ਭਾਰਤ ਵਿੱਚ ਭਗਵਾਨ ਰਾਮ ਨਾਲ ਕਈ ਮੰਦਿਰ ਸੰਬੰਧਿਤ ਹਨ। ਅਯੁੱਧਿਆ ਵਿੱਚ ਸਥਿਤ ਭਗਵਾਨ ਰਾਮ ਦੇ ਮੰਦਿਰ ਦੀ ਵਿਸ਼ੇਸ਼ ਮਾਨਤਾ ਹੈ। ਇਸਦਾ ਨਾਂ ਹਿੰਦੂ ਧਰਮ ਦੇ ਪਵਿੱਤਰ ਤੀਰਥ ਸਥਾਨਾਂ ਵਿੱਚ ਸ਼ੁਮਾਰ ਹੈ। ਅਯੁੱਧਿਆ ਭਗਵਾਨ ਰਾਮ ਦੀ ਜਨਮ ਭੂਮੀ ਸੀ। ਇਥੇ ਭਗਵਾਨ ਸ਼੍ਰੀ ਰਾਮ ਨਾਲ ਸੰਬੰਧਿਤ ਬਹੁਤ ਸਾਰੇ ਮੰਦਿਰ ਹਨ। ਇਨ੍ਹਾਂ ਮੰਦਿਰਾਂ ਦੇ ਦਰਸ਼ਨਾਂ ਲਈ ਲੋਕ ਦੂਰੋਂ-ਦੂਰੋਂ ਇੱਥੇ ਆਉਂਦੇ ਹਨ। ਰਾਮ ਨੌਮੀ ਦੇ ਮੌਕੇ ਇੱਥੇ ਸ਼ਰਧਾਲੂਆਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਦਾ ਹੈ। 30 ਮਾਰਚ ਨੂੰ ਰਾਮ ਨੌਮੀ ਆ ਰਹੀ ਹੈ। ਕੀ ਤੁਸੀਂ ਰਾਮ ਨੌਮੀ ਮੌਕੇ ਭਗਵਾਨ ਸ਼੍ਰੀ ਰਾਮ ਨਾਲ ਸੰਬੰਧਿਤ ਕਿਸੇ ਪ੍ਰਸਿੱਧ ਮੰਦਿਰ ਦੇ ਦਰਸ਼ਨਾਂ ਲਈ ਜਾਣਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਭਾਰਤ ਵਿੱਚ ਮੌਜੂਦ ਭਗਵਾਨ ਸ਼੍ਰੀ ਰਾਮ ਨਾਲ ਸੰਬੰਧਿਤ ਪ੍ਰਸਿੱਧ ਮੰਦਿਰਾਂ ਬਾਰੇ ਦੱਸਣ ਜਾ ਰਹੇ ਹਾਂ।
ਭਗਵਾਨ ਸ਼੍ਰੀ ਰਾਮ ਨਾਲ ਸੰਬੰਧਿਤ ਪ੍ਰਸਿੱਧ ਮੰਦਿਰ
ਰਾਮ ਰਾਜਾ ਮੰਦਿਰ
ਰਾਮ ਰਾਜਾ ਮੰਦਿਰ ਭਾਰਤ ਦੇ ਮੱਧ ਪ੍ਰਦੇਸ਼ ਵਿੱਚ ਸਥਿਤ ਹੈ। ਇਹ ਮੰਦਿਰ ਭਗਵਾਨ ਸ਼੍ਰੀ ਰਾਮ ਨਾਲ ਸੰਬੰਧਿਤ ਹੈ। ਇਸ ਮੰਦਿਰ ਵਿੱਚ ਭਗਵਾਨ ਸ਼੍ਰੀ ਰਾਮ ਦੀ ਰਾਜੇ ਦੇ ਰੂਪ ਵਿੱਚ ਪੂਜਾ ਕੀਤੀ ਜਾਂਦੀ ਹੈ। ਪੂਜਾ ਤੋਂ ਬਾਅਦ ਸ਼੍ਰੀ ਰਾਮ ਨੂੰ ਗਾਰਡ ਆਫ ਆਨਰ ਦਿੰਦੇ ਹੋਏ ਹਥਿਆਰਾਂ ਦੀ ਸਲਾਮੀ ਦਿੱਤੀ ਜਾਂਦੀ ਹੈ। ਭਗਵਾਨ ਰਾਮ ਨਾਲ ਸੰਬੰਧਿਤ ਮੰਦਿਰਾਂ ਵਿੱਚੋਂ ਇਹ ਇਕਲੌਤਾ ਮੰਦਿਰ ਹੈ ਜਿੱਥੇ ਭਗਵਾਨ ਰਾਮ ਦੇ ਰਾਜੇ ਦੇ ਰੂਪ ਵਜੋਂ ਪੂਜਾ ਹੁੰਦੀ ਹੈ।
ਕਾਲਾਰਾਮ ਮੰਦਿਰ
ਮਹਾਰਾਸ਼ਟਰ ਦੇ ਨਾਸਿਕ ਵਿੱਚ ਕਾਲਾਰਾਮ ਨਾਂ ਦਾ ਪ੍ਰਸਿੱਧ ਮੰਦਿਰ ਹੈ। ਇਹ ਮੰਦਿਰ ਭਗਵਾਨ ਸ਼੍ਰੀ ਰਾਮ, ਲਕਸ਼ਮਣ ਤੇ ਮਾਤਾ ਸੀਤਾ ਨਾਲ ਸੰਬੰਧਿਤ ਹੈ। ਇਸ ਮੰਦਿਰ ਸੰਬੰਧੀ ਕਈ ਤਰ੍ਹਾਂ ਦੀ ਧਾਰਮਿਕ ਮਾਨਤਾਵਾਂ ਪ੍ਰਚੱਲਿਤ ਹਨ। ਮਾਨਤਾਵਾਂ ਦੇ ਅਨੁਸਾਰ ਸਰਦਾਰ ਰੰਗਾਰੂ ਓਧੇਕਰ ਨੇ ਆਪਣੇ ਸੁਪਨੇ ਵਿੱਚ ਗੋਦਾਵਰੀ ਨਦੀ ਵਿੱਚ ਭਗਵਾਨ ਰਾਮ ਦੀ ਕਾਲੇ ਰੰਗ ਦੀ ਮੂਰਤੀ ਦੇਖੀ ਸੀ। ਅਗਲੀ ਸਵੇਰ ਭਗਵਾਨ ਸ਼੍ਰੀ ਰਾਮ ਦੀ ਕਾਲੇ ਰੰਗ ਦੀ ਮੂਰਤੀ ਅਸਲ ਵਿੱਚ ਗੋਦਾਵਰੀ ਨਦੀ ਦੇ ਕੰਢੇ ਮੌਜੂਦ ਸੀ। ਇਸ ਮੂਰਤੀ ਕਾਲਾਰਾਮ ਮੰਦਿਰ ਵਿੱਚ ਸਥਾਪਿਤ ਕੀਤਾ ਗਿਆ।
ਰਾਮਾਸਵਾਮੀ ਮੰਦਿਰ
ਰਾਮਾਸਵਾਮੀ ਮੰਦਿਰ ਦੱਖਣ ਭਾਰਤ ਦੇ ਤਾਮਿਲਨਾਡੂ ਵਿੱਚ ਸਥਿਤ ਹੈ। ਇਸ ਮੰਦਿਰ ਵਿੱਚ ਭਗਵਾਨ ਸ਼੍ਰੀ ਰਾਮ ਨੂੰ ਉਨ੍ਹਾਂ ਦੇ ਚਾਰ ਭਰਾਵਾਂ ਲਕਸ਼ਮਣ, ਭਰਤ ਤੇ ਸ਼ਤਰੂਘਨ ਦੇ ਨਾਲ ਸਥਾਪਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੰਦਿਰ ਵਿੱਚ ਕੰਧਾਂ ਉੱਤੇ ਰਾਮਾਇਣ ਦੀਆਂ ਕਈ ਘਟਨਾਵਾਂ ਨੂੰ ਉਕਰਿਆ ਗਿਆ ਹੈ। ਤੁਸੀਂ ਰਾਮਨੌਮੀ ਮੌਕੇ ਭਗਵਾਨ ਸ਼੍ਰੀ ਰਮਾ ਨਾਲ ਸੰਬੰਧਿਤ ਇਸ ਮੰਦਿਰ ਦੇ ਦਰਸ਼ਨਾਂ ਲਈ ਜਾ ਸਕਦੇ ਹੋ।
ਰਘੁਨਾਥ ਮੰਦਿਰ
ਭਗਾਵਨ ਸ਼੍ਰੀ ਰਾਮ ਨਾਲ ਸੰਬੰਧਿਤ ਰਘੁਨਾਥ ਮੰਦਿਰ ਜੰਮੂ ਵਿੱਚ ਸਥਿਤ ਹੈ। ਭਗਵਾਨ ਸ਼੍ਰੀ ਰਾਮ ਨਾਲ ਸੰਬੰਧਿਤ ਇਹ ਮੰਦਿਰ ਬਹੁਤ ਹੀ ਮਸ਼ਹੂਰ ਹੈ। ਮੰਦਿਰ ਵਿੱਚ ਭਗਵਾਨ ਸ਼੍ਰੀ ਰਾਮ ਤੋਂ ਇਲਾਵਾ ਹੋਰ ਕਈ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ਹਨ। ਇਸਦੇ ਨਾਲ ਹੀ ਦੱਸ ਦੇਈਏ ਕਿ ਜੰਮੂ ਵਿੱਚ ਮਾਂ ਵੈਸ਼ਨੋ ਦੇਵੀ ਦਾ ਪ੍ਰਸਿੱਧ ਤੀਰਥ ਸਥਾਨ ਵੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Hindu, Lord RAM, Travel, Travel Tips