
Bank News: ਹੁਣ ਤੇਜ਼ੀ ਨਾਲ ਵਧਣਗੇ ਬੈਂਕ 'ਚ ਰੱਖੇ ਪੈਸੇ, ਇਸ ਬੈਂਕ ਨੇ FD 'ਤੇ ਵਧਾਈ ਵਿਆਜ ਦਰ
ਮਹਿੰਗਾਈ ਦੇ ਦੌਰ ਵਿੱਚ ਬਚਤ ਕਰਨਾ ਬੜਾ ਔਖਾ ਹੋ ਗਿਆ ਹੈ, ਹਾਲਾਂਕਿ ਬਚਤ ਕਰਨ ਦੇ ਕਈ ਤਰੀਕੇ ਹਨ। ਲੋਕ ਜ਼ਿਆਦਾਤਰ ਬਚਤ ਲਈ ਬੈਂਕਾਂ ਦਾ ਸਹਾਰਾ ਲੈਂਦੇ ਹਨ। ਜਿਸ ਵਿੱਚ ਫਿਕਸ ਡਿਪਾਜ਼ਿਟ ਨੂੰ ਜ਼ਿਆਦਾਤਰ ਤਰਜੀਹ ਦਿੱਤੀ ਜਾਂਦੀ ਹੈ। ਇਸੇ ਨੂੰ ਦੇਖਦਿਆਂ ਹੁਣ ਕੁਝ ਬੈਂਕਾਂ ਨੇ ਫਿਕਸ ਡਿਪਾਜ਼ਿਟ ਲਈ ਵਿਆਜ ਦਰ ਵਿੱਚ ਵਾਧਾ ਕੀਤਾ ਹੈ।
ਇਸੇ ਤਹਿਤ ICICI ਬੈਂਕ ਨੇ 1 ਤੋਂ 10 ਸਾਲ ਤੱਕ ਦੇ ਕਾਰਜਕਾਲ ਲਈ ਆਪਣੀ ਫਿਕਸਡ ਡਿਪਾਜ਼ਿਟ ਵਿਆਜ ਦਰ ਵਿੱਚ 5 ਅਧਾਰ ਅੰਕਾਂ (Base Points) ਦਾ ਵਾਧਾ ਕੀਤਾ ਹੈ। ਇਹ ਦਰਾਂ 2 ਕਰੋੜ ਰੁਪਏ ਤੱਕ ਤੇ 5 ਕਰੋੜ ਰੁਪਏ ਤੋਂ ਘੱਟ ਦੇ ਸਿੰਗਲ ਡਿਪਾਜ਼ਿਟ ਲਈ ਵਧਾਈਆਂ ਗਈਆਂ ਹਨ। ਇਹ ਨਵੀਆਂ ਦਰਾਂ 30 ਮਾਰਚ 2022 ਤੋਂ ਲਾਗੂ ਹੋ ਗਈਆਂ ਹਨ।
ਹੁਣ, ICICI ਬੈਂਕ 1 ਸਾਲ ਤੋਂ 389 ਦਿਨ ਅਤੇ 390 ਦਿਨਾਂ ਤੋਂ 15 ਮਹੀਨਿਆਂ ਤੋਂ ਘੱਟ ਦੇ ਕਾਰਜਕਾਲ 'ਤੇ 4.20% ਦੀ ਵਿਆਜ ਦਰ ਦੀ ਪੇਸ਼ਕਸ਼ ਕਰ ਰਿਹਾ ਹੈ। ਪਹਿਲਾਂ ਇਸ FD ਦੀ ਦਰ 4.15% ਸੀ। ਇਸ ਤੋਂ ਇਲਾਵਾ, ਬੈਂਕ 15 ਮਹੀਨਿਆਂ ਤੋਂ ਲੈ ਕੇ 18 ਮਹੀਨਿਆਂ ਤੋਂ ਘੱਟ ਦੇ ਕਾਰਜਕਾਲ ਲਈ 4.25% ਦੀ ਦਰ ਦੀ ਪੇਸ਼ਕਸ਼ ਕਰ ਰਿਹਾ ਹੈ। ਪਹਿਲਾਂ ਇਸ 'ਤੇ 4.20% ਮਿਲ ਰਿਹਾ ਸੀ। 18 ਮਹੀਨਿਆਂ ਤੋਂ 2 ਸਾਲ ਦੀ ਮਿਆਦ ਹੁਣ 4.30% ਦੀ ਬਜਾਏ 4.35% ਕਰ ਦਿੱਤੀ ਗਈ ਹੈ।
ਲਾਈਵ ਮਿੰਟ ਦੀ ਇੱਕ ਖਬਰ ਦੇ ਮੁਤਾਬਕ ਹੁਣ ਜਮ੍ਹਾਕਰਤਾ 2 ਸਾਲ 1 ਦਿਨ ਤੋਂ 3 ਸਾਲ ਦੇ ਕਾਰਜਕਾਲ 'ਤੇ 4.55% ਦੀ ਦਰ ਨਾਲ ਕਮਾਈ ਕਰ ਸਕਦੇ ਹਨ। ਨਾਲ ਹੀ, 3 ਸਾਲ ਤੋਂ 10 ਸਾਲ ਦੇ ਕਾਰਜਕਾਲ 'ਤੇ ਪਿਛਲੇ 4.6% ਤੋਂ 4.65% ਦੀ ਦਰ ਦਿੱਤੀ ਜਾ ਰਹੀ ਹੈ।
ਹੋਰ FD 'ਤੇ ਵਿਆਜ ਦਰਾਂ ਨਹੀਂ ਬਦਲੀਆਂ ਹਨ
ICICI ਬੈਂਕ 271 ਦਿਨਾਂ ਤੋਂ ਲੈ ਕੇ 1 ਸਾਲ ਤੋਂ ਘੱਟ ਦੇ ਕਾਰਜਕਾਲ ਲਈ 3.70% ਦੀ ਦਰ ਦੀ ਪੇਸ਼ਕਸ਼ ਕਰ ਰਿਹਾ ਹੈ। ਨਾਲ ਹੀ, 185 ਦਿਨਾਂ ਤੋਂ 270 ਦਿਨਾਂ ਦੇ ਕਾਰਜਕਾਲ 'ਤੇ 3.6% ਦੀ ਵਿਆਜ ਦਰ ਦੀ ਪੇਸ਼ਕਸ਼ ਹੈ, ਜਦੋਂ ਕਿ 91 ਦਿਨਾਂ ਤੋਂ 184 ਦਿਨਾਂ ਦੇ ਕਾਰਜਕਾਲ 'ਤੇ 3.35% ਦੀ ਵਿਆਜ ਦਰ ਲਾਗੂ ਹੁੰਦੀ ਹੈ। 61 ਦਿਨਾਂ ਤੋਂ 90 ਦਿਨਾਂ ਦੀ ਮਿਆਦ 'ਤੇ 3% ਵਿਆਜ ਦਰ ਉਪਲਬਧ ਹੈ।
ਇਸ ਤੋਂ ਇਲਾਵਾ, ਥੋੜ੍ਹੇ ਸਮੇਂ ਵਿੱਚ, ICICI ਬੈਂਕ 30 ਦਿਨਾਂ ਤੋਂ 60 ਦਿਨਾਂ ਦੇ ਵਿਚਕਾਰ 2.75% ਦੀ ਦਰ ਦੀ ਪੇਸ਼ਕਸ਼ ਕਰਦਾ ਹੈ, ਅਤੇ ਸਭ ਤੋਂ ਘੱਟ 7 ਦਿਨਾਂ ਤੋਂ 29 ਦਿਨਾਂ ਲਈ 2.5% ਦੀ ਦਰ ਦੀ ਪੇਸ਼ਕਸ਼ ਕਰਦਾ ਹੈ। ਇਹ ਦਰਾਂ ਆਮ ਅਤੇ ਸੀਨੀਅਰ ਨਾਗਰਿਕਾਂ ਦੋਵਾਂ 'ਤੇ ਲਾਗੂ ਹਨ। ਇਹ ਸੰਸ਼ੋਧਿਤ ਵਿਆਜ ਦਰਾਂ ਤਾਜ਼ਾ ਜਮ੍ਹਾਂ ਰਕਮਾਂ ਅਤੇ ਮੌਜੂਦਾ ਫਿਕਸਡ ਡਿਪਾਜ਼ਿਟ ਦੇ ਨਵੀਨੀਕਰਨ ਲਈ ਲਾਗੂ ਹੁੰਦੀਆਂ ਹਨ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।