• Home
  • »
  • News
  • »
  • lifestyle
  • »
  • THESE ARE THE CHEAPEST MARKETS OF DELHI NCR SHOPPING HERE FOR MEN GH RUP AS

Delhi-NCR ਦੇ ਇਹ ਹਨ ਸਭ ਤੋਂ ਸਸਤੇ ਬਾਜ਼ਾਰ, ਪੁਰਸ਼ਾਂ ਲਈ ਇੱਥੋ ਕਰੋ ਖਰੀਦਦਾਰੀ

Shop for men in these markets: ਦਿੱਲੀ-ਐਨਸੀਆਰ ਦਾ ਕੋਈ ਵੀ ਬਾਜ਼ਾਰ ਹੋਵੇ, ਮਾਰਕੀਟ ਕੋਈ ਵੀ ਹੋਵੇ ਅਕਸਰ ਅਜਿਹੇ ਥਾਵਾਂ 'ਤੇ ਔਰਤਾਂ ਦੇ ਸੂਟ, ਦੁਪੱਟੇ ਤੇ ਹੋਰ ਖਰੀਦਦਾਰੀ ਦਾ ਸਮਾਨ ਬਾਜ਼ਾਰਾਂ 'ਚ ਆਮ ਨਜ਼ਰ ਆਉਂਦਾ ਹੈ ਤੇ ਔਰਤਾਂ ਨੂੰ ਸ਼ਾਪਿੰਗ ਕਰਨ ਵਿੱਚ ਖਾਸ ਦਿੱਕਤ ਨਹੀਂ ਆਉਂਦੀ। ਪਰ ਪੁਰਸ਼ਾਂ ਦੇ ਕੱਪੜੇ ਤੇ ਖਰੀਦਦਾਰੀ ਦਾ ਸਮਾਨ ਬਹੁਤ ਘੱਟ ਦਿਖਾਈ ਦਿੰਦਾ ਹੈ। ਜਿਸ ਕਾਰਨ ਪੁਰਸ਼ਾਂ ਨੂੰ ਆਪਣੇ ਲਈ ਖਰੀਦਦਾਰੀ ਕਰਨਾ ਕਈ ਵਾਰ ਬਹੁਤ ਔਖਾ ਹੋ ਜਾਂਦਾ ਹੈ।

Delhi-NCR ਦੇ ਇਹ ਹਨ ਸਭ ਤੋਂ ਸਸਤੇ ਬਾਜ਼ਾਰ, ਪੁਰਸ਼ਾਂ ਲਈ ਇੱਥੋ ਕਰੋ ਖਰੀਦਦਾਰੀ

  • Share this:
Shop for men in these markets: ਦਿੱਲੀ-ਐਨਸੀਆਰ ਦਾ ਕੋਈ ਵੀ ਬਾਜ਼ਾਰ ਹੋਵੇ, ਮਾਰਕੀਟ ਕੋਈ ਵੀ ਹੋਵੇ ਅਕਸਰ ਅਜਿਹੇ ਥਾਵਾਂ 'ਤੇ ਔਰਤਾਂ ਦੇ ਸੂਟ, ਦੁਪੱਟੇ ਤੇ ਹੋਰ ਖਰੀਦਦਾਰੀ ਦਾ ਸਮਾਨ ਬਾਜ਼ਾਰਾਂ 'ਚ ਆਮ ਨਜ਼ਰ ਆਉਂਦਾ ਹੈ ਤੇ ਔਰਤਾਂ ਨੂੰ ਸ਼ਾਪਿੰਗ ਕਰਨ ਵਿੱਚ ਖਾਸ ਦਿੱਕਤ ਨਹੀਂ ਆਉਂਦੀ। ਪਰ ਪੁਰਸ਼ਾਂ ਦੇ ਕੱਪੜੇ ਤੇ ਖਰੀਦਦਾਰੀ ਦਾ ਸਮਾਨ ਬਹੁਤ ਘੱਟ ਦਿਖਾਈ ਦਿੰਦਾ ਹੈ। ਜਿਸ ਕਾਰਨ ਪੁਰਸ਼ਾਂ ਨੂੰ ਆਪਣੇ ਲਈ ਖਰੀਦਦਾਰੀ ਕਰਨਾ ਕਈ ਵਾਰ ਬਹੁਤ ਔਖਾ ਹੋ ਜਾਂਦਾ ਹੈ।

ਹੁਣ ਐੱਨਸੀਆਰ (Delhi-NCR) ਦੀ ਗੱਲ ਕਰੀਏ ਤਾਂ ਇੱਥੇ ਕਰੋਲ ਬਾਗ (Karol Bag) ਤੋਂ ਲੈ ਕੇ ਸਰੋਜਨੀ ਨਗਰ (Sarojani Nagar) ਤੱਕ ਔਰਤਾਂ ਦੀ ਖਰੀਦਦਾਰੀ ਲਈ ਕਈ ਚੰਗੇ ਬਾਜ਼ਾਰ ਹਨ, ਪਰ ਪੁਰਸ਼ਾਂ ਨੂੰ ਖਰੀਦਦਾਰੀ ਲਈ ਚੰਗੇ ਬਾਜ਼ਾਰ ਲੱਭਣੇ ਪੈਂਦੇ ਹਨ। ਫੈਸ਼ਨ ਦੀ ਗੱਲ ਹੋਵੇ ਤਾਂ ਅੱਜ ਦੇ ਡਿਜੀਟਲ ਯੁੱਗ ਵਿੱਚ ਔਰਤਾਂ ਵਾਂਗ ਮਰਦਾਂ ਵਿੱਚ ਵੀ ਨਿੱਤ ਨਵੇਂ ਫੈਸ਼ਨ ਵਾਲੇ ਕੱਪੜੇ ਪਾਉਣ ਦੀ ਇੱਛਾ ਹੁੰਦੀ ਹੈ। ਚਾਹੇ ਉਹ ਬ੍ਰਾਂਡੇਡ ਕੱਪੜੇ ਹੋਣ ਜਾਂ ਛੋਟੇ ਬਾਜ਼ਾਰ ਤੋਂ ਖਰੀਦੇ ਸਸਤੇ ਕੱਪੜੇ।

ਕੁਝ ਪੁਰਸ਼ ਸਿਰਫ਼ ਸਸਤੀ ਅਤੇ ਸਟਾਈਲਿਸ਼ ਜੀਨਸ-ਸ਼ਰਟਾਂ ਪਾਉਣਾ ਪਸੰਦ ਕਰਦੇ ਹਨ ਤੇ ਕਈ ਆਨਲਾਈਨ ਮਹਿੰਗੇ ਕੱਪੜਿਆਂ ਦੀ ਖਰੀਦਦਾਰੀ ਕਰਦੇ ਹਨ। ਪਰ ਜੇਕਰ ਤੁਸੀਂ ਵੀ ਮਹਿੰਗੀ ਔਨਲਾਈਨ ਸ਼ਾਪਿੰਗ ਕਰਕੇ ਥੱਕ ਗਏ ਹੋ ਜਾਂ ਸ਼ਾਪਿੰਗ ਕਰਕੇ ਆਪਣੀ ਜੇਬ 'ਤੇ ਬੋਝ ਨਹੀਂ ਵਧਾਉਣਾ ਚਾਹੁੰਦੇ ਤਾਂ ਇਸ ਦੀ ਚਿੰਤਾ ਛੱਡ ਦਿਓ।

ਅੱਜ ਅਸੀਂ ਤੁਹਾਨੂੰ ਦਿੱਲੀ-ਐੱਨ.ਸੀ.ਆਰ ਦੇ ਕੁਝ ਅਜਿਹੇ ਬਾਜ਼ਾਰਾਂ ਬਾਰੇ ਦੱਸਾਂਗੇ ਜਿੱਥੇ ਪੁਰਸ਼ ਆਪਣੇ ਲਈ ਜ਼ਬਰਦਸਤ ਖਰੀਦਦਾਰੀ ਕਰ ਸਕਦੇ ਹਨ। ਇੱਥੇ ਚੰਗੇ ਕੱਪੜੇ ਅਤੇ ਜੁੱਤੇ ਘੱਟ ਤੋਂ ਘੱਟ ਕੀਮਤ ਵਿੱਚ ਆਸਾਨੀ ਨਾਲ ਮਿਲਦੇ ਹਨ। ਇੱਥੇ ਪੁਰਸ਼ ਆਪਣੇ ਲਈ ਸਸਤੀ ਖਰੀਦਦਾਰੀ ਕਰ ਸਕਦੇ ਹਨ। ਦਿੱਲੀ ਵਿੱਚ ਜਨਪਥ ਮਾਰਕੀਟ, ਪਾਲਿਕਾ ਬਾਜ਼ਾਰ, ਯਸ਼ਵੰਤ ਪਲੇਸ ਕਮਰਸ਼ੀਅਲ ਸ਼ਾਪਿੰਗ ਕੰਪੈਲਕਸ, ਅੱਟਾ ਬਜ਼ਾਰ ਤੇ ਮੱਠ ਬਜ਼ਾਰ ਅਜਿਹੀਆਂ ਥਾਵਾਂ ਹਨ ਜਿੱਥੇ ਮਜ਼ੇਦਾਰ ਤੇ ਸਸਤੀ ਸ਼ਾਪਿੰਗ ਕੀਤੀ ਜਾ ਸਕਦੀ ਹੈ। ਇਨ੍ਹਾਂ ਮਾਰਕੀਟਸ ਦੇ ਵਿੱਚ ਕੀ ਖਰੀਦਿਆ ਜਾ ਸਕਦਾ ਹੈ ਤੇ ਕਿੰਨੀ ਸਸਤੀ ਖਰੀਦਦਾਰੀ ਹੁੰਦੀ ਹੈ ਅਤੇ ਨਾਲ ਹੀ ਬਜ਼ਾਰ ਦੇ ਖੁਲ੍ਹਣ ਤੇ ਬੰਦ ਹੋਣ ਦਾ ਸਮਾਂ ਵੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ।

ਜਨਪਥ ਮਾਰਕੀਟ
ਸਭ ਤੋਂ ਪਹਿਲਾਂ ਗੱਲ ਕਰਾਂਗੇ ਜਨਪਥ ਮਾਰਕੀਟ ਦੀ ਜਿੱਥੇ ਟਰੈਡੀ ਫੈਸ਼ਨ ਵਾਲੇ ਕੱਪੜਿਆਂ ਤੋਂ ਲੈ ਕੇ ਜੰਕ ਜਿਊਲਰੀ ਤੱਕ ਸਭ ਕੁਝ ਉਪਲਬਧ ਹੈ। ਇੱਥੇ ਸਿਰਫ਼ ਔਰਤਾਂ ਹੀ ਨਹੀਂ ਬਲਕਿ ਪੁਰਸ਼ ਵੀ ਆਪਣੇ ਲਈ ਜ਼ਬਰਦਸਤ ਖਰੀਦਦਾਰੀ ਕਰ ਸਕਦੇ ਹਨ। ਫੈਸ਼ਨੇਬਲ ਕੱਪੜਿਆਂ ਤੋਂ ਲੈ ਕੇ ਪੁਰਸ਼ਾਂ ਲਈ ਡਿਜ਼ਾਈਨਰ ਜੁੱਤੀਆਂ ਤੱਕ ਦਿੱਲੀ ਦੇ ਜਨਪਥ ਮਾਰਕੀਟ 'ਤੇ ਆਸਾਨੀ ਨਾਲ ਉਪਲਬਧ ਹਨ। ਇੰਨਾ ਹੀ ਨਹੀਂ, ਇਨ੍ਹਾਂ ਦੀ ਕੀਮਤ ਵੀ ਬਹੁਤ ਘੱਟ ਹੈ, ਜੋ ਤੁਹਾਨੂੰ ਖਰੀਦਦਾਰੀ ਲਈ ਵਾਰ-ਵਾਰ ਇੱਥੇ ਲੈ ਕੇ ਆਵੇਗੀ।

ਜਨਪਥ ਮਾਰਕੀਟ ਵਿੱਚ ਪੁਰਸ਼ ਆਪਣੇ ਲਈ ਬਹੁਤ ਸਾਰੇ ਵਿਕਲਪ ਲੱਭ ਸਕਦੇ ਹਨ। ਕੂਲ ਡੈਨੀਮ ਤੋਂ ਲੈ ਕੇ ਗ੍ਰਾਫਿਕ ਟੀ-ਸ਼ਰਟਾਂ, ਬੈਲਟਾਂ ਅਤੇ ਸਟਾਈਲਿਸ਼ ਜੁੱਤੀਆਂ ਤੱਕ, ਇੱਥੇ ਬਹੁਤ ਹੀ ਸਸਤੇ ਭਾਅ 'ਤੇ ਸਭ ਕੁਝ ਲੱਭਿਆ ਜਾ ਸਕਦਾ ਹੈ। ਪਰ ਇੱਕ ਗੱਲ ਦਾ ਧਿਆਨ ਰਹੇ ਕਿ ਇੱਥੇ ਚੀਜ਼ਾਂ ਖਰੀਦਣ ਤੋਂ ਪਹਿਲਾਂ ਤੁਹਾਨੂੰ ਸੌਦੇਬਾਜ਼ੀ ਕਰਨੀ ਜ਼ਰੂਰ ਆਉਣੀ ਚਾਹੀਦੀ ਹੈ। ਇਹ ਬਾਜ਼ਾਰ ਸਵੇਰੇ 11 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ।

ਯਸ਼ਵੰਤ ਪਲੇਸ ਕਮਰਸ਼ੀਅਲ ਸ਼ਾਪਿੰਗ ਕੰਪਲੈਕਸ
ਚਾਣਕਿਆਪੁਰੀ ਵਿੱਚ ਸਥਿਤ, ਇਹ ਬਾਜ਼ਾਰ ਘੱਟ ਭੀੜ ਵਾਲਾ ਹੈ ਅਤੇ ਸੌਦੇਬਾਜ਼ੀ ਰਾਹੀਂ ਇਸਦਾ ਫਾਇਦਾ ਲਿਆ ਜਾ ਸਕਦਾ ਹੈ। ਇਸ ਬਾਜ਼ਾਰ 'ਚ ਨਾ ਸਿਰਫ ਸਥਾਨਕ ਲੋਕ ਸਗੋਂ ਵਿਦੇਸ਼ੀ ਸੈਲਾਨੀ ਵੀ ਖਰੀਦਦਾਰੀ ਲਈ ਆਉਂਦੇ ਹਨ। ਇੱਥੇ ਤੁਹਾਨੂੰ ਪੁਰਸ਼ਾਂ ਲਈ ਚੰਗੀ ਕੁਆਲਿਟੀ ਦੇ ਚਮੜੇ ਦੇ ਬੈਗ, ਜੁੱਤੇ ਅਤੇ ਸੁੰਦਰ ਡਿਜ਼ਾਈਨਰ ਕੱਪੜੇ ਵੀ ਮਿਲਣਗੇ। ਤੁਸੀਂ ਸ਼ਾਨਦਾਰ ਚਮੜੇ ਦੀਆਂ ਜੈਕਟਾਂ ਦੀ ਖਰੀਦਦਾਰੀ ਕਰਨ ਲਈ ਇੱਥੇ ਆ ਸਕਦੇ ਹੋ। ਇਹ ਬਾਜ਼ਾਰ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ।

ਮੱਠ ਬਾਜ਼ਾਰ
ਸੈਲਾਨੀਆਂ ਤੋਂ ਲੈ ਕੇ ਕਾਲਜ ਜਾਣ ਵਾਲੇ ਮੁੰਡਿਆਂ ਤੱਕ ਇਹ ਬਾਜ਼ਾਰ ਹਮੇਸ਼ਾ ਭਰਿਆ ਰਹਿੰਦਾ ਹੈ। ਇੱਥੇ ਤੁਹਾਨੂੰ ਕੱਪੜੇ, ਜੁੱਤੇ, ਬੈਗ ਅਤੇ ਹੋਰ ਚੀਜ਼ਾਂ ਸਸਤੇ ਭਾਅ 'ਤੇ ਮਿਲ ਜਾਣਗੀਆਂ। ਮੱਠ ਬਾਜ਼ਾਰ ਵਿੱਚ ਊਨੀ ਕੱਪੜਿਆਂ ਦੀਆਂ ਦੁਕਾਨਾਂ ਵੀ ਮੌਜੂਦ ਹਨ। ਤੁਸੀਂ ਸ਼ਾਲ, ਪੁਲਓਵਰ, ਸਟੋਲ, ਚਮੜੇ ਦੀਆਂ ਜੈਕਟਾਂ, ਸਵੈਟਰ, ਕਾਰਡੀਗਨ ਅਤੇ ਦਸਤਾਨੇ ਸਮੇਤ ਸ਼ਾਨਦਾਰ ਊਨੀ ਕੱਪੜੇ ਖਰੀਦਣ ਲਈ ਇੱਥੇ ਜਾ ਸਕਦੇ ਹੋ। ਇਹ ਊਨੀ ਕੱਪੜੇ ਇੱਥੇ ਬਹੁਤ ਹੀ ਸਸਤੀ ਕੀਮਤ 'ਤੇ ਉਪਲਬਧ ਹਨ। ਪੁਰਸ਼ਾਂ ਲਈ ਇੱਥੇ ਬਹੁਤ ਸਾਰੀਆਂ ਕੱਪੜਿਆਂ ਤੇ ਚੀਜ਼ਾਂ ਦੀਆਂ ਕਿਸਮਾਂ ਹਨ। ਇਹ ਬਾਜ਼ਾਰ ਸਵੇਰੇ 11 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ।

ਪਾਲਿਕਾ ਬਾਜ਼ਾਰ
ਦਿੱਲੀ ਦੇ ਪਾਲਿਕਾ ਬਾਜ਼ਾਰ ਦੀ ਅੰਡਰਗ੍ਰਾਊਂਡ ਬਾਜ਼ਾਰ ਦੀ ਆਪਣੀ ਇਕ ਦੁਨੀਆਂ ਹੈ। ਪਾਲਿਕਾ ਬਜ਼ਾਰ ਦਿੱਲੀ ਦੇ ਕਨਾਟ ਪਲੇਸ ਵਿਖੇ ਮੌਜੂਦ ਇੱਕ ਵਿਸ਼ਾਲ ਸ਼ਾਪਿੰਗ-ਹੱਬ ਹੈ, ਜਿਸ ਵਿੱਚ ਲਗਭਗ 400 ਦੁਕਾਨਾਂ ਹਨ। ਪੁਰਸ਼ ਇਸ ਬਾਜ਼ਾਰ ਵਿੱਚ ਸਸਤੇ ਭਾਅ 'ਤੇ ਵਧੀਆ ਕੱਪੜੇ ਖਰੀਦ ਸਕਦੇ ਹਨ। ਇੱਥੇ ਕੱਪੜਿਆਂ ਦੀ ਵਰਾਇਟੀ ਆਮ ਦੇਖਣ ਨੂੰ ਮਿਲੇਗੀ। ਵੈਸੇ, ਇੱਥੇ ਵੀ ਤੁਹਾਨੂੰ ਸੌਦੇਬਾਜ਼ੀ ਕਰਨੀ ਆਉਣੀ ਚਾਹੀਦੀ ਹੈ। ਦੁਕਾਨਦਾਰ ਜੋ ਟੀ-ਸ਼ਰਟ ਤੁਹਾਨੂੰ ਪਹਿਲਾਂ 800 ਰੁਪਏ ਦੱਸੇਗਾ, ਤੁਸੀਂ ਸੌਦੇਬਾਜ਼ੀ ਕਰਕੇ ਆਸਾਨੀ ਨਾਲ 200 ਰੁਪਏ ਵਿੱਚ ਖਰੀਦ ਸਕਦੇ ਹੋ। ਇਹ ਬਾਜ਼ਾਰ ਸਵੇਰੇ 10:30 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ।

ਅੱਟਾ ਬਜ਼ਾਰ
ਅੱਟਾ ਮਾਰਕੀਟ ਨੋਇਡਾ ਦੇ ਸੈਕਟਰ 18 ਵਿੱਚ ਸਥਿਤ ਹੈ। ਇਸ ਬਾਜ਼ਾਰ ਵਿੱਚ ਪੁਰਸ਼ ਜ਼ੋਰਦਾਰ ਖਰੀਦਦਾਰੀ ਕਰ ਸਕਦੇ ਹਨ। ਇੱਥੇ ਤੁਸੀਂ ਟਰੈਂਡੀ ਨਵੇਂ ਕਲੈਕਸ਼ਨ, ਜੇਐਮਡੀ ਫੈਸ਼ਨ ਜ਼ੋਨ ਅਤੇ ਹੋਰ ਬਹੁਤ ਸਾਰੀਆਂ ਬ੍ਰਾਂਡ ਵਾਲੀਆਂ ਦੁਕਾਨਾਂ ਤੋਂ ਸਸਤੇ ਕੱਪੜੇ ਖਰੀਦ ਸਕਦੇ ਹੋ। ਜੀਨਸ, ਹੂਡੀਜ਼ ਅਤੇ ਪ੍ਰਿੰਟਸ ਦੇ ਨਾਲ, ਮਜ਼ੇਦਾਰ ਕੂਲ ਗ੍ਰਾਫਿਕਸ ਵਾਲੀਆਂ ਟੀ-ਸ਼ਰਟਾਂ ਵੀ ਇੱਥੇ ਥੋਕ ਵਿੱਚ ਉਪਲਬਧ ਹਨ। ਇਨ੍ਹਾਂ ਟੀ-ਸ਼ਰਟਾਂ ਦੀ ਕੀਮਤ ਸਿਰਫ਼ 200 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇੱਥੇ ਤੁਹਾਨੂੰ 200 ਰੁਪਏ ਵਿੱਚ ਚੰਗੀ ਫੰਕੀ ਜੁੱਤੀ ਵੀ ਮਿਲ ਸਕਦੀ ਹੈ। ਇਹ ਦਿੱਲੀ-ਐਨਸੀਆਰ ਦਾ ਬਹੁਤ ਵੱਡਾ ਬਾਜ਼ਾਰ ਹੈ। ਇਹ ਬਾਜ਼ਾਰ ਸਵੇਰੇ 11 ਵਜੇ ਤੋਂ ਰਾਤ 9 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ।
Published by:rupinderkaursab
First published: