Home /News /lifestyle /

Home Loan: ਇਸ ਮਹਿੰਗਾਈ 'ਚ ਵੀ ਇਹ 10 ਬੈਂਕ ਦੇ ਰਹੇ ਸਭ ਤੋਂ ਘੱਟ ਵਿਆਜ ਦਰ 'ਤੇ ਸਸਤਾ Home Loan, ਦੇਖੋ ਵੇਰਵੇ

Home Loan: ਇਸ ਮਹਿੰਗਾਈ 'ਚ ਵੀ ਇਹ 10 ਬੈਂਕ ਦੇ ਰਹੇ ਸਭ ਤੋਂ ਘੱਟ ਵਿਆਜ ਦਰ 'ਤੇ ਸਸਤਾ Home Loan, ਦੇਖੋ ਵੇਰਵੇ

Home Loan: ਇਸ ਮਹਿੰਗਾਈ 'ਚ ਵੀ ਇਹ 10 ਬੈਂਕ ਦੇ ਰਹੇ ਸਭ ਤੋਂ ਘੱਟ ਵਿਆਜ ਦਰ 'ਤੇ ਸਸਤਾ Home Loan, ਦੇਖੋ ਵੇਰਵੇ

Home Loan: ਇਸ ਮਹਿੰਗਾਈ 'ਚ ਵੀ ਇਹ 10 ਬੈਂਕ ਦੇ ਰਹੇ ਸਭ ਤੋਂ ਘੱਟ ਵਿਆਜ ਦਰ 'ਤੇ ਸਸਤਾ Home Loan, ਦੇਖੋ ਵੇਰਵੇ

1 ਅਕਤੂਬਰ, 2019 ਤੋਂ ਬਾਅਦ ਲਏ ਗਏ ਜ਼ਿਆਦਾਤਰ ਹੋਮ ਲੋਨ, ਇੱਕ ਬਾਹਰੀ ਬੈਂਚਮਾਰਕ ਨਾਲ ਜੁੜੇ ਹੋਏ ਹਨ, ਜੋ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਰੇਪੋ ਰੇਟ ਹੀ ਹੈ। ਇਹੀ ਕਾਰਨ ਹੈ ਕਿ ਰੈਪੋ ਰੇਟ ਵਧਣ ਨਾਲ ਹੋਮ ਲੋਨ ਦੀਆਂ ਦਰਾਂ ਵੀ ਮਹਿੰਗੀਆਂ ਹੋ ਗਈਆਂ ਹਨ।

  • Share this:
ਹਰ ਮੱਧ ਵਰਗੀ ਪਰਿਵਾਰ ਦਾ ਇਹ ਸੁਪਨਾ ਹੁੰਦਾ ਹੈ ਕਿ ਉਨ੍ਹਾਂ ਦਾ ਇੱਕ ਘਰ ਹੋਵੇ। ਪ੍ਰਾਪਰਟੀ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਇਹ ਸੰਭਵ ਨਹੀਂ ਲਗਦਾ ਪਰ ਇਸ ਹਾਲਾਤ ਵਿੱਚ ਹੋਮ ਲੋਨ ਤੁਹਾਡੇ ਕੰਮ ਆਉਂਦਾ ਹੈ। ਪਰ ਉਸ ਵਿੱਚ ਵੀ ਹੁਣ ਦਿੱਕਤ ਆ ਗਈ ਹੈ, ਪਿਛਲੇ ਕੁਝ ਸਮੇਂ ਤੋਂ ਹੋਮ ਲੋਨ ਦੀਆਂ ਦਰਾਂ ਵਿੱਚ ਭਾਰੀ ਵਾਧਾ ਹੋਇਆ ਹੈ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਵੱਲੋਂ ਮਈ ਤੋਂ ਲੈ ਕੇ ਹੁਣ ਤੱਕ ਤਿੰਨ ਵਾਰ ਰੇਪੋ ਰੇਟ ਵਧਾਉਣ ਕਾਰਨ ਅਜਿਹਾ ਹੋਇਆ ਹੈ। ਹੁਣ ਰੈਪੋ ਰੇਟ 5.40% ਹੋ ਗਿਆ ਹੈ।

1 ਅਕਤੂਬਰ, 2019 ਤੋਂ ਬਾਅਦ ਲਏ ਗਏ ਜ਼ਿਆਦਾਤਰ ਹੋਮ ਲੋਨ, ਇੱਕ ਬਾਹਰੀ ਬੈਂਚਮਾਰਕ ਨਾਲ ਜੁੜੇ ਹੋਏ ਹਨ, ਜੋ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਰੇਪੋ ਰੇਟ ਹੀ ਹੈ। ਇਹੀ ਕਾਰਨ ਹੈ ਕਿ ਰੈਪੋ ਰੇਟ ਵਧਣ ਨਾਲ ਹੋਮ ਲੋਨ ਦੀਆਂ ਦਰਾਂ ਵੀ ਮਹਿੰਗੀਆਂ ਹੋ ਗਈਆਂ ਹਨ। ਹਰੇਕ ਬੈਂਕ ਅਤੇ ਵਿੱਤੀ ਸੰਸਥਾ ਦੀਆਂ ਵੱਖ-ਵੱਖ ਹੋਮ ਲੋਨ ਦੀਆਂ ਵਿਆਜ ਦਰਾਂ ਹੁੰਦੀਆਂ ਹਨ। ਇਸ ਲਈ ਹੋਮ ਲੋਨ ਲੈਣ ਤੋਂ ਪਹਿਲਾਂ ਵੱਖ-ਵੱਖ ਬੈਂਕਾਂ ਦੀਆਂ ਵਿਆਜ ਦਰਾਂ ਬਾਰੇ ਜਾਣਨਾ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜਾ ਬੈਂਕ 20 ਸਾਲ ਦੀ ਮਿਆਦ ਲਈ ਘੱਟ ਵਿਆਜ 'ਤੇ 50 ਲੱਖ ਰੁਪਏ ਦਾ ਕਰਜ਼ਾ ਦੇ ਰਿਹਾ ਹੈ।

ਇੰਡੀਅਨ ਓਵਰਸੀਜ਼ ਬੈਂਕ
ਬੈਂਕਬਾਜ਼ਾਰ ਦੀ ਇੱਕ ਰਿਪੋਰਟ ਦੇ ਅਨੁਸਾਰ, ਇੰਡੀਅਨ ਓਵਰਸੀਜ਼ ਬੈਂਕ ਇਸ ਸਮੇਂ ਦੇਸ਼ ਵਿੱਚ ਸਭ ਤੋਂ ਘੱਟ ਵਿਆਜ ਦਰਾਂ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਸਮੇਂ ਇਸ ਬੈਂਕ ਦੀ ਵਿਆਜ ਗਰ 7.15 ਚੱਲ ਰਹੀ ਹੈ ਤੇ ਉਸ ਹਿਸਾਬ ਨਾਲ ਜੇ ਤੁਸੀਂ 20 ਸਾਲਾਂ ਲਈ 50 ਲੱਖ ਰੁਪਏ ਦਾ ਹੋਮ ਲੋਨ ਲੈਂਦੇ ਹੋ ਤਾਂ ਤੁਹਾਡੀ ਮਹੀਨਾਵਾਰ ਈਐਮਆਈ 39,216 ਰੁਪਏ ਬਣੇਗੀ।

ਸੈਂਟਰਲ ਬੈਂਕ ਆਫ ਇੰਡੀਆ
ਜੇਕਰ ਤੁਸੀਂ ਸਸਤੇ ਹੋਮ ਲੋਨ ਦੀ ਤਲਾਸ਼ ਕਰ ਰਹੇ ਹੋ ਤਾਂ ਤੁਹਾਨੂੰ ਸੈਂਟਰਲ ਬੈਂਕ ਆਫ ਇੰਡੀਆ ਨਾਲ ਸੰਪਰਕ ਕਰਨਾ ਚਾਹੀਦਾ ਹੈ। ਸੈਂਟਰਲ ਬੈਂਕ ਆਫ ਇੰਡੀਆ ਇਸ ਸਮੇਂ ਹੋਮ ਲੋਨ ਉੱਤੇ ਘੱਟੋ-ਘੱਟੇ ਵਿਆਜ ਦਰ 7.2 ਫੀਸਦੀ ਚਾਰਜ ਕਰ ਰਿਹਾ ਹੈ। ਉਸ ਹਿਸਾਬ ਨਾਲ ਜੇ ਤੁਸੀਂ 20 ਸਾਲਾਂ ਲਈ 50 ਲੱਖ ਰੁਪਏ ਦਾ ਹੋਮ ਲੋਨ ਲੈਂਦੇ ਹੋ ਤਾਂ ਤੁਹਾਡੀ ਮਹੀਨਾਵਾਰ ਈਐਮਆਈ ₹ 39,367 ਰੁਪਏ ਬਣੇਗੀ।

ਬੈਂਕ ਆਫ ਮਹਾਰਾਸ਼ਟਰ ਅਤੇ ਬੈਂਕ ਆਫ ਇੰਡੀਆ
ਇਹ ਦੋਵੇਂ ਬੈਂਕ 7.3 ਫੀਸਦੀ ਦੀ ਸਾਲਾਨਾ ਵਿਆਜ ਦਰ 'ਤੇ 20 ਸਾਲਾਂ ਲਈ 50 ਲੱਖ ਰੁਪਏ ਦੇ ਹੋਮ ਲੋਨ ਦੀ ਪੇਸ਼ਕਸ਼ ਕਰ ਰਹੇ ਹਨ। ਜੇਕਰ ਤੁਸੀਂ ਇਨ੍ਹਾਂ ਦੋਵਾਂ ਬੈਂਕਾਂ ਤੋਂ ਹੋਮ ਲੋਨ ਲੈਂਦੇ ਹੋ, ਤਾਂ ਤੁਹਾਨੂੰ ₹ 39,670 ਰੁਪਏ ਦੀ EMI ਅਦਾ ਕਰਨੀ ਪਵੇਗੀ।

ਪੰਜਾਬ ਨੈਸ਼ਨਲ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਯੂਨੀਅਨ ਬੈਂਕ ਅਤੇ ਯੂਕੋ ਬੈਂਕ ਤੇ Indian Bank
ਇਨ੍ਹਾਂ ਸਾਰੇ ਬੈਂਕਾਂ ਦੀ ਵਿਆਜ ਦਰ 7.4 ਫੀਸਦੀ ਹੈ। ਇਹ ਦਰ 20 ਸਾਲ ਦੀ ਮਿਆਦ ਵਾਲੇ 50 ਲੱਖ ਰੁਪਏ ਦੇ ਹੋਮ ਲੋਨ ਲਈ ਹੈ। ਇਸ ਲੋਨ ਦੀ EMI ₹ 39,974 ਰੁਪਏ ਹੋਵੇਗੀ।

ਬੈਂਕ ਆਫ ਬੜੌਦਾ : ਜੇਕਰ ਤੁਸੀਂ ਬੈਂਕ ਆਫ ਬੜੌਦਾ ਤੋਂ 20 ਸਾਲਾਂ ਲਈ 50 ਲੱਖ ਰੁਪਏ ਦਾ ਹੋਮ ਲੋਨ ਲੈਂਦੇ ਹੋ, ਤਾਂ ਤੁਹਾਨੂੰ 7.45 ਫੀਸਦੀ ਸਾਲਾਨਾ ਦੀ ਦਰ ਨਾਲ ਵਿਆਜ ਦੇਣਾ ਹੋਵੇਗਾ। ਬੈਂਕ ਆਫ ਬੜੌਦਾ ਤੋਂ ਲਏ ਗਏ ਲੋਨ ਲਈ, ਤੁਹਾਨੂੰ ₹ 40,127 ਰੁਪਏ ਦੀ EMI ਅਦਾ ਕਰਨੀ ਪਵੇਗੀ।
Published by:Tanya Chaudhary
First published:

Tags: Bank, Home loan, Loan

ਅਗਲੀ ਖਬਰ