Home /News /lifestyle /

Yoga Tips: ਯੋਗਾ ਕਰਨ ਸਮੇਂ ਰੱਖੋ ਇਨ੍ਹਾਂ ਜ਼ਰੂਰੀ ਗੱਲਾਂ ਦਾ ਧਿਆਨ, ਜਾਣੋ ਸਹੀ ਸਮਾਂ

Yoga Tips: ਲਗਾਤਾਰ ਯੋਗਾ (Yoga) ਕਰਨ ਨਾਲ ਤੁਸੀਂ ਆਪਣੇ ਸਰੀਰ ਅਤੇ ਮਨ ਦੋਵਾਂ ਨੂੰ ਸਿਹਤਮੰਦ ਰੱਖ ਸਕਦੇ ਹੋ। ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਹਰ ਕਿਸੇ ਲਈ ਤਣਾਅ ਦਾ ਕਾਰਨ ਬਣ ਰਹੀ ਹੈ। ਜਿਸ ਕਾਰਨ ਸਰੀਰ ਹਜ਼ਾਰਾਂ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਯੋਗ ਪ੍ਰਾਚੀਨ ਭਾਰਤ ਦਾ ਇੱਕ ਸਰੀਰਕ ਅਤੇ ਮਾਨਸਿਕ ਅਭਿਆਸ ਹੈ, ਜੋ ਸਰੀਰ ਨੂੰ ਤਾਕਤ ਦਿੰਦਾ ਹੈ ਅਤੇ ਮਨ ਦੀ ਇਕਾਗਰਤਾ ਵਧਾਉਂਦਾ ਹੈ। ਯੋਗਾ ਵਿੱਚ ਕੀਤੇ ਜਾਣ ਵਾਲੇ ਆਸਣਾਂ ਨੂੰ ਯੋਗਾਸਨ ਕਿਹਾ ਜਾਂਦਾ ਹੈ, ਜੋ ਸਰੀਰਕ ਆਸਣ ਹਨ, ਜੋ ਨਿਯਮਿਤ ਤੌਰ 'ਤੇ ਅਭਿਆਸ ਕਰਨ ਨਾਲ ਸਰੀਰ ਵਿੱਚ ਲਚਕਤਾ ਅਤੇ ਤਾਕਤ ਵਧਾਉਂਦੇ ਹਨ। ਅੱਜ ਦੇ ਸਮੇਂ ਵਿੱਚ ਯੋਗਾ ਪੂਰੀ ਦੁਨੀਆ ਵਿੱਚ ਪ੍ਰਸਿੱਧ ਹੈ।

ਹੋਰ ਪੜ੍ਹੋ ...
  • Share this:

ਰੋਜ਼ਾਨਾ ਯੋਗਾ (yoga) ਕਰਨ ਨਾਲ ਮਾਨਸਿਕ ਅਤੇ ਸਰੀਰਕ ਸਿਹਤ ਦੇ ਸੁਧਾਰ ਹੁੰਦਾ ਹੈ। ਸਾਡੇ ਵਿੱਚ ਸਾਕਾਰਤਮਕ ਊਰਜਾ ਵਧਦੀ ਹੈ ਅਤੇ ਨਕਾਰਾਤਮਕ ਭਾਵਨਾਵਾਂ ਘੱਟ ਹੁੰਦੀਆਂ ਹਨ। ਮਾਨਸਿਕ ਸਿਹਤ ਚੰਗੀ ਹੋਣ ਕਰਕੇ ਤੁਸੀਂ ਫਿੱਟ ਰਹਿੰਦੇ ਹੋ। ਪਰ ਯੋਗਾ ਕਰਨ ਲਈ ਸਹੀ ਸਮੇਂ ਅਤੇ ਸਥਾਨ ਦੀ ਚੋਣ ਕਰਨਾ ਸਭ ਤੋਂ ਮਹੱਤਵਪੂਰਨ ਹੈ। ਆਓ ਜਾਣਦੇ ਹਾਂ ਕਿ ਯੋਗਾ ਕਰਦੇ ਸਮੇਂ ਕਿਹੜੀਆਂ ਅਹਿਮ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਯੋਗਾ ਕਰਨ ਸਮੇਂ ਧਿਆਨਦੇਣਯੋਗ ਗੱਲਾਂ

ਯੋਗਾ ਕਰਦੇ ਸਮੇਂ ਮਨ ਨੂੰ ਰੱਖੋ ਸ਼ਾਂਤ

ਯੋਗਾ ਕਰਨ ਤੋਂ ਪਹਿਲਾਂ, ਆਪਣੇ ਲਈ ਉਚਿਤ ਸਮਾਂ ਕੱਢੋ ਤਾਂ ਜੋ ਯੋਗਾ ਕਰਦੇ ਸਮੇਂ ਤੁਹਾਡਾ ਮਨ ਸ਼ਾਂਤ ਅਤੇ ਤਣਾਅ ਮੁਕਤ ਰਹਿ ਸਕੇ। ਯੋਗਾ ਕਰਦੇ ਸਮੇਂ ਸਰੀਰ ਨੂੰ ਸ਼ਾਂਤ ਅਵਸਥਾ ਵਿਚ ਰੱਖਣਾ ਜ਼ਰੂਰੀ ਹੈ ਤਾਂ ਜੋ ਯੋਗਾ ਮਨ ਵਿਚ ਇਕਾਗਰਤਾ ਅਤੇ ਸਰੀਰ ਵਿਚ ਲਚਕਤਾ ਸਥਾਪਿਤ ਕਰ ਸਕੇ। ਅਜਿਹਾ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ।

ਸਵੇਰੇ ਯੋਗਾ ਕਰਨਾ ਵਧੇਰੇ ਉਚਿਤ ਹੈ

ਯੋਗਾ ਕਰਨ ਦਾ ਸਭ ਤੋਂ ਵਧੀਆ ਸਮਾਂ ਸਵੇਰ ਦਾ ਹੈ। ਸਵੇਰੇ ਨਾਸ਼ਤਾ ਕਰਨ ਤੋਂ ਪਹਿਲਾਂ ਤੁਹਾਨੂੰ ਯੋਗਾ ਕਰਨਾ ਚਾਹੀਦਾ ਹੈ ਕਿਉਂਕਿ ਯੋਗਾ ਜਾਂ ਕਿਸੇ ਵੀ ਤਰ੍ਹਾਂ ਦੀ ਕਸਰਤ ਕਰਦੇ ਸਮੇਂ ਪੇਟ ਦਾ ਹਲਕਾ ਅਤੇ ਖਾਲੀ ਹੋਣਾ ਜ਼ਰੂਰੀ ਹੈ। ਯੋਗਾ ਕਰਨ ਲਈ ਤੁਸੀਂ ਸ਼ਾਮ ਦਾ ਸਮਾਂ ਵੀ ਚੁਣ ਸਕਦੇ ਹੋ, ਸ਼ਰਤ ਇਹ ਹੈ ਕਿ ਤੁਹਾਡਾ ਪੇਟ ਖਾਲੀ ਹੋਵੇ ਤਾਂ ਹੀ ਤੁਸੀਂ ਸਹੀ ਤਰੀਕੇ ਨਾਲ ਯੋਗਾ ਕਰ ਸਕਦੇ ਹੋ।

ਯੋਗਾ ਅਭਿਆਸ ਦੀ ਸਹੀ ਜਾਣਕਾਰੀ

ਦਿਨ ਵਿੱਚ ਇੱਕ ਜਾਂ ਦੋ ਵਾਰ ਹੀ ਯੋਗਾ ਕਰਨਾ ਚਾਹੀਦਾ ਹੈ। ਇਸ ਲਈ ਸ਼ੁਰੂ ਵਿਚ ਯੋਗਾ ਦਾ ਅਭਿਆਸ ਸਹੀ ਜਾਣਕਾਰੀ ਲੈ ਕੇ ਹੀ ਕਰੋ, ਜੇਕਰ ਤੁਸੀਂ ਸਹੀ ਤਰੀਕੇ ਨਾਲ ਯੋਗਾ ਕਰਦੇ ਹੋ ਤਾਂ ਤੁਸੀਂ ਕਈ ਤਰ੍ਹਾਂ ਦੇ ਸਰੀਰਕ ਅਤੇ ਮਾਨਸਿਕ ਰੋਗਾਂ ਤੋਂ ਛੁਟਕਾਰਾ ਪਾ ਸਕਦੇ ਹੋ।

ਯੋਗਾ ਰੋਜ਼ਾਨਾ ਇੱਕੋਂ ਸਮੇਂ 'ਤੇ ਹੀ ਕਰੋ

ਯੋਗਾ ਦਾ ਸਹੀ ਫਾਇਦਾ ਉਠਾਉਣ ਲਈ ਨਿਯਮਾਂ ਦਾ ਪਾਲਣ ਕਰਨਾ ਸਭ ਤੋਂ ਜ਼ਰੂਰੀ ਹੈ, ਇਸੇ ਲਈ ਹਰ ਰੋਜ਼ ਯੋਗਾ ਲਈ ਜੋ ਸਮਾਂ ਤੁਸੀਂ ਚੁਣਿਆ ਹੈ, ਉਸ ਸਮੇਂ ਹੀ ਯੋਗਾ ਕਰੋ, ਤਾਂ ਜੋ ਤੁਸੀਂ ਨਿਯਮਿਤ ਤੌਰ 'ਤੇ ਯੋਗਾ ਕਰ ਸਕੋ।
Published by:rupinderkaursab
First published:

Tags: Health tips, Healthy, Life, Yoga

ਅਗਲੀ ਖਬਰ