Home /News /lifestyle /

Navaratri Special Foods: ਨਵਰਾਤਰੀ ਦੇ ਵਰਤ ਦੌਰਾਨ ਸਿਹਤ ਨੂੰ ਊਰਜਾਵਾਨ ਰੱਖਦੇ ਹਨ ਇਹ ਫਲ-ਆਹਾਰ

Navaratri Special Foods: ਨਵਰਾਤਰੀ ਦੇ ਵਰਤ ਦੌਰਾਨ ਸਿਹਤ ਨੂੰ ਊਰਜਾਵਾਨ ਰੱਖਦੇ ਹਨ ਇਹ ਫਲ-ਆਹਾਰ

Navaratri Special Foods: ਨਵਰਾਤਰੀ ਦੇ ਵਰਤ ਦੌਰਾਨ ਸਿਹਤ ਨੂੰ ਊਰਜਾਵਾਨ ਰੱਖਦੇ ਹਨ ਇਹ ਫਲ-ਆਹਾਰ

Navaratri Special Foods: ਨਵਰਾਤਰੀ ਦੇ ਵਰਤ ਦੌਰਾਨ ਸਿਹਤ ਨੂੰ ਊਰਜਾਵਾਨ ਰੱਖਦੇ ਹਨ ਇਹ ਫਲ-ਆਹਾਰ

Navaratri Special Foods:  ਨਵਰਾਤਰੀ ਤਿਉਹਾਰ ਹਿੰਦੂ ਧਰਮ ਨੂੰ ਮੰਨਣ ਵਾਲਿਆਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਹ ਪੂਰੇ ਨੌਂ ਦਿਨ ਚੱਲਦਾ ਹੈ ਅਤੇ ਇਹਨਾਂ ਦਿਨਾਂ ਵਿਚ ਮਾਂ ਦੁਰਗਾ ਦੀ ਪੂਜਾ ਕੀਤੀ ਜਾਂਦੀ ਹੈ। ਮਾਂ ਦੁਰਗਾ ਦੇ ਭਗਤ ਇਹਨਾਂ ਨੌ ਦਿਨਾਂ ਵਿਚ ਵਰਤ ਰੱਖਦੇ ਹਨ। ਇਸ ਸਾਲ ਇਹ ਤਿਉਹਾਰ 26 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ। ਨੌਂ ਦਿਨਾਂ ਦੇ ਵਰਤਾਂ ਵਿਚ ਲੋਕ ਦਿਨ ਵਿਚ ਇਕ ਵਾਰ ਹੀ ਭੋਜਨ ਕਰਦੇ ਹਨ। ਇਸ ਭੋਜਨ ਵਿਚ ਵੀ ਸਿਰਫ਼ ਫਲ ਹੀ ਖਾਦੇ ਜਾਂਦੇ ਹਨ।

ਹੋਰ ਪੜ੍ਹੋ ...
  • Share this:

Navaratri Special Foods:  ਨਵਰਾਤਰੀ ਤਿਉਹਾਰ ਹਿੰਦੂ ਧਰਮ ਨੂੰ ਮੰਨਣ ਵਾਲਿਆਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਹ ਪੂਰੇ ਨੌਂ ਦਿਨ ਚੱਲਦਾ ਹੈ ਅਤੇ ਇਹਨਾਂ ਦਿਨਾਂ ਵਿਚ ਮਾਂ ਦੁਰਗਾ ਦੀ ਪੂਜਾ ਕੀਤੀ ਜਾਂਦੀ ਹੈ। ਮਾਂ ਦੁਰਗਾ ਦੇ ਭਗਤ ਇਹਨਾਂ ਨੌ ਦਿਨਾਂ ਵਿਚ ਵਰਤ ਰੱਖਦੇ ਹਨ। ਇਸ ਸਾਲ ਇਹ ਤਿਉਹਾਰ 26 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ। ਨੌਂ ਦਿਨਾਂ ਦੇ ਵਰਤਾਂ ਵਿਚ ਲੋਕ ਦਿਨ ਵਿਚ ਇਕ ਵਾਰ ਹੀ ਭੋਜਨ ਕਰਦੇ ਹਨ। ਇਸ ਭੋਜਨ ਵਿਚ ਵੀ ਸਿਰਫ਼ ਫਲ ਹੀ ਖਾਦੇ ਜਾਂਦੇ ਹਨ। ਇਸ ਲਈ ਜ਼ਰੂਰੀ ਹੈ ਫਲਾਂ ਦੀ ਖੁਰਾਕ ਵਿਚ ਪ੍ਰੋਟੀਨ ਨਾਲ ਭਰਪੂਰ ਆਹਾਰ ਸ਼ਾਮਿਲ ਕੀਤਾ ਜਾਣ ਤਾਂ ਕਿ ਸਾਰਾ ਦਿਨ ਭੁੱਖ ਵੀ ਨਾ ਲੱਗੇ ਤੇ ਸਰੀਰ ਵੀ ਕਮਜ਼ੋਰ ਨਾ ਹੋਵੇ। ਇਸ ਲਈ ਅਸੀਂ ਤੁਹਾਨੂੰ ਹਾਈ ਪ੍ਰੋਟੀਨ ਭੋਜਨ ਦੱਸਣ ਜਾ ਰਹੇ ਹਾਂ ਜੋ ਫਲਾਂ ਦਾ ਹੀ ਹਿੱਸਾ ਹਨ ਤੇ ਵਰਤਾਂ ਦੌਰਾਨ ਖਾਧੇ ਜਾ ਸਕਦੇ ਹਨ।

ਦੁੱਧ

ਦੁੱਧ ਤਾਂ ਸਾਡਾ ਇਕ ਰਵਾਇਤੀ ਭੋਜਨ ਹੀ ਹੈ। ਇਹ ਇਕ ਸੰਪੂਰਨ ਭੋਜਨ ਦਾ ਬਦਲ ਬਣ ਸਕਦਾ ਹੈ। ਨਵਰਾਤਿਆਂ ਦੌਰਾਨ ਜੇਕਰ ਤੁਸੀਂ ਵਰਤ ਰੱਖਦੇ ਹੋ ਅਤੇ ਇਕ ਟਾਇਮ ਇਕੱਲਾ ਦੁੱਧ ਹੀ ਪੀ ਲੈਂਦੇ ਹੋ ਤਾਂ ਆਪਣੇ ਆਪ ਨੂੰ ਊਰਜਾਵਾਨ ਰੱਖ ਸਕਦੇ ਹੋ।

ਚੀਜ

ਅੱਜਕੱਲ੍ਹ ਚੀਜ ਦੀ ਵਰਤੋਂ ਭੋਜਨ ਨੂੰ ਸੁਆਦੀ ਬਣਾਉਣ ਲਈ ਬਹੁਤ ਹੋ ਰਹੀ ਹੈ। ਪੀਜ਼ਾ, ਬਰਗਰ, ਸੈਂਡਵਿਚ ਆਦਿ ਵਿਚ ਚੀਜ ਸਪੈਸ਼ਲ ਆਈਟਮ ਪੇਸ਼ ਕੀਤੀ ਜਾਂਦੀ ਹੈ। ਤੁਸੀਂ ਫਲਾਂ ਦੀ ਖੁਰਾਕ ਵਿੱਚ ਵੀ ਚੀਜ ਇਸਤੇਮਾਲ ਕਰ ਸਕਦੇ ਹੋ। ਵਰਤਾਂ ਦੌਰਾਨ ਪ੍ਰੋਟੀਨ ਦੇ ਸ੍ਰੋਤ ਵਜੋਂ ਚੀਜ ਇਕ ਚੰਗਾ ਵਿਕਲਪ ਹੈ।

ਦਹੀਂ

ਦਹੀਂ ਦੀ ਤਾਸੀਰ ਠੰਡੀ ਹੁੰਦੀ ਹੈ ਅਤੇ ਇਹ ਬਹੁਤ ਆਸਾਨੀ ਹਜ਼ਮ ਵੀ ਹੋ ਜਾਂਦੀ ਹੈ। ਵਰਤਾਂ ਦੇ ਦੌਰਾਨ ਦਹੀਂ ਪਾਚਨ ਕਿਰਿਆ ਨੂੰ ਸਚਾਰੂ ਢੰਗ ਨਾਲ ਚਲਾਉਣ ਵਿਚ ਬਹੁਤ ਫਾਇਦੇਮੰਦ ਹੁੰਦੀ ਹੈ। ਇਹ ਪ੍ਰੋਟੀਨ ਨਾਲ ਵੀ ਭਰਪੂਰ ਹੁੰਦੀ ਹੈ।

ਪਨੀਰ

ਪਨੀਰ ਇਕ ਪ੍ਰੋਟੀਨ ਯੁਕਤ ਭੋਜਨ ਹੈ। ਇਹ ਦੁੱਧ ਤੋਂ ਤਿਆਰ ਹੁੰਦਾ ਹੈ ਅਤੇ ਇਕ ਸ਼ਾਨਦਾਰ ਡੇਅਰੀ ਪ੍ਰੌਡਕਟ ਹੈ। ਫਲਾਂ ਅਧਾਰਿਤ ਖ਼ੁਰਾਕ ਵਿਚ ਪਨੀਰ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ। ਇਹ ਤੁਹਾਨੂੰ ਊਰਜਾ ਦੇਵੇਗਾ।

ਕੱਟੂ ਦਾ ਆਟਾ

ਇਹ ਇਕ ਕਿਸਮ ਦੇ ਫਲ ਦੇ ਬੀਜਾਂ ਤੋਂ ਤਿਆਰ ਆਟਾ ਹੁੰਦਾ ਹੈ। ਆਮ ਅਸੀਂ ਕਣਕ ਦਾ ਆਟਾ ਵਰਤਦੇ ਹਾਂ ਪਰ ਵਰਤ ਦੇ ਦਿਨਾਂ ਵਿਚ ਕਣਕ ਦਾ ਆਟਾ ਖਾਣ ਦੀ ਮਨਾਹੀ ਹੁੰਦੀ ਹੈ। ਇਸ ਲਈ ਕੱਟੂ ਦਾ ਆਟਾ ਵਰਤਿਆ ਜਾ ਸਕਦਾ ਹੈ ਕਿਉਂ ਜੋ ਇਸ ਤੋਂ ਕਈ ਕਿਸਮਾਂ ਦੇ ਫਲ ਹੀ ਤਿਆਰ ਕੀਤੇ ਜਾਂਦੇ ਹਨ। ਇਸ ਵਿਚ ਪ੍ਰੋਟੀਨ ਦੀ ਮਾਤਰਾ ਕਾਫੀ ਮਾਤਰਾ ਵਿਚ ਹੁੰਦੀ ਹੈ।

ਸੰਘਾੜੇ ਦਾ ਆਟਾ

ਵਰਤਾਂ ਦੇ ਦਿਨਾਂ ਵਿਚ ਸੰਘਾੜੇ ਦੇ ਆਟੇ ਦੀ ਵਰਤੋਂ ਵੀ ਆਮ ਹੈ। ਇਹ ਆਟਾ ਪ੍ਰੋਟੀਨ ਯੁਕਤ ਹੁੰਦਾ ਹੈ ਜਿਸ ਸਦਕਾ ਇਹ ਤੁਹਾਨੂੰ ਸਾਰਾ ਦਿਨ ਊਰਜਾਵਾਨ ਰੱਖਦਾ ਹੈ। ਸੰਘਾੜੇ ਦੇ ਆਟੇ ਦੀ ਰੋਟੀ, ਪੂਰੀਆਂ ਆਦਿ ਬਣਾ ਕੇ ਖਾਧੀਆਂ ਜਾ ਸਕਦੀਆਂ ਹਨ।

ਸਮਕ ਚਾਵਲ

ਵਰਤਾਂ ਵਿਚ ਸਾਦੇ ਚੌਲ ਖਾਣਾ ਵਰਜਿਤ ਹੈ ਇਸ ਲਈ ਸਮਕ ਚਾਵਲਾਂ (samak rice) ਨੂੰ ਫਲ ਦੇ ਤੌਰ ਤੇ ਖਾਧੇ ਜਾਣ ਵਾਲੇ ਭੋਜਨ ਵਿਚ ਵਰਤਿਆ ਜਾ ਸਕਦਾ ਹੈ। ਇਹਨਾਂ ਵਿਚ ਪ੍ਰੋਟੀਨ ਵੀ ਭਰਪੂਰ ਮਾਤਰਾ ਵਿਚ ਹੁੰਦਾ ਹੈ, ਇਸ ਲਈ ਇਹ ਸਿਹਤ ਲਈ ਬਹੁਤ ਫਾਇਦੇਮੰਦ ਹਨ।

Published by:Rupinder Kaur Sabherwal
First published:

Tags: Food, Hindu, Hinduism, Navratra