Home /News /lifestyle /

ਭਾਰਤ 'ਚ ਜਲਦ ਲਾਂਚ ਹੋਣਗੀਆਂ ਇਹ ਸ਼ਾਨਦਾਰ ਕਾਰਾਂ, 20 ਲੱਖ ਤੋਂ ਘੱਟ 'ਚ ਮਿਲੇਗਾ ਲਾਭ

ਭਾਰਤ 'ਚ ਜਲਦ ਲਾਂਚ ਹੋਣਗੀਆਂ ਇਹ ਸ਼ਾਨਦਾਰ ਕਾਰਾਂ, 20 ਲੱਖ ਤੋਂ ਘੱਟ 'ਚ ਮਿਲੇਗਾ ਲਾਭ

upcoming cars

upcoming cars

ਭਾਰਤ ਦੀ ਆਟੋ ਮਾਰਕੀਟ ਬਹੁਤ ਵੱਡੀ ਹੈ। ਇੱਥੇ ਇੱਕ ਪਾਸੇ ਦੇਸ਼ ਦੀਆਂ ਕਾਰ ਨਿਰਮਾਤਾ ਕੰਪਨੀਆਂ ਹਨ ਅਤੇ ਦੂਜੇ ਪਾਸੇ ਵਿਦੇਸ਼ੀ ਕੰਪਨੀਆਂ ਵੀ ਆਪਣੇ ਪ੍ਰੋਡਕਟ ਇੱਥੇ ਵੇਚਦੀਆਂ ਹਨ। ਇੱਕ ਸਮਾਂ ਸੀ ਜਦ ਲੋਕ ਸਿਰਫ ਬਜਟ ਫਰੈਂਡਲੀ ਕਾਰਾਂ ਹੀ ਖਰੀਦਦੇ ਸਨ। ਪਰ ਅੱਜ ਲੋਕ ਆਪਣੇ ਸ਼ੌਂਕ ਲਈ ਕਾਰਾਂ ਖਰੀਦ ਰਹੇ ਹਨ।

ਹੋਰ ਪੜ੍ਹੋ ...
  • Share this:

ਭਾਰਤ ਦੀ ਆਟੋ ਮਾਰਕੀਟ ਬਹੁਤ ਵੱਡੀ ਹੈ। ਇੱਥੇ ਇੱਕ ਪਾਸੇ ਦੇਸ਼ ਦੀਆਂ ਕਾਰ ਨਿਰਮਾਤਾ ਕੰਪਨੀਆਂ ਹਨ ਅਤੇ ਦੂਜੇ ਪਾਸੇ ਵਿਦੇਸ਼ੀ ਕੰਪਨੀਆਂ ਵੀ ਆਪਣੇ ਪ੍ਰੋਡਕਟ ਇੱਥੇ ਵੇਚਦੀਆਂ ਹਨ। ਇੱਕ ਸਮਾਂ ਸੀ ਜਦ ਲੋਕ ਸਿਰਫ ਬਜਟ ਫਰੈਂਡਲੀ ਕਾਰਾਂ ਹੀ ਖਰੀਦਦੇ ਸਨ। ਪਰ ਅੱਜ ਲੋਕ ਆਪਣੇ ਸ਼ੌਂਕ ਲਈ ਕਾਰਾਂ ਖਰੀਦ ਰਹੇ ਹਨ। ਕੰਪਨੀਆਂ ਵੀ ਹੁਣ ਭਾਰਤ ਵਿੱਚ ਉਹ ਮਾਡਲ ਪੇਸ਼ ਕਰ ਰਹੀਆਂ ਹਨ ਜਿਹਨਾਂ ਨੂੰ ਪਹਿਲਾਂ ਇਸ ਮਾਰਕੀਟ ਲਈ ਢੁੱਕਵੇਂ ਨਹੀਂ ਮੰਨਿਆ ਜਾਂਦਾ ਸੀ।

ਲੋਕਾਂ ਦੀ ਵਧਦੀ ਇਸਦਾ ਵੱਡਾ ਕਾਰਨ ਹੈ। ਆਉਣ ਵਾਲੇ ਸਮੇਂ ਵਿੱਚ ਭਾਰਤ ਵਿੱਚ ਮਾਰੂਤੀ ਅਤੇ ਮਹਿੰਦਰਾ ਦੀਆਂ ਇਹ ਸ਼ਾਨਦਾਰ ਕਾਰਾਂ ਭਾਰਤੀ ਮਾਰਕੀਟ ਵਿੱਚ ਆਉਣ ਵਾਲੀਆਂ ਹਨ, ਜਿਹਨਾਂ ਦੀ ਕੀਮਤ 20 ਲੱਖ ਰੁਪਏ ਦੇ ਅੰਦਰ ਹੋਵੇਗੀ।

ਮਾਰੂਤੀ ਸੁਜ਼ੂਕੀ ਜਿਮਨੀ: ਮਾਰੂਤੀ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਹੈ। ਮਾਰੂਤੀ ਦੀ ਬੜੇ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ SUV Jimny ਨੂੰ ਹੁਣ ਕੰਪਨੀ ਇਸ ਸਾਲ ਮਈ ਵਿੱਚ ਲਾਂਚ ਕਰ ਸਕਦੀ ਹੈ। ਇਸ ਸ਼ਾਨਦਾਰ SUV ਨੂੰ ਮਾਰੂਤੀ ਸੁਜ਼ੂਕੀ ਨੇ 2023 ਵਿੱਚ ਹੋਏ ਆਟੋ ਐਕਸਪੋ ਵਿੱਚ ਪੇਸ਼ ਕੀਤਾ ਸੀ। ਇਸ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ 5 ਦਰਵਾਜ਼ੇ ਹਨ। ਕਿਹਾ ਜਾ ਰਿਹਾ ਹੈ ਕਿ ਇਸ ਦਾ ਸਿੱਧਾ ਮੁਕਾਬਲਾ ਮਹਿੰਦਰਾ ਥਾਰ ਅਤੇ ਫੋਰਸ ਗੋਰਖਾ ਨਾਲ ਹੋਵੇਗਾ। ਇਸ ਵਿੱਚ ਤੁਹਾਨੂੰ ਲੰਬਾ ਵ੍ਹੀਲਬੇਸ ਮਿਲਦਾ ਹੈ। ਇਸ ਦੀ ਲੰਬਾਈ ਵੀ ਵਧਾਈ ਗਈ ਹੈ। ਵੱਡੇ ਮਾਪ ਮਾਰੂਤੀ ਸੁਜ਼ੂਕੀ ਨੂੰ ਕੈਬਿਨ ਦੇ ਅੰਦਰ ਹੋਰ ਜਗ੍ਹਾ ਬਣਾਉਣ ਵਿੱਚ ਮਦਦ ਕਰਨਗੇ। ਇਹ ਆਈਡਲ ਸਟਾਰਟ-ਸਟਾਪ ਤਕਨਾਲੋਜੀ ਦੇ ਨਾਲ ਇੱਕ ਨਵਾਂ 1.5-ਲੀਟਰ K15B ਪੈਟਰੋਲ ਇੰਜਣ ਦੁਆਰਾ ਸੰਚਾਲਿਤ ਹੋਵੇਗਾ। ਟ੍ਰਾਂਸਮਿਸ਼ਨ ਦੀ ਗੱਲ ਕਰੀਏ ਤਾਂ ਇਸ ਵਿੱਚ ਇੱਕ 5-ਸਪੀਡ ਮੈਨੂਅਲ ਅਤੇ 4-ਸਪੀਡ ਟਾਰਕ ਕਨਵਰਟਰ ਸ਼ਾਮਲ ਹੋਣਗੇ। ਇਸ ਵਿੱਚ ਸੁਜ਼ੂਕੀ ਦਾ AllGRIP PRO AWD ਸਿਸਟਮ ਸਟੈਂਡਰਡ ਵਜੋਂ ਮਿਲੇਗਾ।

ਮਾਰੂਤੀ ਸੁਜ਼ੂਕੀ ਫ੍ਰੈਂਕਸ ਕਰਾਸਓਵਰ: ਮਾਰੂਤੀ ਦੀ ਇਸ ਸ਼ਾਨਦਾਰ SUV ਨੂੰ ਵੀ ਆਟੋ ਐਕਸਪੋ 2023 ਵਿੱਚ ਪੇਸ਼ ਕੀਤਾ ਗਿਆ ਸੀ। ਇਸਦੇ ਲਾਂਚ ਹੋਣ ਨਾਲ Renault Kiger ਅਤੇ Nissan Megnite ਨਾਲ ਇਸਦਾ ਮੁਕਾਬਲਾ ਹੋਵੇਗਾ। ਇਸ ਨੂੰ ਵਿਸ਼ੇਸ਼ ਤੌਰ 'ਤੇ Nexa ਡੀਲਰਸ਼ਿਪ ਨੈੱਟਵਰਕ ਰਾਹੀਂ ਵੇਚਿਆ ਜਾਵੇਗਾ। ਜੇਕਰ ਤੁਸੀਂ ਇਸਨੂੰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਸੀਂ 11,000 ਰੁਪਏ ਟੋਕਨ ਰਾਸ਼ੀ ਦੇ ਕੇ ਇਸਨੂੰ ਔਨਲਾਈਨ ਜਾਂ ਅਧਿਕਾਰਤ ਡੀਲਰਸ਼ਿਪਾਂ 'ਤੇ ਬੁੱਕ ਕਰ ਸਕਦੇ ਹੋ। ਇਸ ਵਿੱਚ ਮੈਨੂਅਲ ਅਤੇ ਆਟੋਮੈਟਿਕ ਗਿਅਰਬਾਕਸ ਦੋਵੇਂ ਵਿਕਲਪ ਮਿਲਣਗੇ ਜੋ 1.0-ਲੀਟਰ ਬੂਸਟਰਜੈੱਟ ਟਰਬੋ ਪੈਟਰੋਲ ਇੰਜਣ ਦੁਆਰਾ ਸੰਚਾਲਿਤ ਹੋਣਗੇ। ਇਸ ਵਿੱਚ ਸਮਾਰਟ ਹਾਈਬ੍ਰਿਡ ਤਕਨੀਕ ਵਾਲਾ 1.2-ਲੀਟਰ ਡਿਊਲਜੈੱਟ ਪੈਟਰੋਲ ਇੰਜਣ ਵੀ ਮਿਲੇਗਾ ਜੋ ਬਲੇਨੋ ਨੂੰ ਪਾਵਰ ਦਿੰਦਾ ਹੈ।

ਮਹਿੰਦਰਾ ਥਾਰ 5 ਡੋਰ: ਮਹਿੰਦਰਾ ਦੀ ਸਭ ਤੋਂ ਵੱਧ ਪਸੰਦੀਦਾ SUV Thar 5 ਡੋਰ ਵੀ ਆਉਣ ਵਾਲੇ ਕੁੱਝ ਦਿਨਾਂ ਵਿੱਚ ਵਿਕਣ ਲਈ ਆ ਜਾਵੇਗੀ। ਇਸਨੂੰ ਵੀ ਇੱਕ ਲੰਬੇ ਵ੍ਹੀਲਬੇਸ 'ਤੇ ਤਿਆਰ ਕੀਤਾ ਗਿਆ ਹੈ। ਨਵੀਂ ਥਾਰ 5-ਡੋਰ ਮਾਡਲ ਹੋਵੇਗੀ ਅਤੇ ਆਉਣ ਵਾਲੀ ਮਾਰੂਤੀ ਜਿਮਨੀ ਅਤੇ ਫੋਰਸ ਨੂੰ ਟੱਕਰ ਦੇਵੇਗੀ। ਨਵਾਂ ਮਾਡਲ ਵਧੇਰੇ ਸਖ਼ਤ ਪਲੇਟਫਾਰਮ 'ਤੇ ਆਧਾਰਿਤ ਹੋਵੇਗਾ ਅਤੇ ਇਸ ਵਿੱਚ ਪੈਂਟਾ-ਲਿੰਕ ਸਸਪੈਂਸ਼ਨ ਦੀ ਵਿਸ਼ੇਸ਼ਤਾ ਹੋਵੇਗੀ। ਇਸ ਵਿੱਚ ਦੋ ਇੰਜਣ ਵਿਕਲਪ ਹਨ। ਜਿਸ ਵਿੱਚ ਇੱਕ 2.0-ਲੀਟਰ ਟਰਬੋਚਾਰਜਡ ਪੈਟਰੋਲ ਅਤੇ ਇੱਕ 2.2-ਲੀਟਰ ਟਰਬੋਚਾਰਜਡ ਡੀਜ਼ਲ ਹਨ। ਦੋਵੇਂ ਇੰਜਣ ਜ਼ਿਆਦਾ ਪਾਵਰ ਅਤੇ ਟਾਰਕ ਲਈ ਟਿਊਨ ਕੀਤੇ ਜਾਣਗੇ। ਟ੍ਰਾਂਸਮਿਸ਼ਨ ਵਿਕਲਪਾਂ ਵਿੱਚ ਇੱਕ 6-ਸਪੀਡ ਮੈਨੂਅਲ ਅਤੇ 6-ਸਪੀਡ ਟਾਰਕ ਕਨਵਰਟਰ ਆਟੋਮੈਟਿਕ ਸ਼ਾਮਲ ਹੋਣਗੇ।

Published by:Rupinder Kaur Sabherwal
First published:

Tags: Auto, Auto industry, Auto news, Automobile, Maruti, SUV