇੱਕ ਅਜਿਹਾ ਡਿਜੀਟਲ ਪਲੇਟਫਾਰਮ ਹੈ ਜੋ ਜਨਤਾ ਲਈ ਬਹੁਤ ਸੁਵਿਧਾਜਨਕ ਹੈ ਅਤੇ ਅਰਥਵਿਵਸਥਾ ਵਿੱਚ ਇੱਕ ਵੱਡਾ ਯੋਗਦਾਨ ਹੈ। UPI ਭੁਗਤਾਨ ਸੇਵਾ ਲਈ ਕੋਈ ਖਰਚਾ ਨਹੀਂ ਲਿਆ ਜਾ ਰਿਹਾ ਹੈ। ਸੇਵਾ ਪ੍ਰਦਾਤਾਵਾਂ (Service Providers) ਲਈ ਕਾਸਟ ਰਿਕਵਰੀ (Cost Recovery) ਲਈ ਹੋਰ ਵਿਕਲਪਾਂ 'ਤੇ ਵਿਚਾਰ ਕੀਤਾ ਜਾਵੇਗਾ।"

UPI ਕੀ ਹੈ

ਤੁਹਾਨੂੰ ਦੱਸ ਦੇਈਏ ਕਿ UPI ਇੱਕ ਰੀਅਲ ਟਾਈਮ ਪੇਮੈਂਟ ਸਿਸਟਮ ਹੈ, ਜੋ ਇੱਕ ਬੈਂਕ ਖਾਤੇ ਤੋਂ ਦੂਜੇ ਬੈਂਕ ਖਾਤੇ ਵਿੱਚ ਤੁਰੰਤ ਪੈਸੇ ਟ੍ਰਾਂਸਫਰ ਕਰਨ ਦੀ ਆਗਿਆ ਦਿੰਦਾ ਹੈ। ਖਾਸ ਗੱਲ ਇਹ ਹੈ ਕਿ ਤੁਸੀਂ UPI ਰਾਹੀਂ ਕਿਸੇ ਵੀ ਸਮੇਂ, ਰਾਤ ​​ਜਾਂ ਦਿਨ ਪੈਸੇ ਟ੍ਰਾਂਸਫਰ ਕਰ ਸਕਦੇ ਹੋ।

UPI ਸਿਸਟਮ ਆਫ ਮਨੀ ਟ੍ਰਾਂਸਫਰ ਕਿਵੇਂ ਕੰਮ ਕਰਦਾ ਹੈ

UPI ਸੁਵਿਧਾ ਵਰਤਣ ਲਈ ਕਾਫੀ ਆਸਾਨ ਹੈ। ਇਸਦੇ ਲਈ, ਤੁਹਾਨੂੰ ਆਪਣੇ ਮੋਬਾਈਲ ਵਿੱਚ ਕੋਈ ਵੀ UPI ਐਪ ਜਿਵੇਂ ਕਿ Paytm, PhonePe, Google Pay, BHIM ਆਦਿ ਨੂੰ ਡਾਊਨਲੋਡ ਕਰਨਾ ਹੋਵੇਗਾ।

ਤੁਸੀਂ ਆਪਣੇ ਬੈਂਕ ਖਾਤੇ ਨੂੰ UPI ਐਪ ਨਾਲ ਲਿੰਕ ਕਰਕੇ ਇਸ ਸਿਸਟਮ ਦੀ ਵਰਤੋਂ ਕਰ ਸਕਦੇ ਹੋ। UPI ਰਾਹੀਂ, ਤੁਸੀਂ ਇੱਕ ਬੈਂਕ ਖਾਤੇ ਨੂੰ ਕਈ UPI ਐਪਾਂ ਨਾਲ ਲਿੰਕ ਕਰ ਸਕਦੇ ਹੋ। ਇਸ ਦੇ ਨਾਲ ਹੀ, ਇੱਕ UPI ਐਪ ਰਾਹੀਂ ਕਈ ਬੈਂਕ ਖਾਤਿਆਂ ਨੂੰ ਚਲਾਇਆ ਜਾ ਸਕਦਾ ਹੈ।

Published by:Drishti Gupta
First published:

Tags: Business, Life, UPI 123PAY