Home /News /lifestyle /

ਨਵਾਂ ਸਾਲ ਮਨਾਉਣ ਦੇ ਲਈ ਇਹ ਹਨ ਭਾਰਤ ਦੀਆਂ ਖਾਸ 6 ਥਾਵਾਂ,ਵੱਡੀ ਗਿਣਤੀ 'ਚ ਪਹੁੰਚੇ ਹਨ ਲੋਕ

ਨਵਾਂ ਸਾਲ ਮਨਾਉਣ ਦੇ ਲਈ ਇਹ ਹਨ ਭਾਰਤ ਦੀਆਂ ਖਾਸ 6 ਥਾਵਾਂ,ਵੱਡੀ ਗਿਣਤੀ 'ਚ ਪਹੁੰਚੇ ਹਨ ਲੋਕ

ਇਹ ਨੇ  ਭਾਰਤ ਦੀਆਂ 6 ਮਸ਼ਹੂਰ ਥਾਵਾਂ 'ਤੇ ਜਿੱਥੇ ਜਾ ਕੇ ਤੁਸੀਂ ਮਨਾ ਸਕਦੇ ਹੋ ਨਵਾਂ ਸਾਲ

ਇਹ ਨੇ ਭਾਰਤ ਦੀਆਂ 6 ਮਸ਼ਹੂਰ ਥਾਵਾਂ 'ਤੇ ਜਿੱਥੇ ਜਾ ਕੇ ਤੁਸੀਂ ਮਨਾ ਸਕਦੇ ਹੋ ਨਵਾਂ ਸਾਲ

ਨਵੇਂ ਸਾਲ ਦਾ ਜਸ਼ਨ ਮਨਾਉਣ ਦੇ ਲਈ ਲੋਕ ਵਧੀਆ ਥਾਵਾਂ ਦੀ ਭਾਲ ਕਰਦੇ ਹਨ,ਜਿਥੇ ਜਾ ਕੇ ਉਹ ਨਵੇਂ ਸਾਲ ਨੂੰ ਸੈਲੀਬ੍ਰੇਟ ਕਰ ਸਕਣ।ਹਰੇਕ ਦੇ ਮਨ ਵਿਚ ਨਵੇਂ ਸਾਲ ਨੂੰ ਮਨਾਉਣ ਦੇ ਪਲਾਨ ਚੱਲ ਰਹੇ ਹਨ। ਬਹੁਤ ਲੋਕ ਤਾਂ ਅਜਿਹੇ ਹੋਣਗੇ ਜੋ ਘਰ ਵਿਚ ਹੀ ਨਵਾਂ ਸਾਲ ਮਨਾਉਣਾ ਪਸੰਦ ਕਰਦੇ ਹਨ ਪਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਨਵੇਂ ਸਾਲ ਦੀ ਸ਼ਾਮ ਘੁਮੰਣ ਫਿਰਨ ਜਾਣਾ ਚਾਹੁੰਦੇ ਹਨ ਤੇ ਮੌਜ ਮੇਲੇ ਵਾਲੀਆਂ ਥਾਵਾਂ ਤੇ ਨਵਾਂ ਸਾਲ ਮਨਾਉਣ ਦੇ ਚਾਹਵਾਨ ਹਨ। ਇਹ ਲੋਕ ਅਜਿਹੀ ਕਿਸੇ ਥਾਂ ਦੀ ਉਡੀਕ ਵਿਚ ਹੁੰਦੇ ਹਨ ਜਿੱਥੇ ਪਾਰਟੀ ਅਤੇ ਮੌਜ ਮਸਤੀ ਦਾ ਖਾਸ ਮਾਹੌਲ ਬੱਝਦਾ ਹੋਵੇ।

ਹੋਰ ਪੜ੍ਹੋ ...
  • Share this:

ਨਵਾਂ ਸਾਲ ਨੇੜੇ ਆ ਰਿਹਾ ਹੈ। ਹਰੇਕ ਦੇ ਮਨ ਵਿਚ ਨਵੇਂ ਸਾਲ ਨੂੰ ਮਨਾਉਣ ਦੇ ਪਲਾਨ ਚੱਲ ਰਹੇ ਹਨ। ਬਹੁਤ ਲੋਕ ਤਾਂ ਅਜਿਹੇ ਹੋਣਗੇ ਜੋ ਘਰ ਵਿਚ ਹੀ ਨਵਾਂ ਸਾਲ ਮਨਾਉਣਾ ਪਸੰਦ ਕਰਦੇ ਹਨ ਪਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਨਵੇਂ ਸਾਲ ਦੀ ਸ਼ਾਮ ਘੁਮੰਣ ਫਿਰਨ ਜਾਣਾ ਚਾਹੁੰਦੇ ਹਨ ਤੇ ਮੌਜ ਮੇਲੇ ਵਾਲੀਆਂ ਥਾਵਾਂ ਤੇ ਨਵਾਂ ਸਾਲ ਮਨਾਉਣ ਦੇ ਚਾਹਵਾਨ ਹਨ। ਇਹ ਲੋਕ ਅਜਿਹੀ ਕਿਸੇ ਥਾਂ ਦੀ ਉਡੀਕ ਵਿਚ ਹੁੰਦੇ ਹਨ ਜਿੱਥੇ ਪਾਰਟੀ ਅਤੇ ਮੌਜ ਮਸਤੀ ਦਾ ਖਾਸ ਮਾਹੌਲ ਬੱਝਦਾ ਹੋਵੇ। ਇਸ ਲਈ ਅੱਜ ਅਸੀਂ ਤੁਹਾਡੇ ਲਈ ਕੁਝ ਇਕ ਅਜਿਹੀਆਂ ਥਾਵਾਂ ਦੀ ਲਿਸਟ ਲੈ ਕੇ ਹਾਜ਼ਰ ਹੋਏ ਹਾਂ ਜੋ ਨਵਾਂ ਸਾਲ ਮਨਾਉਣ ਲਈ ਬੇਹੱਦ ਮਸ਼ਹੂਰ ਹਨ ਤੇ ਜਿਨ੍ਹਾਂ ਥਾਵਾਂ ਉੱਤੇ ਨਵੇਂ ਸਾਲ ਦੀ ਪੂਰੀ ਰੌਣਕ ਮਘਦੀ ਹੈ।


ਨਿਊ ਯੀਅਰ ਈਵ ਲਈ ਡੈਸਟੀਨੇਸ਼ਨ


ਮਨਾਲੀ– ਮਨਾਲੀ ਨਿਊ ਯੀਅਰ ਈਵ ਲਈ ਇਕ ਕਮਾਲ ਦੀ ਜਗ੍ਹਾ ਹੈ। ਏਥੋਂ ਦੀ ਬੋਨ ਫਾਇਰ ਸ਼ਾਮ ਦਾ ਰੰਗ ਤੁਹਾਨੂੰ ਕੀਲ ਲਵੇਗਾ। ਇੱਥੋਂ ਦੀ ਠੰਡ ਵੀ ਤੁਹਾਡੇ ਮਨ ਨੂੰ ਨਿੱਘਾ ਕਰ ਦੇਵੇਗੀ ਕਿਉਂਕਿ ਇੱਥੋਂ ਦੇ ਨਜ਼ਾਰੇ ਆਪਣੀ ਮਿਸਾਲ ਆਪ ਹੀ ਹਨ।


ਗੋਆ– ਗੋਆ ਆਪਣੀਆਂ ਬੀਚਾਂ ਕਾਰਨ ਟੂਰਸਿਟਾਂ ਲਈ ਖਿੱਚ ਦਾ ਕੇਂਦਰ ਹੈ। ਇਹ ਭਾਰਤ ਦੀਆਂ ਚੋਟੀ ਦੀਆਂ ਟੂਰਿਸਟ ਥਾਵਾਂ ਵਿਚੋਂ ਇਕ ਹੈ। ਗੋਆ ਵਿਚ ਨਵੇਂ ਸਾਲ ਦਾ ਜਸ਼ਨ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਜੇਕਰ ਤੁਸੀਂ ਵੀ ਨਿਊ ਯੀਅਰ ਈਵ ਉੱਤੇ ਸਮੁੰਦਰ ਦੇ ਕਿਨਾਰੇ ਮੌਜ ਮਸਤੀ ਤੇ ਨਾਚ ਗਾਣੇ ਦਾ ਆਨੰਦ ਮਾਨਣਾ ਚਾਹੁੰਦੇ ਹੋ ਤਾਂ ਗੋਆ ਦਾ ਪਲਾਨ ਬਣਾ ਸਕਦੇ ਹੋ।


ਉਦੈਪੁਰ– ਉਦੈਪੁਰ ਰਾਜਸਥਾਨ ਵਿਚ ਸਥਿਤ ਝੀਲਾਂ ਦਾ ਸ਼ਹਿਰ ਕਿਹਾ ਜਾਂਦਾ ਹੈ। ਇਸ ਸ਼ਹਿਰ ਵਿਚ ਤੁਸੀਂ ਸ਼ਾਹੀ ਅੰਦਾਜ਼ ਵਿਚ ਨਵੇਂ ਸਾਲ ਦੀ ਸ਼ਾਮ ਦਾ ਆਨੰਦ ਲੈ ਸਕਦੇ ਹੋ।


ਦਿੱਲੀ– ਨਵੇਂ ਸਾਲ ਦੀ ਸ਼ਾਮ ਹੋਵੇ ਤੇ ਦੇਸ਼ ਦੀ ਰਾਜਧਾਨੀ ਵਿਚ ਕੋਈ ਮੌਜ ਮਸਤੀ ਤੇ ਮੇਲੇ ਦਾ ਮਾਹੌਲ ਨਾ ਹੋਵੇ ਇਹ ਕਿੰਝ ਹੋ ਸਕਦਾ ਹੈ। ਇੱਥੋਂ ਦੇ ਕਨਾਟ ਪਲੇਸ, ਗਰੇਟਰ ਕੈਲਾਸ਼, ਹੌਜ ਖਾਸ ਆਦਿ ਵਿਚ ਬੈਸਟ ਨਾਈਟ ਕਲੱਬ ਤੇ ਪੱਬ ਹਨ, ਜਿੱਥੇ ਤੁਸੀਂ ਨਿਊ ਯੀਅਰ ਈਵ ਦਾ ਆਨੰਦ ਮਾਣ ਸਕਦੇ ਹੋ।


ਗੁਲਮਰਗ– ਗੁਲਮਰਗ ਜੰਮੂ ਕਸ਼ਮੀਰ ਦਾ ਸਵਰਗ ਹੈ। ਬਰਫ਼ਾਂ ਨਾਲ ਢਕੀਆਂ ਵਾਦੀਆਂ ਦਾ ਨਜ਼ਾਰਾ ਮਨ ਨੂੰ ਵਿਸਮਾਦ ਨਾਲ ਭਰ ਦਿੰਦਾ ਹੈ। ਜੇਕਰ ਤੁਸੀਂ ਵੀ ਸ਼ਾਂਤ ਤੇ ਬਰਫ਼ ਨਾਲ ਲੱਦੀਆਂ ਚੋਟੀਆਂ ਦੇ ਵਿਚਾਲੇ ਨਵੇਂ ਸਾਲ ਦੀ ਸ਼ਾਮ ਦਾ ਨਜ਼ਾਰਾ ਮਾਨਣਾ ਚਾਹੁੰਦੇ ਹੋ ਤਾਂ ਗੁਲਮਰਗ ਇਕ ਚੰਗੀ ਆਪਸ਼ਨ ਹੈ।


ਉਟੀ– ਦੱਖਣੀ ਭਾਰਤ ਵਿਚ ਸਥਿਤ ਇਹ ਸਥਾਨ ਇਕ ਚੰਗਾ ਵਿਕਲਪ ਹੈ। ਏਥੇ ਤੁਸੀਂ ਸੰਗੀਤ ਤੇ ਨਾਚ ਗਾਣੇ ਦਾ ਆਨੰਦ ਵੀ ਲੈ ਸਕਦੇ ਹੋ ਤੇ ਸ਼ਾਂਤ ਸ਼ਾਮ ਦਾ ਸਕੂਨ ਵੀ ਮਾਣ ਸਕਦੇ ਹੋ।

Published by:Shiv Kumar
First published:

Tags: Celebrate, Hill station, India, New year, Out of City