• Home
  • »
  • News
  • »
  • lifestyle
  • »
  • THESE SMALL FINANCE BANKS OFFER UP TO 7 PERCENT INTEREST ON SAVINGS ACCOUNTS GH AP

ਖੁਸ਼ਖ਼ਬਰੀ! ਖੁਸ਼ਖ਼ਬਰੀ! ਸਮਾਲ ਫਾਈਨਾਂਸ ਬੈਂਕ ਬਚਤ ਖਾਤੇ 'ਤੇ ਦੇ ਰਹੇ ਹਨ 7 ਫੀਸਦੀ ਤੱਕ ਵਿਆਜ

ਛੋਟੀਆਂ ਫਾਈਨਾਂਸ ਬੈਂਕਾਂ ਦੀਆਂ ਆਪਣੀਆਂ-ਆਪਣੀਆਂ ਸ਼ਰਤਾਂ ਹਨ ਜਿਹਨਾਂ ਦੇ ਅਧੀਨ ਹੀ ਤੁਸੀਂ ਇਹਨਾਂ ਵਿਆਜ਼ ਦਰਾਂ ਦਾ ਲਾਭ ਲੈ ਸਕਦੇ ਹੋ। ਸਾਰੀਆਂ ਬੈਂਕਾਂ ਵਿੱਚ ਮਹੀਨਾਵਾਰ ਔਸਤਨ ਬਕਾਇਆ ( Average Monthly Balance) ਹੋਣਾ ਬਹੁਤ ਜ਼ਰੂਰੀ ਹੈ, ਇਹ ਮਹੀਨਾਵਾਰ ਔਸਤਨ ਬਕਾਇਆ ( Average Monthly Balance) ਹਰ ਬੈਂਕ ਦਾ ਵੱਖ-ਵੱਖ ਹੈ। ਆਓ ਤੁਹਾਨੂੰ ਦੱਸਦੇ ਹਾਂ ਇਹਨਾਂ ਬੈਂਕਾਂ ਦੀ ਵਿਆਜ ਦਰ ਅਤੇ ਮਹੀਨਾਵਾਰ ਔਸਤਨ ਬਕਾਇਆ ( Average Monthly Balance) ਬਾਰੇ:

ਖੁਸ਼ਖ਼ਬਰੀ! ਖੁਸ਼ਖ਼ਬਰੀ! ਸਮਾਲ ਫਾਈਨਾਂਸ ਬੈਂਕ ਬਚਤ ਖਾਤੇ 'ਤੇ ਦੇ ਰਹੇ ਹਨ 7 ਫੀਸਦੀ ਤੱਕ ਵਿਆਜ

  • Share this:
ਪਿਛਲੇ ਸਮੇਂ ਦੌਰਾਨ ਆਰਬੀਆਈ ਵਲੋਂ ਕੀਤੀਆਂ ਗਈਆਂ ਤਬਦੀਲੀਆਂ ਦੇ ਚਲਦੇ ਦੇਸ਼ ਦੇ ਜ਼ਿਆਦਾਤਰ ਬੈਂਕਾਂ 'ਚ ਬਚਤ ਖਾਤਿਆਂ 'ਤੇ ਵਿਆਜ ਦਰਾਂ 'ਚ ਕਾਫੀ ਕਮੀ ਆਈ ਹੈ। ਪਰ ਇਸਦੇ ਉਲਟ ਕੁਝ ਛੋਟੇ ਫਾਈਨਾਂਸ ਬੈਂਕ ਹਨ, ਜਿੱਥੇ ਤੁਹਾਨੂੰ ਬਚਤ ਖਾਤੇ 'ਤੇ 7 ਪ੍ਰਤੀਸ਼ਤ ਤੱਕ ਵਿਆਜ ਮਿਲਦਾ ਹੈ। ਬੈਂਕਬਾਜ਼ਾਰ ਦੇ ਅੰਕੜਿਆਂ ਦੇ ਅਨੁਸਾਰ, ਵਿਆਜ ਦਰਾਂ ਵਿੱਚ ਗਿਰਾਵਟ ਦੇ ਵਿਚਕਾਰ ਛੋਟੇ ਫਾਈਨਾਂਸ ਬੈਂਕ ਉੱਚ ਵਿਆਜ ਦਰਾਂ ਦੀ ਪੇਸ਼ਕਸ਼ ਕਰ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਇਹ ਸਾਰੀਆਂ ਛੋਟੀਆਂ ਫਾਈਨਾਂਸ ਬੈਂਕਾਂ ਦੀਆਂ ਆਪਣੀਆਂ-ਆਪਣੀਆਂ ਸ਼ਰਤਾਂ ਹਨ ਜਿਹਨਾਂ ਦੇ ਅਧੀਨ ਹੀ ਤੁਸੀਂ ਇਹਨਾਂ ਵਿਆਜ਼ ਦਰਾਂ ਦਾ ਲਾਭ ਲੈ ਸਕਦੇ ਹੋ। ਸਾਰੀਆਂ ਬੈਂਕਾਂ ਵਿੱਚ ਮਹੀਨਾਵਾਰ ਔਸਤਨ ਬਕਾਇਆ ( Average Monthly Balance) ਹੋਣਾ ਬਹੁਤ ਜ਼ਰੂਰੀ ਹੈ, ਇਹ ਮਹੀਨਾਵਾਰ ਔਸਤਨ ਬਕਾਇਆ ( Average Monthly Balance) ਹਰ ਬੈਂਕ ਦਾ ਵੱਖ-ਵੱਖ ਹੈ। ਆਓ ਤੁਹਾਨੂੰ ਦੱਸਦੇ ਹਾਂ ਇਹਨਾਂ ਬੈਂਕਾਂ ਦੀ ਵਿਆਜ ਦਰ ਅਤੇ ਮਹੀਨਾਵਾਰ ਔਸਤਨ ਬਕਾਇਆ ( Average Monthly Balance) ਬਾਰੇ:

Suryoday ਸਮਾਲ ਫਾਇਨਾਂਸ ਬੈਂਕ
Suryoday ਸਮਾਲ ਫਾਇਨਾਂਸ ਬੈਂਕ ਬੱਚਤ ਖਾਤੇ 'ਤੇ 6.25 ਫੀਸਦੀ ਤੱਕ ਵਿਆਜ ਦੇ ਰਿਹਾ ਹੈ। ਬਚਤ ਖਾਤੇ ਵਿੱਚ ਔਸਤਨ ਮਾਸਿਕ ਬਕਾਇਆ 2,000 ਰੁਪਏ ਹੋਣਾ ਜ਼ਰੂਰੀ ਹੈ।

Equitas ਸਮਾਲ ਫਾਈਨਾਂਸ ਬੈਂਕ
Equitas ਸਮਾਲ ਫਾਈਨਾਂਸ ਬੈਂਕ ਬਚਤ ਖਾਤੇ 'ਤੇ 7 ਪ੍ਰਤੀਸ਼ਤ ਤੱਕ ਦੀ ਵਿਆਜ ਦਰ ਦੀ ਪੇਸ਼ਕਸ਼ ਕਰ ਰਿਹਾ ਹੈ। ਦੱਸ ਦੇਈਏ ਕਿ ਇਸ ਬੈਂਕ ਦੇ ਬਚਤ ਖਾਤੇ ਵਿੱਚ ਔਸਤਨ ਮਹੀਨਾਵਾਰ 2500 ਤੋਂ 10000 ਰੁਪਏ ਦਾ ਬੈਲੇਂਸ ਹੋਣਾ ਜ਼ਰੂਰੀ ਹੈ।

Ujjivan ਸਮਾਲ ਫਾਈਨਾਂਸ ਬੈਂਕ
Ujjivan ਸਮਾਲ ਫਾਈਨਾਂਸ ਬੈਂਕ ਗਾਹਕਾਂ ਨੂੰ ਬਚਤ ਖਾਤੇ 'ਤੇ 7 ਪ੍ਰਤੀਸ਼ਤ ਤੱਕ ਵਿਆਜ ਦੀ ਪੇਸ਼ਕਸ਼ ਕਰ ਰਿਹਾ ਹੈ।

AU ਸਮਾਲ ਫਾਈਨਾਂਸ ਬੈਂਕ
AU ਸਮਾਲ ਫਾਈਨਾਂਸ ਬੈਂਕ ਬਚਤ ਖਾਤੇ 'ਤੇ 7 ਪ੍ਰਤੀਸ਼ਤ ਤੱਕ ਦੀ ਵਿਆਜ ਦਰ ਦੀ ਪੇਸ਼ਕਸ਼ ਕਰ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਬੈਂਕ ਦੇ ਬਚਤ ਖਾਤੇ ਵਿੱਚ 2 ਹਜ਼ਾਰ ਤੋਂ 5 ਹਜ਼ਾਰ ਰੁਪਏ ਤੱਕ ਔਸਤ ਮਾਸਿਕ ਬੈਲੇਂਸ ਹੋਣਾ ਜ਼ਰੂਰੀ ਹੈ।
Published by:Amelia Punjabi
First published:
Advertisement
Advertisement