Home /News /lifestyle /

ਆਕਸੀਜਨ ਨਾਲ ਭਰਪੂਰ ਹਨ ਇਹ ਫਲ ਅਤੇ ਸਬਜ਼ੀਆਂ, ਅੱਜ ਹੀ ਕਰੋ ਡਾਈਟ 'ਚ ਸ਼ਾਮਲ

ਆਕਸੀਜਨ ਨਾਲ ਭਰਪੂਰ ਹਨ ਇਹ ਫਲ ਅਤੇ ਸਬਜ਼ੀਆਂ, ਅੱਜ ਹੀ ਕਰੋ ਡਾਈਟ 'ਚ ਸ਼ਾਮਲ

30 ਦੀ ਉਮਰ ਤੋਂ ਬਾਅਦ ਵਧਾਓ ਤਾਕਤ, ਡਾਈਟ 'ਚ ਸ਼ਾਮਲ ਕਰੋ ਇਹ ਚੀਜ਼ਾਂ

30 ਦੀ ਉਮਰ ਤੋਂ ਬਾਅਦ ਵਧਾਓ ਤਾਕਤ, ਡਾਈਟ 'ਚ ਸ਼ਾਮਲ ਕਰੋ ਇਹ ਚੀਜ਼ਾਂ

ਕੁਝ ਫਲ ਤੇ ਸਬਜ਼ੀਆਂ ਹਨ ਜਿਨ੍ਹਾਂ ਨੂੰ ਤੁਸੀਂ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ। ਜੋ ਤੁਹਾਡੇ ਘੱਟ ਆਕਸੀਜਨ ਦੇ ਪੱਧਰ ਨੂੰ ਠੀਕ ਕਰਨ ਵਿੱਚ ਸਹਾਇਤਾ ਕਰਨਗੇ।

 • Share this:

  ਸਾਡੇ ਸਰੀਰ ਵਿੱਚ ਸੈੱਲਾਂ ਦਾ ਬਣਨਾ ਅਤੇ ਉਹਨਾਂ ਦਾ ਕੰਮ ਕਰਨਾ ਆਕਸੀਜਨ 'ਤੇ ਨਿਰਭਰ ਕਰਦਾ ਹੈ। ਕੁਝ ਲੋਕਾਂ ਵਿੱਚ ਆਕਸੀਜਨ ਦੀ ਕਮੀ ਦੀ ਸਮੱਸਿਆ ਵੀ ਹੁੰਦੀ ਹੈ, ਜਿਸ ਦੇ ਕਈ ਕਾਰਨ ਹੋ ਸਕਦੇ ਹਨ। ਜੇ ਅਸੀਂ ਆਪਣੇ ਭੋਜਨ ਵਿੱਚ ਆਕਸੀਜਨ ਨਾਲ ਭਰਪੂਰ ਚੀਜ਼ਾਂ ਦੀ ਵਰਤੋਂ ਕਰਦੇ ਹਾਂ, ਤਾਂ ਸਾਡੇ ਸਰੀਰ ਵਿੱਚ ਆਕਸੀਜਨ ਦਾ ਪ੍ਰਵਾਹ ਸਹੀ ਰਹੇਗਾ। ਆਮ ਤੌਰ 'ਤੇ, ਆਕਸੀਜਨ ਹਰੀਆਂ ਸਬਜ਼ੀਆਂ, ਫਲਾਂ, ਬੀਜਾਂ, ਪੁੰਗਰੇ ਹੋਏ ਅਨਾਜ ਅਤੇ ਗਿਰੀਆਂ ਵਿੱਚ ਪਾਈ ਜਾਂਦੀ ਹੈ। ਇਨ੍ਹਾਂ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਇਹ ਸਿਹਤ ਲਈ ਬਹੁਤ ਲਾਭਦਾਇਕ ਹੁੰਦੇ ਹਨ। ਇੱਥੇ ਕੁਝ ਫਲ ਤੇ ਸਬਜ਼ੀਆਂ ਹਨ ਜਿਨ੍ਹਾਂ ਨੂੰ ਤੁਸੀਂ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ। ਜੋ ਤੁਹਾਡੇ ਘੱਟ ਆਕਸੀਜਨ ਦੇ ਪੱਧਰ ਨੂੰ ਠੀਕ ਕਰਨ ਵਿੱਚ ਸਹਾਇਤਾ ਕਰਨਗੇ। ਆਓ ਉਹਨਾਂ ਫ਼ਲਾਂ ਅਤੇ ਸਬਜ਼ੀਆਂ ਬਾਰੇ ਜਾਣਦੇ ਹਾਂ।

  ਪਾਲਕ : ਇੱਕ ਤਾਜ਼ਾ ਖੋਜ ਦੇ ਅਨੁਸਾਰ, ਪਾਲਕ ਵਿੱਚ ਆਇਰਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਸ ਤੋਂ ਇਲਾਵਾ, ਇਹ ਆਇਰਨ ਸਰੀਰ ਵਿੱਚ ਆਕਸੀਜਨ ਦੀ ਸਪਲਾਈ ਨੂੰ ਮਜ਼ਬੂਤ ​​ਕਰਦਾ ਹੈ। ਪਾਲਕ ਨੂੰ ਖੁਰਾਕ ਵਿੱਚ ਸ਼ਾਮਲ ਕਰਨ ਨਾਲ ਦਿਮਾਗ ਅਤੇ ਮਾਸਪੇਸ਼ੀਆਂ ਬਹੁਤ ਵਧੀਆ ਢੰਗ ਨਾਲ ਕੰਮ ਕਰਦੀਆਂ ਹਨ।

  ਐਵੋਕਾਡੋ (Avocado) : ਐਵੋਕਾਡੋ ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ, ਜੋ ਦਿਮਾਗ ਨੂੰ ਖੂਨ ਅਤੇ ਆਕਸੀਜਨ ਦੇ ਪ੍ਰਵਾਹ ਵਿੱਚ ਸਹਾਇਤਾ ਕਰਦਾ ਹੈ। ਜੇਕਰ ਕਿਸੇ ਨੂੰ ਆਕਸੀਜਨ ਦੀ ਕਮੀ ਹੈ, ਤਾਂ ਉਸਨੂੰ ਪਾਲਕ ਖਾਣੀ ਚਾਹੀਦੀ ਹੈ।

  ਸ਼ਕਰਕੰਦੀ : ਸ਼ਕਰਕੰਦੀ ਵਿੱਚ ਐਂਟੀ-ਆਕਸੀਡੈਂਟ ਹੁੰਦੇ ਹਨ। ਜੋ ਸਰੀਰ ਦੇ ਅੰਗਾਂ ਦੀ ਰੱਖਿਆ ਕਰਦੇ ਹਨ। ਇਨ੍ਹਾਂ ਵਿੱਚ ਖਣਿਜ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਹੁੰਦੇ ਹਨ। ਇਸ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰੋ, ਇਹ ਸਰੀਰ ਨੂੰ ਆਕਸੀਜਨ ਦੀ ਘਾਟ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਏਗਾ।

  ਤਰਬੂਜ : ਤਰਬੂਜ ਵਿੱਚ ਕਲਕਲਾਈਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਨਾਲ ਹੀ ਇਸ ਦਾ ਪੀਐਚ ਲੈਵਲ ਵੀ ਬਹੁਤ ਉੱਚਾ ਹੁੰਦਾ ਹੈ। ਪਰ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇਗਾ ਕਿ ਤਰਬੂਜ ਵਿੱਚ ਬੀਟਾ ਕੈਰੋਟੀਨ ਅਤੇ ਲਾਈਕੋਪੀਨ ਵੀ ਹੁੰਦਾ ਹੈ। ਇਸਦੇ ਕਾਰਨ, ਸਰੀਰ ਵਿੱਚ ਆਕਸੀਜਨ ਦਾ ਪੱਧਰ ਵੱਧ ਜਾਂਦਾ ਹੈ।

  ਨਿੰਬੂ : ਨਿੰਬੂ, ਜੋ ਕਿ ਅਸਾਨੀ ਨਾਲ ਮਾਰਕੀਟ ਵਿਚ ਉਪਲਬਧ ਹੈ, ਆਕਸੀਜਨ ਦੀ ਕਮੀ ਨੂੰ ਦੂਰ ਕਰਨ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ। ਨਿੰਬੂ ਵਿੱਚ ਪੋਟਾਸ਼ੀਅਮ ਵੀ ਪਾਇਆ ਜਾਂਦਾ ਹੈ ਜੋ ਕਿ ਮੇਂਟਲ ਅਲਰਟਨੇਸ ਦਾ ਕੰਮ ਕਰਦਾ ਹੈ।

  ਸ਼ਿਮਲਾ ਮਿਰਚ : ਐਂਟੀਆਕਸੀਡੈਂਟਸ ਦੇ ਨਾਲ, ਇਸ ਵਿੱਚ ਵਿਟਾਮਿਨ ਏ ਵੀ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ, ਪਾਣੀ ਦੀ ਮਾਤਰਾ ਜ਼ਿਆਦਾ ਹੈ, ਜੋ ਸਰੀਰ ਨੂੰ ਲੋੜ ਅਨੁਸਾਰ ਆਕਸੀਜਨ ਦੇਣ ਵਿੱਚ ਮਦਦ ਕਰਦਾ ਹੈ। ਇਸ ਵਿੱਚ ਪੌਸ਼ਟਿਕ ਤੱਤ ਹੁੰਦੇ ਹਨ ਜੋ ਪਾਚਨ ਪ੍ਰਣਾਲੀ ਨੂੰ ਸਿਹਤਮੰਦ ਰੱਖਣ ਵਿੱਚ ਸਹਾਇਤਾ ਕਰਦੇ ਹਨ।

  Published by:Ashish Sharma
  First published:

  Tags: Fitness, Health, Oxygen