Bali Famous Sweets: ਇੰਡੋਨੇਸ਼ੀਆ ਦੱਖਣ-ਪੂਰਬੀ ਏਸ਼ੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਹੈ। ਇਸ ਦੇ 13,000 ਟਾਪੂ ਸਮੂਹਿਕ ਤੌਰ 'ਤੇ ਅਜਿਹੇ ਦੇਸ਼ ਦਾ ਘਰ ਹਨ ਜਿੱਥੇ ਭਾਸ਼ਾਵਾਂ ਅਤੇ ਨਸਲੀ ਸਮੂਹਾਂ ਨਾਲ ਸਬੰਧਤ 250 ਮਿਲੀਅਨ ਤੋਂ ਵੱਧ ਲੋਕ ਰਹਿੰਦੇ ਹਨ। ਇਸ ਦਾ ਇੱਕ ਪ੍ਰਾਂਤ ਜੋ ਸੈਲਾਨੀਆਂ ਲਈ ਹਮੇਸ਼ਾ ਖਿੱਚ ਦਾ ਕੇਂਦਰ ਰਿਹਾ ਹੈ ਉਹ ਹੈ ਬਾਲੀ। ਵਿਦੇਸ਼ੀ ਯਾਤਰਾ ਦੇ ਪੱਖੋਂ ਸਸਤਾ ਹੋਣ ਕਾਰਨ ਲੋਕ ਇੱਥੇ ਆਉਣਾ ਪਸੰਦ ਕਰਦੇ ਹਨ। ਤੁਸੀਂ ਜਦੋਂ ਇੱਥੇ ਘੁੰਮਣ ਆਓਗੇ ਤਾਂ ਖਾਣੇ ਵਿੱਚ ਤੁਹਾਨੂੰ ਜ਼ਿਆਦਾਤਰ ਸਮੁੰਦਰੀ ਭੋਜਨ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਜੇ ਤੁਸੀਂ ਚਾਹੋ ਤਾਂ ਇੱਥੋਂ ਦੇ ਸੁਆਦਿਸ਼ਟ ਮਿੱਠੇ ਪਕਵਾਨ ਵੀ ਟ੍ਰਾਈ ਕਰ ਸਕਦੇ ਹੋ। ਅੱਜ ਅਸੀਂ ਤੁਹਾਡੇ ਲਈ ਬਾਲੀ ਦੇ 4 ਮਸ਼ਹੂਰ ਮਿੱਠੇ ਪਕਵਾਨ ਲੈ ਕੇ ਆਏ ਹਾਂ...
ਕਲੇਪੋਨ
ਕਲੇਪੋਨ ਇੰਡੋਨੇਸ਼ੀਆ ਦੀ ਇੱਕ ਮਿਠਆਈ ਹੈ ਜਿ ਵਿੱਚ ਮੁੱਖ ਤੌਰ ਉੱਤੇ ਗਲੂਟਿਨਸ ਚੌਲਾਂ ਦਾ ਆਟਾ ਅਤੇ ਪਾਂਡਨ, ਨਾਰੀਅਲ ਅਤੇ ਪਾਮ ਸ਼ੂਗਰ (ਪਾਮ ਟ੍ਰੀ ਤੋਂ ਤਿਆਰ ਸ਼ੂਗਰ) ਮਿਲਾਈ ਜਾਂਦੀ ਹੈ। ਇਸ ਨੂੰ ਇੰਡੋਨੇਸ਼ੀਆ ਦੇ ਲੋਕ ਬਹੁਤ ਪਸੰਦ ਕਰਦੇ ਹਨ। ਇਹ ਆਮ ਤੌਰ 'ਤੇ ਥਾਲੀ ਵਿੱਚ ਜਾਂ ਕੇਲੇ ਦੇ ਪੱਤਿਆਂ ਦੇ ਬਣੇ ਡੱਬੇ ਵਿੱਚ ਪਰੋਸਿਆ ਜਾਂਦਾ ਹੈ। ਇਹ ਇੰਡੋਨੇਸ਼ੀਆ ਦਾ ਇੱਕ ਆਮ ਸਟ੍ਰੀਟ ਫੂਡ ਵੀ ਹੈ, ਜੋ ਤੁਹਾਨੂੰ ਬਾਲੀ ਵਿੱਚ ਕਿਤੇ ਵੀ ਖਾਣ ਨੂੰ ਮਿਲ ਜਾਵੇਗਾ।
ਸੇਰਾਬੀ
ਸੇਰਾਬੀ ਇੱਕ ਤਰ੍ਹਾਂ ਦਾ ਪੈਨ ਕੇਕ ਹੁੰਦਾ ਹੈ ਜੋ ਚੌਲਾਂ ਦੇ ਆਟੇ ਦੀ ਵਰਤੋਂ ਕਰਕੇ ਬਣਾਇਆ ਜਾਂਦਾ ਹੈ। ਇਨ੍ਹਾਂ ਦਾ ਆਕਾਰ ਆਮ ਪੈਨਕੇਕ ਤੋਂ ਛੋਟਾ ਹੁੰਦਾ ਹੈ। ਇਸ ਨੂੰ ਨਮਕੀਨ ਤੇ ਮਿੱਠਾ ਦੋਵੇਂ ਤਰੀਕੇ ਨਾਲ ਬਣਾਇਆ ਜਾ ਸਕਦਾ ਹੈ। ਅਸੀਂ ਇੱਥੇ ਮਠਿਆਈ ਦੀ ਗੱਲ ਕਰ ਰਹੇ ਹਾਂ ਤਾਂ ਇਸ ਨੂੰ ਮਿੱਠਾ ਬਣਾਉਣ ਲਈ ਇਸ ਉੱਪਰ ਸ਼ਹਿਦ, ਕੇਲੇ, ਪੀਨਟ ਬਟਰ, ਜੈਕਫਰੂਟ, ਚਾਕਲੇਟ ਪਾ ਕੇ ਸਰਵ ਕੀਤਾ ਜਾ ਸਕਦਾ ਹੈ।
ਪਿਸਾਂਗ ਗੋਰੇਂਗ
ਤੁਸੀਂ ਕਦੇ ਪਕੇ ਹੋਏ ਕੇਲੇ ਦੇ ਪਰੌੜੇ ਖਾਏ ਹਨ ? ਜੇ ਨਹੀਂ ਤਾਂ ਪਿਸਾਂਗ ਗੋਰੇਂਗ ਤੁਹਾਡੇ ਲਈ ਬਣਿਆ ਹੈ। ਬਾਹਰੋਂ ਕੁਰਕੁਰੇ ਤੇ ਅੰਦਰੋਂ ਕੇਲੇ ਦੇ ਸੁਆਦਿਸ਼ਟ ਫਲੇਵਰ ਤੇ ਸਾਫਟਨੈਸ ਕਾਰਨ ਲੋਕ ਇਸ ਨੂੰ ਖਾਣਾ ਪਸੰਦ ਕਰਦੇ ਹਨ। ਦਰਅਸਲ ਪਕੇ ਹੋਏ ਕੇਲਿਆਂ ਨੂੰ ਬੈਟਰ ਵਿੱਚ ਡੁਬੋ ਕੇ ਡੀਪ ਫ੍ਰਾਈ ਕੀਤਾ ਜਾਂਦਾ ਹੈ। ਬਾਹਰੋਂ ਗਰਮਾ ਗਰਮ ਤੇ ਕੁਰਕੁਰੇ ਹੋਣ ਦੇ ਨਾਲ ਇਹ ਅੰਦਰੋ ਮਿੱਠੇ ਤੇ ਨਰਮ ਹੁੰਦੇ ਹਨ।
ਪਾਈ ਸੂਸੁ ਬਾਲੀ
ਪਾਈ ਸੂਸੁ ਬਾਲੀ ਇੱਕ ਕਲਾਸਿਕ ਕਸਟਰਡ ਟਾਰਟ ਦਾ ਛੋਟਾ ਰੂਪ ਹੈ ਜਿਸ ਨੂੰ ਕਸਟਰਡ ਤੇ ਕੰਡੈਂਸ ਮਿਲਕ ਨਾਲ ਫਿਲ ਕੀਤਾ ਜਾਂਦਾ ਹੈ। ਇਹ ਵੀ ਪੂਰੇ ਇੰਡੋਨੇਸ਼ੀਆਈ ਵਿੱਚ ਮਸ਼ਹੂਰ ਹੈ ਤੇ ਕਿਵੇ ਵੀ ਖਾਣ ਨੂੰ ਮਿਲ ਜਾਵੇਗੀ। ਇਹ ਛੋਟੇ ਛੋਟੇ ਟਾਰਟਸ ਬਾਹਰੋਂ ਕੁਰਕੁਰੇ ਹੁੰਦੇ ਹਨ ਤੇ ਇਸ ਅੰਦਰ ਕਸਟਰਡ ਤੇ ਕੰਡੈਂਸ ਤੁਹਾਨੂੰ ਦਿਵਾਨਾ ਬਣਾ ਦੇਵੇਗਾ। ਜੇ ਤੁਸੀਂ ਇਨ੍ਹਾਂ ਟੇਸਟੀ ਟ੍ਰੀਟ ਨੂੰ ਚਖਣਾ ਚਾਹੁੰਦੇ ਹੋ ਤਾਂ ਤੁਰੰਤ ਬਾਲੀ ਦਾ ਟ੍ਰਿਪ ਪਲਾਨ ਕਰੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Fast food, Food, Indonesian, Travel