HOME » NEWS » Life

ਇਹਨਾਂ ਆਦਤਾਂ ਦੇ ਕਾਰਨ ਤੁਹਾਡੀਆਂ ਅੱਖਾਂ ਨੂੰ ਹੋ ਰਿਹਾ ਹੈ ਨੁਕਸਾਨ, ਅੱਜ ਹੀ ਬਦਲੋ ਇਹ 5 Habits         

News18 Punjabi | Trending Desk
Updated: July 6, 2021, 5:59 PM IST
share image
ਇਹਨਾਂ ਆਦਤਾਂ ਦੇ ਕਾਰਨ ਤੁਹਾਡੀਆਂ ਅੱਖਾਂ ਨੂੰ ਹੋ ਰਿਹਾ ਹੈ ਨੁਕਸਾਨ, ਅੱਜ ਹੀ ਬਦਲੋ ਇਹ 5 Habits         
ਇਹਨਾਂ ਆਦਤਾਂ ਦੇ ਕਾਰਨ ਤੁਹਾਡੀਆਂ ਅੱਖਾਂ ਨੂੰ ਹੋ ਰਿਹਾ ਹੈ ਨੁਕਸਾਨ, ਅੱਜ ਹੀ ਬਦਲੋ ਇਹ 5 Habits         

  • Share this:
  • Facebook share img
  • Twitter share img
  • Linkedin share img
Avoid these habits it can damage your eyes :ਅੱਖਾਂ ਨਾ ਹੋਣ ਤਾਂ ਕੀ ਹੋਵੇਗਾ.......ਜੇਕਰ ਤੁਸੀਂ ਦਿਨ ਵਿੱਚ ਕੁਝ ਸਮਾਂ ਅੱਖਾਂ ਬੰਦ ਕਰਕੇ ਬਿਤਾਓ ਤਾਂ ਤੁਹਾਨੂੰ ਇਹਨਾਂ ਦਾ ਮਹੱਤਵ ਸਮਝ ਆਵੇਗਾ । ਇਹ ਸਰੀਰ ਦੇ ਸਾਰੇ ਅੰਗਾਂ ਵਿਚੋਂ ਮਹੱਤਵਪੂਰਨ ਤੇ ਸੋਹਲ ਅੰਗ ਹੈ ।ਇਹਨਾਂ ਦੇ ਕਾਰਨ ਹੀ ਤੁਸੀ ਆਸ-ਪਾਸ ਦੀ ਦੁਨੀਆਂ ਨੂੰ ਦੇਖ ਸਕਦੇ ਹੋ ।ਸਾਡੇ ਲਈ ਜਰੂਰੀ ਹੈ ਕਿ ਅਸੀਂ ਇਹਨਾਂ ਦੀ ਦੇਖਭਾਲ ਬਾਰੇ ਜਾਣੀਏ । ਦੂਸ਼ਿਤ ਵਾਤਾਵਰਣ ਵੈਸੇ ਹੀ ਸਾਡੀ ਅੱਖਾਂ ਨੂੰ ਬਹੁਤ ਨੁਕਸਾਨ ਪਹੁੰਚਾਉਦਾ ਹੈ , ਅਜਿਹੇ ਵਿੱਚ ਸਾਨੂੰ ਰੋਜਾਨਾ ਕੁਝ ਆਦਤਾਂ ਨੂੰ ਆਪਣੀ ਰੁਟੀਨ ਵਿੱਚ ਸ਼ਾਮਿਲ ਕਰਨ ਦੀ ਜਰੂਰਤ ਹੈ ।ਅੱਖਾਂ ਦੀ ਸਹੀ ਦੇਖਭਾਲ ਕਰਨ ਅਤੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਅ ਲਈ ਕਿਹੜੀਆਂ ਆਦਤਾਂ ਨੂੰ ਬਦਲਣਾ ਹੈ ਅੱਜ ਅਸੀਂ ਤੁਹਾਨੂੰ ਇੱਥੇ ਇਸ ਬਾਰੇ ਦੱਸਾਗੇ ਤਾਂ ਆਓ ਜਾਣਦੇ ਹਾਂ ਕਿ ਸਾਨੂੰ ਅੱਖਾਂ ਨੂੰ ਠੀਕ ਰੱਖਣ ਲਈ ਕਿਹੜੀਆਂ ਆਦਤਾਂ ਨੂੰ ਬਦਲਣ ਦੀ ਲੋੜ ਹੈ-

1,ਘੰਟਿਆਂ ਬੱਧੀ ਕੰਪਿਊਟਰ ਜਾਂ ਮੋਬਾਇਲ ਦੇਖਣਾ

ਜੇਕਰ ਤੁਸੀਂ ਕੰਪਿਊਟਰ ਜਾਂ ਮੋਬਾਇਲ ਤੇ ਘੰਟਿਆਂ ਬੱਧੀ ਕੰਮ ਕਰ ਰਹੇ ਹੋ ਤਾਂ ਇਹ ਤੁਹਾਡੀ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ।ਦਰਅਸਲ ਉਨ੍ਹਾਂ ਵਿਚੋਂ ਨਿਕਲਣ ਵਾਲੀਆਂ ਰੰਗੀਨ ਲਾਈਟਾਂ ਅੱਖਾਂ ਲਈ ਨੁਕਸਾਨਦੇਹ ਹੋ ਸਕਦੀਆਂ ਹਨ। ਜੇ ਤੁਹਾਨੂੰ ਕੰਮ ਕਰਨਾ ਹੈ ਤਾਂ ਤੁਹਾਨੂੰ ਵਿਚਕਾਰ ਬਰੇਕ ਦੇਣਾ ਚਾਹੀਦਾ ਹੈ ਅਤੇ ਆਪਣੀਆਂ ਅੱਖਾਂ ਕੁਝ ਸਮੇਂ ਲਈ ਸਕਰੀਨ ਤੋਂ ਦੂਰ ਲੈ ਜਾਣਾ ਚਾਹੀਦਾ ਹੈ ।
2,ਬਿਨਾਂ ਮੇਕਅੱਪ ਹਟਾਏ ਸੌਣਾ

ਕਈ ਵਾਰ ਥਕਾਵਟ ਦੇ ਚੱਕਰ ਵਿੱਚ ਅਸੀਂ ਮੇਕਅੱਪ ਉਤਾਰਨ ਵਿੱਚ ਆਲਸ ਕਰ ਜਾਂਦੇ ਹਾਂ ਤੇ ਮਹਿਲਾਵਾਂ ਅੱਖਾਂ ਦਾ ਮੇਕਅੱਪ ਹਟਾਏ ਬਿਨਾਂ ਹੀ ਸੌ ਜਾਂਦੀਆਂ ਹਨ । ਇਹ ਅੱਖਾਂ ਦੀਆਂ ਪਲਕਾਂ ਨੂੰ ਖਰਾਬ ਕਰ ਸਕਦਾ ਹੈ ਤੇ ਇਸ ਨਾਲ਼ ਕਈ ਤਰ੍ਹਾਂ ਦਾ ਇੰਨਫੈਕਸ਼ਨ ਵੀ ਹੋ ਸਕਦਾ ਹੈ ।

3, ਤੇਜ਼ ਧੁੱਪ ਵਿੱਚ ਘੂੰਮਣਾ

ਜੇਕਰ ਤੁਸੀਂ ਧੁੱਪ ਵਿੱਚ ਗਾਗਲਜ਼ ਨਹੀਂ ਲਗਾਉਦੇ ਤਾਂ ਸੂਰਜ ਦੀਆਂ ਪਰਾਂਬੈਂਗਣੀ ਕਿਰਨਾਂ ਤੁਹਾਡੀ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ । ਅਜਿਹੇ ਵਿੱਚ ਧੁੱਪ ਵਿੱਚ ਨਿਕਲਣ ਵੇਲੇ ਚੰਗੀ ਕਵਾਲਿਟੀ ਦੇ ਸਨਗਲਾਸਿਸ ਲਗਾ ਕੇ ਬਾਹਰ ਨਿਕਲੋ ।ਇਹ ਅੱਖਾਂ ਨੂੰ ਕਈ ਪ੍ਰਾਬਲਮਜ ਤੋਂ ਬਚਾ ਸਕਦਾ ਹੈ ।

4. ਅੱਖਾਂ ਨੂੰ ਰਗੜਨਾ

ਜਦੋਂ ਵੀ ਅਸੀਂ ਨੀਂਦ ਤੋਂ ਉੱਠਦੇ ਹਾਂ ਜਾਂ ਜੇ ਕਦੇ ਧੂੜ ਅੱਖਾਂ ਵਿੱਚ ਚਲੀ ਜਾਂਦੀ ਹੈ ਤਾਂ ਅਸੀਂ ਆਪਣੀਆਂ ਅੱਖਾਂ ਨੂੰ ਜ਼ੋਰ ਨਾਲ ਮਲਣਾ ਸ਼ੁਰੂ ਕਰ ਦਿੰਦੇ ਹਾਂ। ਅਜਿਹਾ ਕਰਨ ਨਾਲ ਸਾਨੂੰ ਰਾਹਤ ਮਿਲਦੀ ਹੈ ਪਰ ਇਹ ਅੱਖਾਂ ਦੇ ਅੰਦਰ ਅਤੇ ਬਾਹਰ ਦੋਨਾਂ ਦੀ ਚਮੜੀ ਨੂੰ ਬਹੁਤ ਨੁਕਸਾਨ ਪਹੁੰਚਾ ਸਕਦੀ ਹੈ ।ਦਰਅਸਲ ਅੱਖਾਂ ਦੀ ਸਕਿੱਨ ਬਹੁਤ ਨਾਜੁਕ ਹੁੰਦੀ ਹੈ ਤੇ ਜੇ ਤੁਸੀਂ ਰਗੜਦੇ ਹੋ ਤਾਂ ਇਹ ਡੈਮੇਜ ਹੋ ਸਕਦੀ ਹੈ ।ਇਹੀ ਨਹੀਂ ਅਜਿਹਾ ਕਰਨ ਨਾਲ਼ ਸੰਕ੍ਰਮਣ ਦੀ ਸੰਭਾਵਨਾ ਵੱਧ ਜਾਂਦੀ ਹੈ ।

5. ਕੰਟੈਕਟ ਲੈਂਸ ਵਿੱਚ ਲਾਪਰਵਾਹੀ

ਚਸ਼ਮੇ ਤੋਂ ਬਚਣ ਲਈ ਕਈ ਲੋਕ ਕੰਟੈਕਟ ਲੈਂਸ ਦਾ ਇਸਤੇਮਾਲ ਕਰਦੇ ਹਨ ।ਜੇ ਤੁਸੀਂ ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਸਫਾਈ ਨੂੰ ਨਜ਼ਰਅੰਦਾਜ਼ ਕਰਦੇ ਹੋ ਤਾਂ ਤੁਹਾਡੀਆਂ ਅੱਖਾਂ ਨੂੰ ਲਾਗ ਲੱਗ ਸਕਦੀ ਹੈ । ਸਿਰਫ ਇਹ ਹੀ ਨਹੀਂ ਬਹੁਤ ਸਾਰੇ ਲੋਕ ਲੈਂਜ਼ ਹਟਾਏ ਬਿਨਾਂ ਸੌਂ ਜਾਂਦੇ ਹਨ ਜੋ ਅੱਖਾਂ ਲਈ ਕਾਫ਼ੀ ਖਤਰਨਾਕ ਹੋ ਸਕਦਾ ਹੈ ।ਇਸ ਨਾਲ਼ ਅੱਖਾਂ ਦੀ ਰੋਸ਼ਨੀ ਹੋਰ ਕਮਜੋਰ ਹੋ ਸਕਦੀ ਹੈ ।ਅਜਿਹਾ ਕਰਨ ਨਾਲ਼ ਅੱਖਾਂ ਦੇ ਕੋਨਿਆਂ ਵਿੱਚ ਆੱਕਸੀਜ਼ਨ ਨਹੀਂ ਪਹੁੰਚਦਾ ਤੇ ਅੱਖਾਂ ਤੇ ਜਿਆਦਾ ਸਟ੍ਰੈਸ ਵੱਧਣ ਕਾਰਨ ਕਈ ਨੁਕਸਾਨ ਹੋ ਸਕਦੇ ਹਨ ।
Published by: Ramanpreet Kaur
First published: July 6, 2021, 5:59 PM IST
ਹੋਰ ਪੜ੍ਹੋ
ਅਗਲੀ ਖ਼ਬਰ