Home /News /lifestyle /

Health Tips for Heart : ਇਨ੍ਹਾਂ ਚੰਗੀਆਂ ਆਦਤਾਂ ਨੂੰ ਅਪਣਾ ਕੇ ਤੁਸੀਂ ਦਿਲ ਨੂੰ ਰੱਖ ਸਕਦੇ ਹੋ ਸਿਹਤਮੰਦ

Health Tips for Heart : ਇਨ੍ਹਾਂ ਚੰਗੀਆਂ ਆਦਤਾਂ ਨੂੰ ਅਪਣਾ ਕੇ ਤੁਸੀਂ ਦਿਲ ਨੂੰ ਰੱਖ ਸਕਦੇ ਹੋ ਸਿਹਤਮੰਦ

ਇਨ੍ਹਾਂ ਚੰਗੀਆਂ ਆਦਤਾਂ ਨੂੰ ਅਪਣਾ ਕੇ ਤੁਸੀਂ ਦਿਲ ਨੂੰ ਰੱਖ ਸਕਦੇ ਹੋ ਸਿਹਤਮੰਦ

ਇਨ੍ਹਾਂ ਚੰਗੀਆਂ ਆਦਤਾਂ ਨੂੰ ਅਪਣਾ ਕੇ ਤੁਸੀਂ ਦਿਲ ਨੂੰ ਰੱਖ ਸਕਦੇ ਹੋ ਸਿਹਤਮੰਦ

WHO ਦੇ ਅਨੁਸਾਰ ਹਰ ਸਾਲ ਲਗਭਗ 1.79 ਕਰੋੜ ਲੋਕ ਦਿਲ ਨਾਲ ਸਬੰਧਤ ਬਿਮਾਰੀਆਂ ਯਾਨੀ ਕਾਰਡੀਓਵੈਸਕੁਲਰ ਬਿਮਾਰੀਆਂ ਕਾਰਨ ਮਰਦੇ ਹਨ। ਇਸ ਨੂੰ ਲੈ ਕੇ ਮਾਹਿਰਾਂ ਦਾ ਵੀ ਇਹ ਹੀ ਕਹਿਣਾ ਹੈ ਕਿ ਜੀਵਨਸ਼ੈਲੀ ਵਿੱਚ ਕੁੱਝ ਚੰਗੇ ਬਦਲਾਅ ਕਰ ਕੇ ਤੁਸੀਂ ਆਪਣੇ ਦਿਲ ਨੂੰ ਸਿਹਤਮੰਦ ਰੱਖ ਸਕਦੇ ਹੋ...

  • Share this:

Heart Care Tips: ਜੇ ਤੁਸੀਂ ਸਿਹਤਮੰਦ ਜੀਵਨ ਜਿਊਣਾ ਚਾਹੁੰਦੇ ਹੋ ਤਾਂ ਤੁਹਾਡੇ ਦਿਲ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੇ ਸਮੇਂ ਵਿੱਚ ਤਣਾਅ ਭਰੀ ਜੀਵਨਸ਼ੈਲੀ ਤੇ ਖਾਣ ਪੀਣ ਉੱਤੇ ਲੋਕਾਂ ਵੱਲੋਂ ਜ਼ਿਆਦਾ ਧਿਆਨ ਨਾ ਦਿੱਤੇ ਜਾਣ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। WHO ਦੇ ਅਨੁਸਾਰ ਹਰ ਸਾਲ ਲਗਭਗ 1.79 ਕਰੋੜ ਲੋਕ ਦਿਲ ਨਾਲ ਸਬੰਧਤ ਬਿਮਾਰੀਆਂ ਯਾਨੀ ਕਾਰਡੀਓਵੈਸਕੁਲਰ ਬਿਮਾਰੀਆਂ ਕਾਰਨ ਮਰਦੇ ਹਨ।

ਇਸ ਨੂੰ ਲੈ ਕੇ ਮਾਹਿਰਾਂ ਦਾ ਵੀ ਇਹ ਹੀ ਕਹਿਣਾ ਹੈ ਕਿ ਜੀਵਨਸ਼ੈਲੀ ਵਿੱਚ ਕੁੱਝ ਚੰਗੇ ਬਦਲਾਅ ਕਰ ਕੇ ਤੁਸੀਂ ਆਪਣੇ ਦਿਲ ਨੂੰ ਸਿਹਤਮੰਦ ਰੱਖ ਸਕਦੇ ਹੋ, ਆਓ ਜਾਣਦੇ ਹਾਂ ਉਹ ਸਿਹਤਮੰਦ Tips ਕਿਹੜੇ ਹਨ...

ਤੰਬਾਕੂ ਅਤੇ ਸ਼ਰਾਬ ਵਰਗੀਆਂ ਬੁਰੀਆਂ ਆਦਤਾਂ ਨੂੰ ਤਿਆਗੋ : ਸਿਹਤ ਮਾਹਰ ਅਕਸਰ ਸਲਾਹ ਦਿੰਦੇ ਹਨ ਕਿ ਸ਼ਰਾਬ ਅਤੇ ਤੰਬਾਕੂ ਸਾਡੀ ਸਹਿਤ ਲਈ ਬਹੁਤ ਹਾਨੀਕਾਰਕ ਹਨ ਅਤੇ ਸਾਨੂੰ ਇਹਨਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਦੱਸ ਦਈਏ ਕਿ ਸ਼ਰਾਬ ਦਾ ਜ਼ਿਆਦਾ ਸੇਵਨ ਦਿਲ ਦੀ ਧੜਕਣ ਅਤੇ ਹਾਈ ਬਲੱਡ ਪ੍ਰੈਸ਼ਰ ਨੂੰ ਵਧਾਉਂਦਾ ਹੈ। ਇਸ ਤੋਂ ਇਲਾਵਾ ਇਹ ਦਿਲ ਦੀਆਂ ਮਾਸਪੇਸ਼ੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਨਾਲ ਸਟ੍ਰੋਕ ਦਾ ਖ਼ਤਰਾ ਵੱਧ ਜਾਂਦਾ ਹੈ।

ਖਾਣਾ ਪਕਾਉਣ ਦੇ ਸਿਹਤਮੰਦ ਤਰੀਕੇ ਅਪਣਾਓ - ਤਾਜ਼ੀ ਬਣੀਆਂ ਚੀਜ਼ਾਂ ਖਾਓ ਅਤੇ ਪ੍ਰੋਸੈਸਡ ਫੂਡ ਖਾਣ ਤੋਂ ਬਚੋ। ਬੇਕਿੰਗ, ਗਰਿਲਿੰਗ, ਸਟੀਮਿੰਗ, ਉਬਾਲ ਕੇ ਤਿਆਰ ਕੀਤੇ ਗਏ ਭੋਜਨ ਵਿੱਚ ਕੁਦਰਤੀ ਚੀਜ਼ਾਂ ਨੂੰ ਸੁਰੱਖਿਅਤ ਰੱਖਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ। ਜਦੋਂ ਕਿ ਪ੍ਰੋਸੈਸਡ ਫੂਡ ਸਾਡੇ ਲਈ ਬਹੁਤ ਹਾਨੀਕਾਰਕ ਹੈ। ਸਿਹਤਮੰਦ ਦਿਲ ਲਈ, ਮੱਖਣ ਅਤੇ ਘਿਓ ਦੀ ਵਰਤੋਂ ਤੋਂ ਪਰਹੇਜ਼ ਕਰੋ ਅਤੇ ਇਸ ਦੀ ਬਜਾਏ ਘੱਟ ਚਰਬੀ ਵਾਲੇ ਤੇਲ ਦੀ ਵਰਤੋਂ ਕਰੋ। ਭੋਜਨ ਬਣਾਉਂਦੇ ਸਮੇਂ ਨਮਕ, ਚੀਨੀ ਅਤੇ ਮਸਾਲਿਆਂ ਦੀ ਵਰਤੋਂ ਘੱਟ ਕਰਨ ਨਾਲ ਵੀ ਦਿਲ ਨੂੰ ਸਿਹਤਮੰਦ ਬਣਾਉਣ ਵਿਚ ਮਦਦ ਮਿਲ ਸਕਦੀ ਹੈ।

ਫਲਾਂ ਅਤੇ ਹਰੀਆਂ ਸਬਜ਼ੀਆਂ ਦਾ ਸੇਵਨ ਕਰੋ : ਫਲ ਅਤੇ ਸਬਜ਼ੀਆਂ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਵਿਚ ਪੌਸ਼ਟਿਕ ਤੱਤ ਜ਼ਿਆਦਾ ਅਤੇ ਕੈਲੋਰੀ ਘੱਟ ਹੁੰਦੀ ਹੈ। ਆਪਣੀ ਡਾਇਟ ਵਿੱਚ ਫਲਾਂ ਅਤੇ ਸਬਜ਼ੀਆਂ ਨੂੰ ਸ਼ਾਮਿਲ ਕਰੋ। ਫਲਾਂ ਅਤੇ ਹਰੀਆਂ ਸਬਜ਼ੀਆਂ ਸਰੀਰ ਵਿੱਚ ਸੋਜ ਨੂੰ ਘੱਟ ਕਰਦੀਆਂ ਹਨ ਅਤੇ ਭਾਰ ਵਧਣ ਤੋਂ ਰੋਕਦਿਆਂ ਹਨ । ਸਬਜ਼ੀਆਂ ਅਤੇ ਫਲਾਂ ਵਿੱਚ ਵਿਟਾਮਿਨ ਸੀ ਭਰਪੂਰ ਹੁੰਦਾ ਹੈ ਅਤੇ ਚਰਬੀ ਦੀ ਮਾਤਰਾ ਵੀ ਘੱਟ ਹੁੰਦੀ ਹੈ, ਜੋ ਦਿਲ ਦੀਆਂ ਬਿਮਾਰੀਆਂ ਨੂੰ ਦੂਰ ਰੱਖਣ ਵਿੱਚ ਮਦਦ ਕਰਦੇ ਹਨ ਅਤੇ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦੇ ਹਨ।

ਨਿਯਮਤ ਕਸਰਤ ਕਰੋ : ਭਾਵੇਂ ਤੁਸੀਂ ਹਲਕੀ ਕਸਰਤ ਕਰੋ, ਪਰ ਇਸ ਨੂੰ ਨਿਯਮਿਤ ਰੂਪ ਨਾਲ ਆਪਣੀ ਜੀਵਨਸ਼ੈਲੀ ਵਿੱਚ ਅਪਣਾਓ। ਹੌਲੀ ਕਸਰਤ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਅਮਰੀਕਨ ਹਾਰਟ ਸੋਸਾਇਟੀ ਦੇ ਅਨੁਸਾਰ, ਹਫ਼ਤੇ ਵਿੱਚ 150 ਮਿੰਟ ਦੀ ਮੱਧਮ ਜਾਂ ਐਰੋਬਿਕ ਕਸਰਤ ਦਿਲ ਨੂੰ ਸਿਹਤਮੰਦ ਬਣਾਉਣ ਵਿੱਚ ਮਦਦਗਾਰ ਹੁੰਦੀ ਹੈ।

ਸੁੱਕੇ ਮੇਵੇ ਡਾਈਟ 'ਚ ਸ਼ਾਮਲ ਕਰੋ : ਬਦਾਮ ਅਤੇ ਅਖਰੋਟ ਨੂੰ ਕਈ ਹੈਰਾਨੀਜਨਕ ਸਿਹਤ ਲਾਭਾਂ ਲਈ ਜਾਣਿਆ ਜਾਂਦਾ ਹੈ। ਬਦਾਮ ਬਲੱਡ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਕੋਲੈਸਟ੍ਰੋਲ ਨੂੰ ਵੀ ਘੱਟ ਕਰਦਾ ਹੈ। ਅਖਰੋਟ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਹੁੰਦੇ ਹਨ ਜੋ ਧਮਣੀਆਂ ਦੀ ਸਿਹਤ ਨੂੰ ਸੁਧਾਰਨ ਅਤੇ ਦਿਲ ਦੀ ਬਿਮਾਰੀ ਨਾਲ ਸਬੰਧਤ ਸੋਜ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ।

Published by:Tanya Chaudhary
First published:

Tags: Health, Heart attack, Heart disease, Lifestyle