Home /News /lifestyle /

ਇਹ 4 ਆਯੁਰਵੈਦਿਕ ਉਪਾਅ ਫੇਫੜਿਆਂ 'ਚ ਜਮ੍ਹਾ ਕਫ ਨੂੰ ਦੂਰ ਕਰਨ 'ਚ ਕਰਨਗੇ ਮਦਦ

ਇਹ 4 ਆਯੁਰਵੈਦਿਕ ਉਪਾਅ ਫੇਫੜਿਆਂ 'ਚ ਜਮ੍ਹਾ ਕਫ ਨੂੰ ਦੂਰ ਕਰਨ 'ਚ ਕਰਨਗੇ ਮਦਦ

ਇਹ 4 ਆਯੁਰਵੈਦਿਕ ਉਪਾਅ ਫੇਫੜਿਆਂ 'ਚ ਜਮ੍ਹਾ ਕਫ ਨੂੰ ਦੂਰ ਕਰਨ 'ਚ ਕਰਨਗੇ ਮਦਦ

ਇਹ 4 ਆਯੁਰਵੈਦਿਕ ਉਪਾਅ ਫੇਫੜਿਆਂ 'ਚ ਜਮ੍ਹਾ ਕਫ ਨੂੰ ਦੂਰ ਕਰਨ 'ਚ ਕਰਨਗੇ ਮਦਦ

ਦਮੇ ਦਾ ਕੋਈ ਇਲਾਜ ਨਹੀਂ ਹੈ ਅਤੇ ਆਮ ਤੌਰ 'ਤੇ ਲੱਛਣਾਂ ਦੇ ਆਧਾਰ 'ਤੇ ਇਸ ਦਾ ਇਲਾਜ ਕੀਤਾ ਜਾਂਦਾ ਹੈ। ਆਯੁਰਵੈਦ ਦੇ ਡਾਕਟਰ ਦਮੇ ਦੇ ਇਲਾਜ ਲਈ ਕਈ ਜੜ੍ਹੀਆਂ ਬੂਟੀਆਂ ਦੀ ਵਰਤੋਂ ਕਰਦੇ ਹਨ, ਜਿਨ੍ਹਾਂ ਵਿੱਚ ਐਂਟੀ-ਹਿਸਟਾਮਾਈਨ, ਬ੍ਰੌਂਕੋਡਾਈਲੇਟਿੰਗ ਅਤੇ ਦਮੇ ਵਿਰੋਧੀ ਗੁਣ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ। ਜੇਕਰ ਅਸਥਮਾ ਦੇ ਲੱਛਣਾਂ ਦੀ ਗੱਲ ਕਰੀਏ ਤਾਂ ਮਰੀਜ਼ ਨੂੰ ਸਾਹ ਲੈਣ ਵਿੱਚ ਤਕਲੀਫ਼, ​​ਛਾਤੀ ਵਿੱਚ ਜਕੜਨ ਜਾਂ ਦਰਦ, ਸਾਹ ਛੱਡਣ ਵੇਲੇ ਘਰਰ ਘਰਰ ਦੀ ਆਵਾਜ਼ ਆਉਣਾ। ਇਸ ਤੋਂ ਇਲਾਵਾ ਸਾਹ ਦੀ ਤਕਲੀਫ਼ ਜਾਂ ਖੰਘ ਕਾਰਨ ਵੀ ਮਰੀਜ਼ ਨੂੰ ਸੌਣ ਵਿਚ ਤਕਲੀਫ਼ ਹੁੰਦੀ ਹੈ। ਇਸ ਦੇ ਲੱਛਣ ਵੱਖ-ਵੱਖ ਲੋਕਾਂ ਵਿੱਚ ਵੱਖ-ਵੱਖ ਹੋ ਸਕਦੇ ਹਨ।

ਹੋਰ ਪੜ੍ਹੋ ...
  • Share this:

HealthSite.com ਵਿੱਚ ਪ੍ਰਕਾਸ਼ਿਤ ਇੱਕ ਖਬਰ ਦੇ ਅਨੁਸਾਰ, ਆਯੁਰਵੇਦ ਨੇ ਅਸੰਤੁਲਿਤ ਕਫ, ਵਾਤ ਅਤੇ ਪਿੱਤ ਦੋਸ਼ਾਂ ਨੂੰ ਅਸਥਮਾ ਦਾ ਕਾਰਨ ਦੱਸਿਆ ਹੈ, ਜਿਸ ਨਾਲ ਖੁਸ਼ਕ ਖੰਘ, ਖੁਸ਼ਕ ਸਕਿਨ, ਚਿੜਚਿੜਾਪਨ, ਬੁਖਾਰ, ਚਿੰਤਾ ਅਤੇ ਕਬਜ਼ ਹੋ ਜਾਂਦੀ ਹੈ। ਦਮੇ ਦਾ ਆਯੁਰਵੈਦਿਕ ਇਲਾਜ ਵੀ ਬਿਹਤਰ ਵਿਕਲਪ ਹੈ। ਵੇਦਸ ਕਯੂਰ ਦੇ ਸੰਸਥਾਪਕ ਅਤੇ ਨਿਰਦੇਸ਼ਕ ਡਾ. ਵਿਕਾਸ ਚਾਵਲਾ ਦੇ ਅਨੁਸਾਰ, ਆਯੁਰਵੈਦਿਕ ਉਪਚਾਰਾਂ ਦੁਆਰਾ ਅਸਥਮਾ ਨੂੰ ਠੀਕ ਕੀਤਾ ਜਾ ਸਕਦਾ ਹੈ, ਜਿਨ੍ਹਾਂ ਵਿੱਚ ਹੇਠ ਲਿਖੇ ਉਪਾਅ ਸ਼ਾਮਲ ਹਨ।

ਸ਼ਹਿਦ ਅਤੇ ਪਿਆਜ਼ : ਦਮੇ ਦੇ ਦੌਰੇ ਦੌਰਾਨ ਸਾਹ ਦੀ ਤਕਲੀਫ ਨੂੰ ਘੱਟ ਕਰਨ ਲਈ, ਇੱਕ ਗਲਾਸ ਵਿੱਚ ਥੋੜੀ ਜਿਹੀ ਕਾਲੀ ਮਿਰਚ, ਲਗਭਗ 1 ਚਮਚ ਸ਼ਹਿਦ ਅਤੇ ਥੋੜ੍ਹਾ ਜਿਹਾ ਪਿਆਜ਼ ਦਾ ਰਸ ਮਿਲਾ ਕੇ ਹੌਲੀ-ਹੌਲੀ ਪੀਓ। ਇਹ ਦਵਾਈ ਦਮੇ ਦੇ ਦੌਰੇ ਦੇ ਕੁਝ ਲੱਛਣਾਂ ਨੂੰ ਕੁਦਰਤੀ ਤੌਰ 'ਤੇ ਦੂਰ ਕਰਨ ਵਿੱਚ ਮਦਦ ਕਰੇਗੀ।

ਹਰਬਲ ਟੀ : ਅਸਥਮਾ ਦੇ ਮਰੀਜ਼ ਆਪਣੇ ਲੱਛਣਾਂ ਨੂੰ ਘਟਾਉਣ ਲਈ ਨਿਯਮਿਤ ਤੌਰ 'ਤੇ ਵੱਖ-ਵੱਖ ਜੜ੍ਹੀਆਂ ਬੂਟੀਆਂ ਤੋਂ ਬਣੀ ਹਰਬਲ ਚਾਹ ਪੀ ਸਕਦੇ ਹਨ। ਡਾ: ਚਾਵਲਾ ਅਨੁਸਾਰ ਅਦਰਕ, ਅਜਵਾਇਨ, ਤੁਲਸੀ ਅਤੇ ਕਾਲੀ ਮਿਰਚ ਦੇ ਮਿਸ਼ਰਣ ਨਾਲ ਬਣੀ ਹਰਬਲ ਚਾਹ ਦਮੇ ਦੇ ਰੋਗੀਆਂ ਲਈ ਬੇਹੱਦ ਫਾਇਦੇਮੰਦ ਸਾਬਤ ਹੁੰਦੀ ਹੈ, ਕਿਉਂਕਿ ਇਹ ਬਲਗਮ ਨੂੰ ਦੂਰ ਕਰਦੀ ਹੈ।

ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰੋ : ਦਮੇ ਦੇ ਮਰੀਜ਼ ਦੀ ਛਾਤੀ 'ਤੇ ਸਰ੍ਹੋਂ ਦਾ ਤੇਲ ਗਰਮ ਕਰ ਕੇ ਇਸ ਦੀ ਮਾਲਿਸ਼ ਕਰਨ ਨਾਲ ਆਰਾਮ ਮਿਲਦਾ ਹੈ। ਮਾਲਿਸ਼ ਕਰਨ ਨਾਲ ਫੇਫੜਿਆਂ ਨੂੰ ਨਿੱਘ ਮਿਲਦਾ ਹੈ, ਜਿਸ ਨਾਲ ਛਾਤੀ ਵਿਚ ਜਮ੍ਹਾ ਬਲਗਮ ਨਿਕਲ ਜਾਂਦਾ ਹੈ ਅਤੇ ਸਾਹ ਲੈਣਾ ਆਸਾਨ ਹੋ ਜਾਂਦਾ ਹੈ।

ਹਲਦੀ : ਕਰਕਿਊਮਿਨ ਹਲਦੀ ਵਿੱਚ ਪਾਇਆ ਜਾਣ ਵਾਲਾ ਸਭ ਤੋਂ ਸ਼ਕਤੀਸ਼ਾਲੀ ਤੱਤ ਹੈ ਅਤੇ ਇਸ ਕਾਰਨ ਹਲਦੀ ਦਾ ਰੰਗ ਪੀਲਾ ਹੁੰਦਾ ਹੈ। ਹਲਦੀ ਵਿੱਚ ਕੁਝ ਔਸ਼ਧੀ ਅਤੇ ਐਂਟੀਆਕਸੀਡੈਂਟ ਤੱਤ ਹੁੰਦੇ ਹਨ, ਜਿਨ੍ਹਾਂ ਵਿੱਚੋਂ ਇੱਕ ਹੈ ਸੋਜ ਨੂੰ ਰੋਕਣ ਦੀ ਸਮਰੱਥਾ। ਇਹ ਦਮੇ ਲਈ ਅਸਰਦਾਰ ਹੈ। ਇਸ ਦੇ ਲਈ ਤੁਸੀਂ ਦੁੱਧ 'ਚ ਹਲਦੀ, ਹਲਦੀ ਦਾ ਪਾਣੀ ਜਾਂ ਚਾਹ ਪੀ ਸਕਦੇ ਹੋ।
Published by:rupinderkaursab
First published:

Tags: Cough, Health, Health care tips, Health news, Lifestyle, Treatment

ਅਗਲੀ ਖਬਰ