Home /News /lifestyle /

Shirdi Flight Package: ਸ਼ਿਰਡੀ ਦੇ ਦਰਸ਼ਨ ਲਈ ਨਹੀਂ ਹੋਵੇਗਾ ਵੱਧ ਖਰਚ, IRCTC ਦੇ ਰਿਹਾ ਇਹ ਆਫਰ

Shirdi Flight Package: ਸ਼ਿਰਡੀ ਦੇ ਦਰਸ਼ਨ ਲਈ ਨਹੀਂ ਹੋਵੇਗਾ ਵੱਧ ਖਰਚ, IRCTC ਦੇ ਰਿਹਾ ਇਹ ਆਫਰ

Shirdi Flight Package:

Shirdi Flight Package:

Shirdi Flight Package:  ਇਸ ਵਾਰ ਸਰਦੀਆਂ ਵਿੱਚ ਅਧਿਆਤਮ ਨੂੰ ਮਹਿਸੂਸ ਕਰਨਾ ਚਾਹੁੰਦੇ ਹੋ ਤਾਂ ਆਈਆਰਸੀਟੀਸੀ ਤੁਹਾਡੀ ਇਸ ਵਿੱਚ ਮਦਦ ਕਰ ਸਕਦਾ ਹੈ। ਇਸ ਵਾਰ IRCTC ਤੁਹਾਡੇ ਲਈ ਕਿਫਾਇਤੀ ਕੀਮਤਾਂ 'ਤੇ ਸ਼ਿਰਡੀ ਜਾਣ ਦਾ ਇੱਕ ਵਿਸ਼ੇਸ਼ ਮੌਕਾ ਲੈ ਕੇ ਆਇਆ ਹੈ। ਇਸ ਪੈਕੇਜ ਦਾ ਨਾਮ ਦਿੱਲੀ ਸ਼ਿਰਡੀ ਫਲਾਈਟ ਪੈਕੇਜ ਹੈ। ਇਹ ਪੈਕੇਜ 15300 ਰੁਪਏ ਤੋਂ ਸ਼ੁਰੂ ਕੀਤਾ ਗਿਆ ਹੈ। 2 ਦਿਨ/ਇੱਕ ਰਾਤ ਦੇ ਇਸ ਪੈਕੇਜ ਵਿੱਚ ਤੁਹਾਨੂੰ ਫਲਾਈਟ ਰਾਹੀਂ ਸਫਰ ਕਰਨ ਤੋਂ ਇਲਾਵਾ ਕਈ ਸਹੂਲਤਾਂ ਮਿਲਣਗੀਆਂ।

ਹੋਰ ਪੜ੍ਹੋ ...
  • Share this:

IRCTC ਨੇ ਟਵੀਟ ਕਰਕੇ ਕਿਹਾ ਹੈ ਕਿ ਜੇਕਰ ਤੁਹਾਡੀ ਕੋਈ ਧਾਰਮਿਕ ਯਾਤਰਾ ਕਰਨ ਦੀ ਯੋਜਨਾ ਹੈ ਤਾਂ ਰੇਲਵੇ ਤੁਹਾਡੇ ਲਈ ਵਿਸ਼ੇਸ਼ ਪੈਕੇਜ ਲੈ ਕੇ ਆਇਆ ਹੈ। ਇਸ ਪੈਕੇਜ ਵਿੱਚ ਤੁਹਾਨੂੰ 2 ਦਿਨ ਅਤੇ 1 ਰਾਤ ਰੁਕਣ ਦਾ ਮੌਕਾ ਮਿਲੇਗਾ। ਇਸ ਪੈਕੇਜ ਲਈ ਤੁਹਾਨੂੰ ਪ੍ਰਤੀ ਵਿਅਕਤੀ 15300 ਰੁਪਏ ਖਰਚ ਕਰਨੇ ਪੈਣਗੇ।

ਆਈਆਰਸੀਟੀਸੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤੁਸੀਂ ਆਪਣੀ ਪਸੰਦ ਦੇ ਅਨੁਸਾਰ ਡੇਟ ਚੁਣ ਸਕਦੇ ਹੋ ਅਤੇ ਪੈਕੇਜ ਲੈ ਸਕਦੇ ਹੋ। ਇਸ ਪੈਕੇਜ ਵਿੱਚ, ਤੁਹਾਨੂੰ ਵੈਲਕਮ ਡ੍ਰਿੰਕ ਤੋਂ ਇਲਾਵਾ ਇੱਕ ਰਾਤ ਲਈ ਹੋਟਲ ਵਿੱਚ ਠਹਿਰਣ ਦਾ ਮੌਕਾ ਮਿਲੇਗਾ। ਇਸ ਤੋਂ ਇਲਾਵਾ ਨਾਸ਼ਤਾ ਅਤੇ ਰਾਤ ਦਾ ਖਾਣਾ ਵੀ ਇਸ ਪੈਕੇਜ ਵਿੱਚ ਸ਼ਾਮਲ ਹੋਵੇਗਾ। ਵਧੇਰੇ ਜਾਣਕਾਰੀ ਲਈ ਤੁਸੀਂ https://www.irctctourism.com/ 'ਤੇ ਜਾ ਸਕਦੇ ਹੋ। ਜੇ ਤੁਸੀਂ ਇਸ ਵਾਰ ਸਰਦੀਆਂ ਵਿੱਚ ਸ਼ਿਰਡੀ ਜਾਣ ਦੀ ਸਲਾਹ ਬਣਾ ਲਈ ਹੈ ਤਾਂ ਤੁਸੀਂ ਇਸ ਟੂਰ ਪੈਕੇਜ ਲਈ IRCTC ਦੀ ਵੈੱਬਸਾਈਟ www.irctctourism.com 'ਤੇ ਜਾ ਕੇ ਆਨਲਾਈਨ ਬੁੱਕ ਕਰ ਸਕਦੇ ਹਨ। ਇਸ ਤੋਂ ਇਲਾਵਾ ਆਈਆਰਸੀਟੀਸੀ ਟੂਰਿਸਟ ਫੈਸੀਲੀਟੇਸ਼ਨ ਸੈਂਟਰ, ਜ਼ੋਨਲ ਦਫ਼ਤਰਾਂ ਅਤੇ ਖੇਤਰੀ ਦਫ਼ਤਰਾਂ ਰਾਹੀਂ ਵੀ ਬੁਕਿੰਗ ਕਰਵਾਈ ਜਾ ਸਕਦੀ ਹੈ।

ਆਓ ਜਾਣਦੇ ਹਾਂ IRCTC ਸ਼ਿਰਡੀ ਪੈਕੇਜ ਦੇ ਵੇਰਵਿਆਂ ਬਾਰੇ

ਪੈਕੇਜ ਦਾ ਨਾਮ - ਦਿੱਲੀ ਸ਼ਿਰਡੀ ਫਲਾਈਟ ਪੈਕੇਜ (Delhi Shirdi Flight Package)

ਕਵਰਡ ਡੈਸਟੀਨੇਸ਼ਨ - ਦਿੱਲੀ - ਸ਼ਿਰਡੀ - ਦਿੱਲੀ

ਪੈਕੇਜ ਦੀ ਮਿਆਦ - 2 ਦਿਨ ਅਤੇ 1 ਰਾਤ

ਯਾਤਰਾ ਮੋਡ - ਫਲਾਈਟ

ਰਵਾਨਗੀ - 10.12.2022, 14.01.2023 ਅਤੇ 28.01.2023

ਇਸ ਯਾਤਰਾ ਦੀ ਸ਼ੁਰੂਆਤ ਦਿੱਲੀ ਤੋਂ ਹੋਵੇਗੀ।

Published by:Rupinder Kaur Sabherwal
First published:

Tags: Business, Businessman, IRCTC, Travel