Home /News /lifestyle /

Choose Your Right Life Partner: ਚੰਗਾ ਜੀਵਨ ਸਾਥੀ ਚੁਣਨ ਸਮੇਂ ਇਹ ਟਿਪਸ ਆਉਣਗੇ ਕੰਮ, ਜੀਵਨ ਬਣੇਗਾ ਖੁਸ਼ਹਾਲ

Choose Your Right Life Partner: ਚੰਗਾ ਜੀਵਨ ਸਾਥੀ ਚੁਣਨ ਸਮੇਂ ਇਹ ਟਿਪਸ ਆਉਣਗੇ ਕੰਮ, ਜੀਵਨ ਬਣੇਗਾ ਖੁਸ਼ਹਾਲ

Choose Your Right Life Partner: ਚੰਗਾ ਜੀਵਨ ਸਾਥੀ ਚੁਣਨ ਸਮੇਂ ਇਹ ਟਿਪਸ ਆਉਣਗੇ ਕੰਮ, ਜੀਵਨ ਬਣੇਗਾ ਖੁਸ਼ਹਾਲ

Choose Your Right Life Partner: ਚੰਗਾ ਜੀਵਨ ਸਾਥੀ ਚੁਣਨ ਸਮੇਂ ਇਹ ਟਿਪਸ ਆਉਣਗੇ ਕੰਮ, ਜੀਵਨ ਬਣੇਗਾ ਖੁਸ਼ਹਾਲ

How To Choose Your Right Life Partner: ਜੀਵਨ ਸਾਥੀ ਸਾਡੇ ਜੀਵਨ ਦਾ ਸਭ ਤੋਂ ਅਹਿਮ ਕਿਰਦਾਰ ਹੁੰਦਾ ਹੈ। ਜੇਕਰ ਇਹ ਸਾਥੀ ਚੰਗਾ ਹੋਵੇ ਤਾਂ ਜੀਵਨ ਚੰਗਾ ਬਤੀਤ ਹੁੰਦਾ ਹੈ, ਨਹੀਂ ਇਸੇ ਦੁਨੀਆਂ ਵਿਚ ਹੀ ਜ਼ਿੰਦਗੀ ਨਰਕ ਵਾਂਗ ਬਣ ਜਾਂਦੀ ਹੈ। ਇਸ ਲਈ ਸਹੀ ਜੀਵਨ ਸਾਥੀ ਚੁਣਨਾ ਬਹੁਤ ਜ਼ਰੂਰੀ ਤੇ ਸੰਵੇਦਨਸ਼ੀਲ ਮਸਲਾ ਹੈ। ਲਵ ਮੈਰਿਜ ਵਿਚ ਇਹ ਲਾਭ ਹੁੰਦਾ ਹੈ ਕਿ ਸਾਥੀ ਨੂੰ ਜਾਣਨ ਲਈ ਕਾਫੀ ਸਮਾਂ ਮਿਲ ਜਾਂਦਾ ਹੈ ਤੇ ਦੋਨੋਂ ਧਿਰਾਂ ਇਕ ਦੂਜੇ ਦੀਆਂ ਚੰਗਿਆਈਆਂ ਤੇ ਕਮੀਆਂ ਤੋਂ ਵੀ ਜਾਣੂ ਹੋ ਕੇ ਇਕ ਦੂਜੇ ਨੂੰ ਸਵੀਕਾਰਦੇ ਹਨ।

ਹੋਰ ਪੜ੍ਹੋ ...
  • Share this:

How To Choose  Right Life Partner: ਜੀਵਨ ਸਾਥੀ ਸਾਡੇ ਜੀਵਨ ਦਾ ਸਭ ਤੋਂ ਅਹਿਮ ਕਿਰਦਾਰ ਹੁੰਦਾ ਹੈ। ਜੇਕਰ ਇਹ ਸਾਥੀ ਚੰਗਾ ਹੋਵੇ ਤਾਂ ਜੀਵਨ ਚੰਗਾ ਬਤੀਤ ਹੁੰਦਾ ਹੈ, ਨਹੀਂ ਇਸੇ ਦੁਨੀਆਂ ਵਿਚ ਹੀ ਜ਼ਿੰਦਗੀ ਨਰਕ ਵਾਂਗ ਬਣ ਜਾਂਦੀ ਹੈ। ਇਸ ਲਈ ਸਹੀ ਜੀਵਨ ਸਾਥੀ ਚੁਣਨਾ ਬਹੁਤ ਜ਼ਰੂਰੀ ਤੇ ਸੰਵੇਦਨਸ਼ੀਲ ਮਸਲਾ ਹੈ। ਲਵ ਮੈਰਿਜ ਵਿਚ ਇਹ ਲਾਭ ਹੁੰਦਾ ਹੈ ਕਿ ਸਾਥੀ ਨੂੰ ਜਾਣਨ ਲਈ ਕਾਫੀ ਸਮਾਂ ਮਿਲ ਜਾਂਦਾ ਹੈ ਤੇ ਦੋਨੋਂ ਧਿਰਾਂ ਇਕ ਦੂਜੇ ਦੀਆਂ ਚੰਗਿਆਈਆਂ ਤੇ ਕਮੀਆਂ ਤੋਂ ਵੀ ਜਾਣੂ ਹੋ ਕੇ ਇਕ ਦੂਜੇ ਨੂੰ ਸਵੀਕਾਰਦੇ ਹਨ। ਉੱਥੇ ਹੀ ਅਰੇਂਜ ਮੈਰਿਜ ਵਿਚ ਸਾਥੀ ਦੀ ਸਹੀ ਚੋਣ ਹੋਰ ਵੀ ਮੁਸ਼ਕਿਲ ਹੋ ਜਾਂਦੀ ਹੈ ਕਿਉਂਕਿ ਇਕ ਦੋ ਮੁਲਾਕਾਤਾਂ ਵਿਚ ਇਕ-ਦੂਜੇ ਦੇ ਯੋਗ ਹੋਣ ਜਾਂ ਨਾ ਹੋਣ ਬਾਰੇ ਨਿਰਣਾ ਕਰਨਾ ਕਾਫ਼ੀ ਔਖਾ ਹੈ। ਸੋ ਜਦੋਂ ਵੀ ਤੁਸੀਂ ਜੀਵਨ ਸਾਥੀ ਦੀ ਚੋਣ ਕਰਦੇ ਹੋ ਤਾਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ। ਇਨ੍ਹਾਂ ਜ਼ਰੂਰੀ ਗੱਲਾਂ ਬਾਰੇ ਜਾਣ ਕੇ ਤੁਸੀਂ ਸਹੀ ਫ਼ੈਸਲਾ ਲੈ ਸਕੋਗੇ।

ਸਿਆਣਪ

ਜੀਵਨ ਸਾਥੀ ਦੀ ਚੋਣ ਸਮੇਂ ਉਸਦੀ ਸਿਆਣਪ ਬਾਰੇ ਜਾਣਨ ਦੀ ਕੋਸ਼ਿਸ਼ ਜ਼ਰੂਰ ਕਰੋ। ਉਸਦੀ ਪੜ੍ਹਾਈ, ਭਵਿੱਖ ਦੀ ਯੋਜਨਾ 'ਤੇ ਕੀਤੇ ਫੈਸਲਿਆਂ ਬਾਰੇ ਉਸਦੀ ਰਾਇ ਆਦਿ ਨੂੰ ਜਾਣੋ ਤਾਂ ਕਿ ਉਸਦਾ ਜ਼ਿੰਦਗੀ ਪ੍ਰਤੀ ਨਜ਼ਰੀਆ ਜਾਣ ਸਕੋ।

ਦਿਲਚਸਪੀਆਂ

ਜੀਵਨ ਸਾਥੀ ਦੀ ਚੋਣ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਉਹ ਕਿਹੜੀਆਂ ਚੀਜ਼ਾਂ ਵਿੱਚ ਵੀ ਦਿਲਚਸਪੀ ਰੱਖਦਾ ਹੈ। ਸਾਥੀ ਤੋਂ ਜਾਣਨ ਦੀ ਕੋਸ਼ਿਸ ਕਰੋ ਕਿ ਉਹ ਕਿਸ ਤਰ੍ਹਾਂ ਦੇ ਪਹਿਰਾਵੇ, ਫਿਲਮਾਂ, ਕਿਤਾਬਾਂ, ਖਾਣ ਪੀਣ ਆਦਿ ਨੂੰ ਪਸੰਦ ਕਰਦਾ ਹੈ। ਜੇਕਰ ਬਰਾਬਰ ਦੀ ਰੁਚੀ ਹੋਵੇਗੀ ਤਾਂ ਦੋਹਾਂ ਵਿਚ ਇਕਸੁਰਤਾ ਬਣ ਸਕੇਗੀ।

ਮਾਹਿਰਾਂ ਅਨੁਸਾਰ ਜਦੋਂ ਕੋਈ ਵਿਅਕਤੀ ਆਪਣੀ ਜ਼ਿੰਦਗੀ ਕਿਸੇ ਨਾਲ ਬਿਤਾਉਣ ਦਾ ਫੈਸਲਾ ਕਰਦਾ ਹੈ ਤਾਂ ਇਹ ਦੇਖਣਾ ਜ਼ਰੂਰੀ ਹੁੰਦਾ ਹੈ ਕਿ ਉਸ ਦਾ ਜੀਵਨ ਸਾਥੀ ਉਸ ਦੀ ਪਸੰਦ-ਨਾਪਸੰਦ 'ਤੇ ਦਿਲਚਸਪੀ ਲੈ ਰਿਹਾ ਹੈ ਜਾਂ ਨਹੀਂ।

ਜੋ ਤੁਹਾਨੂੰ ਸਮਝ ਸਕੇ

TOI ਦੀ ਇਕ ਰਿਪੋਰਟ ਮੁਤਾਬਿਕ ਚੰਗਾ ਜੀਵਨ ਸਾਥੀ ਉਹੀ ਹੈ ਜੋ ਤੁਹਾਨੂੰ ਸਮਝਦਾ ਹੈ। ਜੋ ਆਪਸੀ ਗੱਲਬਾਤ ਨੂੰ ਸੌਖਾ ਬਣਾਉਂਦਾ ਹੈ ਅਤੇ ਤੁਹਾਡੀ ਹਰ ਗੱਲ ਧਿਆਨ ਨਾਲ ਸੁਣਦਾ ਤੇ ਤੁਹਾਨੂੰ ਜੀਵਨ ਦੇ ਹਰ ਪਹਿਲੂ ਵਿਚ ਧਿਆਨ ਦਿੰਦਾ ਹੈ। ਜੇਕਰ ਪਤੀ-ਪਤਨੀ ਦਾ ਰਿਸ਼ਤਾ ਚੰਗਾ ਹੈ ਤਾਂ ਜ਼ਿੰਦਗੀ 'ਚ ਕੁਝ ਵੀ ਬੋਰਿੰਗ ਨਹੀਂ ਲੱਗੇਗਾ।

ਸਤਿਕਾਰ ਕਰਨਾ

ਹਰ ਇਨਸਾਨ ਨੂੰ ਇੱਕ ਦੂਜੇ ਦਾ ਬਰਾਬਰ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਦੋ ਜੀਵਨ ਸਾਥੀਆਂ ਵਿਚ ਤਾਂ ਇਹ ਸਭ ਤੋਂ ਜ਼ਰੂਰੀ ਹੈ। ਕਿਸੇ ਅਜਿਹੇ ਵਿਅਕਤੀ ਨਾਲ ਜ਼ਿੰਦਗੀ ਬਿਤਾਉਣ ਦਾ ਕੋਈ ਮਤਲਬ ਨਹੀਂ ਹੈ ਜੋ ਤੁਹਾਡੇ ਸੁਪਨਿਆਂ, ਟੀਚਿਆਂ ਅਤੇ ਸਨਮਾਨ ਦੀ ਪਰਵਾਹ ਨਹੀਂ ਕਰਦਾ। ਅਜਿਹੇ ਵਿਅਕਤੀ ਨੂੰ ਚੁਣੋ ਜੋ ਤੁਹਾਡੀਆਂ ਚੰਗਿਆਈਆਂ ਤੇ ਕਮੀਆਂ ਸਮੇਤ ਤੁਹਾਨੂੰ ਪਰਵਾਨ ਕਰਦਾ ਹੋਵੇ ਅਤੇ ਤੁਹਾਡਾ ਸਤਿਕਾਰ ਕਰਦਾ ਹੋਵੇ।

ਆਪਸੀ ਭਰੋਸਾ

ਭਰੋਸਾ ਕਿਸੇ ਵੀ ਰਿਸ਼ਤ ਨੂੰ ਬੰਨ੍ਹਣ ਵਾਲੀ ਅਹਿਮ ਕੜੀ ਹੁੰਦੀ ਹੈ। ਇਕ ਚੰਗੇ ਜੀਵਨ ਸਾਥੀ ਵਿੱਚ ਸਭ ਤੋਂ ਪਹਿਲਾ ਅਤੇ ਸਭ ਤੋਂ ਪ੍ਰਮੁੱਖ ਗੁਣ ਇਹ ਹੋਣਾ ਚਾਹੀਦਾ ਹੈ ਕਿ ਵਿਅਕਤੀ ਵਿਸ਼ਵਾਸ ਕਰਨ ਦੇ ਯੋਗ ਹੋਵੇ। ਜੋ ਵਿਅਕਤੀ ਤੁਹਾਡੇ ਉੱਪਰ ਵਿਸ਼ਵਾਸ਼ ਨਹੀਂ ਕਰਦਾ ਜਾਂ ਜਿਸ ਵਿਚ ਤੁਸੀਂ ਵਿਸ਼ਵਾਸ ਨਹੀਂ ਕਰ ਪਾ ਰਹੇ ਉਸ ਨਾਲ ਜੀਵਨ ਨਹੀਂ ਬਿਤਾਇਆ ਜਾ ਸਕਦਾ।

Published by:Rupinder Kaur Sabherwal
First published:

Tags: Lifestyle, Live-in relationship, Relationship Tips, Relationships, Space in a Relationship