Home /News /lifestyle /

Worst Foods for Brain: ਦਿਮਾਗ ਲਈ ਖਰਤਨਾਕ ਹੋ ਸਕਦੇ ਹਨ ਇਹ ਭੋਜਨ, ਭੁੱਲ ਕੇ ਵੀ ਨਾ ਕਰੋ ਸੇਵਨ

ਦਿਮਾਗ ਲਈ ਖਰਾਬ ਭੋਜਨ: ਇੱਕ ਵਧੀਆ ਜ਼ਿੰਦਗੀ ਜੀਉਣ ਲਈ ਸਿਹਤਮੰਦ ਰਹਿਣਾ ਬਹੁਤ ਹੀ ਜ਼ਰੂਰੀ ਹੈ ਤੇ ਸਿਹਤਮੰਦ ਰਹਿਣ ਲਈ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ। ਚੰਗੀ ਜੀਵਨਸ਼ੈਲੀ ਦੇ ਨਾਲ-ਨਾਲ ਤੁਹਾਡਾ ਖਾਣਾ-ਪੀਣਾ ਵੀ ਤੁਹਾਡੀ ਸਿਹਤ ਨਾਲ ਸਬੰਧਿਤ ਹੁੰਦਾ ਹੈ। ਚੰਗਾ ਭੋਜਨ ਹੀ ਸਿਹਤ ਨੂੰ ਚੰਗਾ ਬਣਾਈ ਰੱਖ ਸਕਦਾ ਹੈ। ਇਸ ਲਈ ਸਰੀਰਕ ਅਤੇ ਮਾਨਸਿਕ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਹਾਲਾਂਕਿ ਇਹ ਇੰਨਾ ਵੀ ਮੁਸ਼ਕਿਲ ਨਹੀਂ ਹੈ ਕਿਉਂਕਿ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਮਾਨਸਿਕ ਸਿਹਤ ਨੂੰ ਕਾਫੀ ਹੱਦ ਤੱਕ ਸੁਧਾਰ ਸਕਦੇ ਹੋ।

ਹੋਰ ਪੜ੍ਹੋ ...
  • Share this:

ਦਰਅਸਲ ਹਰ ਰੋਜ਼ ਤੁਸੀਂ ਕੁਝ ਅਜਿਹੇ ਡ੍ਰਿੰਕਸ ਜਾਂ ਭੋਜਨ ਦਾ ਸੇਵਨ ਜ਼ਰੂਰ ਕਰਦੇ ਹੋ, ਜੋ ਦਿਮਾਗ ਦੀ ਸਿਹਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ। ਜਿਸ ਨਾਲ ਤੁਸੀਂ ਜਾਣੇ-ਅਣਜਾਣੇ ਵਿੱਚ ਦਿਮਾਗ਼ ਲਈ ਸਮੱਸਿਆਵਾਂ ਪੈਦਾ ਕਰ ਲੈਂਦੇ ਹੋ। ਅੱਜ ਅਸੀਂ ਤੁਹਾਨੂੰ 5 ਅਜਿਹੀਆਂ ਚੀਜ਼ਾਂ ਬਾਰੇ ਦੱਸਾਂਗੇ, ਜਿਨ੍ਹਾਂ ਦਾ ਸੇਵਨ ਦਿਮਾਗ ਲਈ ਨੁਕਸਾਨਦਾਇਕ ਹੋ ਸਕਦਾ ਹੈ ਤੇ ਉਨ੍ਹਾਂ ਦਾ ਪਰਹੇਜ਼ ਕਰ ਕੇ ਤੁਸੀਂ ਮਾਨਸਿਕ ਸਿਹਤ ਨੂੰ ਤੰਦਰੁਸਤ ਰੱਖ ਸਕਦੇ ਹੋ।

ਆਰਟੀਫਿਸ਼ੀਅਲ ਸਵੀਟਨਰਸ
ਦਰਅਸਲ ਅੱਜਕਲ੍ਹ ਸ਼ੂਗਰ ਫ੍ਰੀ ਦੇ ਨਾਂ 'ਤੇ ਕਈ ਉਤਪਾਦਾਂ 'ਚ ਆਰਟੀਫਿਸ਼ੀਅਲ ਮਿੱਠੇ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਵਿੱਚ ਕਈ ਅਜਿਹੇ ਰਸਾਇਣ ਹੁੰਦੇ ਹਨ ਜੋ ਦਿਮਾਗ ਦੇ ਟਰਾਂਸਮੀਟਰ ਉਤਪਾਦਨ ਨੂੰ ਪ੍ਰਭਾਵਿਤ ਕਰਦੇ ਹਨ। ਇਹ ਆਕਸੀਡੇਟਿਵ ਤਣਾਅ ਦੇ ਜੋਖਮ ਨੂੰ ਵੀ ਮਹੱਤਵਪੂਰਨ ਤੌਰ 'ਤੇ ਵਧਾਉਂਦਾ ਹੈ। ਇਸ ਲਈ, ਨਕਲੀ ਮਿੱਠੇ ਵਾਲੇ ਭੋਜਨ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਸ਼ੂਗਰੀ ਡ੍ਰਿੰਕਸ ਤੋਂ ਦੂਰ ਰਹੋ
ਭੱਜਦੌੜ ਵਾਲੀ ਜ਼ਿੰਦਗੀ 'ਚ ਲੋਕ ਅਕਸਰ ਐਨਰਜੀ ਡ੍ਰਿੰਕਸ, ਸਪੋਰਟਸ ਡ੍ਰਿੰਕਸ, ਸੋਡਾ ਅਤੇ ਜੂਸ ਪੀਣਾ ਪਸੰਦ ਕਰਦੇ ਹਨ। ਮੈਡੀਕਲ ਨਿਊਜ਼ ਟੂਡੇ ਦੀ ਰਿਪੋਰਟ ਦੇ ਅਨੁਸਾਰ, ਜ਼ਿਆਦਾਤਰ ਸ਼ੂਗਰ ਡ੍ਰਿੰਕਸ ਪਦਾਰਥਾਂ ਵਿੱਚ 55% ਫਰੂਟੋਜ਼ ਅਤੇ 45 ਪ੍ਰਤੀਸ਼ਤ ਗਲੂਕੋਜ਼ ਹੁੰਦਾ ਹੈ। ਇਸ ਕਾਰਨ ਟਾਈਪ-2 ਡਾਇਬਟੀਜ਼ ਅਤੇ ਦਿਲ ਦੀ ਬੀਮਾਰੀ ਤੋਂ ਇਲਾਵਾ ਦਿਮਾਗ 'ਤੇ ਕਾਫੀ ਮਾੜਾ ਅਸਰ ਪੈਂਦਾ ਹੈ। ਅਜਿਹੇ ਲੋਕਾਂ ਨੂੰ ਅਲਜ਼ਾਈਮਰ ਅਤੇ ਡਿਮੈਂਸ਼ੀਆ ਦੀ ਸਮੱਸਿਆ ਹੋ ਸਕਦੀ ਹੈ।

ਐਲਕੋਹਲ ਹੈ ਖ਼ਤਰਨਾਕ
ਜੋ ਲੋਕ ਐਲਕੋਹਲ ਦਾ ਸੇਵਨ ਕਰਦੇ ਹਨ ਉਹ ਵੀ ਇਹ ਜਾਣ ਲੈਣ ਕਿ ਸ਼ਰਾਬ ਦਾ ਜ਼ਿਆਦਾ ਸੇਵਨ ਦਿਮਾਗ ਲਈ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ। ਅਲਕੋਹਲ ਨਾਲ ਬ੍ਰੇਨ ਵਾਲਿਊਮ ਘੱਟ ਜਾਂਦਾ ਹੈ ਤੇ ਨਾਲ ਹੀ ਇਹ ਪਾਚਕ ਤਬਦੀਲੀਆਂ ਅਤੇ ਨਿਊਰੋਟ੍ਰਾਂਸਮੀਟਰਾਂ 'ਤੇ ਮਾੜੇ ਪ੍ਰਭਾਵਾਂ ਦਾ ਕਾਰਨ ਬਣਦਾ ਹੈ। ਇਸ ਲਈ ਸ਼ਰਾਬ ਦਾ ਸੇਵਨ ਬਹੁਤ ਘੱਟ ਮਾਤਰਾ ਵਿੱਚ ਕਰਨਾ ਚਾਹੀਦਾ ਹੈ।

ਰਿਫਾਇੰਡ ਕਾਰਬੋਹਾਈਡਰੇਟ ਅਤੇ ਹਾਈ ਟ੍ਰਾਂਸ ਫੈਟ
ਰਿਫਾਇੰਡ ਕਾਰਬੋਹਾਈਡਰੇਟ, ਜਿਸ ਵਿੱਚ ਖੰਡ ਅਤੇ ਹਾਈਲੀ ਪ੍ਰੋਸੈਸਡ ਅਨਾਜ ਹੁੰਦੇ ਹਨ, ਦਿਮਾਗ ਲਈ ਚੰਗੇ ਨਹੀਂ ਮੰਨੇ ਜਾਂਦੇ ਹਨ। ਇਨ੍ਹਾਂ ਵਿੱਚ ਚਿੱਟਾ ਆਟਾ ਵੀ ਸ਼ਾਮਲ ਹੈ। ਇਸ ਨਾਲ ਦਿਮਾਗ ਦੇ ਕੰਮਕਾਜ 'ਚ ਸਮੱਸਿਆ ਆਉਂਦੀ ਹੈ। ਚਰਬੀ ਅਤੇ ਚੀਨੀ ਨਾਲ ਭਰਪੂਰ ਭੋਜਨ ਖਾਣ ਨਾਲ ਤੁਹਾਡੀ ਯਾਦਦਾਸ਼ਤ ਕਮਜ਼ੋਰ ਹੋ ਸਕਦੀ ਹੈ। ਇਸ ਤੋਂ ਇਲਾਵਾ ਹਾਈ ਟ੍ਰਾਂਸ ਫੈਟ ਵਾਲੇ ਭੋਜਨ ਜਿਵੇਂ ਕੇਕ, ਸਨੈਕਸ, ਕੁਕੀਜ਼ ਆਦਿ ਅਲਜ਼ਾਈਮਰ ਦਾ ਕਾਰਨ ਬਣ ਸਕਦੇ ਹਨ।

ਜ਼ਿਆਦਾ ਲੂਣ ਅਤੇ ਖੰਡ ਵਾਲੇ ਭੋਜਨ
ਲੂਣ, ਖੰਡ ਅਤੇ ਜ਼ਿਆਦਾ ਚਰਬੀ ਵਾਲੇ ਭੋਜਨਾਂ ਦਾ ਸੇਵਨ ਦਿਮਾਗ ਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਹੈ। ਅਜਿਹਾ ਭੋਜਨ ਦਿਮਾਗ ਦੇ ਸੈੱਲਾਂ ਨੂੰ ਨੁਕਸਾਨ 'ਤੇ ਮਾੜਾ ਪ੍ਰਭਾਵ ਪਾਉਂਦਾ ਹੈ ਅਤੇ ਕਈ ਸਮੱਸਿਆਵਾਂ ਪੈਦਾ ਕਰਦਾ ਹੈ। ਅਜਿਹੀਆਂ ਸਮੱਸਿਆਵਾਂ ਤੋਂ ਬਚਣ ਲਈ, ਤੁਹਾਨੂੰ ਚਿਪਸ, ਮਿਠਾਈਆਂ, ਨੂਡਲਜ਼, ਮਾਈਕ੍ਰੋਵੇਵ ਪੌਪਕੌਰਨ, ਸੌਸੇਜ ਅਤੇ ਰੈਡੀਮੇਡ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
Published by:rupinderkaursab
First published:

Tags: Health, Health care, Health care tips, Health news, Mental, Mental health

ਅਗਲੀ ਖਬਰ