Home /News /lifestyle /

ਮਾਪੇ ਆਪਣੇ ਬੱਚਿਆਂ ਸਾਹਮਣੇ ਕਦੇ ਨਾ ਕਰਨ ਇਹ ਗੱਲਾਂ, ਮਨ `ਤੇ ਪੈ ਸਕਦਾ ਹੈ ਬੁਰਾ ਅਸਰ

ਮਾਪੇ ਆਪਣੇ ਬੱਚਿਆਂ ਸਾਹਮਣੇ ਕਦੇ ਨਾ ਕਰਨ ਇਹ ਗੱਲਾਂ, ਮਨ `ਤੇ ਪੈ ਸਕਦਾ ਹੈ ਬੁਰਾ ਅਸਰ

ਕਈ ਵਾਰ ਮਾਪੇ ਬੱਚਿਆਂ ਦੇ ਸਾਹਮਣੇ ਅਜਿਹੀਆਂ ਗੱਲਾਂ ਕਹਿ ਦਿੰਦੇ ਹਨ ਜਿਸ ਨਾਲ ਬੱਚੇ ਦੀਆਂ ਭਾਵਨਾਵਾਂ ਜੀਵਨ ਭਰ ਲਈ ਪ੍ਰਭਾਵਿਤ ਹੁੰਦੀਆਂ ਹਨ, ਜਿਸ ਨਾਲ ਉਨ੍ਹਾਂ ਦੇ ਵਿਕਾਸ ਅਤੇ ਸ਼ਖਸੀਅਤ ਦੇ ਨਿਰਮਾਣ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਅਜਿਹੀ ਸਥਿਤੀ ਵਿੱਚ, ਇਹ ਸਮਝਣਾ ਜ਼ਰੂਰੀ ਹੈ ਕਿ ਬੱਚਿਆਂ ਨਾਲ ਗੱਲ ਕਰਦੇ ਸਮੇਂ, ਭਾਸ਼ਾ ਜਾਂ ਸ਼ਬਦਾਂ ਦੀ ਚੋਣ ਸਮੇਂ ਬਹੁਤ ਹੀ ਧਿਆਨ ਰੱਖਣਾ ਚਾਹੀਦਾ ਹੈ।

ਹੋਰ ਪੜ੍ਹੋ ...
  • Share this:
ਮਾਪਿਆਂ ਦਾ ਬੱਚਿਆਂ ਨਾਲ ਰਿਸ਼ਤਾ ਬਹੁਤ ਨਾਜ਼ੁਕ ਹੁੰਦਾ ਹੈ ਕਿਉਂਕਿ ਬੱਚਿਆਂ ਦਾ ਮਨ ਸਾਫ ਪੰਨੇ ਵਾਂਗ ਹੁੰਦਾ ਹੈ, ਜੋ ਹਰ ਨਿੱਕੀ ਜਿਹੀ ਗੱਲ ਦਾ ਗਹਿਰਾ ਪ੍ਰਭਾਵ ਗ੍ਰਹਿਣ ਕਰਦਾ ਹੈ। ਕਈ ਮਾਪੇ ਦਿਨ ਭਰ ਦੀ ਨਿਰਾਸ਼ਾ ਨੂੰ ਬਾਹਰ ਕੱਢਣ ਲਈ ਆਪਣੇ ਬੱਚਿਆਂ ਨੂੰ ਮਾਧਿਅਮ ਬਣਾਉਂਦੇ ਹਨ। ਜਿਹੜੀ ਪਰੇਸ਼ਾਨੀ ਤੇ ਗੁੱਸਾ ਉਹ ਕਿਸੇ ਹੋਰ ਉੱਪਰ ਨਹੀਂ ਉਤਾ ਸਕਦੇ, ਉਹ ਘਰ ਆ ਕੇ ਬੱਚਿਆਂ 'ਤੇ ਉਤਾਰ ਦਿੰਦੇ ਹਨ।

ਕਈ ਵਾਰ ਮਾਪੇ ਬੱਚਿਆਂ ਦੇ ਸਾਹਮਣੇ ਅਜਿਹੀਆਂ ਗੱਲਾਂ ਕਹਿ ਦਿੰਦੇ ਹਨ ਜਿਸ ਨਾਲ ਬੱਚੇ ਦੀਆਂ ਭਾਵਨਾਵਾਂ ਜੀਵਨ ਭਰ ਲਈ ਪ੍ਰਭਾਵਿਤ ਹੁੰਦੀਆਂ ਹਨ, ਜਿਸ ਨਾਲ ਉਨ੍ਹਾਂ ਦੇ ਵਿਕਾਸ ਅਤੇ ਸ਼ਖਸੀਅਤ ਦੇ ਨਿਰਮਾਣ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਅਜਿਹੀ ਸਥਿਤੀ ਵਿੱਚ, ਇਹ ਸਮਝਣਾ ਜ਼ਰੂਰੀ ਹੈ ਕਿ ਬੱਚਿਆਂ ਨਾਲ ਗੱਲ ਕਰਦੇ ਸਮੇਂ, ਭਾਸ਼ਾ ਜਾਂ ਸ਼ਬਦਾਂ ਦੀ ਚੋਣ ਸਮੇਂ ਬਹੁਤ ਹੀ ਧਿਆਨ ਰੱਖਣਾ ਚਾਹੀਦਾ ਹੈ।

ਬੱਚੇ ਨਾਲ ਗੱਲ ਕਰਨ ਤੋਂ ਪਹਿਲਾਂ, ਉਨ੍ਹਾਂ ਗੱਲਾਂ ਬਾਰੇ ਸੋਚੋ ਜੋ ਤੁਸੀਂ ਆਪਣੇ ਲਈ ਨਹੀਂ ਸੁਣਨਾ ਚਾਹੁੰਦੇ। ਜਿਸ ਤਰ੍ਹਾਂ ਅਸੀਂ ਬੱਚਿਆਂ ਨਾਲ ਗੱਲ ਕਰਦੇ ਹਾਂ, ਉਹ ਵੀ ਉਸ ਤਰ੍ਹਾਂ ਦਾ ਵਿਵਹਾਰ ਜਾਂ ਗੱਲ ਕਰਨਾ ਸਿੱਖਣਗੇ ਅਤੇ ਫਿਰ ਉਹੀ ਵਿਵਹਾਰ ਕਰਨਗੇ। ਇਸ ਲਈ ਅਜਿਹੇ ਸ਼ਬਦ ਅਤੇ ਵਾਕ ਜੋ ਨਿਮਰਤਾ ਅਤੇ ਸਤਿਕਾਰ ਵਾਲੇ ਨਹੀਂ ਹਨ, ਉਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਬੱਚੇ ਦੇ ਸਾਹਮਣੇ ਨਾ ਬੋਲੋ। ਇੱਥੇ ਅਸੀਂ ਉਨ੍ਹਾਂ ਗੱਲਾਂ ਬਾਰੇ ਦੱਸ ਰਹੇ ਹਾਂ ਜੋ ਅਕਸਰ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਕਹਿੰਦੇ ਹਨ ਜੋ ਉਨ੍ਹਾਂ ਨੂੰ ਨਹੀਂ ਕਹਿਣੀਆਂ ਚਾਹੀਦੀਆਂ।

ਤੁਸੀਂ ਸਿਰਦਰਦ ਬਣ ਗਏ ਹੋ
ਕਈ ਵਾਰ ਅਸੀਂ ਥੱਕ ਜਾਂਦੇ ਹਾਂ ਜਾਂ ਤਣਾਅ ਵਿਚ ਹੁੰਦੇ ਹਾਂ ਅਤੇ ਅਜਿਹੀ ਸਥਿਤੀ ਵਿਚ ਬੱਚਿਆਂ ਦੀ ਛੋਟੀ ਜਿਹੀ ਗਲਤੀ ਵੀ ਸਾਨੂੰ ਪਰੇਸ਼ਾਨ ਕਰ ਦਿੰਦੀ ਹੈ। ਅਜਿਹੀ ਸਥਿਤੀ ਵਿੱਚ ਅਸੀਂ ਅਕਸਰ ਅਜਿਹੇ ਵਾਕ ਬੋਲ ਦਿੰਦੇ ਹਾਂ ਜੋ ਬੱਚਿਆਂ ਦੇ ਮਨ ਉੱਪਰ ਬੁਰਾ ਅਸਰ ਕਰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਬੱਚਿਆਂ ਦਾ ਦਿਮਾਗ ਬਹੁਤ ਨਰਮ ਹੁੰਦਾ ਹੈ ਅਤੇ ਉਨ੍ਹਾਂ ਨੂੰ ਆਸਾਨੀ ਨਾਲ ਸੱਟ ਲੱਗ ਜਾਂਦੀ ਹੈ। ਅਜਿਹੇ ਵਾਕ ਕਿ ਤੁਸੀਂ ਤਾਂ ਸਿਰ ਦਰਦ ਬਣ ਗਏ ਹੋ, ਲਹੂ ਪੀ ਲਿਆ ਸਾਡਾ ਆਦਿ ਬੱਚਿਆਂ ਵਿੱਚ ਅਵਿਸ਼ਵਾਸ, ਗੁੱਸਾ, ਆਪਸੀ ਦੂਰੀ ਪੈਦਾ ਕਰ ਸਕਦਾ ਹੈ। ਇਸ ਲਈ ਬੱਚਿਆਂ ਨੂੰ ਕਦੇ ਵੀ ਅਜਿਹੀਆਂ ਗੱਲਾਂ ਨਾ ਕਹੋ।

ਤੁਸੀਂ ਨਹੀਂ ਸਮਝਦੇ
ਤੁਹਾਨੂੰ ਦੱਸ ਦੇਈਏ ਕਿ ਬੱਚੇ ਲਈ ਇੱਕ ਵਾਰ ਵਿੱਚ ਸਭ ਕੁਝ ਸਮਝਣਾ ਮੁਸ਼ਕਲ ਹੁੰਦਾ ਹੈ। ਜੇ ਤੁਸੀਂ ਉਨ੍ਹਾਂ ਨੂੰ ਬਿਹਤਰ ਤਰੀਕੇ ਨਾਲ ਸਮਝਾਓ, ਤਾਂ ਉਹ ਉਮਰ ਭਰ ਇਸ ਗੱਲ ਨੂੰ ਸਮਝਣਗੇ। ਅਜਿਹੇ 'ਚ ਜੇਕਰ ਬੱਚਾ ਕੁਝ ਸਮਝ ਨਹੀਂ ਪਾਉਂਦਾ ਹੈ ਤਾਂ ਤੁਹਾਨੂੰ ਸਮਝਾਉਣ 'ਚ ਕੋਈ ਗਲਤੀ ਹੋ ਸਕਦੀ ਹੈ। ਜੇਕਰ ਤੁਸੀਂ ਵਾਰ-ਵਾਰ ਉਸ ਨਾਲ ਇਸ ਤਰ੍ਹਾਂ ਦੀ ਗੱਲ ਕਰਦੇ ਹੋ ਤਾਂ ਇਸ ਦਾ ਅਸਰ ਉਸ ਦੇ ਆਤਮਵਿਸ਼ਵਾਸ 'ਤੇ ਪਵੇਗਾ ਅਤੇ ਚੀਜ਼ਾਂ ਤੋਂ ਭੱਜਣਾ ਸ਼ੁਰੂ ਹੋ ਜਾਵੇਗਾ। ਇੰਨਾ ਹੀ ਨਹੀਂ ਭਵਿੱਖ 'ਚ ਉਹ ਕਿਸੇ ਨੂੰ ਅਜਿਹੀ ਗੱਲ ਵੀ ਕਹਿ ਸਕਦਾ ਹੈ।

ਜਲਦੀ ਕਰੋ
ਕਿਸੇ ਵੀ ਕੰਮ ਨੂੰ ਪੂਰਾ ਕਰਨ ਲਈ ਬੱਚਿਆਂ 'ਤੇ ਦਬਾਅ ਪਾਉਣਾ ਕਦੇ ਵੀ ਠੀਕ ਨਹੀਂ ਹੈ। ਹਰ ਬੱਚੇ ਵਿੱਚ ਵੱਖੋ ਵੱਖਰੀਆਂ ਯੋਗਤਾਵਾਂ ਹੁੰਦੀਆਂ ਹਨ ਅਤੇ ਕੰਮ ਕਰਨ ਅਤੇ ਸਿੱਖਣ ਦਾ ਤਰੀਕਾ ਵੀ ਵੱਖਰਾ ਹੁੰਦਾ ਹੈ। ਕਾਹਲੀ ਕਰਨ ਦੀ ਬਜਾਏ, ਬੱਚੇ ਦੇ ਨਾਲ ਬੈਠੋ ਅਤੇ ਉਸਦੀ ਮਦਦ ਕਰੋ। ਜਲਦੀ ਕੰਮ ਕਰਵਾਉਣ ਲਈ ਪ੍ਰੇਰਿਆ ਜਾ ਸਕਦਾ ਹੈ, ਝਿੜਕਿਆ ਨਹੀਂ।

ਮੁੰਡੇ ਇਸ ਤਰ੍ਹਾਂ ਦੇ ਹੁੰਦੇ ਹਨ/ਕੁੜੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ

ਹਰ ਗੱਲ 'ਤੇ ਬੱਚਿਆਂ ਨਾਲ ਭੇਦਭਾਵ ਵਾਲੀ ਗੱਲ ਨਾ ਕਰੋ। ਜੇਕਰ ਤੁਸੀਂ ਬੱਚੇ ਨੂੰ ਲੜਕੇ ਅਤੇ ਲੜਕੀਆਂ ਵਿਚ ਫ਼ਰਕ ਲਈ ਪ੍ਰੇਰਦੇ ਹੋ ਤਾਂ ਇਸ ਦਾ ਪ੍ਰਭਾਵ ਸਾਰੀ ਉਮਰ ਗਲਤ ਰਹੇਗਾ। ਬੱਚੇ ਨੂੰ ਇਹ ਮਹਿਸੂਸ ਕਰਵਾਓ ਕਿ ਕੋਈ ਵੀ ਕੰਮ ਜਾਂ ਵਿਵਹਾਰ ਲਿੰਗ ਦੇ ਆਧਾਰ 'ਤੇ ਨਹੀਂ ਕੀਤਾ ਜਾਂਦਾ।

ਜਵਾਬ ਨਹੀਂ ਦੇਣਾ
ਬੱਚੇ ਆਪਣੇ ਮਾਪਿਆਂ ਦੀਆਂ ਆਦਤਾਂ ਨੂੰ ਸਭ ਤੋਂ ਵੱਧ ਫੜਦੇ ਹਨ। ਜੇਕਰ ਤੁਸੀਂ ਉਨ੍ਹਾਂ ਦੇ ਸ਼ਬਦਾਂ ਦੀ ਕਦਰ ਨਹੀਂ ਕਰ ਰਹੇ ਹੋ, ਤਾਂ ਇਹ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਤੁਹਾਡਾ ਬੱਚਾ ਚਾਹੇ ਕਿਸੇ ਵੀ ਤਰ੍ਹਾਂ ਦਾ ਨਿੱਕੇ ਤੋਂ ਨਿੱਕਾ ਸਵਾਲ ਕਰ ਰਿਹਾ ਹੈ, ਉਸਨੂੰ ਤੁਰੰਤ ਧਿਆਨ ਸੁਣੋ ਤੇ ਬੱਚੇ ਦੀ ਗੱਲ ਨੂੰ ਸਮਝੋ। ਉਸ ਵਿਚ ਇਹ ਅਹਿਸਾਸ ਪੈਦਾ ਨਾ ਹੋਣ ਦੇਵੋ ਕਿ ਉਸਦੀ ਤਾਂ ਕੋਈ ਸੁਣਦਾ ਹੀ ਨਹੀਂ। ਜੇਕਰ ਅਜਿਹਾ ਨਹੀਂ ਕਰੋਗੇ ਤਾਂ ਉਹ ਵੀ ਤੁਹਾਡੀਆਂ ਗੱਲਾਂ ਦੀ ਕਦਰ ਕਰਨਾ ਬੰਦ ਕਰ ਸਕਦੇ ਹਨ। ਇਸ ਲਈ ਬੱਚਿਆਂ ਦੇ ਹਰ ਸਵਾਲ ਜਾਂ ਗੱਲ ਦਾ ਜਵਾਬ ਬਿਹਤਰ ਤਰੀਕੇ ਨਾਲ ਦਿਓ।
Published by:Amelia Punjabi
First published:

Tags: Children, Family, Parenting, Parents, Relationships

ਅਗਲੀ ਖਬਰ