Home /News /lifestyle /

Month of November: ਨਵੰਬਰ ਮਹੀਨੇ ਦੇ ਇਹ ਉਤਸਵ ਹਨ ਖਾਸ, ਜਾਣੋ ਕੀ ਹੈ ਵਜ੍ਹਾ...

Month of November: ਨਵੰਬਰ ਮਹੀਨੇ ਦੇ ਇਹ ਉਤਸਵ ਹਨ ਖਾਸ, ਜਾਣੋ ਕੀ ਹੈ ਵਜ੍ਹਾ...

ਨਵੰਬਰ ਮਹੀਨੇ ਦੇ ਇਹ ਉਤਸਵ ਹਨ ਖਾਸ, ਜਾਣੋ ਕੀ ਹੈ ਵਜ੍ਹਾ...

ਨਵੰਬਰ ਮਹੀਨੇ ਦੇ ਇਹ ਉਤਸਵ ਹਨ ਖਾਸ, ਜਾਣੋ ਕੀ ਹੈ ਵਜ੍ਹਾ...

The Month of November: ਸੰਗੀਤ ਭਾਰਤੀ ਲੋਕਾਂ ਦੇ ਮਨੋਰੰਜਨ ਦਾ ਪ੍ਰਮੁੱਖ ਸਾਧਨ ਹੈ। ਇੱਥੋਂ ਦੇ ਲੋਕ ਸੰਗੀਤ ਸੁਣਨਾ ਬਹੁਤ ਪਸੰਦ ਕਰਦੇ ਹਨ। ਭਾਰਤ ਇੱਕ ਬਹੁ ਸਭਿਆਚਾਰੀ ਦੇਸ਼ ਹੈ। ਇੱਥੋਂ ਦੇ ਹਰ ਸਭਿਆਚਾਰ ਵਿੱਚ ਹੀ ਸੰਗੀਤ ਦੀ ਵਿਸ਼ੇਸ਼ ਅਹਿਮੀਅਤ ਹੈ। ਭਾਰਤ ਵਿੱਚ ਕਈ ਤਰ੍ਹਾਂ ਦੇ ਮਿਊਜਿਕ ਕਨਸਰਟ ਹੁੰਦੇ ਰਹਿੰਦੇ ਹਨ। ਬਹੁਗਿਣਤੀ ਲੋਕ ਇਨ੍ਹਾਂ ਸੰਗੀਤ ਉਤਸਵਾਂ ਦਾ ਹਿੱਸਾ ਬਣਦੇ ਹਨ। ਪਿਛਲੇ ਸਮੇਂ ਦੌਰਾਨ ਕਰੋਨਾ ਕਰਕੇ ਕਈ ਮਿਊਜਿਕ ਕਨਸਰਟ ਰੱਦ ਹੋਏ। ਲੰਮੇ ਸਮੇਂ ਬਾਅਦ ਤੁਸੀਂ ਇਨ੍ਹਾਂ ਮਿਊਜਿਕ ਕਨਸਰਟ ਦਾ ਫਿਰ ਤੋਂ ਹਿੱਸਾ ਬਣ ਸਕਦੇ ਹੋ। ਆਓ ਜਾਣਦੇ ਹਾਂ ਕਿ ਇਸ ਸਾਲ ਨਵੰਬਰ ਮਹੀਨੇ ਵਿੱਚ ਕਿਹੜੇ ਸੰਗੀਤ ਉਤਸਵ ਹੋ ਰਹੇ ਹਨ।

ਹੋਰ ਪੜ੍ਹੋ ...
  • Share this:

ਏਸ਼ੀਅਨ ਇੰਡੀਆ ਸੰਗੀਤ ਉਤਸਵ

ਏਸ਼ੀਅਨ ਇੰਡੀਆ ਸੰਗੀਤ ਉਤਸਵ ਦਾ ਆਯੋਜਨ ਏਸ਼ੀਅਨ ਭਾਰਤ ਦੇ ਕੂਟਨੀਤਕ ਸੰਬੰਧਾ ਦੇ 30 ਸਾਲਾਂ ਜਸ਼ਨ ਦੇ ਮੱਦੇਨਜ਼ਰ ਹੋ ਰਿਹਾ ਹੈ। ਇਹ ਉਤਸਵ 18 ਤੋਂ 20 ਨਵੰਬਰ ਤੱਕ ਨੂੰ ਪੁਰਣਾ ਕਿਲ੍ਹਾਂ ਦਿੱਲੀ ਵਿਖੇ ਮਨਾਇਆ ਜਾਵੇਗਾ। ਇਸ ਸੰਗੀਤ ਉਤਸਵ ਦਾ ਮਕਸਦ 10 ਏਸ਼ੀਅਨ ਦੇਸ਼ਾ ਤੇ ਭਾਰਤ ਵਿਚਕਾਰ ਸਾਂਝੇ ਸਭਿਆਚਾਰਕ ਉਤਸ਼ਾਹਿਤ ਕਰਨਾ ਹੈ। ਇਸ ਉਤਸਵ ਵਿੱਚ ਏਸ਼ੀਅਨ ਖੇਤਰ ਦੇ 10 ਬ੍ਰਾਂਡ ਅਤੇ ਭਾਰਤ ਦੇ 5 ਬ੍ਰਾਂਡ ਪੁਰਣੇ ਕਿਲ੍ਹੇ ਵਿੱਚ ਪ੍ਰਦਰਸ਼ਨ ਕਰਨਗੇ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਏਸ਼ੀਅਨ ਦੇਸ਼ਾਂ ਵਿੱਚ ਦਾਰੂਸਲਮ, ਕੰਬੋਡੀਆ, ਇੰਡੋਨੇਸ਼ੀਆ, ਲਾਓ ਪੀਡੀਆਰ, ਮਲੇਸ਼ੀਆ, ਮਿਆਂਮਾਰ, ਫਿਲੀਪੀਨਜ਼, ਸਿੰਗਾਪੁਰ, ਥਾਈਲੈਂਡ ਅਤੇ ਵੀਅਤਨਾਮ ਸ਼ਾਮਿਲ ਹਨ। ਇਸ ਉਤਸਵ ਨੂੰ ਉੱਤਰ-ਪੂਰਬੀ ਭਾਰਤ ਦੇ ਮੇਘਾਲਿਆ ਦੇ ਸ਼ਿਲਾਂਗ ਵਿੱਚ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸਦੇ ਨਾਲ ਹੀ ਇਹ ਉਤਸ਼ਵ ਦੀ ਟਿਕਟ ਲਈ ਕੋਈ ਪੈਸੇ ਨਹੀਂ ਲੱਗਣਗੇ।

BACARDÍ NH7 Weekender

ਇਹ ਇੱਕ ਮਹੱਤਵਪੂਰਤਨ ਸੰਗੀਤ ਉਤਸਵ ਹੈ। ਇਹ ਲੋਕਾਂ ਦਾ ਪਸੰਦੀਦਾ ਉਤਸਵ ਹੈ। ਇਸ ਸਾਲ ਇਹ ਉਤਸਵ 25 ਤੋਂ 27 ਨਵੰਬਰ ਤੱਕ ਮਹਾਲਕਸ਼ਮੀ ਲਾਅਨਜ਼, ਪੁਣੇ, ਮਹਾਰਾਸ਼ਟਰ ਵਿੱਚ ਮਨਾਇਆ ਜਾਵੇਗਾ। BACARDÍ NH7 Weekender ਦਾ ਇਹ 13ਵਾਂ ਉਤਸਵ ਹੈ। ਇਸ ਵਿੱਚ ਤੁਸੀਂ ਆਪਣੇ ਮਨਪਸੰਦ ਕਲਾਕਾਰ ਦਾ ਲਾਈਵ ਪ੍ਰਦਰਸ਼ਨ ਦੇਖ ਸਕਦੇ ਹੋ। ਇਸ ਸੰਗੀਤ ਉਤਸਵ ਦੀ ਟਿਕਟ 1,799 ਰੁਪਏ ਦੀ ਹੈ।

ਪਾਰਕਸ ਸੰਗੀਤ ਉਤਸਵ (Parx Music Fiesta)

ਇਸ ਸਾਲ ਪਾਰਕਸ ਸੰਗੀਤ ਉਤਸਵ 19 ਤੋਂ 20 ਨਵੰਬਰ ਨੂੰ ਰੇਮੰਡ ਗਰਾਊਂਡ, ਠਾਣੇ (Thane) ਵਿੱਚ ਹੋ ਰਿਹਾ ਹੈ। ਇਸ ਮਿਊਜਿਕ ਉਤਸਵ ਦਾ ਸਮਾਂ ਦੁਪਿਹਰ 2 ਵਜੇ ਹੈ। ਇਸ ਸੰਗੀਤ ਉਤਸਵ ਦੀ ਟਿਕਟ ਦੀ ਕੀਮਤ 699 ਰੁਪਏ ਹੈ। ਇਹ ਉਤਸਵ ਬਹੁਤ ਹੀ ਸ਼ਾਨਦਾਰ ਹੋਣ ਵਾਲਾ ਹੈ। ਪਾਰਕਸ ਮਿਊਜ਼ਿਕ ਫਿਏਸਟਾ ਭਾਰਤ ਦੇ ਸਭ ਤੋਂ ਵੱਧ ਪ੍ਰਚੱਲਿਤ ਸੰਗੀਤ ਉਤਸਵਾ ਵਿੱਚੋਂ ਇੱਕ ਹੋਵੇਗਾ।

ਮਹਿੰਦਰਾ ਕਬੀਰਾ ਫੈਸਟੀਵਲ (Mahindra Kabira Festival)

ਮਹਿੰਦਰਾ ਕਬੀਰਾ ਫੈਸਟੀਵਲ ਇਸ ਸਾਲ 18- 20 ਨਵੰਬਰ ਨੂੰ ਗੁਲੇਰੀਆ ਘਾਟ ਤੇ ਸ਼ਿਵਾਲਾ ਘਾਟ, ਵਾਰਾਣਸੀ ਵਿਖੇ ਹੋਵੇਗਾ। ਇਹ ਵਾਰਾਣਸੀ ਦਾ ਪ੍ਰਮੁੱਖ ਉਤਸਵ ਹੈ। ਗੰਗਾ ਦੇ ਕਿਨਾਰੇ ਹੋਣ ਕਰਕੇ ਇਸ ਉਸਤਸਵ ਦੀ ਖ਼ੂਬਸੂਰਤੀ ਹੋਰ ਵਧ ਜਾਂਦੀ ਹੈ। ਇਸ ਉਤਸਵ ਵਿੱਚ ਤੁਹਾਨੂੰ ਐਂਫੀਥੀਏਟਰ-ਸ਼ੈਲੀ ਦੇ ਫਿਊਜ਼ਨ ਰੌਕ ਪ੍ਰਦਰਸ਼ਨਾਂ ਅਤੇ ਕਹਾਣੀ ਸੁਣਾਉਣ ਦੇ ਸੈਸ਼ਨ, ਸੰਗੀਤ ਸ਼ੈਸਨ ਦੇਖਣ ਨੂੰ ਮਿਲਣਗੇ। ਇਸ ਤੋਂ ਇਲਾਵਾ ਇਹ ਉਤਸਵ ਗਾਇਕਾ ਅਰੁਣਾ ਸਾਈਰਾਮ, ਲੋਕ-ਫਿਊਜ਼ਨ ਐਕਟ ਦ ਰਘੂ ਦੀਕਸ਼ਿਤ ਪ੍ਰੋਜੈਕਟ, ਪੰਡਿਤ ਵਿਕਾਸ ਮਹਾਰਾਜ, ਤਾਪੀ ਪ੍ਰੋਜੈਕਟ, ਅਤੇ ਹੋਰ ਬਹੁਤ ਕੁਝ ਦੀ ਮੇਜ਼ਬਾਨੀ ਕਰੇਗਾ।

ਪੈੱਟ ਫੈੱਡ (Pet Fed)

ਪੈੱਟ ਫੈੱਡ (Pet Fed) ਭਾਰਤ ਵਿੱਚ ਮਨਾਇਆ ਜਾਣ ਵਾਲਾ ਇੱਕ ਪਾਲਤੂ ਜਾਨਵਰਾਂ ਦਾ ਉਤਸਵ ਹੈ। ਇਹ ਭਾਰਤ ਦਾ ਸਭ ਤੋਂ ਪੁਰਾਣਾ ਤੇ ਵੱਡਾ ਉਤਸਵ ਹੈ। ਇਹ ਉਤਸਵ ਬੈਂਗਲਰੂ, ਦਿੱਲੀ ਤੇ ਮੁੰਬਈ ਵਿੱਚ ਮਨਾਇਆ ਜਾਵੇਗਾ। ਇਸਦਾ ਸਮਾਂ ਤੇ ਸਥਾਨ ਹੇਠ ਦੱਸੇ ਅਨੁਸਾਰ ਹੈ-

ਦਿੱਲੀ- 17 ਅਤੇ 18 ਦਸੰਬਰ 2022 NSIC ਮੈਦਾਨ, ਓਖਲਾ

ਬੈਂਗਲੁਰੂ- 19 ਅਤੇ 20 ਨਵੰਬਰ 2022 ਜੈਮਹਿਲ ਪੈਲੇਸ ਮੈਦਾਨ

ਮੁੰਬਈ- 21 ਅਤੇ 22 ਜਨਵਰੀ 2023 ਜੇਵੀਪੀਡੀ ਮੈਦਾਨ, ਜੁਹੂ

ਇਸ ਉਤਸਵ ਵਿੱਚ ਪਾਲਤੂ ਜਾਨਵਰਾਂ ਲਈ ਬਹੁਤ ਸਾਰੀਆਂ ਗਤੀਵਿਧੀਆਂ ਹੋਣਗੀਆਂ। ਇਸ ਉਤਸਵ ਵਿੱਚ ਭਾਰਤੀ ਅਤੇ ਅੰਤਰਰਾਸ਼ਟਰੀ ਪਾਲਤੂ ਜਾਨਵਰਾਂ ਦੀ ਦੇਖਭਾਲ ਉਦਯੋਗ ਦੇ 400 ਤੋਂ ਵੱਧ ਉਤਪਾਦ ਅਤੇ ਸੇਵਾਵਾਂ ਦਰਸ਼ਕਾਂ ਨੂੰ ਚੰਗੇ ਵਿਕਲਪ ਦੇਣਗੀਆਂ। ਇਸ ਉਤਸਵ ਵਿੱਚ ਉਹ ਲੋਕ ਵੀ ਸ਼ਾਮਿਲ ਹੋ ਸਕਦੇ ਹਨ। ਜਿੰਨਾਂ ਕੋਲ ਕੋਈ ਪਾਲਤੂ ਜਾਨਵਰ ਨਹੀਂ ਹੈ।

Published by:Rupinder Kaur Sabherwal
First published:

Tags: Festival, Hindu, Lifestyle, Religion