Home /News /lifestyle /

ਸਾਵਧਾਨ! ਤੁਹਾਡੇ ਸਮਾਰਟਫੋਨ ਨੂੰ ਹੈਕ ਕਰ ਸਕਦਾ ਹੈ ਇਹ ਬੱਗ, ਅੱਜ ਹੀ ਕਰੋ ਜਾਂਚ

ਸਾਵਧਾਨ! ਤੁਹਾਡੇ ਸਮਾਰਟਫੋਨ ਨੂੰ ਹੈਕ ਕਰ ਸਕਦਾ ਹੈ ਇਹ ਬੱਗ, ਅੱਜ ਹੀ ਕਰੋ ਜਾਂਚ

ਸਾਵਧਾਨ! ਤੁਹਾਡੇ ਸਮਾਰਟਫੋਨ ਨੂੰ ਹੈਕ ਕਰ ਸਕਦਾ ਹੈ ਇਹ ਬੱਗ, ਅੱਜ ਹੀ ਕਰੋ ਜਾਂਚ (ਫਾਈਲ ਫੋਟੋ)

ਸਾਵਧਾਨ! ਤੁਹਾਡੇ ਸਮਾਰਟਫੋਨ ਨੂੰ ਹੈਕ ਕਰ ਸਕਦਾ ਹੈ ਇਹ ਬੱਗ, ਅੱਜ ਹੀ ਕਰੋ ਜਾਂਚ (ਫਾਈਲ ਫੋਟੋ)

ਨਵੀਂ ਦਿੱਲੀ : ਅਜੋਕੇ ਸਮੇਂ ਵਿੱਚ ਹਰ ਕਿਸੇ ਕੋਲ ਸਮਾਰਟਫੋਨ ਹੈ ਤੇ ਬੈਂਕ ਅਕਾਊਂਟ ਤੋਂ ਲੈ ਕੇ ਹਰ ਤਰ੍ਹਾਂ ਦਾ ਨਿਜੀ ਡਾਟਾ ਸਮਾਰਟਫੋਨ ਵਿੱਚ ਹੀ ਰੱਖਿਆ ਜਾਂਦਾ ਹੈ। ਪਰ ਤਕਨਾਲੋਜੀ ਦੁਨੀਆ ਵਿੱਚ ਜੇਕਰ ਸਮਾਰਟਫੋਨ ਯੂਜ਼ਰਸ ਹਨ ਤਾਂ ਇਨ੍ਹਾਂ ਨੂੰ ਹੈਕ ਕਰਨ ਵਾਲੇ ਹੈਕਰਜ਼ ਵੀ ਬਹੁਤ ਹਨ, ਜਿਨ੍ਹਾਂ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ।ਦੱਸ ਦਈਏ ਹਾਲ ਹੀ ਵਿੱਚ ਇੱਕ ਨਵਾਂ ਬੱਗ ਖੋਜਿਆ ਗਿਆ ਹੈ। ਜਿਸ ਨੂੰ 'ਡਰਟੀ ਪਾਈਪ' ਦਾ ਨਾਂ ਦਿੱਤਾ ਗਿਆ ਹੈ। ਇਹ ਬੱਗ ਤੁਹਾਡੇ ਡਾਟਾ ਨੂੰ ਚੋਰੀ ਕਰ ਸਕਦਾ ਹੈ ਅਤੇ ਤੁਹਾਡੇ ਫੋਨ ਤੋਂ ਐਕਸੈਸ ਲੈ ਕੇ ਇਸ ਦੀ ਦੁਰਵਰਤੋਂ ਕਰ ਸਕਦਾ ਹੈ।

ਹੋਰ ਪੜ੍ਹੋ ...
  • Share this:

ਨਵੀਂ ਦਿੱਲੀ : ਅਜੋਕੇ ਸਮੇਂ ਵਿੱਚ ਹਰ ਕਿਸੇ ਕੋਲ ਸਮਾਰਟਫੋਨ ਹੈ ਤੇ ਬੈਂਕ ਅਕਾਊਂਟ ਤੋਂ ਲੈ ਕੇ ਹਰ ਤਰ੍ਹਾਂ ਦਾ ਨਿਜੀ ਡਾਟਾ ਸਮਾਰਟਫੋਨ ਵਿੱਚ ਹੀ ਰੱਖਿਆ ਜਾਂਦਾ ਹੈ। ਪਰ ਤਕਨਾਲੋਜੀ ਦੁਨੀਆ ਵਿੱਚ ਜੇਕਰ ਸਮਾਰਟਫੋਨ ਯੂਜ਼ਰਸ ਹਨ ਤਾਂ ਇਨ੍ਹਾਂ ਨੂੰ ਹੈਕ ਕਰਨ ਵਾਲੇ ਹੈਕਰਜ਼ ਵੀ ਬਹੁਤ ਹਨ, ਜਿਨ੍ਹਾਂ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ।ਦੱਸ ਦਈਏ ਹਾਲ ਹੀ ਵਿੱਚ ਇੱਕ ਨਵਾਂ ਬੱਗ ਖੋਜਿਆ ਗਿਆ ਹੈ। ਜਿਸ ਨੂੰ 'ਡਰਟੀ ਪਾਈਪ' ਦਾ ਨਾਂ ਦਿੱਤਾ ਗਿਆ ਹੈ। ਇਹ ਬੱਗ ਤੁਹਾਡੇ ਡਾਟਾ ਨੂੰ ਚੋਰੀ ਕਰ ਸਕਦਾ ਹੈ ਅਤੇ ਤੁਹਾਡੇ ਫੋਨ ਤੋਂ ਐਕਸੈਸ ਲੈ ਕੇ ਇਸ ਦੀ ਦੁਰਵਰਤੋਂ ਕਰ ਸਕਦਾ ਹੈ। ਇਹ ਬੱਗ ਗੂਗਲ ਪਿਕਸਲ 6 ਅਤੇ ਸੈਮਸੰਗ ਗਲੈਕਸੀ ਐੱਸ22 ਵਰਗੇ ਐਂਡਰਾਇਡ 12 'ਤੇ ਚੱਲਣ ਵਾਲੇ ਸਮਾਰਟਫੋਨਜ਼ ਨੂੰ ਨਿਸ਼ਾਨਾ ਬਣਾ ਰਿਹਾ ਹੈ।

'ਡਰਟੀ ਪਾਈਪ' ਦੀ ਪਛਾਣ ਜਰਮਨ ਵੈੱਬ ਡਿਵੈਲਪਮੈਂਟ ਕੰਪਨੀ CM4all ਦੇ ਸੁਰੱਖਿਆ ਖੋਜਕਰਤਾ ਮੈਕਸ ਕੇਲਰਮੈਨ ਵੱਲੋਂ ਕੀਤੀ ਗਈ ਹੈ। ਉਸ ਨੇ ਜਨਤਕ ਤੌਰ 'ਤੇ ਸੁਰੱਖਿਆ ਖਾਮੀਆਂ ਦਾ ਖੁਲਾਸਾ ਕੀਤਾ ਹੈ। ਇਸ ਨੂੰ ਲੈ ਕੇ ਗੂਗਲ ਨੂੰ ਪੈਚ ਦੇ ਨਾਲ ਸਿਸਟਮ ਅਪਡੇਟਸ ਲਈ ਵੀ ਇਸ ਦੀ ਮੌਜੂਦਗੀ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ।

ਕੇਲਰਮੈਨ ਦਾ ਮੰਨਣਾ ਹੈ ਕਿ ਇਹ ਬੱਗ ਗੂਗਲ ਪਿਕਸਲ 6 'ਤੇ ਦੁਬਾਰਾ ਹਮਲਾ ਕਰ ਸਕਦਾ ਹੈ। ਹਾਲਾਂਕਿ ਐਂਡ੍ਰਾਇਡ ਸੁਰੱਖਿਆ ਟੀਮ ਨੂੰ ਫਰਵਰੀ ਵਿੱਚ ਇਸ ਦੀ ਜਾਣਕਾਰੀ ਦਿੱਤੀ ਗਈ ਸੀ। ਇਸ ਹਫ਼ਤੇ ਜਾਰੀ ਕੀਤੇ ਗਏ ਮਾਰਚ ਸੁਰੱਖਿਆ ਪੈਚ ਵਿੱਚ ਬੱਗ ਨੂੰ ਠੀਕ ਕੀਤਾ ਗਿਆ ਹੈ ਜਾਂ ਨਹੀਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਰਿਪੋਰਟ ਮੁਤਾਬਕ Pixel 6 ਅਤੇ Samsung Galaxy S22 ਡਿਵਾਈਸਾਂ 'ਤੇ ਬੱਗ ਦਾ ਅਸਰ ਪੈ ਸਕਦਾ ਹੈ। ਕੁਝ ਹੋਰ ਡਿਵਾਈਸਾਂ ਐਂਡ੍ਰਾਇਡ 12 'ਤੇ ਚੱਲ ਰਹੀਆਂ ਹਨ ਜੋ 'ਡਰਟੀ ਪਾਈਪ' ਦੀ ਲਪੇਟ ਵਿੱਚ ਆ ਸਕਦੀਆਂ ਹਨ।

ਇੰਨਾ ਹੀ ਨਹੀਂ 'ਡਰਟੀ ਪਾਈਪ' ਬੱਗ ਰਾਹੀਂ ਹੈਕਰ ਯੂਜ਼ਰ ਦਾ ਫਰਜ਼ੀ ਅਕਾਊਂਟ ਬਣਾ ਸਕਦੇ ਹਨ ਤੇ ਉਨ੍ਹਾਂ ਦੀ ਨਿਜੀ ਜਾਣਕਾਰੀ ਨਾਲ ਛੇੜਛਾੜ ਵੀ ਕਰ ਸਕਦੇ ਹਨ। ਇੱਥੇ ਇਹ ਵੀ ਦੱਸ ਦਈਏ ਕਿ ਐਂਡਰਾਇਡ 12 ਤੋਂ ਪਹਿਲਾਂ ਦੀਆਂ ਡਿਵਾਈਸਾਂ 'ਤੇ ਇਸ ਬੱਗ ਦਾ ਕੋਈ ਅਸਰ ਨਹੀਂ ਹੋਵੇਗਾ। ਜਦਕਿ ਕੁਝ ਐਂਡਰਾਇਡ 12 ਡਿਵਾਈਸਾਂ ਇਸ ਨਾਲ ਪ੍ਰਭਾਵਿਤ ਹੋ ਸਕਦੀਆਂ ਹਨ। ਇਸ ਬੱਗ ਨਾਲ ਇਨਕ੍ਰਿਪਟਡ WhatsApp ਮੈਸੇਜਸ ਨੂੰ ਵੀ ਪੜ੍ਹਿਆ ਜਾ ਸਕਦਾ ਹੈ ਤੇ ਨਾਲ ਹੀ ਮੈਸੇਜ ਵਿੱਚ ਹੇਰਾਫੇਰੀ ਅਤੇ ਬੈਂਕਿੰਗ ਧੋਖਾਧੜੀ ਲਈ ਵੀ ਇਹ ਬੱਗ ਜ਼ਿੰਮੇਵਾਰ ਹੋ ਸਕਦਾ ਹੈ।

Published by:Rupinder Kaur Sabherwal
First published:

Tags: Business, Businessman, Hacked, Smartphone