Home /News /lifestyle /

Wedding Special: ਇਹ ਹਨ ਦਿੱਲੀ ਦੇ ਮਸ਼ਹੂਰ ਕੇਟਰਰ, ਬੈਸਟ ਸਰਵਿਸ ਦੇ ਨਾਲ ਦੇਣਗੇ ਜ਼ਾਇਕੇਦਾਰ ਖਾਣਾ

ਇੱਕ ਵਧੀਆ ਕੇਟਰਰ ਤੁਹਾਨੂੰ ਚੰਗਾ ਖਾਣਾ ਤੇ ਚੰਗੀ ਸਰਵਿਸ ਮੁਹੱਈਆ ਕਰਵਾਉਂਦਾ ਹੈ। ਇਸ ਲਈ ਤੁਸੀਂ ਚਾਹੋ ਤਾਂ ਦਿੱਲੀ ਐਨਸੀਆਰ ਦੇ ਮਸ਼ਹੂਰ ਕੇਟਰਰਸ ਨਾਲ ਸੰਪਰਕ ਕਰ ਸਕਦੇ ਹੋ। ਇਹ ਕੇਟਰਰ ਵਿਆਹ ਦੀ ਮੁੱਖ ਜ਼ਿੰਮੇਵਾਰੀ, (ਸਭ ਨੂੰ ਵਧੀਆ ਖਾਣਾ ਮੁਹੱਈਆ ਕਰਵਾਉਣਾ) ਤੋਂ ਤੁਹਾਨੂੰ ਮੁਕਤ ਕਰ ਦੇਣਗੇ ਤੇ ਤੁਸੀਂ ਵਧੀਆ ਤਰੀਕੇ ਨਾਲ ਵਿਆਹ ਦੇ ਹੋਰ ਕੰਮਾਂ ਨੂੰ ਦੇਖ ਸਕੋਗੇ।

ਹੋਰ ਪੜ੍ਹੋ ...
  • Share this:

Famous Caterers in Delhi: ਵਿਆਹਾਂ ਸ਼ਾਦੀਆਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਤੇ ਉੱਤਰ ਭਾਰਤ ਖਾਸਕਰ ਪੰਜਾਬ, ਦਿੱਲੀ, ਐਨਸੀਆਰ ਏਰੀਆ ਵਿੱਚ ਵਿਆਹਾਂ ਸ਼ਾਦੀਆਂ ਦੇ ਫੰਕਸ਼ਨ ਕਾਫੀ ਵੱਡੇ ਪੱਧਰ ਉੱਤੇ ਹੁੰਦੇ ਹਨ। ਮਹਿਮਾਨਾਂ ਦੀ ਗਿਣਤੀ ਵੀ ਜ਼ਿਆਦਾ ਹੁੰਦੀ ਹੈ। ਹੁਣ ਇੰਨੇ ਮਹਿਮਾਨਾਂ ਨੂੰ ਖਾਣਾ ਖਵਾਉਣਾ ਕੋਈ ਆਸਾਨ ਕੰਮ ਨਹੀਂ ਹੈ। ਖਾਸ ਕਰਕੇ ਉੱਤਰ ਭਾਰਤ ਜਿਹੇ ਖੇਤਰ ਵਿੱਚ, ਜਿੱਥੇ ਖਾਣੇ ਦਾ ਸੁਆਦ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਖੈਰ ਆਪਣੇ ਮਹਿਮਾਨਾਂ ਨੂੰ ਵਧੀਆ ਭੋਜਨ ਸਰਵ ਕਰਨ ਲਈ ਤੁਹਾਡੀ ਮਦਦ ਕੇਟਰਰ ਕਰ ਸਕਦੇ ਹਨ।

ਇੱਕ ਵਧੀਆ ਕੇਟਰਰ ਤੁਹਾਨੂੰ ਚੰਗਾ ਖਾਣਾ ਤੇ ਚੰਗੀ ਸਰਵਿਸ ਮੁਹੱਈਆ ਕਰਵਾਉਂਦਾ ਹੈ। ਇਸ ਲਈ ਤੁਸੀਂ ਚਾਹੋ ਤਾਂ ਦਿੱਲੀ ਐਨਸੀਆਰ ਦੇ ਮਸ਼ਹੂਰ ਕੇਟਰਰਸ ਨਾਲ ਸੰਪਰਕ ਕਰ ਸਕਦੇ ਹੋ। ਇਹ ਕੇਟਰਰ ਵਿਆਹ ਦੀ ਮੁੱਖ ਜ਼ਿੰਮੇਵਾਰੀ, (ਸਭ ਨੂੰ ਵਧੀਆ ਖਾਣਾ ਮੁਹੱਈਆ ਕਰਵਾਉਣਾ) ਤੋਂ ਤੁਹਾਨੂੰ ਮੁਕਤ ਕਰ ਦੇਣਗੇ ਤੇ ਤੁਸੀਂ ਵਧੀਆ ਤਰੀਕੇ ਨਾਲ ਵਿਆਹ ਦੇ ਹੋਰ ਕੰਮਾਂ ਨੂੰ ਦੇਖ ਸਕੋਗੇ।

ਅੱਜ ਅਸੀਂ ਤੁਹਾਨੂੰ ਦਿੱਲੀ ਐਨਸੀਆਰ ਖੇਤਰ ਦੇ ਮਸ਼ਹੂਰ ਕੇਟਰਰਸ ਬਾਰੇ ਜਾਣਕਾਰੀ ਦਿਆਂਗੇ...

ਸ਼ੇਰਵਾਨੀ ਕਿਚਨ

ਸ਼ੇਰਵਾਨੀ ਕਿਚਨ, ਕੇਟਰਿੰਗ ਸੇਵਾਵਾਂ ਵਿੱਚ ਇੱਕ ਕਾਫੀ ਮਸ਼ਹੂਰ ਨਾਂ ਹੈ। ਇਹ ਖਾਣ-ਪੀਣ ਦੀਆਂ ਸਭ ਤੋਂ ਵਧੀਆ ਚੀਜ਼ਾਂ ਮੈਨਯੂ ਵਿੱਚ ਐਡ ਕਰਕੇ ਕਿਸੇ ਵੀ ਫੰਕਸ਼ਨ ਨੂੰ ਚਾਰ ਚੰਨ ਲਗਾ ਸਕਦੇ ਹਨ। ਇਨ੍ਹਾਂ ਦਾ ਸਟਾਫ ਵੀ ਚੰਗੀ ਤਰ੍ਹਾਂ ਟਰੇਨ ਕੀਤਾ ਹੋਇਆ ਹੈ, ਇਸ ਲਈ ਤੁਹਾਨੂੰ ਖਾਣੇ ਤੇ ਸਰਵਿਸ ਵਿੱਚ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ। ਅਲੱਗ ਅਲੱਗ ਪੈਕੇਜ ਦੇ ਨਾਲ ਇਹ ਤੁਹਾਨੂੰ ਕਈ ਵੈਰਾਇਟੀ ਵਾਲੇ ਮੈਨਯੂ ਵੀ ਆਫਰ ਕਰਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਵੱਲੋਂ ਖਾਣਪੀਣ ਦੇ ਕਾਉਂਟਰ ਵੀ ਕਮਾਲ ਤਰੀਕੇ ਨਾਲ ਸਜਾਏ ਜਾਂਦੇ ਹਨ।

ਗ੍ਰੈਂਡ F&B ਕੇਟਰਿੰਗ ਸਰਵਿਸ

ਦਿੱਲੀ ਦੇ ਹਾਈ ਪ੍ਰੋਫਾਈਲ ਵਿਆਹਾਂ ਲਈ ਗ੍ਰੈਂਡ F&B ਕੇਟਰਿੰਗ ਸਰਵਿਸ ਦਾ ਨਾਂ ਕਾਫੀ ਮਸ਼ਹੂਰ ਹੈ, ਇਨ੍ਹਾਂ ਦੀ ਸਰਵਿਸ ਦੀ ਤਰੀਫ ਪੂਰੀ ਦਿੱਲੀ ਕਰਦੀ ਹੈ। ਗ੍ਰੈਂਡ F&B ਕੇਟਰਿੰਗ ਸਰਵਿਸ ਜਨਮਦਿਨ ਦੀਆਂ ਪਾਰਟੀਆਂ ਤੋਂ ਲੈ ਕੇ ਕਾਰਪੋਰੇਟ ਸਮਾਰਗਮਾਂ ਤੱਕ ਲਈ ਆਪਣੀ ਸਰਵਿਸ ਮੁਹੱਈਆ ਕਰਵਾਉਂਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਦੀ ਖਾਸੀਅਤ ਵਿਆਹਾਂ ਵਿੱਚ ਵੀ ਹੈ। ਉਸ ਦੇ ਮੁਤਾਬਕ ਹੀ ਗ੍ਰੈਂਡ F&B ਕੇਟਰਿੰਗ ਸਰਵਿਸ ਦਾ ਪੈਕੇਜ ਵੀ ਅਲੱਗ ਅਲੱਗ ਹੁੰਦਾ ਹੈ। ਗ੍ਰੈਂਡ F&B ਕੇਟਰਿੰਗ ਸਰਵਿਸ ਮੋਟੇ ਤੌਰ ਉੱਤੇ ਵਿਦੇਸ਼ੀ ਤੇ ਦੇਸ਼ੀ ਦੋਵੇਂ ਤਰ੍ਹਾਂ ਦੇ ਪਕਵਾਨ ਆਪਣੇ ਮੈਨਯੂ ਵਿੱਚ ਪੇਸ਼ ਕਰਦੇ ਹਨ।

ਕੁਆਲਿਟੀ ਕੇਟਰਿੰਗ

ਕੇਟਰਿੰਗ ਦੇ ਕਾਰੋਬਾਰ ਵਿੱਚ ਪਿੱਛਲੇ 40 ਸਾਲ ਤੋਂ ਵੱਧ ਸਮੇਂ ਤੋਂ ਆਪਣੀ ਸਰਵਿਸ ਦੇ ਰਹੀ ਕੁਆਲਿਟੀ ਕੇਟਰਿੰਗ ਦਿੱਲੀ ਦੀ ਮਸ਼ਹੂਰ ਕੇਟਰਰ ਕੰਪਨੀ ਹੈ। ਕੁਆਲਿਟੀ ਕੇਟਰਿੰਗ ਵੱਲੋਂ ਸਰਵ ਕੀਤੇ ਗਏ ਭੋਜਨ ਦੀ ਕੁਆਲਿਟੀ ਦੀ ਲੋਕ ਅੱਜ ਵੀ ਤਰੀਫ ਕਰਦੇ ਹਨ। ਇਨ੍ਹਾਂ ਦੇ ਮਸ਼ਹੂਰ ਸ਼ੈਫ ਹਰ ਤਰ੍ਹਾਂ ਦਾ ਖਾਣਾ ਮੈਨਯੂ ਵਿੱਚ ਐਡ ਕਰ ਸਕਦੇ ਹਨ। ਜੇ ਤੁਸੀਂ ਕੋਈ ਫੰਕਸ਼ਨ ਕਰਨਾ ਚਾਹੁੰਦੇ ਹੋ ਤਾਂ ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਸੰਪਰਕ ਕਰ ਸਕਦੇ ਹੋ।

Published by:Tanya Chaudhary
First published:

Tags: Delhi, Food, Marriage, Wedding