• Home
  • »
  • News
  • »
  • lifestyle
  • »
  • THESE SERIOUS PROBLEMS CAN COME FROM NOT HAVING BREAKFAST KNOW THE DETAILS GH RUP AS

ਸਵੇਰ ਦਾ ਨਾਸ਼ਤਾ ਨਾ ਕਰਨ ਤੇ ਆ ਸਕਦੀਆਂ ਹਨ ਇਹ ਗੰਭੀਰ ਸਮੱਸਿਆਵਾਂ, ਜਾਣੋ ਡਿਟੇਲ

ਸਵੇਰ ਦਾ ਨਾਸ਼ਤਾ (Morning Breakfast) ਕਰਨਾ ਸਾਡੀ ਸਿਹਤ ਲਈ ਬੇਹੱਦ ਜ਼ਰੂਰੀ ਹੈ। ਇਹ ਸਾਡੀ ਦਿਨ ਦੀ ਪਹਿਲੀ ਖੁਰਾਕ ਹੈ। ਦਿਨ ਦੀ ਸ਼ੁਰੂਆਤ ਕਰਨ ਲਈ, ਸਾਡੇ ਸਰੀਰ ਨੂੰ ਊਰਜਾ ਦੀ ਲੋੜ ਹੁੰਦੀ ਹੈ। ਇਹ ਊਰਜਾ ਪੌਸ਼ਟਿਕ ਸਿਹਤਮੰਦ ਨਾਸ਼ਤੇ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਅੱਜ ਦੇ ਜੀਵਨ ਦੀ ਭੱਜ-ਦੌੜ ਵਿੱਚ, ਲੋਕ ਅਕਸਰ ਨਾਸ਼ਤਾ ਨਹੀਂ ਕਰਦੇ। ਉਹ ਪੂਰੇ ਦਿਨ ਦੀ ਸਭ ਤੋਂ ਅਹਿਮ ਖੁਰਾਕ ਨੂੰ ਛੱਡ ਦਿੰਦੇ ਹਨ। ਨਾਸ਼ਤਾ ਨਾ ਕਰਨ ਨਾਲ ਤੁਹਾਡੀ ਸਿਹਤ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਆਓ ਜਾਣਦੇ ਹਾਂ ਕਿ ਨਾਸ਼ਤਾ ਨਾ ਕਰਨ ਦੇ ਸਿਹਤ ਉੱਤ ਕੀ ਮਾੜੇ ਪ੍ਰਭਾਵ ਪੈਂਦੇ ਹਨ-

ਸਵੇਰ ਦਾ ਨਾਸ਼ਤਾ ਨਾ ਕਰਨ ਤੇ ਆ ਸਕਦੀਆਂ ਹਨ ਇਹ ਗੰਭੀਰ ਸਮੱਸਿਆਵਾਂ, ਜਾਣੋ ਡਿਟੇਲ

  • Share this:
ਸਵੇਰ ਦਾ ਨਾਸ਼ਤਾ (Morning Breakfast) ਕਰਨਾ ਸਾਡੀ ਸਿਹਤ ਲਈ ਬੇਹੱਦ ਜ਼ਰੂਰੀ ਹੈ। ਇਹ ਸਾਡੀ ਦਿਨ ਦੀ ਪਹਿਲੀ ਖੁਰਾਕ ਹੈ। ਦਿਨ ਦੀ ਸ਼ੁਰੂਆਤ ਕਰਨ ਲਈ, ਸਾਡੇ ਸਰੀਰ ਨੂੰ ਊਰਜਾ ਦੀ ਲੋੜ ਹੁੰਦੀ ਹੈ। ਇਹ ਊਰਜਾ ਪੌਸ਼ਟਿਕ ਸਿਹਤਮੰਦ ਨਾਸ਼ਤੇ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਅੱਜ ਦੇ ਜੀਵਨ ਦੀ ਭੱਜ-ਦੌੜ ਵਿੱਚ, ਲੋਕ ਅਕਸਰ ਨਾਸ਼ਤਾ ਨਹੀਂ ਕਰਦੇ। ਉਹ ਪੂਰੇ ਦਿਨ ਦੀ ਸਭ ਤੋਂ ਅਹਿਮ ਖੁਰਾਕ ਨੂੰ ਛੱਡ ਦਿੰਦੇ ਹਨ। ਨਾਸ਼ਤਾ ਨਾ ਕਰਨ ਨਾਲ ਤੁਹਾਡੀ ਸਿਹਤ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਆਓ ਜਾਣਦੇ ਹਾਂ ਕਿ ਨਾਸ਼ਤਾ ਨਾ ਕਰਨ ਦੇ ਸਿਹਤ ਉੱਤ ਕੀ ਮਾੜੇ ਪ੍ਰਭਾਵ ਪੈਂਦੇ ਹਨ-

ਭਾਰ ਵਧਣਾ
ਜਦੋਂ ਤੁਸੀਂ ਦੁਪਹਿਰ ਤੱਕ ਭੁੱਖੇ ਰਹਿੰਦੇ ਹੋ, ਤਾਂ ਤੁਹਾਡਾ ਸਰੀਰ ਉੱਚ ਕੈਲੋਰੀ ਵਾਲੇ ਭੋਜਨ ਦੀ ਵਧੇਰੇ ਲੋੜ ਮਹਿਸੂਸ ਕਰਦਾ ਹੈ। ਇਸ ਤਰ੍ਹਾਂ, ਤੁਸੀਂ ਆਪਣੀ ਭੁੱਖ ਨੂੰ ਘੱਟ ਕਰਨ ਲਈ ਮਿੱਠਾ ਅਤੇ ਚਰਬੀ ਵਾਲਾ ਭੋਜਨ ਖਾਂਦੇ ਹੋ। ਇਸ ਨਾਲ ਭਾਰ ਵਧਦਾ ਹੈ।

ਸ਼ੂਗਰ ਦਾ ਖਤਰਾ
ਜਦੋਂ ਤੁਸੀਂ ਨਾਸ਼ਤਾ ਛੱਡ ਦਿੰਦੇ ਹੋ ਅਤੇ ਲੰਬੇ ਵਕਫੇ ਤੋਂ ਬਾਅਦ ਖਾਂਦੇ ਹੋ, ਤਾਂ ਤੁਹਾਡੇ ਸਰੀਰ ਨੂੰ ਊਰਜਾ ਪ੍ਰਦਾਨ ਕਰਨ ਲਈ ਤੁਹਾਡੇ ਬਲੱਡ ਸ਼ੂਗਰ ਦਾ ਪੱਧਰ ਅਚਾਨਕ ਵੱਧ ਜਾਂਦਾ ਹੈ। ਇਸ ਪ੍ਰਕਿਰਿਆ ਵਿੱਚ, ਲੋਕਾਂ ਨੂੰ ਟਾਈਪ 2 ਡਾਇਬਟੀਜ਼ ਹੋਣ ਦਾ ਖ਼ਤਰਾ ਵੱਧ ਹੁੰਦਾ ਹੈ।

ਡਿਮੇਨਸ਼ੀਆ
ਜੋ ਲੋਕ ਸਵੇਰੇ ਸਹੀ ਟਾਇਮ ਉੱਤੇ ਨਾਸ਼ਤਾ ਨਹੀਂ ਕਰਦੇ ਹਨ, ਉਹ ਮਾਨਸਿਕ ਰੋਗਾਂ ਤੋਂ ਪੀੜਤ ਹੋ ਸਕਦੇ ਹਨ। ਦਿਮਾਗ ਦੇ ਸੈੱਲ ਫੰਕਸ਼ਨ ਨੂੰ ਸੀਮਤ ਕਰਦੇ ਹਨ ਅਤੇ ਤੁਹਾਡੀ ਬੋਧਾਤਮਕ ਯੋਗਤਾਵਾਂ ਘਟ ਜਾਂਦੀਆਂ ਹਨ ਜਿਸ ਨਾਲ ਡਿਮੇਨਸ਼ੀਆ ਵਰਗੀਆਂ ਗੰਭੀਰ ਬਿਮਾਰੀਆਂ ਹੋ ਜਾਂਦੀਆਂ ਹਨ।

ਮਾਈਗਰੇਨ
ਨਾਸ਼ਤਾ ਨਾ ਕਰਨ ਨਾਲ ਸ਼ੂਗਰ ਦਾ ਪੱਧਰ ਘੱਟ ਜਾਂਦਾ ਹੈ, ਜਿਸ ਦੇ ਨਤੀਜੇ ਵਜੋਂ ਤੁਹਾਡਾ ਬੀਪੀ ਵਧ ਜਾਂਦਾ ਹੈ। ਹਾਈ ਬੀਪੀ ਦੇ ਨਾਲ, ਸ਼ੁਰੂ ਵਿੱਚ ਇੱਕ ਮਾਮੂਲੀ ਸਿਰ ਦਰਦ ਹੋ ਸਕਦਾ ਹੈ ਜੋ ਬਾਅਦ ਵਿੱਚ ਗੰਭੀਰ ਮਾਈਗਰੇਨ ਵਿੱਚ ਬਦਲ ਸਕਦਾ ਹੈ।

ਮੈਟਾਬੋਲਿਜ਼ਮ (metabolism) 'ਤੇ ਪ੍ਰਭਾਵ
ਸਾਡੇ ਸਰੀਰ ਨੂੰ ਸਵੇਰੇ ਕੰਮ ਕਰਨ ਲਈ ਊਰਜਾ ਦੀ ਲੋੜ ਹੁੰਦੀ ਹੈ। ਜਦੋਂ ਤੁਸੀਂ ਨਾਸ਼ਤਾ ਨਹੀਂ ਕਰਦੇ, ਤਾਂ ਇਹ ਪਾਚਕ ਕਿਰਿਆ ਨੂੰ ਰੋਕਦਾ ਹੈ ਅਤੇ ਪ੍ਰਕਿਰਿਆ ਨੂੰ ਹੌਲੀ ਕਰ ਦਿੰਦਾ ਹੈ। ਜਿਸ ਕਰਕੇ ਪਾਚਨ ਸੰਬੰਧੀ ਕਈ ਸਮੱਸਿਆਵਾ ਆ ਸਕਦੀਆਂ ਹਨ।

ਸਰੀਰ ਦੀ ਇਮਿਊਨਿਟੀ ਘੱਟ ਹੁੰਦੀ ਹੈ
ਨਾਸ਼ਤੇ ਵਿੱਚ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ ਜੋ ਸਰੀਰ ਦੀ ਇਮਿਊਨ ਸਿਸਟਮ ਨੂੰ ਲਈ ਚੰਗੇ ਹੁੰਦੇ ਹਨ। ਇਹ ਤੱਤ ਬੈਕਟੀਰੀਆ ਅਤੇ ਵਾਇਰਸਾਂ ਨਾਲ ਲੜਨ ਲਈ ਜ਼ਰੂਰੀ ਹੁੰਦੇ ਹਨ। ਨਾਸ਼ਤਾ ਨਾ ਕਰਨ ਨਾਲ ਤੁਹਾਡਾ ਇਮਿਊਨ ਸਿਸਟਮ ਠੀਕ ਤਰ੍ਹਾਂ ਕੰਮ ਨਹੀਂ ਕਰ ਪਾਉਂਦਾ, ਜਿਸ ਕਾਰਨ ਤੁਸੀਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹੋ।
Published by:rupinderkaursab
First published: