Home /News /lifestyle /

Tech Tips: ਪੜ੍ਹਾਈ 'ਤੇ ਦਫਤਰ ਦੇ ਕੰਮਾਂ ਨੂੰ ਆਸਾਨ ਕਰਨਗੇ Google Doc ਦੇ ਇਹ Tips, ਜ਼ਰੂਰ ਪੜ੍ਹੋ

Tech Tips: ਪੜ੍ਹਾਈ 'ਤੇ ਦਫਤਰ ਦੇ ਕੰਮਾਂ ਨੂੰ ਆਸਾਨ ਕਰਨਗੇ Google Doc ਦੇ ਇਹ Tips, ਜ਼ਰੂਰ ਪੜ੍ਹੋ

Tech Tips: ਪੜ੍ਹਾਈ 'ਤੇ ਦਫਤਰ ਦੇ ਕੰਮਾਂ ਨੂੰ ਆਸਾਨ ਕਰਨਗੇ Google Doc ਦੇ ਇਹ Tips, ਜ਼ਰੂਰ ਪੜ੍ਹੋ

Tech Tips: ਪੜ੍ਹਾਈ 'ਤੇ ਦਫਤਰ ਦੇ ਕੰਮਾਂ ਨੂੰ ਆਸਾਨ ਕਰਨਗੇ Google Doc ਦੇ ਇਹ Tips, ਜ਼ਰੂਰ ਪੜ੍ਹੋ

Tech Tips:  ਡਾਕੂਮੈਂਟ ਫਾਈਲ ਬਣਾਉਣ ਲਈ ਪਹਿਲਾਂ ਸਾਨੂੰ ਮਾਈਕ੍ਰੋਸਾਫਟ ਵਰਡ ਉੱਤੇ ਨਿਰਭਰ ਰਹਿਣਾ ਪੈਂਦਾ ਸੀ ਪਰ ਹੁਣ ਅਜਿਹਾ ਨਹੀਂ ਹੈ। ਗੂਗਲ ਦੇ ਇੱਕ ਟੂਲ ਦੀ ਮਦਦ ਨਾਲ ਅਸੀਂ ਇਸ ਕੰਮ ਆਸਾਨੀ ਨਾਲ ਕਰ ਸਕਦੇ ਹਾਂ। ਜੀ ਤੁਸੀਂ ਸਹੀ ਸਮਝੇ ਅਸੀਂ ਗੱਲ ਕਰ ਰਹੇ ਹਾਂ ਗੂਗਲ ਡੌਕਸ ਦੀ। ਜਿੱਥੇ ਮਾਈਕ੍ਰੋਸਾਫਟ ਵਰਡ ਦੀ ਵਰਤੋਂ ਕਰਨ ਲਈ ਸਾਨੂੰ ਪਹਿਲਾਂ ਇਸ ਨੂੰ ਖਰੀਦਣਾ ਪੈਂਦਾ ਹੈ, ਉੱਥੇ ਹੀ ਗੂਗਲ ਇਹ ਸੇਵਾ ਬਿਲਕੁਲ ਮੁਫਤ ਪ੍ਰਦਾਨ ਕਰਦਾ ਹੈ।

ਹੋਰ ਪੜ੍ਹੋ ...
  • Share this:

Tech Tips:  ਡਾਕੂਮੈਂਟ ਫਾਈਲ ਬਣਾਉਣ ਲਈ ਪਹਿਲਾਂ ਸਾਨੂੰ ਮਾਈਕ੍ਰੋਸਾਫਟ ਵਰਡ ਉੱਤੇ ਨਿਰਭਰ ਰਹਿਣਾ ਪੈਂਦਾ ਸੀ ਪਰ ਹੁਣ ਅਜਿਹਾ ਨਹੀਂ ਹੈ। ਗੂਗਲ ਦੇ ਇੱਕ ਟੂਲ ਦੀ ਮਦਦ ਨਾਲ ਅਸੀਂ ਇਸ ਕੰਮ ਆਸਾਨੀ ਨਾਲ ਕਰ ਸਕਦੇ ਹਾਂ। ਜੀ ਤੁਸੀਂ ਸਹੀ ਸਮਝੇ ਅਸੀਂ ਗੱਲ ਕਰ ਰਹੇ ਹਾਂ ਗੂਗਲ ਡੌਕਸ ਦੀ। ਜਿੱਥੇ ਮਾਈਕ੍ਰੋਸਾਫਟ ਵਰਡ ਦੀ ਵਰਤੋਂ ਕਰਨ ਲਈ ਸਾਨੂੰ ਪਹਿਲਾਂ ਇਸ ਨੂੰ ਖਰੀਦਣਾ ਪੈਂਦਾ ਹੈ, ਉੱਥੇ ਹੀ ਗੂਗਲ ਇਹ ਸੇਵਾ ਬਿਲਕੁਲ ਮੁਫਤ ਪ੍ਰਦਾਨ ਕਰਦਾ ਹੈ। ਗੂਗਲ ਡੌਕਸ ਦੀ ਇੱਕ ਹੋਰ ਵੱਡੀ ਖਾਸੀਅਤ ਇਹ ਹੈ ਕਿ ਇਸ ਨੂੰ ਚਲਾਉਣ ਲਈ ਤੁਹਾਡੇ ਕੰਪਿਊਟਰ ਜਾਂ ਲੈਪਟਾਪ ਨੂੰ ਕੋਈ ਅਪ-ਟੂ-ਡੇਟ ਹੋਣ ਦੀ ਲੋੜ ਨਹੀਂ। ਇਹ ਪੁਰਾਣੇ ਪੀਸੀ ਤੇ ਲੈਪਟਾਪ ਉੱਤੇ ਵੀ ਆਸਾਨੀ ਨਾਲ ਚੱਲ ਜਾਂਦਾ ਹੈ, ਕਿਉਂਕਿ ਇਸ ਦੀ ਵਰਤੋਂ ਕਰਨ ਲਈ ਤੁਹਾਡੇ ਕੋਲ ਜੀਮੇਲ ਆਈਡੀ ਤੇ ਇੰਟਰਨੈਟ ਕਨੈਕਸ਼ਨ ਹੋਣ ਚਾਹੀਦਾ ਹੈ। ਦਰਅਸਲ ਗੂਗਲ ਡੌਕਸ ਇੱਕ ਬ੍ਰਾਊਜ਼ਰ ਬੇਸਡ ਵਰਡ ਪ੍ਰੋਸੈਸਰ ਹੈ।

ਇਸ ਵਿੱਚ ਆਸਾਨੀ ਨਾਲ ਨਵੇਂ ਡਾਕੂਮੈਂਟ ਬਣਾਏ, ਐਡਿਟ ਕੀਤੇ ਜਾ ਸਕਦੇ ਹਨ। ਇਸ ਲਗਾਤਾਰ ਤੁਹਾਡੀ ਜੀਮੇਲ ਦੇ ਨਾਲ ਸਿੰਕ ਰਹਿੰਦਾ ਹੈ ਤਾਂ ਇਸ ਦਾ ਡਾਟਾ ਕ੍ਰਪਟ ਹੋਣ ਦੇ ਚਾਂਸ ਵੀ ਨਾ ਦੇ ਬਰਾਬਰ ਹਨ ਤੇ ਡਾਕੂਮੈਂਟ ਸ਼ੇਅਰਿੰਗ ਵੀ ਇਸ ਵਿੱਚ ਆਸਾਨ ਹੈ। ਗੂਗਲ ਡੌਕਸ ਨੂੰ ਕਿਸੇ ਵੀ ਪਲੈਟਫਾਰਮ ਉੱਤੇ ਸ਼ੇਅਰ ਕੀਤਾ ਜਾ ਸਕਦਾ ਹੈ ਤੇ ਟੀਮ ਦੇ ਦੂਜਾ ਸਾਥੀਆਂ ਨੂੰ ਐਕਸੈਸ ਦੇ ਕੇ ਇੱਕੋ ਸਮੇਂ ਵਿੱਚ ਐਡਿਟ ਵੀ ਕੀਤਾ ਜਾ ਸਕਦਾ ਹੈ। ਜੇ ਤੁਸੀਂ ਗੂਗਲ ਡੌਕਸ ਨੂੰ ਨਵਾਂ ਨਵਾਂ ਵਰਤਣਾ ਸ਼ੁਰੂ ਕੀਤਾ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਕੁੱਝ ਟਿਪਸ ਲੈ ਕੇ ਆਏ ਹਾਂ ਜੋ ਤੁਹਾਡੇ ਬਹੁਤ ਕੰਮ ਆਉਣਗੇ

ਨਵੀਂ ਡੌਕ ਫਾਈਲ ਬਣਾਉਣ ਦਾ ਸਭ ਤੋਂ ਆਸਾਨ ਤਰੀਕਾ

ਕਈ ਵਾਰ ਜਲਦਬਾਜ਼ੀ ਵਿੱਚ ਸਾਨੂੰ ਡਾਕੂਮੈਂਟ ਤਿਆਰ ਕਰਨਾ ਹੁੰਦਾ ਹੈ ਤੇ ਅਸੀਂ ਜੀਮੇਲ ਜਾਂ ਗੂਗਲ ਡੌਕਸ ਖੋਲਣ ਦੀ ਥਾਂ ਸਿੱਧਾ ਬ੍ਰਾਊਜ਼ਰ ਵਿੱਚ Docs.New ਟਾਈਪ ਕਰੋ ਅਤੇ ਐਂਟਰ ਦਬਾਓ। ਇੰਝ ਕਰਨ ਨਾਲ ਨਵਾਂ ਡਾਕੂਮੈਂਟ ਬਣ ਜਾਵੇਗਾ। ਇਸ ਤੋਂ ਇਲਾਵਾ ਤੁਸੀਂ ਆਪਣੇ ਵੱਲੋਂ ਬਣਾਏ ਡਾਕੂਮੈਂਟ ਜਾ ਕਿਸੇ ਵੀ ਹੋਰ ਡਾਕੂਮੈਂਟ ਨੂੰ ਗੂਗਲ ਡੌਕਸ ਤੋਂ ਕਿਸੇ ਵੀ ਫਾਰਮੈਟ ਵਿੱਤ ਡਾਊਨਲੋਡ ਕਰ ਸਕਦੇ ਹੋ। ਗੁਗਲ ਵੱਲੋਂ ਮੁੱਖ ਤੌਰ ਉੱਤੇ Microsoft Word (. docx), OpenDocument Format (. odt), Rich Text Format (. rtf), PDF Document (. pdf), Plain text (. txt), Web page (. html, zipped), EPUB publication (. epub) ਆਦਿ ਫਾਰਮੈਟ ਦਿੱਤੇ ਗਏ ਹਨ।

ਬੋਲ ਕੇ ਟਾਈਪ ਕਰਨ ਦੀ ਸੁਵਿਧਾ

ਜਦੋਂ ਤੁਸੀਂ ਕੋਈ ਲੰਬਾ ਟੈਕਸਟ ਕੰਟੈਂਟ ਲਿਖਣਾ ਹੈ ਤਾਂ ਇਹ ਟੂਲ ਤੁਹਾਡੇ ਕੰਮ ਆ ਸਕਦਾ ਹੈ, ਵਿਦਿਆਰਥੀ ਲੰਬੇ ਲੰਬੇ ਨੋਟਸ ਲਿਖਣ ਦੀ ਥਾਂ ਬੋਲ ਕੇ ਡਾਕੂਮੈਂਟ ਤਿਆਰ ਕਰ ਸਕਦੇ ਹਨ। ਟੈਕਸਟ ਡਿਕਟੇਟ ਕਰਨ ਲਈ ਪਹਿਲਾਂ ਟੂਲਸ ਮੀਨੂ ਖੋਲ੍ਹੋ ਅਤੇ ਸ਼ੁਰੂ ਕਰਨ ਲਈ ਵੌਇਸ ਟਾਈਪਿੰਗ ਚੁਣੋ। ਤੁਸੀਂ ਵਿੰਡੋਜ਼ ਵਿੱਚ ਕੀਬੋਰਡ ਸ਼ਾਰਟਕੱਟ, Ctrl+Shift+S, ਜਾਂ MacOS ਵਿੱਚ Cmd+Shift+S ਦੀ ਵਰਤੋਂ ਕਰ ਸਕਦੇ ਹੋ। ਇਸ ਤੋਂ ਬਾਅਦ ਸਕ੍ਰੀਨ 'ਤੇ ਮਾਈਕ੍ਰੋਫੋਨ ਦਿਖਾਈ ਦੇਵੇਗਾ, ਇਸ 'ਤੇ ਕਲਿੱਕ ਕਰੋ ਅਤੇ ਬੋਲਣਾ ਸ਼ੁਰੂ ਕਰੋ। ਜਿਵੇਂ ਹੀ ਤੁਸੀਂ ਬੋਲਣਾ ਸ਼ੁਰੂ ਕਰੋਗੇ, ਉਂਝ ਹੀ ਸਕ੍ਰੀਨ ਉੱਤੇ ਟਾਈਪਿੰਗ ਸ਼ੁਰੂ ਹੋ ਜਾਵੇਗੀ।

ਗੂਗਲ ਡੌਕਸ ਵਿੱਚ ਹੀ ਗੂਗਲ ਮੀਟ ਨਾਲ ਕਰੋ ਆਪਣੇ ਸਾਥੀਆਂ ਨਾਲ ਕੰਮ ਦੀ ਗੱਲਬਾਤ

Meet ਇੰਟੀਗ੍ਰੇਸ਼ਨ ਨੂੰ Google Docs ਉਪਭੋਗਤਾਵਾਂ ਲਈ ਰੋਲਆਊਟ ਕੀਤਾ ਗਿਆ ਹੈ। ਇਹ ਤੁਹਾਨੂੰ ਆਸਾਨੀ ਨਾਲ ਇੱਕ ਮੀਟਿੰਗ ਵਿੱਚ ਸ਼ਾਮਲ ਹੋਣ ਜਾਂ ਐਪ ਦੇ ਅੰਦਰੋਂ ਇੱਕ ਵੀਡੀਓ ਕਾਲ ਸ਼ੁਰੂ ਕਰਨ ਦਿੰਦਾ ਹੈ। ਅਜਿਹਾ ਕਰਨ ਲਈ, ਸਿਰਫ਼ ਪੇਜ ਦੇ ਸਿਖਰ 'ਤੇ ਮੀਟ ਬਟਨ ਉੱਤੇ ਕਲਿਕ ਕਰੋ ਤੇ ਮੀਟਿੰਗ ਸ਼ੁਰੂ ਕਰਨ ਜਾਂ ਕਿਸੇ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਵਿਕਲਪ ਚੁਣਿਆ ਜਾ ਸਕਦਾ ਹੈ।

Published by:Rupinder Kaur Sabherwal
First published:

Tags: Google, Tech News, Tech updates, Technology