HOME » NEWS » Life

ਇਹ ਪੰਜ ਫਲ ਕੈਂਸਰ ਤੋਂ ਰੱਖਣਗੇ ਕੋਹਾਂ ਦੂਰ...

News18 Punjab
Updated: October 9, 2019, 9:45 PM IST
share image
ਇਹ ਪੰਜ ਫਲ ਕੈਂਸਰ ਤੋਂ ਰੱਖਣਗੇ ਕੋਹਾਂ ਦੂਰ...
ਇਹ ਪੰਜ ਫਲ ਕੈਂਸਰ ਤੋਂ ਰੱਖਣਗੇ ਕੋਹਾਂ ਦੂਰ...

ਫਾਈਬਰ, ਪੋਟਾਸ਼ੀਅਮ, ਵਿਟਾਮਿਨ ਸੀ ਅਤੇ ਹੋਰ ਪੋਸ਼ਕ ਤੱਤਾਂ ਦੇ ਨਾਲ, ਸੇਬ ਤੁਹਾਡੀ ਇਮਿਊਨਿਟੀ ਪ੍ਰਣਾਲੀ ਦਾ ਨਿਰਮਾਣ ਕਰਨ ਅਤੇ ਕੈਂਸਰ ਕੋਸ਼ਿਕਾਵਾਂ ਨਾਲ ਲੜਨ ਵਿਚ ਮਦਦਗਾਰ ਹੈ।

  • Share this:
  • Facebook share img
  • Twitter share img
  • Linkedin share img
ਸਾਰੀ ਬਿਮਾਰੀ ਇਕ ਪਾਸੇ ਅਤੇ ਕੈਂਸਰ ਇਕ ਪਾਸੇ। ਕੈਂਸਰ ਦਾ ਨਾਮ ਸੁਣ ਕੇ ਹੀ ਲੋਕ ਡਰ ਅਤੇ ਅਸੁਰੱਖਿਆ ਦੀ ਭਾਵਨਾ ਵਿਚ ਘਿਰ ਜਾਂਦੇ ਹਨ। ਸੂਰਜ ਦੀ ਰੌਸ਼ਨੀ ਨਾਲ ਹੋਣ ਵਾਲੇ ਨੁਕਸਾਨ ਅਤੇ ਸੰਕਰਮਣ ਤੱਕ ਕਈ ਅਜਿਹੇ ਕਾਰਕ ਹਨ, ਜੋ ਕੈਂਸਰ ਦਾ ਕਾਰਨ ਬਣ ਸਕਦੇ ਹਨ। ਪੌਸ਼ਟਿਕ ਖੁਰਾਕ ਨਾ ਸਿਰਫ ਕੈਂਸਰ ਨੂੰ ਦੂਰ ਰੱਖਣ ਲਈ ਜ਼ਰੂਰੀ ਹੈ, ਬਲਕਿ ਇਹ ਪੰਜ ਫੱਲ ਤੁਹਾਨੂੰ ਕੈਂਸਰ ਤੋਂ ਦੂਰ ਰੱਖਣ ਵਿਚ ਮਦਦ ਕਰਦੇ ਹਨ।

ਸੇਬ

ਸੇਬ ਇਮਊਨਿਟੀ ਸਿਸਟਮ ਨੂੰ ਠੀਕ ਰਖਦਾ ਹੈ
ਫਾਇਬਰ, ਪੋਟਾਸ਼ੀਅਮ, ਵਿਟਾਮਿਲ ਸੀ ਅਤੇ ਹੋਰਨਾਂ ਪੋਸ਼ਕ ਤੱਤਾਂ ਦੇ ਨਾਲ ਸੇਬ ਇਮਿਊਨਿਟੀ ਪ੍ਰਣਾਲੀ ਦਾ ਨਿਰਮਾਣ ਕਰਨ ਅਤੇ ਕੈਂਸਰ ਕੋਸ਼ਿਕਾਵਾਂ ਨਾਲ ਲੜਨ ਵਿਚ ਮਦਦ ਕਰਦਾ ਹੈ।

ਨਾਸ਼ਪਾਤੀ

ਨਾਸ਼ਪਾਤੀ ਵਿਚ ਕੈਂਸਰ ਨੂੰ ਦੂਰ ਦੀ ਸਮਰਥਾ ਹੈ


ਨਾਸ਼ਪਾਤੀ ਵਿਚ ਕੈਂਸਰ ਨੂੰ ਦੂਰ ਦੀ ਸਮਰਥਾ ਹੁੰਦੀ ਹੈ। ਕੈਂਸਰ ਨਾਲ ਲੜਨ ਵਾਲੇ ਯੌਗਿਕਾਂ ਵਿਚੋਂ ਇਹ ਮਿੱਠੇ, ਸਵਾਦਲਾ, ਹਰੇ ਰੰਗ ਦਾ ਫਲ ਇਮਿਊਨਿਟੀ ਵਿਚ ਸੁਧਾਰ ਕਰਨ ਵਿਚ ਮਦਦ ਕਰਦੇ ਹਨ। ਕਾਪਰ, ਵਿਟਾਮਿਨ ਅਤੇ ਹੋਰਨਾਂ ਪੌਸ਼ਕ ਤੱਤਾਂ ਤੋਂ ਇਲਾਵਾ ਇਸ ਵਿਚ ਏਂਥੋਸਾਯਨਿਨ ਵੀ ਹੁੰਦਾ ਹੈ।

ਨਿੰਬੂ

ਨਿੰਬੂ ਵਿਚ ਵਿਟਾਮਿਨ ਅਤੇ ਖਣਿਜਾਂ ਹੁੰਦੇ ਹਨ


ਨਿੰਬੂ ਵਿਚ ਹੋਰਨਾਂ ਵਿਟਾਮਿਨ ਅਤੇ ਖਣਿਜਾਂ ਦੇ ਨਾਲ ਬਹੁਤ ਸਾਰੇ ਵਿਟਾਮਿਨ ਸੀ ਹੁੰਦੇ ਹਨ। ਪਿਛਲੀ ਖੋਜਾਂ ਤੋਂ ਪਤਾ ਚਲਦਾ ਹੈ ਕਿ ਇਹ ਤਣਾਅ ਅਤੇ ਚਿੰਤਾ ਨੂੰ ਵੀ ਘੱਟ ਕਰਦੇ ਹਨ।

ਕੇਲਾ

ਕੇਲੇ ਪਾਚਨ ਲਈ ਬਹੁਤ ਫਾਇਦੇਮੰਦ ਹੈ।


ਕੇਲੇ ਪਾਚਨ ਦੇ ਲਈ ਬਹੁਤ ਫਾਇਦੇਮੰਦ ਹੈ। ਖਾਸਕਰ ਕੈਂਸਰ ਰੋਗੀਆਂ ਲਈ, ਕਿਉਂਕਿ ਕੇਲੇ ਫਾਇਬਰਯੁਕਤ ਹੁੰਦੇ ਹਨ। ਇਨ੍ਹਾਂ ਨੂੰ ਅੰਤੜੀਆਂ ਵਿਚ ਸੁਧਾਰ ਲਈ ਜਾਣਿਆ ਜਾਂਦਾ ਹੈ। ਇਹ ਇਲੈਕਟ੍ਰੋਲਾਇਟਸ ਨੂੰ ਬਹਾਲ ਕਰਨ ਵਿਚ ਮਦਦ ਕਰਦੇ ਹਨ।

ਬਲੂਬੇਰੀ

ਕੀਮੋ ਬ੍ਰੇਨ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ


ਕੀਮੋ ਬ੍ਰੇਨ (ਕੈਂਸਰ ਨਾਲ ਹੋਣ ਵਾਲੀ ਯਾਦਦਾਸ਼ਤ ਦੇ ਨੁਕਸਾਨ) ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ। ਇਹ ਕੈਂਸਰ ਦੇ ਇਲਾਜ ਤੋਂ ਬਾਅਦ ਸਿਰਫ ਦਿਮਾਗ ਦੀ ਕਾਰਜਪ੍ਰਣਾਲੀ ਵਿਚ ਹੀ ਸੁਧਾਰ ਕਰਨ ਦੇ ਨਾਲ-ਨਾਲ ਹੋਰਨਾਂ ਜ਼ਰੂਰੀ ਪੋਸ਼ਕ ਤੱਤਾਂ ਦੇ ਵਿਚਕਾਰ ਐਂਟੀਆਕਸਾਇਡ, ਵਿਟਾਮਿਨ ਸੀ, ਮੈਗਨੀਜ ਅਤੇ ਫਾਈਬਰ ਭਰਪੂਰ ਮਾਤਰਾ ਵਿਚ ਹੋਣ ਕਰਕੇ ਰੋਗ ਨੂੰ ਰੋਕਣ ਵਿਚ ਮਦਦ ਕਰਦਾ ਹੈ।

Disclaimer: ਇਸ ਲੇਖ ਵਿਚ ਦਿੱਤੀ ਗਈ ਜਾਣਕਾਰੀ ਅਤੇ ਸੂਚਨਾਵਾਂ ਆਮ ਮਾਨਤਾਵਾਂ ਉਪਰ ਅਧਾਰਿਤ ਹਨ। Punjabinews18 ਇਸ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਉਪਰ ਅਮਲ ਕਰਨ ਤੋਂ ਪਹਿਲਾਂ ਸਬੰਧਿਤ ਮਾਹਰ ਨਾਲ ਸੰਪਰਕ ਕਰੋ।
First published: October 9, 2019
ਹੋਰ ਪੜ੍ਹੋ
ਅਗਲੀ ਖ਼ਬਰ