Home /News /lifestyle /

Sign Of Bad Luck: ਇਹ ਘਟਨਾਵਾਂ ਹੁੰਦੀਆਂ ਹਨ ਬੁਰੇ ਵਕਤ ਦਾ ਸੰਕੇਤ, ਗਰੁੜ ਪੁਰਾਣ ਅਨੁਸਾਰ ਜਾਣੋ ਪ੍ਰਭਾਵ

Sign Of Bad Luck: ਇਹ ਘਟਨਾਵਾਂ ਹੁੰਦੀਆਂ ਹਨ ਬੁਰੇ ਵਕਤ ਦਾ ਸੰਕੇਤ, ਗਰੁੜ ਪੁਰਾਣ ਅਨੁਸਾਰ ਜਾਣੋ ਪ੍ਰਭਾਵ

 Sign Of Bad Luck

Sign Of Bad Luck

Sign Of Bad Luck:  ਵੈਸੇ ਤਾਂ ਸਮੇਂ ਦੀ ਅਨਿਸ਼ਚਤਤਾ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਜਾ ਸਕਦੀ ਕਿ ਕਦੋਂ ਸਮਾਂ ਚੰਗਾ ਆਉਣ ਵਾਲਾ ਹੁੰਦਾ ਹੈ ਅਤੇ ਕਦੋਂ ਮਾੜਾ ਸਮਾਂ ਸ਼ੁਰੂ ਹੋਣ ਵਾਲਾ ਹੁੰਦਾ ਹੈ। ਕੁੱਝ ਲੋਕ ਚੰਗੇ-ਮਾੜੇ ਸਮੇਂ ਵਿੱਚ ਵਿਸ਼ਵਾਸ਼ ਰੱਖਦੇ ਹਨ ਜਦਕਿ ਕੁੱਝ ਲੋਕਾਂ ਦਾ ਇਸ ਵਿੱਚ ਬਿਲਕੁਲ ਯਕੀਨ ਨਹੀਂ ਹੁੰਦਾ। ਹਰ ਕਿਸੇ ਦੀ ਆਪਣੀ ਕਿਸਮਤ ਹੁੰਦੀ ਹੈ ਅਤੇ ਉਸ ਨਾਲ ਚੰਗਾ ਮਾੜਾ ਉਸਦੇ ਕਰਮਾਂ 'ਤੇ ਨਿਰਭਰ ਕਰਦਾ ਹੈ। ਪਰ ਕਈ ਵਾਰ ਤੁਸੀਂ ਦੇਖਿਆ ਹੋਵੇਗਾ ਕਿ ਕੁੱਝ ਲੋਕਾਂ ਦਾ ਸਮਾਂ ਬਦਲ ਕੇ ਚੰਗੇ ਵਿੱਚ ਅਤੇ ਕੁੱਝ ਲੋਕਾਂ ਦਾ ਮਾੜੇ ਵਿੱਚ ਬਦਲ ਜਾਂਦਾ ਹੈ।

ਹੋਰ ਪੜ੍ਹੋ ...
 • Share this:

ਹਿੰਦੂ ਧਰਮ ਦੀ ਮਾਨਤਾ ਅਨੁਸਾਰ ਇਹ ਸਾਰਾ ਕੁੱਝ ਇੱਕ ਦਮ ਹੀ ਨਹੀਂ ਹੁੰਦਾ ਬਲਕਿ ਸਮੇਂ ਦੇ ਬਦਲਣ ਦੇ ਸੰਕੇਤ ਸਾਨੂੰ ਕਈ ਵਾਰ ਮਿਲਦੇ ਹਨ ਜਿਹਨਾਂ ਨੂੰ ਅਸੀਂ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਜੇਕਰ ਸਹੀ ਸਮੇਂ ਤੇ ਇਹਨਾਂ ਸੰਕੇਤਾਂ ਨੂੰ ਸਮਝ ਲਿਆ ਜਾਵੇ ਤਾਂ ਹੋਣ ਵਾਲੀਆਂ ਮਾੜੀਆਂ ਘਟਨਾਵਾਂ ਨੂੰ ਕੁੱਝ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਭੋਪਾਲ ਦੇ ਰਹਿਣ ਵਾਲੇ ਜੋਤਸ਼ੀ ਅਤੇ ਪੰਡਿਤ ਹਿਤੇਂਦਰ ਕੁਮਾਰ ਸ਼ਰਮਾ ਦੇ ਇਸ ਬਾਰੇ ਵਿਚਾਰ ਸਾਂਝੇ ਕਰਾਂਗੇ ਜਿਸ ਨਾਲ ਤੁਹਾਨੂੰ ਇਹਨਾਂ ਸੰਕੇਤਾਂ ਨੂੰ ਸਮਝਣ ਵਿੱਚ ਆਸਾਨੀ ਹੋਵੇਗੀ।

ਪੰਡਿਤ ਜੀ ਅਨੁਸਾਰ ਕਿਸੇ ਦੇ ਜੀਵਨ ਵਿੱਚ ਬਦਕਿਸਮਤੀ ਆਉਣ ਦੇ ਸੰਕੇਤ ਗਰੁੜ ਪੂਰਨ ਵਿੱਚ ਸਾਫ-ਸਾਫ ਲਿਖੇ ਹੋਏ ਹਨ। ਜੇਕਰ ਇਹਨਾਂ ਵਿਚੋਂ ਕੋਈ ਵੀ ਤੁਹਾਡੇ ਘਰ ਵਿੱਚ ਦਿਖਦਾ ਹੈ ਤਾਂ ਤੁਹਾਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ।

ਗਰੁੜ ਪੁਰਾਣ ਅਨੁਸਾਰ ਇਹ ਹਨ ਬਦਕਿਸਮਤੀ ਦੇ ਸੰਕੇਤ:

 • ਔਰਤ ਲਈ ਮਾਂ ਬਣਨਾ ਬਹੁਤ ਸੋਹਣਾ ਸਮਾਂ ਹੁੰਦਾ ਹੈ ਪਰ ਬਾਰ-ਬਾਰ ਗਰਭਪਾਤ ਹੋਣਾ ਬਦਕਿਸਮਤੀ ਦਾ ਸੰਕੇਤ ਹੈ।

 • ਪਤਨੀ ਦਾ ਬਾਰ ਬਾਰ ਘਰ ਵਿੱਚ ਕਲੇਸ਼ ਕਰਨਾ ਵਿਅਕਤੀ ਦੇ ਚੰਗੇ ਦਿਨ ਨਹੀਂ ਲਿਆ ਸਕਦਾ।

 • ਕੀੜੀਆਂ ਹਮੇਸ਼ਾਂ ਮਿੱਠੇ ਨੂੰ ਲੱਗਦੀਆਂ ਹਨ ਪਰ ਜੇਕਰ ਤੁਹਾਡੇ ਘਰ ਵਿੱਚ ਕਿਸੇ ਨਮਕੀਨ ਚੀਜ਼ ਨੂੰ ਵੀ ਕਾਲੀਆਂ ਕੀੜੀਆਂ ਲੱਗ ਜਾਣਾ ਵੀ ਬਦਕਿਸਮਤੀ ਦੇ ਆਮਦ ਦੀ ਨਿਸ਼ਾਨੀ ਹੈ।

 • ਬਾਰ ਬਾਰ ਬਿਮਾਰ ਹੋਣਾ ਅਤੇ ਠੀਕ ਹੋਣ ਦੇ ਆਸਾਰ ਘਟਦੇ ਜਾਣੇ ਵੀ ਬਦਕਿਸਮਤੀ ਦੇ ਆਉਣ ਦਾ ਸੰਕੇਤ ਹੈ।

 • ਸਾਫ਼-ਸੁਥਰੇ ਘਰ ਵਿੱਚ ਗੰਦ ਪੈ ਜਾਣਾ ਇਸ ਗੱਲ ਦਾ ਸੰਕੇਤ ਹੈ ਕਿ ਇਸ ਘਰ ਨਾਲ ਮਾਂ ਲਕਸ਼ਮੀ ਨਾਰਾਜ਼ ਹੈ।

 • ਘਰ ਦੀਆਂ ਘੜੀਆਂ ਦਾ ਅਚਾਨਕ ਬੰਦ ਹੋ ਜਾਣਾ ਵੀ ਬਦਕਿਸਮਤੀ ਦਾ ਸੰਕੇਤ ਦਿੰਦਾ ਹੈ।

 • ਬਾਥਰੂਮ ਦੀ ਸਫਾਈ ਹੋਣ ਦੇ ਬਾਵਜੂਦ ਜੇਕਰ ਬਦਬੂ ਆਉਣੀ ਵੀ ਬਦਕਿਸਮਤੀ ਨੂੰ ਆਪਣੇ ਵੱਲ ਖਿੱਚਦੀ ਹੈ।

 • ਕੱਚ ਦੇ ਭਾਂਡਿਆਂ ਦਾ ਬਾਰ ਟੁੱਟਣਾ ਅਤੇ ਕੁੱਤੇ ਦੀ ਅਚਾਨਕ ਮੌਤ ਨੂੰ ਵੀ ਬਦਕਿਸਮਤੀ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ।

 • ਹਰ ਰੋਜ਼ ਦੁੱਧ ਉਬਲਣਾ ਵੀ ਬੁਰੀ ਕਿਸਮਤ ਦੇ ਨੇੜੇ ਆਉਣ ਦੀ ਨਿਸ਼ਾਨੀ ਮੰਨੀ ਜਾਂਦੀ ਹੈ।

 • ਘਰ ਦੀ ਪੱਛਮ ਜਾਂ ਉੱਤਰ-ਪੱਛਮ ਦਿਸ਼ਾ ਵਿੱਚ ਸਲ੍ਹਾਬ ਆ ਜਾਣ ਨੂੰ ਵੀ ਬਦਕਿਸਮਤੀ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ।

Published by:Rupinder Kaur Sabherwal
First published:

Tags: Hindu, Hinduism, Religion