Home /News /lifestyle /

ਚਿੱਟੀ ਰੇਤ ਲਈ ਮਸ਼ਹੂਰ ਹਨ ਭਾਰਤ ਦੇ ਇਹ 5 ਸਮੁੰਦਰੀ ਤੱਟ, ਇੱਕ ਵਾਰ ਜ਼ਰੂਰ ਜਾਓ ਘੁੰਮਣ

ਚਿੱਟੀ ਰੇਤ ਲਈ ਮਸ਼ਹੂਰ ਹਨ ਭਾਰਤ ਦੇ ਇਹ 5 ਸਮੁੰਦਰੀ ਤੱਟ, ਇੱਕ ਵਾਰ ਜ਼ਰੂਰ ਜਾਓ ਘੁੰਮਣ

ਚਿੱਟੀ ਰੇਤ ਲਈ ਮਸ਼ਹੂਰ ਹਨ ਭਾਰਤ ਦੇ ਇਹ 5 ਸਮੁੰਦਰੀ ਤੱਟ, ਇੱਕ ਵਾਰ ਜ਼ਰੂਰ ਜਾਓ ਘੁੰਮਣ

ਚਿੱਟੀ ਰੇਤ ਲਈ ਮਸ਼ਹੂਰ ਹਨ ਭਾਰਤ ਦੇ ਇਹ 5 ਸਮੁੰਦਰੀ ਤੱਟ, ਇੱਕ ਵਾਰ ਜ਼ਰੂਰ ਜਾਓ ਘੁੰਮਣ

ਦੁਨੀਆ ਦੇ ਸਭ ਤੋਂ ਅਦਭੁਤ ਅਤੇ ਸਾਫ਼-ਸੁਥਰੇ ਬੀਚਿਸ ਵਿੱਚੋਂ ਕੁਝ ਭਾਰਤ ਵਿੱਚ ਵੀ ਆਸਾਨੀ ਮਿਲ ਸਕਦੇ ਹਨ। ਜਿਸ ਲਈ ਸਫੇਦ ਰੇਤ ਵਾਲੇ ਸਮੁੰਦਰੀ ਤੱਟ 'ਤੇ ਜਾਣਾ ਹੋਰ ਵੀ ਆਸਾਨ ਹੋ ਸਕਦਾ ਹੈ। ਵੱਖ-ਵੱਖ ਰਾਜਾਂ ਵਿੱਚ ਸਥਿਤ ਇਹ ਸਫੇਦ ਰੇਤ ਵਾਲੇ ਬੀਚਿਸ ਉਥੋਂ ਦੇ ਸ਼ਾਂਤਮਈ ਵਾਤਾਵਰਣ ਦੇ ਨਾਲ-ਨਾਲ ਉਥੋਂ ਦੀ ਕੁਦਰਤੀ ਸੁੰਦਰਤਾ ਦਾ ਵੀ ਖੂਬ ਨਜ਼ਾਰਾ ਦਿੰਦੇ ਹਨ।

ਹੋਰ ਪੜ੍ਹੋ ...
  • Share this:

Travel Tips: ਹਰ ਕਿਸੇ ਦੀ ਘੁੰਮਣ ਦੀ ਯੋਜਨਾ ਇੱਕ ਸਮਾਨ ਨਹੀਂ ਹੁੰਦੀ ਹੈ। ਕੋਈ ਪਹਾੜੀ ਇਲਾਕਿਆਂ ਵਿੱਚ ਸਮਾਂ ਬਿਤਾਉਣ ਦਾ ਚਾਹਵਾਨ ਹੁੰਦਾ ਹੈ ਤਾਂ ਕੋਈ ਸਮੁੰਦਰੀ ਕਿਨਾਰਿਆਂ 'ਤੇ ਸ਼ਾਂਤਮਈ ਸਮਾਂ ਚਾਹੁੰਦਾ ਹੈ। ਸਮੁੰਦਰੀ ਤੱਟ ਜਾਂ ਬੀਚਿਸ (Beaches) 'ਤੇ ਸਮਾਂ ਬਿਤਾਉਣ ਦੀ ਇੱਛਾ ਰੱਖਣ ਵਾਲੇ ਵੀ ਆਪਣੀ ਪਸੰਦ ਦੇ ਸਮੁੰਦਰੀ ਤੱਟ ਦੀ ਚੋਣ ਕਰਦੇ ਹਨ। ਜਿਵੇਂ ਕਿ ਬਹੁਤ ਸਾਰੇ ਲੋਕ ਆਪਣੇ ਅਜ਼ੀਜ਼ਾਂ ਨਾਲ ਸੁੰਦਰ ਚਿੱਟੇ ਰੇਤ ਵਾਲੇ ਬੀਚਿਸ 'ਤੇ ਖੇਡਣਾ ਜਾਂ ਸਮੁੰਦਰ ਦੇ ਕਿਨਾਰੇ ਸੈਰ ਕਰਨਾ ਪਸੰਦ ਕਰਦੇ ਹਨ।

ਦੁਨੀਆ ਦੇ ਸਭ ਤੋਂ ਅਦਭੁਤ ਅਤੇ ਸਾਫ਼-ਸੁਥਰੇ ਬੀਚਿਸ ਵਿੱਚੋਂ ਕੁਝ ਭਾਰਤ ਵਿੱਚ ਵੀ ਆਸਾਨੀ ਮਿਲ ਸਕਦੇ ਹਨ। ਜਿਸ ਲਈ ਸਫੇਦ ਰੇਤ ਵਾਲੇ ਸਮੁੰਦਰੀ ਤੱਟ 'ਤੇ ਜਾਣਾ ਹੋਰ ਵੀ ਆਸਾਨ ਹੋ ਸਕਦਾ ਹੈ। ਵੱਖ-ਵੱਖ ਰਾਜਾਂ ਵਿੱਚ ਸਥਿਤ ਇਹ ਸਫੇਦ ਰੇਤ ਵਾਲੇ ਬੀਚਿਸ ਉਥੋਂ ਦੇ ਸ਼ਾਂਤਮਈ ਵਾਤਾਵਰਣ ਦੇ ਨਾਲ-ਨਾਲ ਉਥੋਂ ਦੀ ਕੁਦਰਤੀ ਸੁੰਦਰਤਾ ਦਾ ਵੀ ਖੂਬ ਨਜ਼ਾਰਾ ਦਿੰਦੇ ਹਨ। ਭਾਰਤ ਦਾ ਪੱਛਮੀ ਤੱਟ ਦੇਸ਼ ਦੇ ਕੁਝ ਵਧੀਆ ਬੀਚਿਸ ਦਾ ਘਰ ਵੀ ਮੰਨਿਆ ਜਾਂਦਾ ਹੈ, ਜਿਸ ਵਿੱਚ ਗੋਆ ਸਭ ਤੋਂ ਮਸ਼ਹੂਰ ਹੈ। ਸਾਫ਼ ਨੀਲੇ ਪਾਣੀ ਅਤੇ ਸੁੰਦਰ ਸਫੇਤ ਰੇਤ ਦੇ ਬੀਚਿਸ ਦਾ ਸੁਮੇਲ ਤੁਹਾਡੀਆਂ ਛੁੱਟੀਆਂ ਨੂੰ ਹੋਰ ਵੀ ਮਨਮੋਹਕ ਤੇ ਮਨੋਰੰਜਕ ਬਣਾ ਸਕਦੇ ਹਨ।

ਇਹ ਦੇਖਣ ਵਿੱਚ ਇੰਨੇ ਜ਼ਿਆਦਾ ਖੂਬਸੂਰਤ ਲੱਗਦੇ ਹਨ ਕਿ ਤੁਸੀਂ ਉੱਥੇ ਪਹੁੰਚ ਕੇ ਅਸਲ ਦੁਨੀਆਂ ਨੂੰ ਭੁੱਲ ਕੇ ਕਿਸੇ ਵੱਖਰੀ ਸ਼ਾਂਤਮਈ ਦੁਨੀਆਂ ਦਾ ਅਨੁਭਵ ਕਰ ਸਕਦੇ ਹੋ। ਜਿੱਥੇ ਨਾ ਤਾਂ ਸਮੇਂ ਦੀ ਪਾਬੰਦੀ ਹੋਵੇਗੀ ਤੇ ਨਾ ਹੀ ਕੋਈ ਸ਼ੋਰ ਹੋਵੇਗਾ ਬਲਕਿ ਜ਼ਿੰਦਗੀ ਦੇ ਕੁਝ ਖੂਬਸੂਰਤ ਪਲ ਬਿਤਾਉਣ ਦਾ ਮੌਕਾ ਮਿਲਦਾ ਹੈ।

1. ਗਣਪਤੀਪੁਲੇ, ਮਹਾਰਾਸ਼ਟਰ (Ganpatipule, Maharashtra)

ਦੱਸ ਦਈਏ ਕਿ ਗਣਪਤੀਪੁਲੇ ਮਹਾਰਾਸ਼ਟਰ ਦਾ ਇੱਕ ਛੋਟਾ ਜਿਹਾ ਪਿੰਡ ਹੈ ਜੋ ਸਫੇਦ ਰੇਤ ਦੇ ਬੀਚਿਸ ਨਾਲ ਘਿਰਿਆ ਹੋਇਆ ਹੈ। ਇਹ ਬੀਚ ਮਹਾਰਾਸ਼ਟਰ ਦੇ ਕੋਂਕਣ ਤੱਟ ਦੇ ਨਾਲ ਤੇ ਰਤਨਾਗਿਰੀ ਤੋਂ ਲਗਭਗ 25 ਕਿਲੋਮੀਟਰ ਦੂਰ ਹੈ। ਇਸ ਬੀਚ ਦਾ ਧਾਰਮਿਕ ਮਹੱਤਵ ਵੀ ਹੈ ਕਿਉਂਕਿ ਭਗਵਾਨ ਗਣੇਸ਼ ਦੀ ਕਥਾ ਗਣਪਤੀਪੁਲੇ ਦੀ ਸੁੰਦਰਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇੰਨਾ ਹੀ ਨਹੀਂ ਇੱਥੇ ਭਗਵਾਨ ਗਣੇਸ਼ ਦੇ ਰੂਪ ਦੀ ਇੱਕ ਪਹਾੜੀ ਦੇ ਨਾਲ ਇੱਕ ਬੀਚ ਅਤੇ ਇੱਕ ਨਦੀ ਦਾ ਮਿਲਣ ਵੀ ਦਿਖਾਈ ਦਿੰਦਾ ਹੈ।

ਸ਼ਾਂਤਮਈ ਥਾਂ 'ਤੇ ਸਮਾਂ ਬਿਤਾਉਣ ਦੇ ਚਾਹਵਾਨ ਲਈ ਇਹ ਇੱਕ ਅਧਿਆਤਮਕ ਤੇ ਪਵਿਤੱਰ ਸਥਾਨ ਹੈ, ਜਿੱਥੇ ਮਨ ਨੂੰ ਸ਼ਾਂਤੀ ਮਿਲਦੀ ਹੈ। ਹੁਣ ਜੇਕਰ ਵਪਾਰੀਕਰਨ ਦੀ ਗੱਲ ਕਰੀਏ ਤਾਂ ਸ਼ਹਿਰ ਦੇ ਇਨ੍ਹਾਂ ਅਣਵਿਕਸਿਤ ਬੀਚਿਸ 'ਤੇ ਵਪਾਰੀਕਰਨ ਬਹੁੱਤ ਘੱਟ ਹੈ। ਇਹ ਬੀਚ ਆਫ-ਵਾਈਟ, ਕ੍ਰਿਸਟਲ-ਕਲੀਅਰ ਸੈਂਡ ਅਤੇ ਕ੍ਰਿਸਟਲ ਪਾਣੀ ਦੀ ਖੂਬਸੂਰਤੀ ਨੂੰ ਦਰਸਾਉਂਦਾ ਹੈ ਜਿੱਥੇ ਛੁੱਟੀਆਂ ਦਾ ਭਰਪੂਰ ਅਨੰਦ ਲਿਆ ਜਾ ਸਕਦਾ ਹੈ।

2. ਪਾਲੋਲੇਮ ਬੀਚ, ਗੋਆ (Palolem beach, Goa)

ਜਿਵੇਂ ਗਣਪਤੀਪੁਲੇ ਵਿੱਚ ਭਗਵਾਨ ਗਣੇਸ਼ ਜੀ ਦੀ ਸ਼ਕਲ ਵਰਗੀ ਪਹਾੜੀ ਹੈ ਉਸੇ ਤਰ੍ਹਾਂ ਪਾਲੋਲੇਮ ਬੀਚ ਆਪਣੀ ਸੁੰਦਰ ਚੰਦਰਮਾ ਦੀ ਸ਼ਕਲ ਲਈ ਮਸ਼ਹੂਰ ਹੈ ਜਿਸ ਨਾਲ ਬੀਚ ਦੇ ਕੇਂਦਰ ਤੋਂ ਦੋਵਾਂ ਕਿਨਾਰਿਆ ਨੂੰ ਦੇਖਣਾ ਸੰਭਵ ਹੋ ਜਾਂਦਾ ਹੈ। ਦੱਸ ਦਈਏ ਕਿ ਇਹ ਵੀ ਇੱਕ ਸ਼ਾਨਦਾਰ ਬੀਚ ਹੈ, ਜਿੱਥੇ ਤੁਸੀਂ ਬਿਨਾ ਕਿਸੇ ਰੌਲੇ ਅਤੇ ਭੀੜ ਤੋਂ ਸ਼ਾਂਤਮਈ ਸਮਾਂ ਬਤੀਤ ਕਰ ਸਕਦੇ ਹੋ। ਇੱਥੇ ਲੋਕ ਕਿੰਨੀ ਕਿੰਨੀ ਦੇਰ ਤੱਕ ਬੈਠ ਕੇ ਜਾਂ ਸਮੁੰਦਰ ਦੇ ਕਿਨਾਰੇ ਘੁੰਮਦੇ ਹੋਏ ਸ਼ਾਂਤ ਮਾਹੌਲ ਦਾ ਅਨੰਦ ਮਾਣਦੇ ਹਨ। ਇਸ ਬੀਚ ਦੀ ਸਭ ਤੋਂ ਖਾਸ ਤੇ ਵਧੀਆ ਗੱਲ ਇਹ ਹੈ ਕਿ ਤੁਸੀਂ ਇੱਥੇ ਮੌਜੂਦ ਰਿਹਾਇਸ਼ੀ ਖੇਤਰ ਵਿੱਚ ਠਹਿਰ ਸਕਦੇ ਹੋ। ਨਾਲ ਹੀ ਜੇਕਰ ਤੁਸੀਂ ਐਡਵੈਂਚਰ ਚਾਹੁੰਦੇ ਹੋ ਤਾਂ ਸਮੁੰਦਰ ਜਾਂ ਬੈਕਵਾਟਰਸ ਵਿੱਚ ਕਾਇਆਕਿੰਗ ਲਈ ਜਾ ਸਕਦੇ ਹੋ।

3. ਰਾਧਾਨਗਰ ਬੀਚ, ਅੰਡੇਮਾਨ ਅਤੇ ਨਿਕੋਬਾਰ ਟਾਪੂ (Radhanagar beach, Andaman Nicobar Islands)

ਸਮੁੰਦਰੀ ਤੱਟ ਦੇ ਨਾਲ ਟਾਪੂ ਦਾ ਵੀ ਮਜ਼ਾ ਲੈਣ ਲਈ ਅੰਡੇਮਾਨ ਨਿਕੋਬਾਰ ਸਭ ਤੋਂ ਵਧੀਆ ਥਾਂ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਸਭ ਤੋਂ ਸ਼ਾਨਦਾਰ ਬੀਚਿਸ ਵਿੱਚੋਂ ਇੱਕ ਹੈ। ਇਥੋਂ ਦਾ ਸਫੇਦ ਬੀਚ, ਉੱਚੇ ਹਰੇ ਰੁੱਖ ਤੇ ਸਮੁੰਦਰ ਦਾ ਸਾਫ ਨੀਲਾ ਪਾਣੀ ਇਥੋਂ ਦੀ ਖੂਬਸੂਰਤੀ ਨੂੰ ਹੋਰ ਵਧਾਉਂਦਾ ਹੈ। ਇੱਥੇ ਇਹ ਵੀ ਦੱਸ ਦਈਏ ਕਿ ਇਹ ਹੈਵਲੌਕ ਟਾਪੂ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਦੋਵਾਂ ਵਿੱਚ ਸਭ ਤੋਂ ਮਸ਼ਹੂਰ ਸਥਾਨਾਂ ਵਿੱਚੋਂ ਇੱਕ ਹੈ। ਇਸ ਤੋਂ ਪਹਿਲਾਂ 2004 ਵਿੱਚ ਟਾਈਮ ਮੈਗਜ਼ੀਨ ਵੱਲੋਂ ਇਸ ਨੂੰ ਵਿਸ਼ਵ ਵਿੱਚ 7ਵੇਂ ਸਭ ਤੋਂ ਵਧੀਆ ਬੀਚ ਵਜੋਂ ਅਤੇ ਏਸ਼ੀਆ ਵਿੱਚ ਸਭ ਤੋਂ ਸੁੰਦਰ ਬੀਚ ਵਜੋਂ ਦਰਜਾ ਦਿੱਤਾ ਗਿਆ ਸੀ। ਦਰਅਸਲ ਰਾਧਾਨਗਰ ਬੀਚ ਸੈਲਾਨੀਆਂ ਲਈ ਇੱਕ ਸ਼ਾਂਤਮਈ ਤੇ ਆਰਾਮਦਾਇਕ ਬੀਚ ਹੈ। ਬੀਚ ਦੀ ਹਰਿਆਲੀ ਦੀ ਗੱਲ ਕਰੀਏ ਤਾਂ ਇਹ ਬੀਚ ਜਿੱਥੇ ਦੋ ਪਾਸਿਓਂ ਗਰਮ ਖੰਡੀ ਜੰਗਲਾਂ ਨਾਲ ਢੱਕਿਆ ਹੋਇਆ ਹੈ ਉੱਥੇ ਹੀ ਇਸ ਬੀਚ ਦੇ ਸਾਰੇ ਪਾਸੇ ਨਾਰੀਅਲ ਦੇ ਰੁੱਖ ਨਜ਼ਰ ਆਉਂਦੇ ਹਨ।

4. ਵਰਕਾਲਾ ਬੀਚ, ਕੇਰਲਾ (Varkala beach, Kerala)

ਵੱਖ-ਵੱਖ ਬੀਚਿਸ ਦਾ ਆਪਣਾ ਇੱਕ ਮਹੱਤਵ ਹੈ। ਹੁਣ ਵਰਕਾਲਾ ਬੀਚ ਦੀ ਗੱਲ ਕਰੀਏ ਤਾਂ ਇਸ ਨੂੰ ਕਈ ਵਾਰ ਪਾਪਨਾਸ਼ਮ ਬੀਚ ਵੀ ਕਿਹਾ ਜਾਂਦਾ ਹੈ। ਇਹ ਬੀਚ ਭਾਰਤ ਦੇ ਕੇਰਲਾ ਦੇ ਤਿਰੂਵਨੰਤਪੁਰਮ ਜ਼ਿਲ੍ਹੇ ਵਿੱਚ ਵਰਕਾਲਾ ਨਗਰਪਾਲਿਕਾ ਦੇ ਵਰਕਾਲਾ ਟਾਊਨ ਵਿੱਚ ਸਥਿਤ ਹੈ। ਇਸ ਦੇ ਨਾਲ ਹੀ ਇਹ ਤਿਰੂਵਨੰਤਪੁਰਮ ਦੇ ਬਾਹਰ ਇੱਕ ਛੋਟਾ ਜਿਹਾ ਪਿੰਡ ਹੈ ਜੋ ਲੰਬੇ ਸਮੇਂ ਤੋਂ ਸੈਲਾਨੀਆਂ ਅਤੇ ਸ਼ਰਧਾਲੂਆਂ ਦੀ ਆਮਦ ਕਾਰਨ ਅਕਸਰ ਸੁਰਖੀਆਂ ਵਿੱਚ ਆਉਂਦਾ ਰਿਹਾ ਹੈ। ਇੱਥੇ ਇਹ ਵੀ ਦੱਸ ਦਈਏ ਕਿ ਵਰਕਾਲਾ ਬੀਚ ਬਹੁਤ ਸਾਰੀਆਂ ਆਯੁਰਵੈਦਿਕ ਮਸਾਜ ਸਹੂਲਤਾਂ ਦੇ ਨਾਲ ਇੱਕ ਤੰਦਰੁਸਤੀ ਦੀ ਮੰਜ਼ਿਲ ਵਜੋਂ ਤੇਜ਼ੀ ਨਾਲ ਪ੍ਰਸਿੱਧੀ ਹਾਸਲ ਕਰ ਰਿਹਾ ਹੈ। ਨਾਲ ਹੀ ਇਹ ਬੀਚ ਵਧੀਆ ਰਿਹਾਇਸ਼ ਦੇ ਵਿਕਲਪ ਵੀ ਪੇਸ਼ ਕਰਦਾ ਹੈ। ਜੇ ਤੁਸੀਂ ਤਿਰੂਵਨੰਤਪੁਰਮ ਆਏ ਹੋ ਤਾਂ ਇੱਕ ਵਾਰ ਜ਼ਰੂਰ ਵਰਕਾਲਾ ਬੀਚ ਆਓ। ਇੱਥੇ ਤੁਹਾਨੂੰ ਸ਼ਾਂਤੀ ਅਤੇ ਕੁਦਰਤੀ ਸੁੰਦਰਤਾ ਵਿੱਚ ਮਨ ਦੀ ਸ਼ਾਂਤੀ ਮਿਲੇਗੀ।

5. ਮਾਲਪੇ ਬੀਚ, ਕਰਨਾਟਕ (Malpe beach, Karnataka)

ਸਾਡੀ ਲਿਸਟ ਦਾ ਆਖਰੀ ਬੀਚ ਜਿੱਥੇ ਤੁਹਾਨੂੰ ਸੁੰਦਰ ਚਿੱਟੀ ਰੇਤ ਦੇਖਣ ਨੂੰ ਮਿਲੇਗੀ, ਉਹ ਹੈ ਕਰਨਾਟਕ ਦੇ ਉਦੁਪੀ ਖੇਤਰ ਦਾ ਮਾਲਪੇ ਬੀਚ। ਕਰਨਾਟਕ ਦੇ ਤੱਟਵਰਤੀ ਇਲਾਕੇ ਵਿੱਚ ਇਹ ਇੱਕ ਸ਼ਾਂਤ ਬੀਚ ਵਾਲਾ ਸ਼ਹਿਰ ਹੈ। ਮਾਲਪੇ ਆਪਣੇ ਬੀਚਾਂ, ਸੇਂਟ ਮੈਰੀਜ਼ ਟਾਪੂ ਅਤੇ ਫਿਸ਼ਿੰਗ ਪੋਰਟ ਲਈ ਮਸ਼ਹੂਰ ਹੈ। ਜਦੋਂ ਤੁਸੀਂ ਮਾਲਪੇ ਬੀਚ ਆਏ ਤਾਂ ਇੱਥੋਂ ਦੀ ਚਿੱਟੀ ਰੇਤ, ਸੁਹਾਵਣਾ ਮੌਸਮ ਤੇ ਲਜ਼ੀਜ਼ ਖਾਣਾ ਤੁਹਾਡੀ ਯਾਤਰਾ ਨੂੰ ਯਾਦਗਾਰ ਬਣਾ ਦੇਵੇਗਾ।

Published by:Tanya Chaudhary
First published:

Tags: Goa, Kerala, Tour, Tourism, Travel