Home /News /lifestyle /

OnePlus 10T 5G ਦੇ ਇਹ ਫੀਚਰਸ ਹੋਏ ਲੀਕ, ਕੰਪਨੀ ਨੇ ਕੁਝ ਵਿਸ਼ੇਸ਼ਤਾਵਾਂ ਦੀ ਕੀਤੀ ਪੁਸ਼ਟੀ

OnePlus 10T 5G ਦੇ ਇਹ ਫੀਚਰਸ ਹੋਏ ਲੀਕ, ਕੰਪਨੀ ਨੇ ਕੁਝ ਵਿਸ਼ੇਸ਼ਤਾਵਾਂ ਦੀ ਕੀਤੀ ਪੁਸ਼ਟੀ

OnePlus 10T 5G ਦੇ ਇਹ ਫੀਚਰਸ ਹੋਏ ਲੀਕ, ਕੰਪਨੀ ਨੇ ਕੁਝ ਵਿਸ਼ੇਸ਼ਤਾਵਾਂ ਦੀ ਕੀਤੀ ਪੁਸ਼ਟੀ

OnePlus 10T 5G ਦੇ ਇਹ ਫੀਚਰਸ ਹੋਏ ਲੀਕ, ਕੰਪਨੀ ਨੇ ਕੁਝ ਵਿਸ਼ੇਸ਼ਤਾਵਾਂ ਦੀ ਕੀਤੀ ਪੁਸ਼ਟੀ

ਅੱਜ ਦੇ ਤਕਨੀਕੀ ਯੁੱਗ ਵਿੱਚ ਉਪਕਰਣਾਂ ਦੀ ਕੋਈ ਘਾਟ ਨਹੀਂ ਹੈ। ਫਿਰ ਵੀ ਕੰਪਨੀਆਂ ਆਪਣੇ ਨਵੇਂ ਤੇ ਆਧੁਨਿਕ ਉਪਕਰਣ ਮਾਰਕੀਟ ਵਿੱਚ ਲਿਆ ਰਹੀਆਂ ਹਨ। ਹੁਣ OnePlus 10T ਅੱਜ ਵਿਸ਼ਵ ਪੱਧਰ 'ਤੇ ਲਾਂਚ ਹੋਣ ਲਈ ਤਿਆਰ ਹੈ।

  • Share this:
ਅੱਜ ਦੇ ਤਕਨੀਕੀ ਯੁੱਗ ਵਿੱਚ ਉਪਕਰਣਾਂ ਦੀ ਕੋਈ ਘਾਟ ਨਹੀਂ ਹੈ। ਫਿਰ ਵੀ ਕੰਪਨੀਆਂ ਆਪਣੇ ਨਵੇਂ ਤੇ ਆਧੁਨਿਕ ਉਪਕਰਣ ਮਾਰਕੀਟ ਵਿੱਚ ਲਿਆ ਰਹੀਆਂ ਹਨ। ਹੁਣ OnePlus 10T ਅੱਜ ਵਿਸ਼ਵ ਪੱਧਰ 'ਤੇ ਲਾਂਚ ਹੋਣ ਲਈ ਤਿਆਰ ਹੈ। ਫੋਨ ਨੂੰ OnePlus ਦੇ ਨਿਊਯਾਰਕ ਸਿਟੀ ਵਿੱਚ ਲਾਂਚ ਕੀਤਾ ਜਾਵੇਗਾ ਅਤੇ ਇਸ ਦੀ ਲਾਈਵ ਸਟ੍ਰੀਮਿੰਗ ਯੂਟਿਊਬ ਚੈਨਲ (YouTube) ਅਤੇ ਕੰਪਨੀ ਦੀ ਵੈੱਬਸਾਈਟ 'ਤੇ ਸ਼ਾਮ 7:30 ਵਜੇ ਸ਼ੁਰੂ ਹੋਵੇਗੀ।

OnePlus ਪਹਿਲਾਂ ਹੀ ਫੋਨ ਦੀਆਂ ਕੁਝ ਵਿਸ਼ੇਸ਼ਤਾਵਾਂ ਦੀ ਪੁਸ਼ਟੀ ਕਰ ਚੁੱਕਾ ਹੈ। ਕੰਪਨੀ ਨੇ ਦੱਸਿਆ ਹੈ ਕਿ ਫੋਨ 'ਚ Qualcomm Snapdragon 8+ Gen 1 SoC ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇਹ ਵੀ ਪੁਸ਼ਟੀ ਕੀਤੀ ਗਈ ਹੈ ਕਿ ਇਸ 'ਚ 16GB ਰੈਮ ਅਤੇ 256GB ਇੰਟਰਨਲ ਸਟੋਰੇਜ ਦਿੱਤੀ ਜਾਵੇਗੀ। ਆਉਣ ਵਾਲੇ ਫੋਨ ਦੇ ਬਾਰੇ 'ਚ ਜਾਰੀ ਕੀਤੇ ਗਏ ਟੀਜ਼ਰ ਤੋਂ ਪਤਾ ਲੱਗਾ ਸੀ ਕਿ ਫੋਨ ਦੀ ਡਿਸਪਲੇ 120Hz ਰਿਫਰੈਸ਼ ਰੇਟ ਨਾਲ ਆਵੇਗੀ।

OnePlus 10T 5G ਬਾਰੇ ਕਈ ਰਿਪੋਰਟਾਂ ਸਾਹਮਣੇ ਆਈਆਂ ਹਨ ਅਤੇ ਕਿਹਾ ਗਿਆ ਹੈ ਕਿ ਇਹ GBP 799 (ਲਗਭਗ 76,500 ਰੁਪਏ) ਵਿੱਚ ਉਪਲਬਧ ਹੋਵੇਗਾ। ਹਾਲਾਂਕਿ, ਸੂਚੀ ਨੂੰ ਬਾਅਦ ਵਿੱਚ ਹਟਾ ਦਿੱਤਾ ਗਿਆ ਸੀ। ਫਿਲਹਾਲ ਫੋਨ ਦੀ ਅਸਲ ਕੀਮਤ ਲਾਂਚ ਹੋਣ ਤੋਂ ਬਾਅਦ ਹੀ ਪਤਾ ਚੱਲ ਸਕੇਗੀ।

ਕੁਝ ਵਿਸ਼ੇਸ਼ਤਾਵਾਂ ਦੀ ਪੁਸ਼ਟੀ
OnePlus 10T 5G ਵਿੱਚ 256GB UFS 3.1 ਸਟੋਰੇਜ ਦੇ ਨਾਲ 16GB LPDDR5 ਰੈਮ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਤੋਂ ਇਲਾਵਾ OnePlus ਵਲੋਂ ਹਾਲ ਹੀ 'ਚ ਸ਼ੇਅਰ ਕੀਤੀ ਗਈ ਫੋਨ ਦੀ ਫੋਟੋ ਤੋਂ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਰਿਪੋਰਟ ਮੁਤਾਬਕ OnePlus 10T 5G 'ਤੇ ਕੋਈ ਅਲਰਟ ਸਲਾਈਡਰ ਨਹੀਂ ਹੈ, ਜਿਸ ਨੂੰ ਕੰਪਨੀ ਦਾ ਸਿਗਨੇਚਰ ਫੀਚਰ ਮੰਨਿਆ ਜਾਂਦਾ ਹੈ। ਇਹ ਫੀਚਰ ਕੰਪਨੀ ਦੇ ਪਹਿਲੇ ਫੋਨ ਤੋਂ ਲੈ ਕੇ ਹੁਣ ਤੱਕ ਸਾਰੇ ਫੋਨਾਂ 'ਚ ਦਿੱਤਾ ਜਾ ਰਿਹਾ ਸੀ। OnePlus ਦੁਆਰਾ ਸਾਂਝੇ ਕੀਤੇ ਗਏ ਵੇਰਵਿਆਂ ਦੇ ਅਨੁਸਾਰ, OnePlus 10T ਇੱਕ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਨਾਲ ਲੈਸ ਹੋਵੇਗਾ, ਜਿਸ ਵਿੱਚ ਪ੍ਰਾਇਮਰੀ 50-ਮੈਗਾਪਿਕਸਲ Sony IMX766 ਸੈਂਸਰ ਹੋਵੇਗਾ। ਇਹ ਸ਼ਾਨਦਾਰ ਫੋਟੋਆਂ ਅਤੇ ਵੀਡੀਓ ਲਈ ਆਪਟੀਕਲ ਅਤੇ ਇਲੈਕਟ੍ਰਾਨਿਕ ਈਮੇਜ਼ ਸਟੇਬਲਾਈਜ਼ੇਸ਼ਨ ਦੀ ਪੇਸ਼ਕਸ਼ ਕਰਦਾ ਹੈ। ਲੀਕ ਹੋਈ ਜਾਣਕਾਰੀ ਮੁਤਾਬਕ ਫੋਨ 'ਚ 6.7 ਇੰਚ ਦੀ ਫੁੱਲ HD+E4 AMOLED ਡਿਸਪਲੇਅ ਦਿੱਤੀ ਜਾ ਸਕਦੀ ਹੈ।
Published by:Drishti Gupta
First published:

Tags: Mobile phone, OnePlus, Smartphone

ਅਗਲੀ ਖਬਰ