Margashirsha Amavasya 2022: ਹਿੰਦੂ ਧਰਮ ਦੇ ਅਨੁਸਾਰ ਹਰ ਇੱਕ ਦਿਨ ਦਾ ਇੱਕ ਖਾਸ ਮਹੱਤਵ ਹੁੰਦਾ ਹੈ। ਹਿੰਦੂ ਧਰਮ ਵਿੱਚ ਮੱਸਿਆ ਅਤੇ ਪੁੰਨਿਆ ਦਾ ਵੀ ਖਾਸ ਮਹੱਤਵ ਹੈ। ਇਹਨਾਂ ਦਿਨਾਂ ਵਿੱਚ ਮਾਰਗਸ਼ੀਰਸ਼ਾ ਮੱਸਿਆ ਦਾ ਹੋਰ ਜ਼ਿਆਦਾ ਮਹੱਤਵ ਹੈ। ਇਸ ਵਾਰ ਇਹ ਖਾਸ ਮੱਸਿਆ 23 ਨਵੰਬਰ ਯਾਨੀ ਕੱਲ੍ਹ ਬੁੱਧਵਾਰ ਨੂੰ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਇਸ਼ਨਾਨ ਕਰਨ ਨਾਲ ਪੁੰਨ ਮਿਲਦਾ ਹੈ। ਇਸ ਮਾਰਗਸ਼ੀਰਸ਼ਾ ਮੱਸਿਆ 'ਤੇ ਕੁੱਝ ਖਾਸ ਯੋਗ ਬਣ ਰਹੇ ਹਨ ਜਿਹਨਾਂ ਦੌਰਾਨ ਪੂਜਾ ਕਰਨ ਤੇ ਲਾਭ ਮਿਲਦਾ ਹੈ। ਇਹ ਤਿੰਨ ਯੋਗ ਸਰਵਰਥ ਸਿੱਧੀ ਯੋਗ, ਅੰਮ੍ਰਿਤ ਸਿੱਧੀ ਯੋਗ ਅਤੇ ਸ਼ੋਭਨ ਯੋਗ ਹਨ।
ਇਹਨਾਂ ਖਾਸ 3 ਯੋਗਾਂ ਬਾਰੇ ਤਿਰੂਪਤੀ ਦੇ ਜੋਤਸ਼ੀ ਡਾ. ਕ੍ਰਿਸ਼ਨ ਕੁਮਾਰ ਭਾਰਗਵ ਸਾਨੂੰ ਵਧੇਰੇ ਜਾਣਕਾਰੀ ਦੇ ਰਹੇ ਹਨ। ਆਓ ਉਹਨਾਂ ਕੋਲੋਂ ਜਾਣਦੇ ਹਾਂ ਇਹਨਾਂ ਦੀ ਮਹੱਤਤਾ ਬਾਰੇ ਗੱਲਾਂ: ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਮਾਰਗਸ਼ੀਰਸ਼ਾ ਮੱਸਿਆ 23 ਨਵੰਬਰ ਨੂੰ ਸਵੇਰੇ 06:53 ਵਜੇ ਤੋਂ ਅਗਲੇ ਦਿਨ, 24 ਨਵੰਬਰ ਨੂੰ ਸਵੇਰੇ 04:26 ਤੱਕ ਰਹੇਗੀ।
ਪੰਡਿਤ ਜੀ ਅਨੁਸਾਰ ਇਸ ਦਿਨ ਸ਼ੋਭਨ ਯੋਗ 22 ਨਵੰਬਰ ਨੂੰ ਸ਼ਾਮ 06.38 ਵਜੇ ਸ਼ੁਰੂ ਹੋਵੇਗਾ ਅਤੇ 23 ਨਵੰਬਰ ਭਾਵ ਮਾਰਗਸ਼ੀਰਸ਼ਾ ਮੱਸਿਆ ਵਾਲੇ ਦਿਨ ਦੁਪਹਿਰ 03.40 ਵਜੇ ਤੱਕ ਬਣਿਆ ਰਹੇਗਾ। ਇਸ ਤੋਂ ਬਾਅਦ ਅਤਿਗੰਧ ਯੋਗ ਸ਼ੁਰੂ ਹੋ ਜਾਵੇਗਾ।
ਜੇਕਰ ਮਾਰਗਸ਼ੀਰਸ਼ਾ ਮੱਸਿਆ ਵਾਲੇ ਦਿਨ ਬਣ ਰਹੇ ਸਰਵਰਥ ਸਿੱਧੀ ਯੋਗ ਦੀ ਗੱਲ ਕਰੀਏ ਤਾਂ ਇਹ 23 ਨਵੰਬਰ ਦੀ ਰਾਤ 09:37 ਤੋਂ ਸ਼ੁਰੂ ਹੋਵੇਗਾ ਅਤੇ ਅਗਲੇ ਦਿਨ ਸਵੇਰ ਦੇ 06:51 ਤੱਕ ਬਣਿਆ ਰਹੇਗਾ। ਇਸ ਸ਼ੁਭ ਸਮੇਂ ਵਿੱਚ ਕੀਤੇ ਸਾਰੇ ਕੰਮ ਸਿਰੇ ਚੜਦੇ ਹਨ ਅਤੇ ਮਨ ਦੀਆਂ ਇੱਛਾਵਾਂ ਦੀ ਪੂਰਤੀ ਹੁੰਦੀ ਹੈ। ਤੀਸਰਾ ਯੋਗ ਮਾਰਗਸ਼ੀਰਸ਼ਾ ਅਮਾਵਸਿਆ 'ਤੇ ਅੰਮ੍ਰਿਤ ਸਿੱਧੀ ਯੋਗ ਦਾ ਬਣ ਰਿਹਾ ਹੈ ਜੋ ਕਿ 23 ਨਵੰਬਰ 2022 ਨੂੰ ਰਾਤ ਦੇ 09:37 ਤੋਂ ਸ਼ੁਰੂ ਹੋਵੇਗਾ ਅਤੇ 24 ਨਵੰਬਰ ਦੀ ਸਵੇਰ 06:51 ਤੱਕ ਰਹੇਗਾ। ਇਸ ਯੋਗ ਵਿੱਚ ਅੰਮ੍ਰਿਤ ਫਲ ਦੀ ਪ੍ਰਾਪਤੀ ਹੁੰਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਦਿਨ ਸ਼ਿਵਵਾਸ ਹੈ ਅਤੇ ਇਸ ਦਿਨ ਰੁਦ੍ਰਾਭਿਸ਼ੇਕ ਵੀ ਕੀਤਾ ਜਾਂਦਾ ਹੈ। ਇਸ ਸਮੇਂ ਭਗਵਾਨ ਸ਼ਿਵ ਅਤੇ ਮਾਤਾ ਗੋਰੀ ਨਾਲ ਨਾਲ ਹੁੰਦੇ ਹਨ ਇਸ ਲਈ ਉਹਨਾਂ ਦੀ ਪੂਜਾ ਕਰਨਕੇ ਰੁਦ੍ਰਾਭਿਸ਼ੇਕ ਕਰਨ ਨਾਲ ਲਾਭ ਪ੍ਰਾਪਤ ਹੁੰਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।