Home /News /lifestyle /

Tech Update: ਇਹ ਐਪਸ ਤੁਹਾਡੇ ਫੋਨ ਦੀ ਬੈਟਰੀ ਨੂੰ ਕਰਦੀਆਂ ਹਨ ਸਭ ਤੋਂ ਜ਼ਿਆਦਾ Low

Tech Update: ਇਹ ਐਪਸ ਤੁਹਾਡੇ ਫੋਨ ਦੀ ਬੈਟਰੀ ਨੂੰ ਕਰਦੀਆਂ ਹਨ ਸਭ ਤੋਂ ਜ਼ਿਆਦਾ Low

Tech Update: ਇਹ ਐਪਸ ਤੁਹਾਡੇ ਫੋਨ ਦੀ ਬੈਟਰੀ ਨੂੰ ਕਰਦੀਆਂ ਹਨ ਸਭ ਤੋਂ ਜ਼ਿਆਦਾ Low

Tech Update: ਇਹ ਐਪਸ ਤੁਹਾਡੇ ਫੋਨ ਦੀ ਬੈਟਰੀ ਨੂੰ ਕਰਦੀਆਂ ਹਨ ਸਭ ਤੋਂ ਜ਼ਿਆਦਾ Low

ਸਮਾਰਟਫ਼ੋਨ ਅੱਜ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਫ਼ੋਨ ਕਾਲਾਂ ਤੋਂ ਲੈ ਕੇ ਸ਼ਾਪਿੰਗ ਤੱਕ, ਅਸੀਂ ਰੋਜ਼ਾਨਾ ਆਪਣੇ ਬਹੁਤ ਸਾਰੇ ਕੰਮ ਫ਼ੋਨ ਰਾਹੀਂ ਕਰਦੇ ਹਾਂ। ਇਹਨਾਂ ਵਿੱਚੋਂ ਹਰੇਕ ਕੰਮ ਲਈ ਇੱਕ ਐਪ ਹੈ। ਫ਼ੋਨ ਵਿੱਚ ਸਾਡੇ ਲਈ ਸਭ ਤੋਂ ਮਹੱਤਵਪੂਰਨ ਚੀਜ਼ ਇਸਦੀ ਸਟੋਰੇਜ ਅਤੇ ਬੈਟਰੀ ਹੈ। ਫੋਨ 'ਚ ਜ਼ਿਆਦਾ ਐਪਸ ਹੋਣ ਕਾਰਨ ਉਨ੍ਹਾਂ ਦੀ ਸਟੋਰੇਜ ਭਰ ਜਾਂਦੀ ਹੈ, ਫੋਨ ਹੌਲੀ ਹੋ ਜਾਂਦਾ ਹੈ।

ਹੋਰ ਪੜ੍ਹੋ ...
  • Share this:

ਸਮਾਰਟਫ਼ੋਨ ਅੱਜ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਫ਼ੋਨ ਕਾਲਾਂ ਤੋਂ ਲੈ ਕੇ ਸ਼ਾਪਿੰਗ ਤੱਕ, ਅਸੀਂ ਰੋਜ਼ਾਨਾ ਆਪਣੇ ਬਹੁਤ ਸਾਰੇ ਕੰਮ ਫ਼ੋਨ ਰਾਹੀਂ ਕਰਦੇ ਹਾਂ। ਇਹਨਾਂ ਵਿੱਚੋਂ ਹਰੇਕ ਕੰਮ ਲਈ ਇੱਕ ਐਪ ਹੈ। ਫ਼ੋਨ ਵਿੱਚ ਸਾਡੇ ਲਈ ਸਭ ਤੋਂ ਮਹੱਤਵਪੂਰਨ ਚੀਜ਼ ਇਸਦੀ ਸਟੋਰੇਜ ਅਤੇ ਬੈਟਰੀ ਹੈ। ਫੋਨ 'ਚ ਜ਼ਿਆਦਾ ਐਪਸ ਹੋਣ ਕਾਰਨ ਉਨ੍ਹਾਂ ਦੀ ਸਟੋਰੇਜ ਭਰ ਜਾਂਦੀ ਹੈ, ਫੋਨ ਹੌਲੀ ਹੋ ਜਾਂਦਾ ਹੈ। ਇਸ ਦੇ ਨਾਲ ਹੀ ਜ਼ਿਆਦਾ ਐਪਸ ਹੋਣ ਕਾਰਨ ਅਸੀਂ ਫੋਨ ਦੀ ਜ਼ਿਆਦਾ ਵਰਤੋਂ ਵੀ ਕਰਦੇ ਹਾਂ, ਜਿਸ ਕਾਰਨ ਫੋਨ ਦੀ ਬੈਟਰੀ ਜਲਦੀ ਖਤਮ ਹੋ ਜਾਂਦੀ ਹੈ।

ਸਮਾਰਟਫ਼ੋਨ ਦੀ ਵਰਤੋਂ ਸਾਡੀ ਜ਼ਿੰਦਗੀ ਵਿੱਚ ਇੰਨੀ ਵੱਧ ਗਈ ਹੈ ਕਿ ਹੁਣ ਅਸੀਂ ਨਵਾਂ ਸਮਾਰਟਫੋਨ ਖਰੀਦਣ ਤੋਂ ਪਹਿਲਾਂ ਉਸ ਦੀ ਬੈਟਰੀ ਚੈੱਕ ਕਰਦੇ ਹਾਂ। ਇਸ ਨਾਲ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਫੋਨ ਇੱਕ ਵਾਰ ਚਾਰਜ ਹੋ ਕੇ ਕਿੰਨੀ ਦੇਰ ਚੱਲੇਗਾ। ਇਸ ਲਈ ਇਸ ਸਮੇਂ ਜ਼ਿਆਦਾਤਰ ਮਿਡ ਰੇਂਜ ਫੋਨ 4000 ਤੋਂ 5000 ਐਮਏਐਚ ਬੈਰਟੀ ਦੇ ਨਾਲ ਆਉਂਦੇ ਹਨ, ਜੋ ਕਿ ਕਾਫੀ ਜ਼ਿਆਦਾ ਹੈ। ਹੁਣ ਜੇ ਸਾਰਾ ਦਿਨ ਐਪਸ ਵਿੱਚ ਲੱਗੇ ਰਹੋਗੇ ਤਾਂ ਇਸ ਨਾਲ ਬੈਟਰੀ ਤਾਂ ਲੋਅ ਹੋਵੇਗੀ ਹੀ। ਪਰ ਕੀ ਤੁਸੀਂ ਜਾਣਦੇ ਹੋ ਤੁਹਾਡੇ ਵੱਲੋਂ ਇਸਤੇਮਾਲ ਕੀਤੀਆਂ ਜਾਂਦੀਆਂ ਐਪਸ ਕਾਰਨ ਤੁਹਾਡੇ ਫੋਨ ਦੀ ਬੈਟਰੀ ਜਲਦੀ ਡਾਊਨ ਹੋ ਜਾਂਦੀ ਹੈ। ਇਸ ਨੂੰ ਲੈ ਕੇ pcloud ਨੇ ਇੱਕ ਰਿਪੋਰਟ ਸਾਂਝੀ ਕੀਤੀ ਹੈ। ਇਸ ਰਿਪੋਰਟ 'ਚ 20 ਅਜਿਹੇ ਐਪਸ ਦੇ ਬਾਰੇ 'ਚ ਦੱਸਿਆ ਗਿਆ ਹੈ ਜੋ ਸਾਡੇ ਫੋਨ ਦੀ ਸਭ ਤੋਂ ਜ਼ਿਆਦਾ ਬੈਟਰੀ ਦੀ ਵਰਤੋਂ ਕਰਦੇ ਹਨ। ਇਹਨਾਂ ਐਪਾਂ ਵਿੱਚ ਸੋਸ਼ਲ ਮੀਡੀਆ ਐਪਸ ਅਤੇ ਡੇਟਿੰਗ ਐਪਸ ਸ਼ਾਮਲ ਹਨ।

ਆਨਲਾਈਨ ਡੇਟਿੰਗ ਐਪਸ : pcloud ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਆਨਲਾਈਨ ਡੇਟਿੰਗ ਐਪਸ ਤੁਹਾਡੇ ਫੋਨ ਦੀ ਬੈਟਰੀ ਬਹੁਤ ਜਲਦੀ ਖਤਮ ਕਰ ਦਿੰਦੀਆਂ ਹਨ। ਔਨਲਾਈਨ ਡੇਟਿੰਗ ਐਪਸ ਜਿਵੇਂ ਕਿ ਟਿੰਡਰ, ਬੰਬਲ ਅਤੇ ਗ੍ਰਿੰਡਰ ਬਹੁਤ ਜ਼ਿਆਦਾ ਬੈਟਰੀ ਦੀ ਖਪਤ ਕਰਦੇ ਹਨ। ਇਹ ਐਪ ਵੀ ਬੈਕਗ੍ਰਾਉਂਡ ਵਿੱਚ ਚੱਲਦੀਆਂ ਰਹਿੰਦੀਆਂ ਹਨ। ਇਨ੍ਹਾਂ ਤਿੰਨਾਂ ਡੇਟਿੰਗ ਐਪਸ ਵਿੱਚ ਡਾਰਕ ਮੋਡ ਵੀ ਉਪਲਬਧ ਨਹੀਂ ਹੈ। ਇਸ ਲਈ ਇਨ੍ਹਾਂ ਦੀ ਵਰਤੋਂ ਕਰਦੇ ਸਮੇਂ ਬੈਟਰੀ ਤੇਜ਼ੀ ਨਾਲ ਖਤਮ ਹੋ ਜਾਂਦੀ ਹੈ।

ਸੋਸ਼ਲ ਮੀਡੀਆ ਐਪਸ ਜੋ ਸਭ ਤੋਂ ਵੱਧ ਬੈਟਰੀ ਦੀ ਖਪਤ ਕਰਦੀਆਂ ਹਨ : ਫੇਸਬੁੱਕ, ਇੰਸਟਾਗ੍ਰਾਮ, ਸਨੈਪਚੈਟ, ਯੂਟਿਊਬ, ਵਟਸਐਪ ਅਤੇ ਲਿੰਕਡਇਨ ਸਭ ਤੋਂ ਵੱਧ ਬੈਟਰੀ ਦੀ ਖਪਤ ਕਰਦੇ ਹਨ। ਰਿਪੋਰਟ ਮੁਤਾਬਕ ਇਹ ਐਪਸ ਬੈਕਗ੍ਰਾਊਂਡ 'ਚ ਚੱਲਦੇ ਰਹਿੰਦੇ ਹਨ। ਇਹਨਾਂ ਐਪਾਂ ਨੂੰ ਚੱਲਣ ਲਈ ਜ਼ਿਆਦਾ ਬੈਟਰੀ ਦੀ ਲੋੜ ਹੁੰਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇੰਸਟਾਗ੍ਰਾਮ ਨੂੰ ਛੱਡ ਕੇ ਇਨ੍ਹਾਂ 'ਚੋਂ ਕਿਸੇ ਵੀ ਐਪ 'ਤੇ ਡਾਰਕ ਮੋਡ ਵਿਕਲਪ ਉਪਲਬਧ ਨਹੀਂ ਹੈ। ਦੱਸ ਦੇਈਏ ਕਿ ਡਾਰਕ ਮੋਡ ਦੀ ਮਦਦ ਨਾਲ ਤੁਸੀਂ ਆਪਣੇ ਫੋਨ ਦੀ ਬੈਟਰੀ ਬਚਾ ਸਕਦੇ ਹੋ। ਰਿਪੋਰਟਾਂ ਮੁਤਾਬਕ ਇਸ ਤੋਂ ਇਲਾਵਾ Fitbit, Verizon, Uber, Skype, Facebook, Airbnb, Bigo Live, Instagram, Tinder, Bumble, Snapchat, WhatsApp, Zoom, YouTube, Booking.com, Amazon, Telegram, Grinder, Like ਅਤੇ LinkedIn ਐਪਸ ਹਨ ਜੋ ਸਭ ਤੋਂ ਵੱਧ ਬੈਟਰੀ ਖਰਚ ਕਰਦੀਆਂ ਹਨ।

Published by:Drishti Gupta
First published:

Tags: Powerful Battery, Tech News, Tech updates, Technology