Home /News /lifestyle /

PM ਕਿਸਾਨ ਦੀ 11ਵੀਂ ਕਿਸ਼ਤ ਚੋਂ ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲਣਗੇ ਪੈਸੇ, ਜਾਣੋ ਕਿਉਂ?

PM ਕਿਸਾਨ ਦੀ 11ਵੀਂ ਕਿਸ਼ਤ ਚੋਂ ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲਣਗੇ ਪੈਸੇ, ਜਾਣੋ ਕਿਉਂ?

PM Kisan Yojana: PM ਕਿਸਾਨ ਦੀ 11ਵੀਂ ਕਿਸ਼ਤ ਚੋਂ ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲਣਗੇ ਪੈਸੇ, ਜਾਣੋ ਕਿਉਂ?

PM Kisan Yojana: PM ਕਿਸਾਨ ਦੀ 11ਵੀਂ ਕਿਸ਼ਤ ਚੋਂ ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲਣਗੇ ਪੈਸੇ, ਜਾਣੋ ਕਿਉਂ?

PM Kisan Yojana : ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ (PM Kisan Sanman Yojna) ਦੇ ਤਹਿਤ 11ਵੀਂ ਕਿਸ਼ਤ ਦਾ ਪੈਸਾ ਜਲਦੀ ਹੀ ਕਿਸਾਨਾਂ ਦੇ ਖਾਤੇ ਵਿੱਚ ਆ ਜਾਵੇਗਾ। ਕੇਂਦਰ ਸਰਕਾਰ ਨੇ ਆਪਣੀਆਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ ਪਰ ਇਸ ਵਾਰ ਅਜਿਹੇ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਨਹੀਂ ਮਿਲੇਗਾ ਜਿਨ੍ਹਾਂ ਦੀ ਈ-ਕੇਵਾਈਸੀ (e-KYC) ਪੂਰੀ ਨਹੀਂ ਹੋਈ ਹੈ।

ਹੋਰ ਪੜ੍ਹੋ ...
  • Share this:

ਸੂਤਰਾਂ ਦਾ ਕਹਿਣਾ ਹੈ ਕਿ ਹਰ ਵਿੱਤੀ ਸਾਲ 'ਚ ਪਹਿਲੀ ਕਿਸ਼ਤ ਦਾ ਪੈਸਾ 1 ਅਪ੍ਰੈਲ ਤੋਂ 31 ਜੁਲਾਈ ਤੱਕ ਕਿਸਾਨਾਂ ਦੇ ਖਾਤੇ 'ਚ ਆਉਂਦਾ ਹੈ। 11ਵੀਂ ਕਿਸ਼ਤ ਵੀ ਇਸੇ ਅਰਸੇ ਦੌਰਾਨ ਭੇਜੀ ਜਾਣੀ ਹੈ। ਇਸ ਵਿੱਚ ਹਰ ਕਿਸਾਨ ਦੇ ਖਾਤੇ ਵਿੱਚ 2,000 ਰੁਪਏ ਆਉਣਗੇ।

ਇਸ ਮਾਮਲੇ ਨਾਲ ਸਬੰਧਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਕਿਸਾਨਾਂ ਦੇ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਦਾ ਕੰਮ ਚੱਲ ਰਿਹਾ ਹੈ ਅਤੇ ਉਨ੍ਹਾਂ ਦਾ ਡਾਟਾ ਲਾਕ ਕੀਤਾ ਜਾ ਰਿਹਾ ਹੈ।

15 ਅਪ੍ਰੈਲ ਤੋਂ ਖਾਤੇ 'ਚ ਪੈਸੇ ਆਉਣੇ ਸ਼ੁਰੂ ਹੋ ਜਾਣਗੇ
ਅਧਿਕਾਰੀਆਂ ਦਾ ਕਹਿਣਾ ਹੈ ਕਿ ਕਈ ਜ਼ਿਲ੍ਹਿਆਂ ਵਿੱਚ 14 ਅਪ੍ਰੈਲ ਤੱਕ ਡਾਟਾ ਲਾਕ ਹੋ ਜਾਵੇਗਾ। ਇਸ ਤੋਂ ਬਾਅਦ ਰਕਮ ਭੇਜਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਜਿਨ੍ਹਾਂ ਕਿਸਾਨਾਂ ਦੇ ਦਸਤਾਵੇਜ਼ ਸਹੀ ਹਨ ਅਤੇ ਉਨ੍ਹਾਂ ਦੀ ਵੈਰੀਫਿਕੇਸ਼ਨ ਦਾ ਕੰਮ ਵੀ ਪੂਰਾ ਹੋ ਚੁੱਕਾ ਹੈ, ਉਹ 15 ਅਪ੍ਰੈਲ ਜਾਂ 15 ਮਈ ਤੋਂ ਉਨ੍ਹਾਂ ਦੇ ਖਾਤਿਆਂ 'ਚ ਪੈਸੇ ਭੇਜਣੇ ਸ਼ੁਰੂ ਕਰ ਦੇਣਗੇ। ਪਿਛਲੇ ਸਾਲ ਵੀ ਕਿਸਾਨਾਂ ਦੇ ਖਾਤੇ ਵਿੱਚ 15 ਮਈ ਨੂੰ ਹੀ ਕਿਸ਼ਤ ਦੇ ਪੈਸੇ ਜਮ੍ਹਾਂ ਹੋ ਗਏ ਸਨ।

ਅਜਿਹੇ ਕਿਸਾਨਾਂ ਨੂੰ ਪੈਸੇ ਨਹੀਂ ਮਿਲਣਗੇ
ਸਰਕਾਰ ਨੇ ਜਨਵਰੀ 'ਚ ਹੀ 10ਵੀਂ ਕਿਸ਼ਤ ਦਾ ਭੁਗਤਾਨ ਕਰਦੇ ਹੋਏ ਸਪੱਸ਼ਟ ਕੀਤਾ ਸੀ ਕਿ ਅਗਲੀ ਕਿਸ਼ਤ ਲੈਣ ਲਈ ਕਿਸਾਨਾਂ ਨੂੰ ਈ-ਕੇਵਾਈਸੀ (E-KYC) ਕਰਨਾ ਹੋਵੇਗਾ। ਜਿਨ੍ਹਾਂ ਕਿਸਾਨਾਂ ਦੀ ਈ-ਕੇਵਾਈਸੀ (E-KYC) ਪੂਰੀ ਨਹੀਂ ਹੋਈ ਹੈ, ਉਨ੍ਹਾਂ ਨੂੰ 11ਵੀਂ ਕਿਸ਼ਤ ਦੇ ਪੈਸੇ ਨਹੀਂ ਦਿੱਤੇ ਜਾਣਗੇ। ਇੰਨਾ ਹੀ ਨਹੀਂ ਸਰਕਾਰ ਨੇ ਓਟੀਪੀ ਰਾਹੀਂ ਆਨਲਾਈਨ ਈ-ਕੇਵਾਈਸੀ (E-KYC) ਦੀ ਸਹੂਲਤ ਵੀ ਬੰਦ ਕਰ ਦਿੱਤੀ ਹੈ। ਹੁਣ ਕਿਸਾਨਾਂ ਨੂੰ ਆਪਣਾ ਈ-ਕੇਵਾਈਸੀ ਪੂਰਾ ਕਰਨ ਲਈ ਕਾਮਨ ਸਰਵਿਸ ਸੈਂਟਰ (CSC) ਜਾਣਾ ਪਵੇਗਾ।

ਈ-ਕੇਵਾਈਸੀ 22 ਮਈ ਤੱਕ ਕੀਤੀ ਜਾ ਸਕਦੀ ਹੈ
ਇਸ ਯੋਜਨਾ ਦਾ ਲਾਭ ਲੈਣ ਲਈ ਕਿਸਾਨਾਂ ਲਈ ਈ-ਕੇਵਾਈਸੀ ਕਰਨਾ ਲਾਜ਼ਮੀ ਹੈ, ਪਰ ਸਰਕਾਰ ਨੇ ਇਸ ਲਈ ਸਮਾਂ ਸੀਮਾ ਵੀ ਤੈਅ ਕੀਤੀ ਹੈ। ਕਿਸਾਨ ਸਿਰਫ 22 ਮਈ ਤੱਕ ਆਪਣਾ ਈ-ਕੇਵਾਈਸੀ ਕਰਵਾ ਸਕਦੇ ਹਨ। ਇਸ ਤੋਂ ਬਾਅਦ ਵੀ ਪ੍ਰਕਿਰਿਆ ਪੂਰੀ ਨਾ ਕਰਨ ਵਾਲੇ ਕਿਸਾਨਾਂ ਨੂੰ ਇਸ ਸਕੀਮ ਤੋਂ ਬਾਹਰ ਰੱਖਿਆ ਜਾਵੇਗਾ। ਯਾਨੀ ਭਵਿੱਖ ਵਿੱਚ ਉਨ੍ਹਾਂ ਨੂੰ ਕਿਸਾਨ ਪ੍ਰਧਾਨ ਮੰਤਰੀ ਯੋਜਨਾ ਦਾ ਲਾਭ ਨਹੀਂ ਮਿਲੇਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਹਾਲ ਹੀ ਵਿੱਚ ਟਵੀਟ ਕੀਤਾ ਸੀ ਕਿ ਸਾਲ 2018 ਵਿੱਚ ਸ਼ੁਰੂ ਹੋਈ ਇਸ ਯੋਜਨਾ ਤਹਿਤ ਹੁਣ ਤੱਕ 11.30 ਕਰੋੜ ਕਿਸਾਨਾਂ ਦੇ ਖਾਤੇ ਵਿੱਚ 1.82 ਲੱਖ ਕਰੋੜ ਰੁਪਏ ਭੇਜੇ ਜਾ ਚੁੱਕੇ ਹਨ। ਹਾਲਾਂਕਿ 12.53 ਕਰੋੜ ਕਿਸਾਨਾਂ ਨੇ ਇਸ ਸਕੀਮ ਵਿੱਚ ਰਜਿਸਟ੍ਰੇਸ਼ਨ ਕਰਵਾਈ ਹੈ ਪਰ 1.23 ਕਰੋੜ ਕਿਸਾਨਾਂ ਦੇ ਸਾਰੇ ਦਸਤਾਵੇਜ਼ ਪੂਰੇ ਨਾ ਹੋਣ ਕਾਰਨ ਲਾਭ ਨਹੀਂ ਦਿੱਤਾ ਜਾ ਰਿਹਾ ਹੈ।
Published by:rupinderkaursab
First published:

Tags: Business, Businessman, Modi, Modi government, PM Kisan Samman Nidhi Yojna

ਅਗਲੀ ਖਬਰ