ਔਰਤਾਂ ਆਪਣੀ ਦਿੱਖ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਕਈ ਉਪਾਅ ਕਰਦੀਆਂ ਹਨ। ਮੇਕਅੱਪ ਕਰਨਾ ਵੀ ਇਕ ਅਜਿਹਾ ਹੀ ਉਪਾਅ ਹੈ ਜੋ ਅੱਜਕੱਲ੍ਹ ਇਕ ਮੁੱਖ ਰੁਚੀ ਹੈ। ਔਰਤਾਂ ਦੀ ਸੁੰਦਰਤਾ ਨੂੰ ਵਧਾਉਣ ਵਿਚ ਜਿੱਥੇ ਮੇਕਅੱਪ ਬਹੁਤ ਕਾਰਗਰ ਸਾਬਿਤ ਹੋ ਰਿਹਾ ਹੈ ਉੱਥੇ ਹੀ ਸਕਿਨ ਦੀ ਖਾਸ ਦੇਖਭਾਲ ਲਈ ਮੇਕਅੱਪ ਉਤਾਰਨਾ ਵੀ ਬਹੁਤ ਜ਼ਰੂਰੀ ਤੇ ਅਹਿਮ ਕੰਮ ਹੈ।
ਇਹੀ ਕਾਰਨ ਹੈ ਕਿ ਜ਼ਿਆਦਾਤਰ ਔਰਤਾਂ ਸੌਣ ਤੋਂ ਪਹਿਲਾਂ ਆਪਣਾ ਮੇਕਅੱਪ ਜ਼ਰੂਰ ਉਤਾਰਦੀਆਂ ਹਨ। ਔਰਤਾਂ ਹੀ ਨਹੀਂ ਅੱਜ ਦੇ ਸਮੇਂ ਵਿੱਚ ਮਰਦ ਮੇਕਅੱਪ ਵੀ ਕਰਦੇ ਹਨ। ਪਰ ਤੁਹਾਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਮੇਕਅਪ ਨੂੰ ਹਟਾਉਣ ਦੌਰਾਨ ਹੋਈਆਂ ਕੁਝ ਆਮ ਗਲਤੀਆਂ ਤੁਹਾਡੀ ਸਕਿਨ ਨੂੰ ਨੁਕਸਾਨ ਵੀ ਪਹੁੰਚਾ ਸਕਦੀਆਂ ਹਨ।
ਕਈ ਵਾਰ ਜਦ ਮੇਕਅੱਪ ਉਤਾਰਦੇ ਸਮੇਂ ਔਰਤਾਂ ਤੋਂ ਅਣਜਾਣੇ 'ਚ ਕੁਝ ਆਮ ਗਲਤੀਆਂ ਹੋ ਜਾਂਦੀਆਂ ਹਨ ਤਾਂ ਜਿਸ ਦਾ ਨੁਕਸਾਨ ਸਕਿਨ ਨੂੰ ਭੁਗਤਣਾ ਪੈ ਸਕਦਾ ਹੈ। ਤਾਂ ਆਓ ਅਸੀਂ ਤੁਹਾਨੂੰ ਮੇਕਅੱਪ ਉਤਾਰਦੇ ਸਮੇਂ ਕੁਝ ਜ਼ਰੂਰੀ ਸਾਵਧਾਨੀਆਂ ਬਾਰੇ ਦੱਸਦੇ ਹਾਂ, ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਆਪਣੀ ਸਕਿਨ ਨੂੰ ਖਰਾਬ ਹੋਣ ਤੋਂ ਬਚਾ ਸਕਦੇ ਹੋ।
ਫੇਸ਼ੀਅਲ ਵਾਈਪਰ ਦੀ ਵਰਤੋਂ ਨਾ ਕਰੋ
ਫੇਸ਼ੀਅਲ ਵਾਈਪਰ ਮੇਕਅੱਪ ਨੂੰ ਹਟਾਉਣ ਦਾ ਸਭ ਤੋਂ ਆਸਾਨ ਤਰੀਕਾ ਮੰਨਿਆ ਜਾਂਦਾ ਹੈ। ਇਸਦੀ ਵਰਤੋਂ ਮਾਰਕਿਟ ਵਿਚ ਵੱਡੇ ਪੈਮਾਨੇ ਤੇ ਹੋ ਰਹੀ ਹੈ। ਹਾਲਾਂਕਿ, ਇਹ ਮੇਕਅੱਪ ਨੂੰ ਪੂਰੀ ਤਰ੍ਹਾਂ ਨਹੀਂ ਹਟਾਉਂਦਾ। ਫੇਸ਼ੀਅਲ ਵਾਈਪਰ ਨੂੰ ਚਿਹਰੇ 'ਤੇ ਰਗੜਨ ਨਾਲ ਮੇਕਅਪ ਅਤੇ ਸਕਿਨ ਉੱਪਰ ਦਿਨ ਭਰ ਜੰਮਣ ਵਾਲੀ ਗੰਦਗੀ ਇਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਪਹੁੰਚ ਜਾਂਦੀ ਹੈ। ਇਸ ਲਈ ਫੇਸ਼ੀਅਲ ਵਾਈਪਰ ਦੀ ਵਰਤੋਂ ਕਰਨ ਦੀ ਬਜਾਏ ਤੁਸੀਂ ਮਾਈਕਲਰ ਵਾਟਰ (micellar water) ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਤੁਹਾਡਾ ਮੇਕਅੱਪ ਵੀ ਪੂਰੀ ਤਰ੍ਹਾਂ ਦੂਰ ਹੋ ਜਾਵੇਗਾ ਅਤੇ ਤੁਹਾਨੂੰ ਆਪਣਾ ਚਿਹਰਾ ਧੋਣ ਦੀ ਵੀ ਲੋੜ ਨਹੀਂ ਪਵੇਗੀ।
ਘਰੇਲੂ ਤਰੀਕੇ ਨਾ ਵਰਤੋ
ਕਿਸੇ ਕੰਮ ਨੂੰ ਕਰਨ ਲਈ ਘਰੇਲੂ ਢੰਗ ਵਰਤਾ ਹਮੇਸ਼ਾ ਮਾੜਾ ਨਹੀਂ ਹੁੰਦਾ, ਪਰ ਕੁਝ ਮਾਮਲਿਆਂ ਵਿਚ ਗਲਤੀ ਦੀ ਗੁੰਜਾਇਸ਼ ਨਹੀਂ ਹੁੰਦੀ। ਬੇਸ਼ੱਕ ਮੇਕਅੱਪ ਰਿਮੂਵ ਕਰਨ ਲਈ ਘਰੇਲੂ ਢੰਗ ਵਰਤਣਾ ਸਕਿਨ ਲਈ ਕੈਮੀਕਲ ਮੁਕਤ ਹੈ ਪਰ ਗਿਆਨ ਦੀ ਘਾਟ ਕਾਰਨ ਘਰ ਵਿੱਚ ਮੇਕਅਪ ਰਿਮੂਵਰ ਬਣਾਉਂਦੇ ਸਮੇਂ ਇਸ ਵਿੱਚ ਅਜਿਹੀਆਂ ਚੀਜ਼ਾਂ ਵੀ ਜੁੜ ਜਾਂਦੀਆਂ ਹਨ ਜੋ ਸਕਿਨ ਲਈ ਹਾਨਕਾਰਕ ਹੁੰਦੀਆਂ ਹਨ। ਜਿਸ ਕਾਰਨ ਸਕਿਨ 'ਤੇ ਖਾਰਸ਼ ਅਤੇ ਜਲਨ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਇਲਾਵਾ ਘਰੇਲੂ ਮੇਕਅੱਪ ਰਿਮੂਵਰ ਨਾਲ ਮੇਕਅੱਪ ਹਟਾਉਣ ਲਈ ਸਕਿਨ ਨੂੰ ਬਹੁਤ ਜ਼ਿਆਦਾ ਰਗੜਨਾ ਪੈ ਸਕਦਾ ਹੈ। ਜਿਸ ਕਾਰਨ ਸਕਿਨ ਢਿੱਲੀ ਹੋਣ ਲੱਗਦੀ ਹੈ।
ਹਮੇਸ਼ਾ ਸਹੀ ਪ੍ਰੌਡਕਟ ਦੀ ਵਰਤੋਂ ਕਰੋ
ਬਾਜ਼ਾਰ ਵਿਚ ਚੰਗੇ ਅਤੇ ਮਾੜੇ ਹਰ ਤਰ੍ਹਾਂ ਦੇ ਪ੍ਰੌਡਕਟ ਮੌਜੂਦ ਹਨ। ਪਰ ਹਮੇਸ਼ਾ ਇਕ ਚੰਗਾ ਪ੍ਰੌਡਕਟ ਚੁਣਨਾ ਸਾਡੀ ਲਈ ਜ਼ਰੂਰੀ ਹੁੰਦਾ ਹੈ। ਇਸ ਲਈ ਤੁਸੀਂ ਮੇਕਅਪ ਨੂੰ ਹਟਾਉਣ ਲਈ ਆਪਣੀ ਸਕਿਨ ਦੀ ਕਿਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਚੰਗੇ ਬ੍ਰਾਂਡ ਦੇ ਪ੍ਰੌਡਤਟ ਦੀ ਵਰਤੋਂ ਕਰੋ। ਇਸ ਤੋਂ ਇਲਾਵਾ ਹਾਈਡ੍ਰੇਟਿੰਗ ਐਲੀਮੈਂਟਸ (hydrating elements) ਨਾਲ ਭਰਪੂਰ ਮੇਕਅੱਪ ਰਿਮੂਵਰ ਪ੍ਰੌਡਕਟਾਂ ਦੀ ਵਰਤੋਂ ਕਰਨ ਵੱਲ ਧਿਆਨ ਦਿਓ। ਇਸ ਨਾਲ ਤੁਹਾਡੀ ਸਕਿਨ ਤਾਜ਼ਾ ਅਤੇ ਚਮਕਦਾਰ ਰਹੇਗੀ।
ਪੈਕੇਜ 'ਤੇ ਦਿੱਤੀ ਜਾਣਕਾਰੀ ਨੂੰ ਪੜ੍ਹੋ
ਹਰ ਪੈਕੇਜ ਦੇ ਉੱਪਰ ਚਾਹੇ ਉਹ ਕਿਸੇ ਵੀ ਕਿਸਮ ਦਾ ਹੋਵੇ, ਉਸਦੀ ਵਰਤੋਂ ਦਾ ਤਰੀਕਾ ਤੇ ਸਾਵਧਾਨੀਆਂ ਲਿਖੀਆਂ ਹੁੰਦੀਆਂ ਹਨ। ਇਸ ਲਈ ਜ਼ਰੂਰੀ ਹੈ ਕਿ ਮੇਕਅੱਪ ਰਿਮੂਵਰ ਪ੍ਰੌਡਕਟ ਦੀ ਵਰਤੋਂ ਕਰਨ ਤੋਂ ਪਹਿਲਾਂ ਪੈਕੇਜ 'ਤੇ ਲਿਖੀਆਂ ਹਦਾਇਤਾਂ ਨੂੰ ਪੜ੍ਹਨਾ ਨਾ ਭੁੱਲੋ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Beauty, Fashion tips, Makeup, Makeup Removal Tips, Skin care tips