Home /News /lifestyle /

ਇਹ ਲੱਛਣ ਦਿੰਦੇ ਹਨ ਮਾਈਗ੍ਰੇਨ ਦਾ ਸੰਕੇਤ, ਜਾਣੋ ਇਸਦੇ ਬਚਾਅ ਬਾਰੇ ਖਾਸ

ਇਹ ਲੱਛਣ ਦਿੰਦੇ ਹਨ ਮਾਈਗ੍ਰੇਨ ਦਾ ਸੰਕੇਤ, ਜਾਣੋ ਇਸਦੇ ਬਚਾਅ ਬਾਰੇ ਖਾਸ

ਇਹ ਲੱਛਣ ਦਿੰਦੇ ਹਨ ਮਾਈਗ੍ਰੇਨ ਦਾ ਸੰਕੇਤ, ਜਾਣੋ ਇਸਦੇ ਬਚਾਅ ਬਾਰੇ ਖਾਸ

ਇਹ ਲੱਛਣ ਦਿੰਦੇ ਹਨ ਮਾਈਗ੍ਰੇਨ ਦਾ ਸੰਕੇਤ, ਜਾਣੋ ਇਸਦੇ ਬਚਾਅ ਬਾਰੇ ਖਾਸ

ਮਾਈਗ੍ਰੇਨ (Migraine) ਦੀ ਸਮੱਸਿਆ ਲਗਾਤਾਰ ਵਧਦੀ ਜਾ ਰਹੀ ਹੈ। ਹਰ ਉਮਰ ਦੇ ਲੋਕ ਮਾਈਗ੍ਰੇਨ (Migraine) ਦੀ ਲਪੇਟ 'ਚ ਆ ਰਹੇ ਹਨ। ਮਾਈਗਰੇਨ ਗੰਭੀਰ ਸਿਰ ਦਰਦ, ਉਲਟੀਆਂ ਅਤੇ ਚੱਕਰ ਆਉਣ ਦਾ ਕਾਰਨ ਬਣ ਸਕਦਾ ਹੈ। ਅਕਸਰ ਲੋਕ ਸਿਰ ਦਰਦ ਅਤੇ ਮਾਈਗਰੇਨ ਨੂੰ ਲੈ ਕੇ ਉਲਝਣ ਵਿਚ ਰਹਿੰਦੇ ਹਨ। ਵੱਡੀ ਗਿਣਤੀ ਲੋਕ ਮਾਈਗ੍ਰੇਨ (Migraine) ਦੇ ਸ਼ੁਰੂਆਤੀ ਲੱਛਣਾਂ ਨੂੰ ਨਹੀਂ ਪਛਾਣ ਪਾਉਂਦੇ, ਜਿਸ ਕਾਰਨ ਇਹ ਸਮੱਸਿਆ ਗੰਭੀਰ ਹੋ ਜਾਂਦੀ ਹੈ। ਆਓ ਮਾਹਰ ਤੋਂ ਜਾਣਦੇ ਹਾਂ ਕਿ ਮਾਈਗ੍ਰੇਨ, ਇਸਦੇ ਲੱਛਣ, ਕਾਰਨ ਅਤੇ ਰੋਕਥਾਮ ਦੇ ਉਪਾਅ ਕੀ ਹਨ-

ਹੋਰ ਪੜ੍ਹੋ ...
  • Share this:

ਨਿਊਰੋਸਰਜਨ ਡਾ. ਗੌਰਵ ਕੇਸਰੀ ਦਾ ਕਹਿਣਾ ਹੈ ਕਿ ਮਾਈਗ੍ਰੇਨ (Migraine) ਇੱਕ ਕਿਸਮ ਦਾ ਸਿਰ ਦਰਦ ਹੈ, ਜਿਸ ਵਿੱਚ ਵਿਅਕਤੀ ਨੂੰ ਅਚਾਨਕ ਤੇਜ਼ ਸਿਰਦਰਦ, ਉਲਟੀਆਂ ਅਤੇ ਉੱਚੀ ਆਵਾਜ਼, ਚਮਕਦਾਰ ਰੌਸ਼ਨੀ ਨਾਲ ਪਰੇਸ਼ਾਨੀ ਹੁੰਦੀ ਹੈ। ਮਾਈਗ੍ਰੇਨ (Migraine) ਦੀਆਂ ਕਈ ਕਿਸਮਾਂ ਹੁੰਦੀਆਂ ਹਨ, ਜਿਸ ਵਿਚ ਵੱਖ-ਵੱਖ ਲੱਛਣ ਅਤੇ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ। ਕਈ ਵਾਰ ਮਾਈਗ੍ਰੇਨ (Migraine) ਤੋਂ ਪੀੜਤ ਵਿਅਕਤੀ ਗੰਭੀਰ ਸਿਰ ਦਰਦ ਦੇ ਨਾਲ-ਨਾਲ ਸਰੀਰ ਦੇ ਇੱਕ ਹਿੱਸੇ ਵਿੱਚ ਕਮਜ਼ੋਰੀ ਮਹਿਸੂਸ ਕਰਦਾ ਹੈ। ਹਾਲਾਂਕਿ ਕੁਝ ਘੰਟਿਆਂ ਬਾਅਦ ਸਰੀਰ ਦੀ ਸਥਿਤੀ ਆਮ ਵਾਂਗ ਹੋ ਜਾਂਦੀ ਹੈ। ਜੇਕਰ ਤੁਹਾਨੂੰ 2 ਹਫਤਿਆਂ ਤੋਂ ਜ਼ਿਆਦਾ ਸਮੇਂ ਤੱਕ ਇਸ ਤਰ੍ਹਾਂ ਦੀ ਸਮੱਸਿਆ ਰਹਿੰਦੀ ਹੈ ਤਾਂ ਇਹ ਮਾਈਗ੍ਰੇਨ (Migraine) ਹੋ ਸਕਦਾ ਹੈ। ਤੁਹਾਨੂੰ ਤੁਰੰਤ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ।

ਮਾਈਗ੍ਰੇਨ ਹੋਣ ਦੇ ਕਾਰਨ

ਡਾ. ਗੌਰਵ ਕੇਸਰੀ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਵਿਚ ਨੌਜਵਾਨਾਂ ਵਿਚ ਮਾਈਗ੍ਰੇਨ ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ| 18 ਤੋਂ 30 ਸਾਲ ਦਰਮਿਆਨ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਇਸ ਤੋਂ ਬਚਣ ਲਈ ਵਿਸ਼ੇਸ਼ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਮਾਈਗ੍ਰੇਨ ਹੋਣ ਦਾ ਸਭ ਤੋਂ ਵੱਡਾ ਕਾਰਨ ਨੌਜਵਾਨਾਂ ਦੀ ਵਿਗੜੀ ਹੋਈ ਜੀਵਨ ਸ਼ੈਲੀ ਹੈ। ਕਈ ਲੋਕ ਦੇਰ ਰਾਤ ਤੱਕ ਜਾਗਦੇ ਹਨ ਅਤੇ ਸਮੇਂ ਸਿਰ ਖਾਣਾ ਵੀ ਨਹੀਂ ਖਾਂਦੇ। ਇਸ ਕਾਰਨ ਮਾਈਗ੍ਰੇਨ ਦੀ ਸਮੱਸਿਆ ਵੀ ਹੋ ਸਕਦੀ ਹੈ। ਕਰੋਨਾ ਕਾਲ ਦੇ ਵਿੱਚ ਘਰ ਤੋਂ ਕੰਮ ਕਰਨ ਦਾ ਰੁਝਾਨ ਵਧਿਆ ਹੈ। ਇਸ ਦੌਰਾਨ ਮਾਈਗ੍ਰੇਨ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।

ਮਾਈਗ੍ਰੇਨ ਨੂੰ ਰੋਕਣ ਦਾ ਤਰੀਕਾ

ਡਾਕਟਰ ਕੇਸਰੀ ਦੇ ਅਨੁਸਾਰ ਮਾਈਗ੍ਰੇਨ ਇੱਕ ਜੀਵਨ ਸ਼ੈਲੀ ਦੀ ਬਿਮਾਰੀ ਹੈ, ਜਿਸ ਨੂੰ ਆਸਾਨੀ ਨਾਲ ਰੋਕਿਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਤੁਹਾਨੂੰ ਆਪਣੀ ਜੀਵਨ ਸ਼ੈਲੀ ਵਿੱਚ ਸੁਧਾਰ ਕਰਨਾ ਹੋਵੇਗਾ। ਸੌਣ ਦਾ ਸਹੀ ਸਮਾਂ ਤੈਅ ਕਰਨ ਦੇ ਨਾਲ ਨਾਲ ਸਿਹਤਮੰਦ ਖੁਰਾਕ ਲੈਣੀ ਚਾਹੀਦੀ ਹੈ। ਇਸ ਸਮੱਸਿਆ ਤੋਂ ਬਚਣ ਲਈ ਤਣਾਅ ਤੋਂ ਬਚਣਾ ਚਾਹੀਦਾ ਹੈ। ਹਰ 3 ਤੋਂ 4 ਘੰਟਿਆਂ ਬਾਅਦ, ਖੂਨ ਵਿੱਚ ਗਲੂਕੋਜ਼ ਨੂੰ ਬਣਾਈ ਰੱਖਣ ਲਈ ਕੁਝ ਖਾਣਾ ਚਾਹੀਦਾ ਹੈ। ਲੰਬੇ ਸਮੇਂ ਤੱਕ ਵਰਤ ਰੱਖਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸਦੇ ਨਾਲ ਹੀ ਤੁਹਾਨੂੰ ਯੋਗਾ ਕਰਨਾ ਚਾਹੀਦਾ ਹੈ। ਇਨ੍ਹਾਂ ਗੱਲਾਂ ਦਾ ਧਿਆਨ ਰੱਖਣ ਨਾਲ ਤੁਸੀਂ ਮਾਈਗ੍ਰੇਨ ਦੀ ਸਮੱਸਿਆ ਤੋਂ ਬਚ ਸਕਦੇ ਹੋ।

ਮਾਈਗ੍ਰੇਨ ਦਾ ਇਲਾਜ

ਨਿਊਰੋਸਰਜਨ ਡਾ. ਗੌਰਵ ਕੇਸਰੀ ਨੇ ਮਾਈਗ੍ਰੇਨ ਦੇ ਇਲਾਜ ਬਾਰੇ ਦੱਸਦੇ ਹੋਏ ਕਿਹਾ ਕਿ ਮਾਈਗ੍ਰੇਨ ਦਾ ਇਲਾਜ ਦਵਾਈਆਂ ਰਾਹੀਂ ਕੀਤਾ ਜਾਂਦਾ ਹੈ, ਪਰ ਹਰ ਮਰੀਜ਼ ਦੀ ਸਥਿਤੀ ਵੱਖਰੀ ਹੁੰਦੀ ਹੈ। ਸਭ ਤੋਂ ਪਹਿਲਾਂ ਮਾਈਗ੍ਰੇਨ ਦੀ ਪਛਾਣ ਕਰਨ ਲਈ ਸਾਰੇ ਟੈਸਟ ਕੀਤੇ ਜਾਂਦੇ ਹਨ। ਫਿਰ ਲੱਛਣਾਂ ਅਨੁਸਾਰ ਦਵਾਈ ਦਿੱਤੀ ਜਾਂਦੀ ਹੈ। ਗੰਭੀਰ ਮਾਮਲਿਆਂ ਵਿੱਚ, ਇਲਾਜ ਦਾ ਕੋਰਸ ਵੱਖਰਾ ਹੋ ਸਕਦਾ ਹੈ।
Published by:rupinderkaursab
First published:

Tags: Health, Health care, Health care tips, Health news, Health tips, Lifestyle

ਅਗਲੀ ਖਬਰ