Home /News /lifestyle /

Telegram ਦੇ ਇਹ 5 ਕਮਾਲ ਦੇ ਫੀਚਰ ਇਸ ਨੂੰ ਬਣਾਉਂਦੇ ਹਨ ਬਾਕੀਆਂ ਤੋਂ ਵੱਖਰਾ

Telegram ਦੇ ਇਹ 5 ਕਮਾਲ ਦੇ ਫੀਚਰ ਇਸ ਨੂੰ ਬਣਾਉਂਦੇ ਹਨ ਬਾਕੀਆਂ ਤੋਂ ਵੱਖਰਾ

Telegram ਦੇ ਇਹ 5 ਕਮਾਲ ਦੇ ਫੀਚਰ ਇਸ ਨੂੰ ਬਣਾਉਂਦੇ ਹਨ ਬਾਕੀਆਂ ਤੋਂ ਵੱਖਰਾ

Telegram ਦੇ ਇਹ 5 ਕਮਾਲ ਦੇ ਫੀਚਰ ਇਸ ਨੂੰ ਬਣਾਉਂਦੇ ਹਨ ਬਾਕੀਆਂ ਤੋਂ ਵੱਖਰਾ

ਆਪਣੇ ਸੁਰੱਖਿਆ ਫੀਚਰਸ ਤੇ ਹੋਰ ਕਈ ਵਿਸ਼ੇਸ਼ਤਾਵਾਂ ਕਾਰਨ ਲੋਕ ਇਸ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹਨ ਤੇ ਅੱਜ ਵੀ ਇਸ ਨੂੰ ਵਟਸਐਪ ਤੋਂ ਬਿਹਤਰ ਮੈਸੇਜਿੰਗ ਐਪ ਮੰਨਦੇ ਹਨ। ਟੈਲੀਗ੍ਰਾਮ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਵੱਡੀਆਂ ਫਾਈਲਾਂ ਨੂੰ ਟੈਲੀਗ੍ਰਾਮ 'ਤੇ ਆਸਾਨੀ ਨਾਲ ਟ੍ਰਾਂਸਫਰ ਕੀਤਾ ਜਾ ਸਕਦਾ ਹੈ।

ਹੋਰ ਪੜ੍ਹੋ ...
  • Share this:

ਸਾਲ 2013 ਵਿੱਚ ਸ਼ੁਰੂਆਤ ਕਰਨ ਵਾਲੀ ਐਪ ਟੈਲੀਗ੍ਰਾਮ ਦੀ ਵਰਤੋਂ ਬੀਤੇ ਕੁੱਝ ਸਾਲਾਂ ਵਿੱਚ ਇੰਨੀ ਵਧ ਗਈ ਸੀ ਕਿ ਕਿਹਾ ਜਾਣ ਲੱਗਾ ਸੀ ਕਿ ਇਹ ਵਟਸਐਪ ਨੂੰ ਵੀ ਪਿੱਛੇ ਛੱਡ ਦੇਵੇਗੀ। ਆਪਣੇ ਸੁਰੱਖਿਆ ਫੀਚਰਸ ਤੇ ਹੋਰ ਕਈ ਵਿਸ਼ੇਸ਼ਤਾਵਾਂ ਕਾਰਨ ਲੋਕ ਇਸ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹਨ ਤੇ ਅੱਜ ਵੀ ਇਸ ਨੂੰ ਵਟਸਐਪ ਤੋਂ ਬਿਹਤਰ ਮੈਸੇਜਿੰਗ ਐਪ ਮੰਨਦੇ ਹਨ। ਟੈਲੀਗ੍ਰਾਮ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਵੱਡੀਆਂ ਫਾਈਲਾਂ ਨੂੰ ਟੈਲੀਗ੍ਰਾਮ 'ਤੇ ਆਸਾਨੀ ਨਾਲ ਟ੍ਰਾਂਸਫਰ ਕੀਤਾ ਜਾ ਸਕਦਾ ਹੈ।

ਇਸ ਦੇ ਨਾਲ ਹੀ ਯੂਜ਼ਰ ਇਸ 'ਤੇ ਫਿਲਮਾਂ ਅਤੇ ਵੈੱਬ ਸੀਰੀਜ਼ ਵੀ ਡਾਊਨਲੋਡ ਕਰ ਸਕਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਟੈਲੀਗ੍ਰਾਮ 'ਤੇ ਗਲਤੀ ਨਾਲ ਭੇਜੇ ਗਏ ਮੈਸੇਜ ਨੂੰ ਐਡਿਟ ਵੀ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਟੈਲੀਗ੍ਰਾਮ 'ਚ ਤੁਹਾਨੂੰ ਹੋਰ ਵੀ ਕਈ ਖਾਸ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ। ਆਓ ਜਾਣਦੇ ਹਾਂ ਟੈਲੀਗ੍ਰਾਮ ਦੀਆਂ ਕੁਝ ਦਮਦਾਰ ਟ੍ਰਿਕਸ ਬਾਰੇ ਜੋ ਟੈਲੀਗ੍ਰਾਮ ਬਾਕੀ ਮੈਸੇਜਿੰਗ ਐਪਸ ਨਾਲੋਂ ਕਿਤੇ ਵੱਧ ਆਕਰਸ਼ਕ ਬਣਾਉਂਦੀਆਂ ਹਨ।

ਸੈਂਡ ਕੀਤੇ ਮੈਸੇਜ ਨੂੰ ਐਡਟ ਕਰ ਸਕਦੇ ਹੋ : ਕੀ ਤੁਹਾਡੇ ਨਾਲ ਕਦੇ ਅਜਿਹਾ ਹੋਇਆ ਹੈ ਕਿ ਤੁਸੀਂ ਕੋਈ ਮੈਸੇਜ ਭੇਜਿਆ ਹੈ ਅਤੇ ਕੁਝ ਸਕਿੰਟਾਂ ਵਿੱਚ ਤੁਹਾਨੂੰ ਮਹਿਸੂਸ ਹੋਇਆ ਕਿ ਤੁਸੀਂ ਕੁਝ ਗਲਤ ਲਿਖਿਆ ਹੈ? ਟੈਲੀਗ੍ਰਾਮ ਇਸਦੇ ਲਈ ਇੱਕ ਖਾਸ ਫੀਚਰ ਦਿੰਦਾ ਹੈ। ਇਸ ਫੀਚਰ ਨਾਲ ਤੁਸੀਂ ਸੈਂਡ ਕੀਤੇ ਮੈਸੇਜ ਨੂੰ ਐਡਿਟ ਕਰ ਸਕਦੇ ਹੋ। ਦਸ ਦਈਏ ਕਿ ਐਪਸ ਆਈਓਐਸ ਦੇ ਮੈਸੇਜਿੰਗ ਐਪ ਵਿੱਚ ਇਹ ਫੀਚਰ ਹੁਣ ਐਡ ਕੀਤਾ ਜਾ ਰਿਹਾ ਹੈ।

ਚੈਟ ਫੋਲਡਰ ਬਣਾ ਸਕਦੇ ਹੋ : ਅਸੀਂ ਟੈਲੀਗ੍ਰਾਮ 'ਤੇ ਬਹੁਤ ਸਾਰੇ ਚੈਨਲਾਂ ਅਤੇ ਗਰੁੱਪਸ ਵਿੱਚ ਐਡ ਹੁੰਦੇ ਹਾਂ , ਇਸ ਕਾਰਨ ਐਪ ਖੋਲਦਿਆਂ ਹੀ ਕਾਫੀ ਉਲਝਣ ਲਗਦੀ ਹੈ, ਇਸ ਲਈ ਤੁਸੀਂ ਅਲੱਗ ਤੋਂ ਇੱਕ ਚੈਟ ਫੋਲਡਰ ਬਣਾ ਕੇ ਉਸ ਵਿੱਚ ਆਪਣੀਆਂ ਸਾਰੀਆਂ ਨਿੱਜੀ ਚੈਟਸ ਰੱਖ ਸਕਦੇ ਹੋ। ਤੁਸੀਂ ਅਲੱਗ ਅਲੱਗ ਚੈਟਸ ਦੀ ਲੇਬਲਿੰਗ ਵੀ ਕਰ ਸਕਦੇ ਹੋ। ਇਸ ਨਾਲ ਟੈਲੀਗ੍ਰਾਮ ਪੈਨਲ ਨੂੰ ਮੈਨੇਜ ਕਰਨਾ ਆਸਾਨ ਹੋ ਜਾਂਦਾ ਹੈ।

ਆਪਣੀ ਚੈਟ ਨੂੰ ਲਾਕ ਕਰੋ : ਟੈਲੀਗ੍ਰਾਮ ਦੇ ਇੰਨੇ ਮਸ਼ਹੂਰ ਹੋਣ ਦਾ ਇਕ ਕਾਰਨ ਇਸਦੀ ਗੋਪਨੀਯਤਾ ਹੈ। ਇਹ ਨਾ ਸਿਰਫ ਸਰਵਰ ਸਾਈਡ 'ਤੇ ਚੀਜ਼ਾਂ ਦੀ ਐਂਡ-ਟੂ-ਐਂਡ ਐਨਕ੍ਰਿਪਸ਼ਨ ਪ੍ਰਦਾਨ ਕਰਦਾ ਹੈ ਬਲਕਿ ਉਪਭੋਗਤਾਵਾਂ ਨੂੰ ਉਨ੍ਹਾਂ ਦੀਆਂ ਚੈਟਾਂ ਨੂੰ ਲਾਕ ਕਰਨ ਦੀ ਵੀ ਆਗਿਆ ਦਿੰਦਾ ਹੈ। ਜਦੋਂ ਤੁਸੀਂ ਆਪਣੀ ਡਿਵਾਈਸ ਕਿਸੇ ਹੋਰ ਨੂੰ ਦੇ ਰਹੇ ਹੋਵੋ ਤਾਂ ਨਿੱਜੀ ਚੈਟਾਂ ਨੂੰ ਸੁਰੱਖਿਅਤ ਰੱਖਣ ਲਈ ਇਹ ਬਹੁਤ ਵਧੀਆ ਫੀਚਰ ਹੈ।

Nearby People ਨੂੰ ਐਡ ਸਕਨਾ : ਟੈਲੀਗ੍ਰਾਮ ਦੀ ਮਦਦ ਨਾਲ, ਤੁਸੀਂ ਕਿਸੇ ਨਾਲ ਵੀ ਨੰਬਰ ਸਾਂਝਾ ਕੀਤੇ ਬਿਨਾਂ ਉਸ ਨੂੰ ਆਪਣੇ ਟੈਲੀਗ੍ਰਾਮ ਵਿੱਚ ਸ਼ਾਮਲ ਕਰ ਸਕਦੇ ਹੋ। ਟੈਲੀਗ੍ਰਾਮ ਤੁਹਾਨੂੰ ਆਪਣੀ ਲੋਕੇਸ਼ਨ ਦੇ ਨੇੜੇ ਟੈਲੀਗ੍ਰਾਮ ਉਪਭੋਗਤਾਵਾਂ ਅਤੇ ਗਰੁੱਪ ਨੂੰ ਸਰਚ ਕਰਨ ਦੀ ਇਜਾਜ਼ਤ ਦਿੰਦਾ ਹੈ। ਇਸ ਨਾਲ ਤੁਸੀਂ ਪ੍ਰਾਈਵੇਸੀ ਵੀ ਬਣਾਏ ਰੱਖੋਗੇ ਤੇ ਨਵੇਂ ਲੋਕਾਂ ਨਾਲ ਜੁੜ ਵੀ ਸਕੋਗੇ।

ਸੈਂਡ ਕਰਨ ਵਾਲੇ ਮੈਸੇਜ ਨੂੰ ਡਿਲੀਟ ਕੀਤਾ ਜਾ ਸਕਦਾ ਹੈ : ਤੁਸੀਂ ਸਾਰੇ ਜਾਣਦੇ ਹੋ ਕਿ ਤੁਸੀਂ ਜੋ ਮੈਸੇਜ ਭੇਜਦੇ ਹੋ ਉਸ ਨੂੰ ਤੁਸੀਂ ਮਿਟਾ ਸਕਦੇ ਹੋ, ਪਰ ਟੈਲੀਗ੍ਰਾਮ ਤੁਹਾਨੂੰ ਸੈਂਡਰ ਵੱਲੋਂ ਭੇਜੇ ਗਏ ਮੈਸੇਜ ਨੂੰ ਵੀ ਡਿਲੀਟ ਕਰਨ ਦਾ ਫੀਚਰ ਦਿੰਦਾ ਹੈ। ਇੱਥੇ ਤੁਸੀਂ ਸਿਰਫ਼ ਆਪਣੇ ਲਈ ਹੀ ਨਹੀਂ ਸਗੋਂ ਭੇਜਣ ਵਾਲੇ ਦਾ ਮੈਸੇਜ ਡਿਲੀਟ ਕਰ ਸਕਦੇ ਹੋ ਅਤੇ ਇਹ ਮੈਸੇਜ ਦੋਵਾਂ ਪਾਸਿਆਂ ਤੋਂ ਡਿਲੀਟ ਹੋ ਜਾਵੇਗਾ।

ਮਲਟੀਪਲ ਅਕਾਊਂਟ ਦੀ ਵਰਤੋਂ : ਟੈਲੀਗ੍ਰਾਮ ਤੁਹਾਨੂੰ ਇੱਕ ਐਪ 'ਤੇ ਕਈ ਖਾਤੇ ਚਲਾਉਣ ਦੀ ਇਜਾਜ਼ਤ ਦਿੰਦਾ ਹੈ। ਇੱਕ ਨਵਾਂ ਅਕਾਊਂਟ ਐਡ ਕਰਨ ਲਈ, ਤੁਹਾਨੂੰ ਆਪਣੀ ਪ੍ਰੋਫਾਈਲ ਦੇ ਹੇਠਾਂ + ਬਟਨ ਦਬਾ ਕੇ ਇੱਕ ਨਵਾਂ ਅਕਾਉਂਟ ਬਣਾਉਣਾ ਹੋਵੇਗਾ।

Published by:Tanya Chaudhary
First published:

Tags: Tech News, Technology