ਰੇਲਵੇ ਵਿਭਾਗ ਵੱਲੋਂ ਇੱਕ ਵੱਡੀ ਖ਼ਬਰ ਆਈ ਹੈ ਇਸ ਬਾਰੇ ਤੁਹਾਨੂੰ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਜਾਣਕਾਰੀ ਤੋਂ ਵਾਂਝੇ ਹੋਣ ਦੀ ਸੂਰਤ ਵਿੱਚ ਤੁਹਾਨੂੰ ਰੇਲ ਗੱਡੀ ਦੇ ਸਫ਼ਰ ਵਿੱਚ ਪ੍ਰੇਸ਼ਾਨੀ ਆ ਸਕਦੀ ਹੈ। ਉੱਤਰ ਪੱਛਮੀ ਰੇਲਵੇ ਵੱਲੋਂ ਬਠਿੰਡਾ-ਸ਼੍ਰੀਗੰਗਾਨਗਰ ਰੇਲਵੇ ਸੈਕਸ਼ਨ ਦੇ ਪੰਜਕੋਸੀ ਸਟੇਸ਼ਨ 'ਤੇ ਇਲੈਕਟ੍ਰਾਨਿਕ ਇੰਟਰਲਾਕਿੰਗ ਬਲਾਕ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਕੰਮ ਨੂੰ ਲੈ ਕੇ ਰੇਲਵੇ ਨੇ 29 ਅਪ੍ਰੈਲ 2022 ਨੂੰ ਰੇਲ ਆਵਾਜਾਈ ਠੱਪ ਕਰਨ ਦਾ ਫ਼ੈਸਲਾ ਕੀਤਾ ਹੈ। ਰੇਲਵੇ ਵਿਭਾਗ ਦੇ ਇਸ ਫ਼ੈਸਲੇ ਦੇ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਹੋਵੇਗੀ। ਇਸ ਦੌਰਾਨ ਬਠਿੰਡਾ-ਸ਼੍ਰੀਗੰਗਾਨਗਰ ਰੂਟ 'ਤੇ ਕਈ ਟਰੇਨਾਂ ਨੂੰ ਰੱਦ ਕਰਨ ਤੋਂ ਇਲਾਵਾ ਥੋੜ੍ਹੇ ਸਮੇਂ ਲਈ ਟਰਮੀਨੇਟ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ ਹੈ।
ਬਠਿੰਡਾ-ਸ਼੍ਰੀਗੰਗਾਨਗਰ (Bathinda Shri Ganganagar) ਰੂਟ ਦੀਆਂ ਰੱਦ ਅਤੇ ਟਰਮੀਨੇਟ ਹੋਈਆਂ ਗੱਡੀਆਂ ਦੇ ਬਾਰੇ ਤੁਹਾਨੂੰ ਅਹਿਮ ਜਾਣਕਾਰੀ ਦਾ ਪਤਾ ਹੋਣਾ ਚਾਹੀਦਾ ਹੈ। ਇਸ ਬਾਬਤ ਨਾ ਪਤਾ ਹੋਣ ਕਰਕੇ ਤੁਸੀਂ ਖੱਜਲ ਖੁਆਰ ਹੋ ਸਕਦੇ ਹੋ।
ਆਓ ਜਾਣਦੇ ਹਾਂ ਕਿ ਰੇਲਵੇ ਵਿਭਾਗ ਦੁਆਰਾ ਇਸ ਰੂਟ ਦੀਆਂ ਕਿਹੜੀਆਂ ਰੇਲ ਗੱਡੀਆਂ ਨੂੰ ਰੱਦ ਅਤੇ ਕਿੰਨਾਂ ਨੂੰ ਟਰਮੀਨੇਟ ਕੀਤਾ ਗਿਆ ਹੈ-
ਤੁਹਾਨੂੰ ਦੱਸ ਦੇਈਏ ਕਿ ਉੱਤਰ ਪੱਛਮੀ ਰੇਲਵੇ ਦੇ ਬੁਲਾਰੇ ਕੈਪਟਨ ਸ਼ਸ਼ੀ ਕਿਰਨ ਅਨੁਸਾਰ ਇੰਟਰਲਾਕਿੰਗ ਦੇ ਕੰਮਾਂ ਕਾਰਨ ਬਠਿੰਡਾ-ਸ਼੍ਰੀਗੰਗਾਨਗਰ ਰੇਲਵੇ ਸੈਕਸ਼ਨ ਦੇ ਪੰਜਕੋਸੀ ਸਟੇਸ਼ਨ 'ਤੇ ਟ੍ਰੈਫਿਕ ਜਾਮ ਲਗਾਇਆ ਜਾ ਰਿਹਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ 29 ਅਪ੍ਰੈਲ ਨੂੰ ਲਏ ਜਾ ਰਹੇ ਟ੍ਰੈਫਿਕ ਬਲਾਕ ਕਾਰਨ, ਜ਼ੋਨਲ ਰੇਲਵੇ ਅਧੀਨ ਚੱਲ ਰਹੀਆਂ ਹੇਠ ਲਿਖੀਆਂ ਰੇਲ ਗੱਡੀਆਂ ਪ੍ਰਭਾਵਿਤ ਹੋਣਗੀਆਂ:-
29 ਅਪ੍ਰੈਲ ਨੂੰ ਰੱਦ ਹੋਣ ਵਾਲੀਆਂ ਰੇਲਗੱਡੀਆਂ
• ਟ੍ਰੇਨ ਨੰ. 04753, ਬਠਿੰਡਾ-ਸ਼੍ਰੀਗੰਗਾਨਗਰ ਰੇਲ ਸੇਵਾ 29 ਅਪ੍ਰੈਲ 2022 ਨੂੰ ਰੱਦ ਰਹੇਗੀ।
• ਟ੍ਰੇਨ ਨੰ. 04756, ਸ੍ਰੀ ਗੰਗਾਨਗਰ-ਬਠਿੰਡਾ ਰੇਲ ਸੇਵਾ 29 ਅਪ੍ਰੈਲ 2022 ਨੂੰ ਰੱਦ ਰਹੇਗੀ।
29 ਅਪ੍ਰੈਲ ਨੂੰ ਟਰਮੀਨੇਟ ਹੋਣ ਵਾਲੀਆਂ ਰੇਲ ਗੱਡੀਆਂ
• ਟ੍ਰੇਨ ਨੰ. 14525, ਅੰਬਾਲਾ-ਸ਼੍ਰੀਗੰਗਾਨਗਰ ਰੇਲ ਸੇਵਾ ਜੋ ਕਿ 29 ਅਪ੍ਰੈਲ 2022 ਨੂੰ ਅੰਬਾਲਾ ਤੋਂ ਰਵਾਨਾ ਹੋਵੇਗੀ, ਬਠਿੰਡਾ-ਸ਼੍ਰੀਗੰਗਾਨਗਰ ਵਿਚਕਾਰ ਅੰਸ਼ਕ ਤੌਰ 'ਤੇ ਰੱਦ ਰਹੇਗੀ।
• ਟ੍ਰੇਨ ਨੰ. 14526, ਸ਼੍ਰੀ ਗੰਗਾਨਗਰ-ਅੰਬਾਲਾ ਰੇਲ ਸੇਵਾ ਜੋ ਕਿ 29 ਅਪ੍ਰੈਲ 2022 ਨੂੰ ਸ਼੍ਰੀਗੰਗਾਨਗਰ ਤੋਂ ਰਵਾਨਾ ਹੋਵੇਗੀ, ਉਹ ਰੇਲ ਸੇਵਾ ਸ਼੍ਰੀਗੰਗਾਨਗਰ-ਬਠਿੰਡਾ ਵਿਚਕਾਰ ਅੰਸ਼ਕ ਤੌਰ 'ਤੇ ਰੱਦ ਰਹੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।