ਭੇਲਪੁਰੀ, ਸਮੋਸੇ, ਪਰਾਂਠੇ, ਬਿਰਯਾਨੀ ਆਦਿ ਖਾਣ ਵਾਲੀਆਂ ਅਜਿਹੀਆਂ ਚੀਜ਼ਾਂ ਹਨ ਜੋ ਕਿ ਭਾਰਤ ਦੇ ਲਗਭਗ ਹਰ ਸ਼ਹਿਰ ਵਿਚ ਮਿਲ ਜਾਂਦੀਆਂ ਹਨ। ਪਰ ਅਜਿਹਾ ਕਿਉਂ ਹੁੰਦਾ ਹੈ ਕਿ ਇਹਨਾਂ ਚੀਜ਼ਾਂ ਨੂੰ ਵੇਚਣ ਵਾਲੀਆਂ ਇਕ ਦੋ ਦੁਕਾਨਾਂ ਬਹੁਤ ਨਾਮ ਕਮਾ ਲੈਂਦੀਆਂ ਹਨ। ਅਸਲ ਵਿਚ ਇਸਦਾ ਕਾਰਨ ਹੈ ਕਿ ਜਿਸਨੇ ਲੋਕਾਂ ਦਾ ਮਨ ਸਮਝ ਲਿਆ ਤੇ ਲੋਕਾਂ ਦੇ ਸੁਆਦ ਨੂੰ ਆਪਣੀ ਖਾਸੀਅਤ ਬਣਾ ਲਿਆ ਤਾਂ ਦੁਕਾਨ ਦਾ ਨਾਮ ਦਿਨਾਂ ਵਿਚ ਹੀ ਚੜਦਾ ਜਾਂਦਾ ਹੈ।
ਅਜਿਹੀ ਹੀ ਇਕ ਕਹਾਣੀ ਸਾਹਮਣੇ ਆਈ ਹੈ ਮੁਜ਼ੱਫਰਪੁਰ ਵਿਚ ਭੇਲਪੁਰੀ ਵਾਲੇ ਦੀ। ਭੇਲਪੁਰੀ ਦੀ ਇਹ ਦੁਕਾਨ ‘ਜੈ ਮਾਤਾ ਦੀ ਭੇਲਪੁਰੀ’ ਦੇ ਨਾਮ ਨਾਲ ਪੂਰੇ ਮੁਜ਼ੱਫਰਪੁਰ ਵਿਚ ਮਸ਼ਹੂਰ ਹੈ। ਇਹ ਸ਼ਹਿਰ ਦੇ ਦੇਵੀ ਮੰਦਰ ਰੋਡ ਉੱਤੇ ਸਥਿਤ ਹੈ ਤੇ ਲਗਭਗ 40 ਸਾਲ ਪੁਰਾਣੀ ਹੈ। ਭੇਲਪੁਰੀ ਤੋਂ ਇਲਾਵਾ ਇਸ ਦੁਕਾਨ ਤੋਂ ਬਟਾਟਾ ਪੁਰੀ, ਸੇਵ ਪੁਰੀ ਤੇ ਡੋਕਲਾ ਵੀ ਮਿਲਦਾ ਹੈ।
40 ਸਾਲ ਪਹਿਲਾਂ ਪਿਤਾ ਨੇ ਕੀਤੀ ਸੀ ਸ਼ੁਰੂਆਤ
ਇਸ ਦੁਕਾਨ ਦੇ ਮਾਲਕ ਪੰਕਜ ਨੇ ਦੱਸਿਆ ਕਿ ਇਹ ਦੁਕਾਨ ਉਸਦੇ ਪਿਤਾ ਜੀ ਨੇ ਸ਼ੁਰੂ ਕੀਤੀ ਸੀ, ਜਿਸ ਨੂੰ ਅੱਜ 40 ਸਾਲ ਹੋ ਚੁੱਕੇ ਹਨ। ਪਿਛਲੇ ਪੰਦਰਾਂ ਸਾਲਾਂ ਤੋਂ ਪੰਕਜ ਇਸ ਦੁਕਾਨ ਉੱਤੇ ਲਗਾਤਾਰ ਕੰਮ ਕਰ ਰਹੇ ਹਨ। ਮਿੱਠੀ ਚਟਨੀ ਇਸ ਦੁਕਾਨ ਦੇ ਸੁਆਦ ਦੀ ਸਪੈਸ਼ਿਲਟੀ ਹੈ। ਇਸ ਮਿੱਠੀ ਚਟਨੀ ਨੂੰ ਖੂੰਜਰਾਂ ਤੋਂ ਤਿਆਰ ਕੀਤਾ ਜਾਂਦਾ ਹੈ ਜਿਸ ਕਾਰਨ ਭੇਲਪੁਰੀ ਦਾ ਜਾਇਕਾ ਬਹੁਤ ਕਮਾਲ ਦਾ ਹੋ ਜਾਂਦਾ ਹੈ। ਦੁਕਾਨ ਉੱਤੇ ਸਭ ਤੋਂ ਵੱਧ ਵਿਕਣ ਵਾਲੀ ਚੀਜ਼ ਭੇਲਪੁਰੀ ਤੇ ਬਟਾਟਾ ਪੁਰੀ ਹੈ।
ਇਕੋ ਰੇਟ ਦੀ ਦੁਕਾਨ
'ਜੈ ਮਾਤਾ ਦੀ ਭੇਲਪੁਰੀ' ਦੇ ਨਾਮ ਨਾਲ ਮਸ਼ਹੂਰ ਇਸ ਦੁਕਾਨ ਉੱਤੇ ਭੇਲਪੁਰੀ, ਬਟਾਟਾ ਪੁਰੀ, ਸੇਵਪੁਰੀ ਤੇ ਡੋਕਲਾ ਮਿਲਦੇ ਹਨ। ਇਹਨਾਂ ਸਭਨਾਂ ਚੀਜ਼ਾਂ ਦਾ ਰੇਟ ਇਕੋ ਹੀ ਹੈ। ਹਰ ਚੀਜ਼ 30 ਰੁਪਏ ਪ੍ਰਤੀ ਪਲੇਟ ਦੀ ਮਿਲਦੀ ਹੈ। ਭੇਲਪੁਰੀ ਨੂੰ ਚਟਨੀ ਨਾਲ ਸਰਵ ਕੀਤਾ ਜਾਂਦਾ ਹੈ ਤੇ ਬਟਾਟਾ ਪੁਰੀ ਵਿਚ ਡੋਕਲਾ ਮਿਲਾ ਕੇ ਦਿੱਤਾ ਜਾਂਦਾ ਹੈ। ਖੰਜੂਰਾਂ ਦੀ ਮਿੱਠੀ ਚਟਨੀ ਤੋਂ ਇਲਾਵਾ ਇਮਲੀ, ਧਨੀਏ ਤੇ ਹਰੀਆਂ ਮਿਰਚਾਂ ਦੀ ਚਟਨੀ ਵੀ ਵਰਤੀ ਜਾਂਦੀ ਹੈ। ਦੁਕਾਨ ਦੇ ਮਾਲਕ ਪੰਕਜ ਮੁਤਾਬਿਕ ਉਸਦੀਆਂ ਹਰ ਰੋਜ਼ 100 ਪਲੇਟ ਵਿਕ ਜਾਂਦੀਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Batata Puri, Jai Mata Di Bhelpuri, Muzaffarpur, Street Food