Chalaan Preventing App: ਸੜਕ 'ਤੇ ਗੱਡੀ ਚਲਾਉਂਦੇ ਸਮੇਂ ਛੋਟੀ ਜਿਹੀ ਗਲਤੀ ਹੋਣਾ ਆਮ ਗੱਲ ਹੈ। ਪਰ ਕਈ ਵਾਰ ਇਹ ਛੋਟੀ ਜਿਹੀ ਗਲਤੀ ਵੱਡੀ ਗੱਲ ਬਣ ਜਾਂਦੀ ਹੈ, ਜਦੋਂ ਤੁਹਾਡਾ ਚਲਾਨ ਕੱਟਿਆ ਜਾਂਦਾ ਹੈ। ਦੁੱਖ ਉਦੋਂ ਜ਼ਿਆਦਾ ਲਗਦਾ ਹੈ ਜਦੋਂ ਉਹ ਚਲਾਨ ਆਨਲਾਈਨ ਕੱਟਿਆ ਜਾਂਦਾ ਹੈ। ਕਿਉਂਕਿ ਹੁਣ ਵੱਡੇ ਸ਼ਹਿਰਾਂ ਵਿੱਚ ਹੀ ਨਹੀਂ, ਹਾਈਵੇਅ, ਟੋਲ ਪਲਾਜ਼ਿਆਂ ਅਤੇ ਇੱਥੋਂ ਤੱਕ ਕਿ ਕਸਬਿਆਂ ਵਿੱਚ ਵੀ ਕੈਮਰਿਆਂ ਤੋਂ ਨਿਗਰਾਨੀ ਰੱਖੀ ਜਾ ਰਹੀ ਹੈ। ਇਹ ਕੈਮਰੇ ਸੈਂਸਰਾਂ ਨਾਲ ਲੈਸ ਹੁੰਦੇ ਹਨ ਤੇ ਜਦੋਂ ਤੁਸੀਂ ਇਸ ਅੱਗਿਓ ਤੇਜ਼ ਰਫਤਾਰ ਨਾਲ ਜਾਂਦੇ ਹੋ ਤਾਂ ਤੁਹਾਡਾ ਆਪਣੇ ਆਪ ਚਲਾਨ ਕੱਟਿਆ ਜਾਂਦਾ ਹੈ ਤੇ ਤੁਹਾਡੇ ਫੋਨ ਉੱਤੇ ਚਲਾਨ ਕੱਟੇ ਜਾਣ ਦਾ ਮੈਸੇਜ ਆ ਜਾਂਦਾ ਹੈ। ਪਰ ਤੁਸੀਂ ਗੂਗਲ 'ਤੇ ਮੌਜੂਦ ਸਪੀਡੋਮੀਟਰ ਫੀਚਰ ਦੀ ਮਦਦ ਨਾਲ ਇਸ ਨੁਕਸਾਨ ਨੂੰ ਹੋਣ ਤੋਂ ਰੋਕ ਸਕਦੇ ਹੋ। ਅਸੀਂ ਤੁਹਾਨੂੰ ਇਸ ਐਪ ਦੀ ਵਰਤੋਂ ਕਰਨ ਦਾ ਤਰੀਕਾ ਦੱਸਣ ਜਾ ਰਹੇ ਹਾਂ...
ਗੂਗਲ ਸਪੀਡੋਮੀਟਰ: ਸਪੀਡੋਮੀਟਰ ਗੂਗਲ 'ਤੇ ਮੌਜੂਦ ਇੱਕ ਕਮਾਲ ਦਾ ਫੀਚਰ ਹੈ। ਜਿਸ ਨੂੰ ਤੁਸੀਂ ਕਾਰ ਦਾ ਮੀਟਰ ਖਰਾਬ ਹੋਣ 'ਤੇ ਮੀਟਰ ਵਜੋਂ ਵਰਤ ਸਕਦੇ ਹੋ। ਕਈ ਵਾਰ ਅਚਾਨਕ ਕਾਰ ਦੇ ਮੀਟਰ ਵਿੱਚ ਕੋਈ ਖਰਾਬੀ ਆ ਜਾਂਦੀ ਹੈ, ਜਿਸ ਕਾਰਨ ਤੁਹਾਨੂੰ ਸਪੀਡ ਦਾ ਕੋਈ ਅੰਦਾਜ਼ਾ ਨਹੀਂ ਹੁੰਦਾ ਅਤੇ ਚਲਾਨ ਕੱਟਣ ਦੀ ਸੰਭਾਵਨਾ ਵੱਧ ਜਾਂਦੀ ਹੈ। ਪਰ ਸਪੀਡੋਮੀਟਰ ਇਸ ਵਿੱਚ ਤੁਹਾਡੀ ਮਦਦ ਕਰਦਾ ਹੈ। ਇਸ ਐਪਲੀਕੇਸ਼ਨ ਵਿੱਚ ਤੁਹਾਨੂੰ ਸਪੀਡ ਲਿਮਟ ਸੈੱਟ ਕਰਨੀ ਪੈਂਦੀ ਹੈ ਅਤੇ ਜਦੋਂ ਤੁਸੀਂ ਕਾਰ ਚਲਾਉਂਦੇ ਸਮੇਂ ਸਪੀਡ ਲਿਮਟ ਨੂੰ ਪਾਰ ਕਰਦੇ ਹੋ ਤਾਂ ਇਹ ਐਪ ਤੁਹਾਨੂੰ ਅਲਰਟ ਦੇਣਾ ਸ਼ੁਰੂ ਕਰ ਦਿੰਦੀ ਹੈ। ਇਸ ਦੇ ਨਾਲ ਹੀ ਮੋਬਾਈਲ ਸਕਰੀਨ ਦਾ ਰੰਗ ਵੀ ਬਦਲ ਜਾਂਦਾ ਹੈ। ਤਾਂ ਜੋ ਤੁਸੀਂ ਇਸ ਨੂੰ ਦੇਖ ਕੇ ਅਲਰਟ ਨੂੰ ਸਮਝ ਸਕੋ ਅਤੇ ਸਪੀਡ ਨੂੰ ਕੰਟਰੋਲ ਕਰ ਸਕੋ। ਇਸ ਤਰ੍ਹਾਂ ਤੁਸੀਂ ਓਵਰ ਸਪੀਡਿੰਗ ਤੋਂ ਬਚ ਜਾਓਗੇ ਤੇ ਚਲਾਨ ਵੀ ਨਹੀਂ ਹੋਵੇਗਾ।
ਸਪੀਡੋਮੀਟਰ ਨੂੰ ਕਿਵੇਂ ਡਾਊਨਲੋਡ ਕਰਨਾ ਹੈ : ਇਸ ਐਪ ਨੂੰ ਆਪਣੇ ਮੋਬਾਈਲ ਵਿੱਚ ਡਾਊਨਲੋਡ ਕਰੋ। ਐਪ ਖੋਲ੍ਹੋ ਅਤੇ ਗੂਗਲ ਮੈਪ ਪ੍ਰੋਫਾਈਲ 'ਤੇ ਕਲਿੱਕ ਕਰੋ। ਆਪਣੀਆਂ ਨੇਵੀਗੇਸ਼ਨ ਸੈਟਿੰਗਾਂ ਨੂੰ ਖੋਲ੍ਹਣ ਲਈ ਹੇਠਾਂ ਸੈਟਿੰਗਾਂ 'ਤੇ ਕਲਿੱਕ ਕਰੋ। ਹੁਣ ਤੁਹਾਨੂੰ ਡਰਾਈਵਿੰਗ ਦਾ ਵਿਕਲਪ ਮਿਲੇਗਾ। ਇਸ 'ਤੇ ਜਾਓ ਅਤੇ ਸਪੀਡੋਮੀਟਰ 'ਤੇ ਕਲਿੱਕ ਕਰੋ। ਇੱਥੇ ਤੁਹਾਨੂੰ ਇਸ ਫੀਚਰ ਨੂੰ ਚਾਲੂ ਜਾਂ ਬੰਦ ਕਰਨ ਦਾ ਵਿਕਲਪ ਮਿਲੇਗਾ। ਜੇਕਰ ਤੁਸੀਂ ਇਸ ਨੂੰ ਅਨੇਬਲ ਕਰ ਰਹੇ ਹੋ, ਤਾਂ ਆਪਣੇ ਹਿਸਾਬ ਨਾਲ ਸਪੀਡ ਲਿਮਟ ਸੈੱਟ ਕਰਕੇ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Car Bike News, Google, Tech News