Home Remedies For Diabetes: ਸ਼ੂਗਰ ਨੂੰ 10-15 ਸਾਲ ਪਹਿਲਾਂ ਇੱਕ ਜੈਨੇਟਿਕ ਬਿਮਾਰੀ ਵਜੋਂ ਜਾਣਿਆ ਜਾਂਦਾ ਸੀ ਪਰ ਹੁਣ ਇਹ ਇੱਕ ਲਾਈਫ ਸਟਾਈਲ ਡਿਜ਼ੀਜ (Lifestyle Dieseas) ਬਣਦੀ ਜਾ ਰਹੀ ਹੈ। ਅੱਜ-ਕੱਲ੍ਹ ਵੱਡਿਆਂ ਤੋਂ ਲੈ ਕੇ ਬੱਚੇ ਵੀ ਸ਼ੂਗਰ ਤੋਂ ਪੀੜਤ ਹਨ। ਇਸ ਦਾ ਕਾਰਨ ਮਾੜੀ ਜੀਵਨ ਸ਼ੈਲੀ, ਗੈਰ-ਸਿਹਤਮੰਦ ਖੁਰਾਕ, ਕਸਰਤ ਦੀ ਕਮੀ, ਮੋਟਾਪਾ ਆਦਿ ਹਨ। ਸ਼ੂਗਰ ਨਾਲ ਇਨਸੁਲਿਨ ਦਾ ਪੱਧਰ ਪ੍ਰਭਾਵਿਤ ਹੁੰਦਾ ਹੈ।
ਜੇਕਰ ਤੁਸੀਂ ਆਪਣੀ ਖੁਰਾਕ ਪ੍ਰਤੀ ਲਾਪਰਵਾਹੀ ਵਰਤਦੇ ਹੋ, ਤਾਂ ਬਲੱਡ ਸ਼ੂਗਰ ਦਾ ਪੱਧਰ ਵੱਧ ਹੋ ਸਕਦਾ ਹੈ, ਜੋ ਸ਼ੂਗਰ ਦੇ ਮਰੀਜ਼ਾਂ ਲਈ ਕਈ ਹੋਰ ਸਰੀਰਕ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਸ਼ੂਗਰ ਦਾ ਕੋਈ ਸਥਾਈ ਇਲਾਜ ਨਹੀਂ ਹੈ, ਤੁਸੀਂ ਆਪਣੀ ਜੀਵਨ ਸ਼ੈਲੀ ਅਤੇ ਖੁਰਾਕ ਵਿੱਚ ਸੁਧਾਰ ਕਰ ਕੇ ਹੀ ਇਸ ਨੂੰ ਕਾਬੂ ਵਿੱਚ ਰੱਖ ਸਕਦੇ ਹੋ। ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੀ ਸ਼ੂਗਰ ਕੰਟਰੋਲ ਤੋਂ ਬਾਹਰ ਹੋਵੇ ਤਾਂ ਤੁਸੀਂ ਸ਼ੂਗਰ ਨੂੰ ਕੰਟਰੋਲ ਕਰਨ ਲਈ ਕੁਝ ਘਰੇਲੂ ਨੁਸਖੇ ਵੀ ਅਜ਼ਮਾ ਸਕਦੇ ਹੋ। ਤੁਸੀਂ ਦੁੱਧ ਦਾ ਸੇਵਨ ਜ਼ਰੂਰ ਕੀਤਾ ਹੋਵੇਗਾ। ਬਸ, ਦੁੱਧ 'ਚ ਇਨ੍ਹਾਂ ਤਿੰਨ ਚੀਜ਼ਾਂ ਨੂੰ ਮਿਲਾ ਕੇ ਪੀਣਾ ਸ਼ੁਰੂ ਕਰ ਦਿਓ, ਤੁਹਾਡਾ ਸ਼ੂਗਰ ਲੈਵਲ ਕੰਟਰੋਲ 'ਚ ਰਹੇਗਾ।
ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਲਈ ਹਲਦੀ ਵਾਲਾ ਦੁੱਧ ਪੀਓ : ਸਰਦੀ-ਜ਼ੁਕਾਮ, ਖਾਂਸੀ, ਬੁਖਾਰ ਵਿਚ ਹਲਦੀ ਵਾਲਾ ਦੁੱਧ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਪਰ, ਤੁਸੀਂ ਸ਼ੂਗਰ ਵਿਚ ਵੀ ਹਲਦੀ ਵਾਲਾ ਦੁੱਧ ਪੀ ਸਕਦੇ ਹੋ। ਇਸ ਦਾ ਸਿਹਤ 'ਤੇ ਕੋਈ ਮਾੜਾ ਪ੍ਰਭਾਵ ਵੀ ਨਹੀਂ ਹੋਵੇਗਾ। ਸ਼ੂਗਰ ਨੂੰ ਕੰਟਰੋਲ 'ਚ ਰੱਖਣ ਲਈ ਹਲਦੀ ਵਾਲਾ ਦੁੱਧ ਫਾਇਦੇਮੰਦ ਹੁੰਦਾ ਹੈ। ਹਲਦੀ ਵਿੱਚ ਕਈ ਪੌਸ਼ਟਿਕ ਤੱਤ ਹੁੰਦੇ ਹਨ ਜਿਵੇਂ ਕਿ ਕਰਕਿਊਮਿਨ ਕੰਪਾਊਂਡ, ਐਂਟੀ-ਬੈਕਟੀਰੀਅਲ, ਐਂਟੀ-ਆਕਸੀਡੈਂਟ, ਐਂਟੀ-ਇੰਫਲੇਮੇਟਰੀ ਤੱਤ। ਇਹ ਸਭ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ। ਇਸ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਤੇ ਸ਼ੂਗਰ ਲੈਵਲ ਵੀ ਕੰਟਰੋਲ ਹੁੰਦਾ ਹੈ। ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਹਲਦੀ ਵਾਲਾ ਦੁੱਧ ਪੀਓ।
ਦਾਲਚੀਨੀ ਵਾਲਾ ਦੁੱਧ ਪੀਣ ਨਾਲ ਡਾਇਬਟੀਜ਼ ਨੂੰ ਕਰੋ ਕੰਟਰੋਲ : ਦਾਲਚੀਨੀ ਇੱਕ ਬਹੁਤ ਹੀ ਸਿਹਤਮੰਦ ਮਸਾਲਾ ਹੈ, ਜੋ ਹਰ ਭਾਰਤੀ ਰਸੋਈ ਵਿੱਚ ਪਾਇਆ ਜਾਂਦਾ ਹੈ। ਇਸ ਦੀ ਵਰਤੋਂ ਕਈ ਪਕਵਾਨਾਂ ਵਿੱਚ ਸੁਆਦ ਵਧਾਉਣ ਲਈ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, ਦਾਲਚੀਨੀ 'ਚ ਪੋਟਾਸ਼ੀਅਮ, ਵਿਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ, ਬੀਟਾ ਕੈਰੋਟੀਨ, ਲਾਈਕੋਪੀਨ, ਐਂਟੀ-ਇੰਫਲਾਮੇਟਰੀ, ਐਂਟੀ-ਬੈਕਟੀਰੀਅਲ ਵਰਗੇ ਕਈ ਤੱਤ ਹੁੰਦੇ ਹਨ, ਜੋ ਸਿਹਤ ਨੂੰ ਕਈ ਤਰ੍ਹਾਂ ਨਾਲ ਲਾਭ ਪਹੁੰਚਾਉਂਦੇ ਹਨ। ਦਾਲਚੀਨੀ ਪਾਊਡਰ ਨੂੰ ਦੁੱਧ 'ਚ ਮਿਲਾ ਕੇ ਪੀਓ ਤਾਂ ਸ਼ੂਗਰ ਨੂੰ ਕੰਟਰੋਲ 'ਚ ਰੱਖਿਆ ਜਾ ਸਕਦਾ ਹੈ। ਜੇਕਰ ਤੁਹਾਨੂੰ ਡਾਇਬੀਟੀਜ਼ ਹੈ, ਤਾਂ ਤੁਹਾਨੂੰ ਦਾਲਚੀਨੀ ਦੀ ਕਿੰਨੀ ਮਾਤਰਾ ਵਿੱਚ ਖਪਤ ਕਰਨੀ ਚਾਹੀਦੀ ਹੈ, ਇਸ ਬਾਰੇ ਮਾਹਰ ਦੀ ਸਲਾਹ ਜ਼ਰੂਰ ਲਓ।
ਬਦਾਮ ਵਾਲਾ ਦੁੱਧ ਪੀਓ, ਸ਼ੂਗਰ ਲੈਵਲ ਕੰਟਰੋਲ ਰਹੇਗਾ : ਹਰ ਰੋਜ਼ ਪਾਣੀ 'ਚ ਭਿਓਂ ਕੇ ਬਦਾਮ ਖਾਣ ਨਾਲ ਸਿਹਤ 'ਤੇ ਹੈਰਾਨੀਜਨਕ ਫਾਇਦੇ ਹੁੰਦੇ ਹਨ। ਬਦਾਮ ਵਿੱਚ ਪੋਟਾਸ਼ੀਅਮ, ਪ੍ਰੋਟੀਨ, ਮੈਗਨੀਸ਼ੀਅਮ, ਵਿਟਾਮਿਨ ਈ, ਆਇਰਨ, ਫਾਈਬਰ, ਕੈਲਸ਼ੀਅਮ, ਫਾਸਫੋਰਸ ਆਦਿ ਬਹੁਤ ਸਾਰੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਹ ਸਾਰੇ ਪੋਸ਼ਕ ਤੱਤ ਸਰੀਰ ਨੂੰ ਕਈ ਸਮੱਸਿਆਵਾਂ ਤੋਂ ਬਚਾਉਣ ਦਾ ਕੰਮ ਕਰਦੇ ਹਨ। ਨਾਲ ਹੀ, ਇਸ ਵਿਚ ਸੋਡੀਅਮ ਦੀ ਮਾਤਰਾ ਘੱਟ ਹੁੰਦੀ ਹੈ, ਜੋ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੈ। ਜੇਕਰ ਤੁਸੀਂ ਪ੍ਰੀ-ਡਾਇਬੀਟੀਜ਼ ਦੇ ਮਰੀਜ਼ ਹੋ, ਤਾਂ ਬਦਾਮ ਦਾ ਦੁੱਧ ਪੀਓ। ਸ਼ੂਗਰ ਕੰਟਰੋਲ 'ਚ ਰਹੇਗੀ। ਇਸ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਯਾਦਦਾਸ਼ਤ ਵੀ ਵਧਦੀ ਹੈ। ਤੁਸੀਂ ਇੱਕ ਗਲਾਸ ਦੁੱਧ ਵਿੱਚ 6-7 ਬਾਦਾਮ ਦੀਆਂ ਗਿਰੀਆਂ ਭਿਓਂ ਕੇ ਮਿਕਸਰ ਵਿੱਚ ਪੀਸ ਕੇ ਵੀ ਪੀ ਸਕਦੇ ਹੋ। ਦੁੱਧ ਵਿੱਚ ਬਦਾਮ ਪਾਊਡਰ ਮਿਲਾ ਕੇ ਉਬਾਲੋ ਅਤੇ ਇਸ ਸਿਹਤਮੰਦ ਦੁੱਧ ਦਾ ਸੇਵਨ ਕਰੋ। ਸਿਹਤ ਨੂੰ ਹੋਰ ਵੀ ਕਈ ਫਾਇਦੇ ਹੋਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Diabetes, Health, Health tips, Home, Lifestyle