Home /News /lifestyle /

Benefits of Yoga: ਮਿਗਰੀ ਦੇ ਮਰੀਜ਼ਾਂ ਲਈ ਚਮਤਕਾਰੀ ਹੈ ਇਹ ਤਿੰਨ ਆਸਨ, ਮਿਲੇਗੀ ਰਾਹਤ

Benefits of Yoga: ਮਿਗਰੀ ਦੇ ਮਰੀਜ਼ਾਂ ਲਈ ਚਮਤਕਾਰੀ ਹੈ ਇਹ ਤਿੰਨ ਆਸਨ, ਮਿਲੇਗੀ ਰਾਹਤ

Benefits of Yoga: ਮਿਗਰੀ ਦੇ ਮਰੀਜ਼ਾਂ ਲਈ ਚਮਤਕਾਰੀ ਹੈ ਇਹ ਤਿੰਨ ਆਸਨ, ਮਿਲੇਗੀ ਰਾਹਤ

Benefits of Yoga: ਮਿਗਰੀ ਦੇ ਮਰੀਜ਼ਾਂ ਲਈ ਚਮਤਕਾਰੀ ਹੈ ਇਹ ਤਿੰਨ ਆਸਨ, ਮਿਲੇਗੀ ਰਾਹਤ

Benefits of Yoga:  ਸਾਡੇ ਸਰੀਰ ਵਿੱਚ ਨਰਵਸ ਸਿਸਟਮ ਹੁੰਦਾ ਹੈ, ਜਿਸ ਵਿੱਚ 100 ਮਿਲੀਅਨ ਤੋਂ ਵੱਧ ਨਿਊਰੋਨ ਹੁੰਦੇ ਹਨ। ਇਹਨਾਂ ਨਿਊਰੋਨਸ ਵਿੱਚ ਰਸਾਇਣਕ ਗਤੀਵਿਧੀ ਕਰੰਟ ਪੈਦਾ ਕਰਦੀ ਹੈ। ਜੋ ਦਿਮਾਗ ਨੂੰ ਸੰਦੇਸ਼ ਭੇਜਦੀ ਹੈ। ਪਰ ਜਦੋਂ ਇਹ ਰਸਾਇਣਕ ਕਿਰਿਆ ਘੱਟ ਜਾਂਦੀ ਹੈ ਤਾਂ ਮਿਰਗੀ ਦੀ ਸਮੱਸਿਆ ਪੈਦਾ ਹੁੰਦੀ ਹੈ। ਮਿਰਗੀ ਇੱਕ ਦਿਮਾਗੀ ਵਿਕਾਰ ਹੈ। ਮਿਰਗੀ ਦਾ ਦੌਰਾ 20 ਸਕਿੰਟਾਂ ਤੋਂ 3 ਮਿੰਟ ਤੱਕ ਰਹਿੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਦੇਸ਼ 'ਚ ਲਗਭਗ 10 ਲੱਖ ਲੋਕ ਇਸ ਬੀਮਾਰੀ ਦੇ ਸ਼ਿਕਾਰ ਹਨ।

ਹੋਰ ਪੜ੍ਹੋ ...
  • Share this:

Benefits of Yoga:  ਸਾਡੇ ਸਰੀਰ ਵਿੱਚ ਨਰਵਸ ਸਿਸਟਮ ਹੁੰਦਾ ਹੈ, ਜਿਸ ਵਿੱਚ 100 ਮਿਲੀਅਨ ਤੋਂ ਵੱਧ ਨਿਊਰੋਨ ਹੁੰਦੇ ਹਨ। ਇਹਨਾਂ ਨਿਊਰੋਨਸ ਵਿੱਚ ਰਸਾਇਣਕ ਗਤੀਵਿਧੀ ਕਰੰਟ ਪੈਦਾ ਕਰਦੀ ਹੈ। ਜੋ ਦਿਮਾਗ ਨੂੰ ਸੰਦੇਸ਼ ਭੇਜਦੀ ਹੈ। ਪਰ ਜਦੋਂ ਇਹ ਰਸਾਇਣਕ ਕਿਰਿਆ ਘੱਟ ਜਾਂਦੀ ਹੈ ਤਾਂ ਮਿਰਗੀ ਦੀ ਸਮੱਸਿਆ ਪੈਦਾ ਹੁੰਦੀ ਹੈ। ਮਿਰਗੀ ਇੱਕ ਦਿਮਾਗੀ ਵਿਕਾਰ ਹੈ। ਮਿਰਗੀ ਦਾ ਦੌਰਾ 20 ਸਕਿੰਟਾਂ ਤੋਂ 3 ਮਿੰਟ ਤੱਕ ਰਹਿੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਦੇਸ਼ 'ਚ ਲਗਭਗ 10 ਲੱਖ ਲੋਕ ਇਸ ਬੀਮਾਰੀ ਦੇ ਸ਼ਿਕਾਰ ਹਨ। ਇਸ ਦੇ ਨਾਲ ਹੀ, ਦੁਨੀਆ ਭਰ ਵਿੱਚ 5 ਕਰੋੜ ਤੋਂ ਵੱਧ ਲੋਕ ਇਸ ਬਿਮਾਰੀ ਤੋਂ ਪੀੜਤ ਹਨ। ਐਪੀਲੇਪਸੀ ਜਾਂ ਮਿਗਰੀ ਤੋਂ ਜੁਝ ਰਹੇ ਲੋਕਾਂ ਲਈ ਜ਼ਿੰਦਗੀ ਆਸਾਨ ਨਹੀਂ ਹੁੰਦੀ ਹੈ। ਪਰ ਸਾਡੇ ਆਯੁਰਵੈਦ ਵਿੱਚ ਇਸ ਨੂੰ ਵੀ ਠੀਕ ਕੀਤਾ ਜਾ ਸਕਦਾ ਹੈ। ਜੇ ਮਰੀਜ਼ ਆਪਣੇ ਲਾਈਫਲਟਾਈਲ ਵਿੱਚ ਯੋਗਾ ਦੇ ਕੁੱਝ ਆਸਨ ਜੋੜ ਲਵੇ ਤਾਂ ਉਹ ਠੀਕ ਹੋ ਸਕਦਾ ਹੈ ਤੇ ਅੱਜ ਅਸੀਂ ਤੁਹਾਨੂੰ ਉਹੀ ਕੁੱਝ ਆਸਨਾਂ ਦੀ ਜਾਣਕਾਰੀ ਦਿਆਂਗੇ।

ਉਤਨਾਸਨ


ਉਤਨਾਸਨ ਮਿਰਗੀ ਨੂੰ ਠੀਕ ਕਰਨ ਵਿੱਚ ਕਾਫੀ ਹੱਦ ਤੱਕ ਮਦਦ ਕਰ ਸਕਦਾ ਹੈ। ਇਸ ਆਸਣ ਨੂੰ ਕਰਨ ਨਾਲ ਸਾਡੇ ਸਰੀਰ ਦਾ ਉਪਰਲਾ ਹਿੱਸਾ ਖਿੱਚਿਆ ਜਾਂਦਾ ਹੈ। ਇਸ ਆਸਨ ਨੂੰ ਕਰਨ ਲਈ ਪਹਿਲਾਂ ਸਿੱਧੇ ਖੜ੍ਹੇ ਹੋ ਜਾਏ ਤੇ ਆਪਣੀਆਂ ਲੱਤਾਂ ਨੂੰ ਬਿਨਾਂ ਛੁਕਾਏ ਆਪਣੇ ਸਰੀਰ ਦੇ ਉੱਪਰ ਵਾਲੇ ਹਿੱਸੇ ਨੂੰ ਨੀਚੇ ਨੂੰ ਝੁਕਾਓ। ਯਾਦ ਰਹੇ ਕਿ ਇਸ ਦੌਰਾਨ ਗੋਡੇ ਝੁਕਨੇ ਨਹੀਂ ਚਾਹੀਦੇ। ਇਸ ਆਸਨ ਨਾਲ ਸਾਡੀਆਂ ਲੱਤਾਂ ਦੀਆਂ ਮਾਸਪੇਸ਼ੀਆਂ ਤੋਂ ਲੈ ਕੇ ਰੀੜ੍ਹ ਦੀ ਗੱਡੀ ਤੇ ਪਿੱਠ ਦੀਆਂ ਮਾਸਪੇਸ਼ੀਆਂ ਵਿੱਚ ਖਿੱਚ ਪਵੇਗੀ। ਇਸ ਨਾਲ ਮਾਸਪੇਸ਼ੀਆਂ ਦਾ ਤਣਾਅ ਦੂਰ ਹੁੰਦਾ ਹੈ। ਤਣਾਅ ਨੂੰ ਘੱਟ ਕਰਨ ਨਾਲ ਮਿਰਗੀ ਦੇ ਦੌਰੇ ਕਾਫੀ ਹੱਦ ਤੱਕ ਘੱਟ ਹੋ ਸਕਦੇ ਹਨ।

ਮਤਸਿਆਸਨ


ਜਿਵੇਂ ਕਿ ਨਾਮ ਤੋਂ ਹੀ ਪਤਾ ਲਗਦਾ ਹੈ, 'ਮਤਸਿਆ' ਯਾਨੀ ਕਿ ਮਛਲੀ। ਇਸ ਕਰਕੇ ਇਸ ਆਸਨ ਨੂੰ ਫਿਸ਼ ਪੋਜ਼ ਵੀ ਕਿਹਾ ਜਾਂਦਾ ਹੈ। ਇਸ ਆਸਨ ਨੂੰ ਕਰਨ ਲਈ ਆਪਣੀ ਪਿੱਠ ਭਾਰ ਲੇਟ ਜਾਓ ਅਤੇ ਬਾਹਾਂ ਨੂੰ ਆਪਣੇ ਸਰੀਰ ਦੇ ਹੇਠਾਂ ਵੱਲ ਮੋੜੋ। ਫਿਰ ਸਿਰ ਅਤੇ ਛਾਤੀ ਨੂੰ ਉਠਾਓ ਅਤੇ ਸਾਹ ਲਓ। ਕੂਹਣੀ ਦੀ ਵਰਤੋਂ ਕਰਕੇ ਸਰੀਰ ਨੂੰ ਸੰਤੁਲਿਤ ਕਰੋ। ਇਸ ਨਾਲ ਫੇਫੜਿਆਂ ਨੂੰ ਮਜ਼ਬੂਤੀ ਮਿਲਦੀ ਹੈ। ਮੋਢਿਆਂ ਦੇ ਉੱਪਰਲੇ ਹਿੱਸੇ ਤੋਂ ਤਣਾਅ ਘੱਟ ਜਾਂਦਾ ਹੈ. ਇਸ ਆਸਣ ਨਾਲ ਮਿਰਗੀ ਦੇ ਦੌਰੇ ਨੂੰ ਘੱਟ ਕੀਤਾ ਜਾ ਸਕਦਾ ਹੈ।

ਹਲਾਸਨ


ਇਸ ਆਸਣ ਨੂੰ ਕਰਨ ਲਈ ਆਪਣੀ ਪਿੱਠ ਦੇ ਬਲ ਲੇਟ ਜਾਓ ਅਤੇ ਦੋਵੇਂ ਪੈਰਾਂ ਨੂੰ ਪੇਟ ਦੇ ਉੱਪਰ ਚੁੱਕੋ। ਫਿਰ ਸਰੀਰ ਨੂੰ ਕਰਵਿੰਗ ਕਰਦੇ ਸਮੇਂ ਪੈਰਾਂ ਦੀਆਂ ਉਂਗਲਾਂ ਨਾਲ ਜ਼ਮੀਨ ਨੂੰ ਛੂਹੋ। ਸਰੀਰ ਨੂੰ ਕੁਝ ਸਕਿੰਟਾਂ ਲਈ ਇਸ ਤਰ੍ਹਾਂ ਰੱਖੋ। ਇਸ ਨਾਲ ਛਾਤੀ ਅਤੇ ਰੀੜ੍ਹ ਦੀ ਹੱਡੀ ਮਜ਼ਬੂਤ ​​ਹੁੰਦੀ ਹੈ। ਬਲੱਡ ਪ੍ਰੈਸ਼ਰ ਵੀ ਕੰਟਰੋਲ 'ਚ ਰਹਿੰਦਾ ਹੈ। ਜੇਕਰ ਮਿਰਗੀ ਦੇ ਦੌਰੇ ਆਉਂਦੇ ਹਨ ਤਾਂ ਇਹ ਆਸਣ ਜ਼ਰੂਰ ਕਰੋ।

Published by:Rupinder Kaur Sabherwal
First published:

Tags: Health, Health care, Health care tips, Health news, Lifestyle, Yoga