ਭਾਰਤ ਦੀ ਰਾਜਨੀਤੀ ਵਿੱਚ ਨੇਤਾਵਾਂ ਦੀ ਪਛਾਣ ਚਿੱਟੇ ਕੁੜਤੇ ਪਜਾਮੇ ਤੇ ਸਿਰ ਉੱਤੇ ਟੋਪੀ ਤੋਂ ਇਲਾਵਾ ਇੱਕ ਹੋਰ ਚੀਜ਼ ਨਾਲ ਕੀਤੀ ਜਾ ਸਕਦੀ ਹੈ। ਉਹ ਹੈ ਹਿੰਦੁਸਤਾਨ ਮੋਟਰਜ਼ ਦੀ ਅੰਬੈਸਡਰ। ਦੇਸ਼ ਦੀਆਂ ਸੜਕਾਂ 'ਤੇ ਪ੍ਰਧਾਨ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਤੱਕ, ਸਰਕਾਰੀ ਅਧਿਕਾਰੀਆਂ ਤੋਂ ਲੈ ਕੇ ਵੱਡੀਆਂ ਰਿਆਸਤਾਂ ਤੱਕ ਅਤੇ ਆਮ ਆਦਮੀ 'ਚ ਵੀ ਇਸ ਕਾਰ ਨੇ ਆਪਣੀ ਪਛਾਣ ਬਣਾਈ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦਾ ਇਤਿਹਾਸ ਦੇਸ਼ ਦੀ ਆਜ਼ਾਦੀ ਤੋਂ ਵੀ ਪੁਰਾਣਾ ਹੈ।
ਚਿੱਟਾ ਰੰਗ, ਲਾਲ ਬੱਤੀ ਜਾਂ ਖਿੜਕੀ 'ਤੇ ਚਿੱਟੇ ਪਰਦੇ, ਇਹ ਦੇਸ਼ ਦੇ ਤਾਕਤਵਰ ਲੋਕਾਂ ਦੀ ਸਵਾਰੀ ਦੀ ਪਛਾਣ ਸੀ। ਆਜ਼ਾਦੀ ਤੋਂ ਪਹਿਲਾਂ ਸਾਲ 1942 ਵਿੱਚ ਬੀਐਮ ਬਿਰਲਾ ਨੇ ਹਿੰਦੁਸਤਾਨ ਮੋਟਰਜ਼ ਦੀ ਸਥਾਪਨਾ ਕੀਤੀ। ਅੰਬੈਸਡਰ ਕਾਰ ਬਣਾਉਣ ਵਾਲੀ ਹਿੰਦੁਸਤਾਨ ਮੋਟਰਜ਼ ਦੀ ਸ਼ੁਰੂਆਤ ਗੁਜਰਾਤ ਤੋਂ ਹੋਈ ਸੀ। ਕੰਪਨੀ ਨੇ ਗੁਜਰਾਤ ਦੇ ਓਖਾ ਬੰਦਰਗਾਹ 'ਤੇ 1942 ਵਿੱਚ ਆਜ਼ਾਦੀ ਤੋਂ ਪਹਿਲਾਂ ਹੀ ਕਾਰਾਂ ਦੀ ਅਸੈਂਬਲਿੰਗ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਬਾਅਦ 1948 ਵਿੱਚ ਇਸ ਦੇ ਪਲਾਂਟ ਨੂੰ ਬੰਗਾਲ ਦੇ ਉੱਤਰਪਾੜਾ ਵਿੱਚ ਤਬਦੀਲ ਕਰ ਦਿੱਤਾ ਗਿਆ।
ਦੇਸ਼ ਦੇ ਆਟੋਮੋਬਾਈਲ ਸੈਕਟਰ ਦੀ ਸ਼ੁਰੂਆਤ : ਇਸ ਤੋਂ ਹੀ ਦੇਸ਼ ਦੇ ਆਟੋਮੋਬਾਈਲ ਸੈਕਟਰ ਦੀ ਨੀਂਹ ਰੱਖੀ ਗਈ ਸੀ। ਕੰਪਨੀ ਦੀ ਸਥਾਪਨਾ ਦੇ ਨਾਲ ਹੀ ਅੰਬੈਸਡਰ ਦੇ ਡਿਜ਼ਾਈਨ ਅਤੇ ਇੰਜਣ 'ਤੇ ਕੰਮ ਸ਼ੁਰੂ ਹੋ ਗਿਆ ਸੀ। ਪਰ ਇਹ ਇੰਨਾ ਆਸਾਨ ਨਹੀਂ ਸੀ। ਵਿਦੇਸ਼ਾਂ ਤੋਂ ਆਯਾਤ ਕੀਤੀਆਂ ਜਾ ਰਹੀਆਂ ਪੁਰਾਣੀਆਂ ਟੈਕਨਾਲੋਜੀ ਵਾਲੀਆਂ ਕਾਰਾਂ ਅਤੇ ਆਟੋ ਸੈਕਟਰ 'ਚ ਤਜਰਬਾ ਨਾ ਹੋਣ 'ਤੇ ਬਿਰਲਾ ਦਾ ਕੁਝ ਵੱਖਰਾ ਬਣਾਉਣ ਦਾ ਸੁਪਨਾ ਪੂਰਾ ਕਰਨਾ ਆਸਾਨ ਨਹੀਂ ਸੀ। ਫਿਰ 1954 ਵਿੱਚ ਕਾਰ ਨਿਰਮਾਣ ਲਈ ਹਿੰਦੁਸਤਾਨ ਮੋਟਰਜ਼ ਅਤੇ ਇੰਗਲੈਂਡ ਦੀ ਮੌਰਿਸ ਮੋਟਰਜ਼ (ਵਰਤਮਾਨ ਵਿੱਚ MG) ਵਿਚਕਾਰ ਇੱਕ ਸਾਂਝੇਦਾਰੀ ਹੋਈ। ਹਾਲਾਂਕਿ ਇਹ ਸਾਂਝੇਦਾਰੀ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕੀ।
ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਸਨ ਇਸ ਕਾਰ ਨਾਲ : ਦੇਸ਼ ਦੀ ਆਜ਼ਾਦੀ ਤੋਂ ਬਾਅਦ ਹਿੰਦੁਸਤਾਨ ਮੋਟਰਜ਼ ਨੇ ਕਾਰ ਨੂੰ ਪੂਰੀ ਤਰ੍ਹਾਂ ਸਵਦੇਸ਼ੀ ਰੱਖਣ ਦਾ ਫੈਸਲਾ ਕੀਤਾ। ਹਾਲਾਂਕਿ ਇਸ ਦੌਰਾਨ ਬੀਐਮ ਬਿਰਲਾ ਦਾ ਸੁਪਨਾ ਅਧੂਰਾ ਹੀ ਰਹਿ ਗਿਆ। ਨਾ ਤਾਂ ਗੱਡੀ ਦਾ ਪ੍ਰੋਟੋਟਾਈਪ ਤਿਆਰ ਸੀ ਅਤੇ ਨਾ ਹੀ ਉਨ੍ਹਾਂ ਨੂੰ ਪਤਾ ਸੀ ਕਿ ਇਹ ਕਾਰ ਕਦੇ ਸੜਕਾਂ ਉੱਤੇ ਆਵੇਗੀ ਜਾਂ ਨਹੀਂ। ਪਰ 16 ਸਾਲਾਂ ਬਾਅਦ 1958 ਵਿੱਚ ਹਿੰਦੁਸਤਾਨ ਮੋਟਰਜ਼ ਨੇ ਆਖਰਕਾਰ ਪਹਿਲੀ ਅੰਬੈਸਡਰ ਕਾਰ ਲਾਂਚ ਕੀਤੀ। ਅੰਬੈਸਡਰ ਭਾਰਤ ਦੀ ਆਪਣੀ ਕਾਰ ਸੀ। ਇਸ ਨੂੰ ਲੈ ਕੇ ਹਰ ਕੋਈ ਭਾਵਨਾਤਮਕ ਤੌਰ ਉੱਤੇ ਜੁੜਿਆ ਮਹਿਸੂਸ ਕਰਦਾ ਸੀ। ਅੰਬੈਸਡਰ ਦੇਸ਼ ਦੇ ਵੱਡੇ-ਵੱਡੇ ਅਮੀਰਾਂ ਤੋਂ ਲੈ ਕੇ ਸਰਕਾਰੀ ਅਧਿਕਾਰੀਆਂ ਅਤੇ ਮੰਤਰੀਆਂ ਦੀ ਪਹਿਲੀ ਪਸੰਦ ਬਣ ਗੀ। ਪਰ ਲਗਭਗ 30 ਸਾਲਾਂ ਬਾਅਦ ਕੰਪਨੀ ਨੂੰ ਝਟਕਾ ਲੱਗਾ। ਇਹ ਝਟਕਾ ਮਾਰੂਤੀ ਸੁਜ਼ੂਕੀ ਨੇ ਦਿੱਤਾ ਹੈ। ਮਾਰੂਤੀ ਨੇ ਬਾਜ਼ਾਰ 'ਚ ਮਾਰੂਤੀ 800 ਨੂੰ ਲਾਂਚ ਕੀਤਾ। ਇਹ ਇਕ ਹਲਕੀ ਅਤੇ ਸਟਾਈਲਿਸ਼ ਪੈਟਰੋਲ ਕਾਰ ਸੀ ਅਤੇ ਇਸ ਨੇ ਆਟੋਮੋਬਾਈਲ ਬਾਜ਼ਾਰ 'ਤੇ ਇਸ ਤਰ੍ਹਾਂ ਕਬਜ਼ਾ ਕੀਤਾ ਕਿ ਅੱਜ ਵੀ ਇਹ ਕੰਪਨੀ ਦੇਸ਼ ਦੀ ਨੰਬਰ 1 ਕਾਰ ਵੇਚਣ ਵਾਲੀ ਕੰਪਨੀ ਬਣੀ ਹੋਈ ਹੈ।
ਹਾਲਾਂਕਿ, ਇਸ ਨਾਲ ਅੰਬੈਸਡਰ ਨੂੰ ਬਹੁਤਾ ਫਰਕ ਨਹੀਂ ਪਿਆ ਕਿਉਂਕਿ ਅੰਬੈਸਡਰ ਦੀ ਪਛਾਣ ਹੀ ਵੱਖਰੀ ਸੀ, ਇਹ ਤਾਕਤ ਦਾ ਪ੍ਰਤੀਕ ਮੰਨੀ ਜਾਂਦੀ ਸੀ। ਜਿੱਥੋਂ ਵੀ ਚਿੱਟੀ ਅੰਬੈਸਡਰ ਲੰਘਦੀ, ਲੋਕ ਇਹੀ ਸੋਚਦੇ ਕਿ ਕੋਈ ਰਈਸ ਜਾਂ ਵੱਡਾ ਸਰਕਾਰੀ ਅਫਸਰ ਹੀ ਇਸ ਵਿੱਚ ਬੈਠਾ ਹੋਵੇਗਾ। ਪਰ ਮਾਰੂਤੀ ਅਤੇ ਸੁਜ਼ੂਕੀ ਦੇ ਸਹਿਯੋਗ ਨੇ ਹੋਰ ਵਿਦੇਸ਼ੀ ਕੰਪਨੀਆਂ ਨੂੰ ਭਾਰਤ ਵੱਲ ਧਿਆਨ ਦੇਣ ਲਈ ਮਜਬੂਰ ਕਰ ਦਿੱਤਾ। ਅੰਬੈਸਡਰ ਇਸ ਤੋਂ ਬਾਅਦ ਆਉਣ ਵਾਲਾ ਸਮਾਂ ਆਸਾਨ ਨਹੀਂ ਸੀ। 1980 ਦੇ ਦਹਾਕੇ ਤੋਂ ਅੰਬੈਸਡਰ ਦੀ ਵਿਕਰੀ ਘਟਣ ਲੱਗੀ। ਦੂਜੇ ਪਾਸੇ, ਹਿੰਦੁਸਤਾਨ ਮੋਟਰਜ਼ ਨੇ ਆਪਣੇ ਸਟਾਈਲ ਨੂੰ ਬਰਕਰਾਰ ਰੱਖਦੇ ਹੋਏ ਕਾਰ ਵਿੱਚ ਤਕਨੀਕੀ ਬਦਲਾਅ ਵੀ ਨਹੀਂ ਕੀਤੇ ਜੋ ਕਿ ਨਵੀਆਂ ਆਉਣ ਵਾਲੀਆਂ ਕਾਰਾਂ ਵਿੱਚ ਸਨ। ਉਸ ਸਮੇਂ ਪ੍ਰੀਮੀਅਰ ਨਾਂ ਦੀ ਕੰਪਨੀ ਨੇ ਫਿਏਟ ਦੇ ਸਹਿਯੋਗ ਨਾਲ ਪਦਮਿਨੀ ਨੂੰ ਮਾਰਕੀਟ ਵਿੱਚ ਪੇਸ਼ ਕੀਤਾ। ਇਸ ਇਕੱਲੀ ਕਾਰਨ ਨੇ ਹਿੰਦੁਸਤਾਨ ਮੋਟਰਜ਼ ਦੀ ਨੀਂਹ ਹਿਲਾ ਦਿੱਤੀ। ਅੰਬੈਸਡਰ ਦੀ ਵਿਕਰੀ ਲਗਾਤਾਰ ਘਟਣ ਨਾਲ ਇੰਨੀ ਵੱਡੀ ਕੰਪਨੀ ਨੂੰ ਚਲਾਉਣ ਲਈ ਕੰਪਨੀ ਨੂੰ ਕਰਜ਼ਾ ਲੈਣਾ ਪਿਆ। ਵਿਕਰੀ ਵਧੀ ਨਹੀਂ ਤੇ ਕੰਪਨੀ ਕਰਜ਼ੇ ਵਿੱਚ ਡੁੱਬਦੀ ਚੱਲੀ ਗਈ।
ਬਦਲਾਅ ਦਾ ਫੈਸਲਾ ਕਾਫੀ ਦੇਰੀ ਨਾਲ ਲਿਆ ਗਿਆ: ਹਿੰਦੁਸਤਾਨ ਮੋਟਰਜ਼ ਨੇ ਵੀ ਅੰਬੈਸਡਰ ਵਿੱਚ ਲਗਾਤਾਰ ਬਦਲਾਅ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸ ਦੇ ਨਵੇਂ ਮਾਡਲ ਲਾਂਚ ਕੀਤੇ ਗਏ। ਮੁਢਲੇ ਡਿਜ਼ਾਈਨ ਨੂੰ ਬਰਕਰਾਰ ਰੱਖਦੇ ਹੋਏ ਇਸ ਨੂੰ ਤਕਨੀਕੀ ਤੌਰ 'ਤੇ ਸਮੇਂ ਦੇ ਨਾਲ ਅਪਡੇਟਿਡ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਕੋਈ ਫਾਇਦਾ ਨਹੀਂ ਹੋਇਆ। ਦਿਨੋਂ-ਦਿਨ ਆ ਰਹੀਆਂ ਵਿਦੇਸ਼ੀ ਕੰਪਨੀਆਂ ਦੇ ਬਿਹਤਰ ਡਿਜ਼ਾਈਨ, ਨਵੀਂ ਤਕਨੀਕ ਅਤੇ ਫੀਚਰਸ ਦੇ ਸਾਹਮਣੇ ਅੰਬੈਸਡਰ ਦੀ ਸ਼ਾਨ ਪਹਿਲਾਂ ਵਰਗੀ ਨਹੀਂ ਰਹੀ।
9 ਮਾਡਲ ਲਾਂਚ ਕੀਤੇ ਹਨ
ਕੰਪਨੀ ਨੇ ਅੰਬੈਸਡਰ ਦੇ 60 ਸਾਲ ਦੇ ਸਫਰ 'ਚ 9 ਮਾਡਲ ਲਾਂਚ ਕੀਤੇ ਹਨ।
-ਹਿੰਦੁਸਤਾਨ ਲੈਂਡਮਾਸਟਰ (1954-1958),
-ਹਿੰਦੁਸਤਾਨ ਅੰਬੈਸਡਰ Mk1 (1958-1962),
-ਹਿੰਦੁਸਤਾਨ ਅੰਬੈਸਡਰ Mk2 (1962-1975),
-ਹਿੰਦੁਸਤਾਨ ਅੰਬੈਸਡਰ Mk3 (1975-1979),
-ਹਿੰਦੁਸਤਾਨ ਅੰਬੈਸਡਰ Mk4 (1979-1990),
-ਹਿੰਦੁਸਤਾਨ ਅੰਬੈਸਡਰ Mk4 (1979-1990)
-ਹਿੰਦੁਸਤਾਨ ਅੰਬੈਸਡਰ ਕਲਾਸਿਕ (2000-2011),
-ਹਿੰਦੁਸਤਾਨ ਅੰਬੈਸਡਰ ਗ੍ਰੈਂਡ (2003-2013),
-ਹਿੰਦੁਸਤਾਨ ਅੰਬੈਸਡਰ ਐਨਕੋਰ (2013-2014), ਇਸ ਆਖਰੀ ਮਾਡਲ ਤੋਂ ਬਾਅਦ ਆਖਿਰਕਾਰ 24 ਮਈ 2014 ਨੂੰ ਆਖਰੀ ਅੰਬੈਸਡਰ ਤਿਆਰ ਕੀਤੀ ਗਈ ਅਤੇ ਫਿਰ ਇਸ ਦਾ ਉਤਪਾਦਨ ਬੰਦ ਕਰ ਦਿੱਤਾ ਗਿਆ।
ਅੰਬੈਸਡਰ ਨਵੇਂ ਨਾਮ ਅਤੇ ਨਵੇਂ ਰੂਪ ਨਾਲ ਮੁੜ ਆਵੇਗੀ ?
ਹਿੰਦੁਸਤਾਨ ਮੋਟਰਜ਼ ਪਲਾਂਟ ਦੇਸ਼ ਦਾ ਸਭ ਤੋਂ ਪੁਰਾਣਾ ਹੈ ਅਤੇ ਕੋਲਕਾਤਾ ਨੇੜੇ ਉੱਤਰਪਾੜਾ ਵਿਖੇ ਸਥਿਤ ਹੈ। ਟੋਇਟਾ ਤੋਂ ਬਾਅਦ ਇਹ ਏਸ਼ੀਆ ਦਾ ਦੂਜਾ ਸਭ ਤੋਂ ਵੱਡਾ ਪਲਾਂਟ ਹੈ। ਕੰਪਨੀ ਦੀ ਉੱਤਰਪਾੜਾ ਵਿੱਚ 275 ਏਕੜ ਜ਼ਮੀਨ ਹੈ ਅਤੇ ਪਲਾਂਟ 90 ਏਕੜ ਵਿੱਚ ਫੈਲਿਆ ਹੋਇਆ ਹੈ।
ਹੁਣ ਦੱਸਿਆ ਜਾ ਰਿਹਾ ਹੈ ਕਿ ਕੰਪਨੀ ਨੇ ਯੂਰਪ ਦੀ ਇੱਕ ਆਟੋਮੋਬਾਈਲ ਕੰਪਨੀ ਨਾਲ ਸਮਝੌਤਾ ਕੀਤਾ ਹੈ ਅਤੇ ਇਹ ਸੌਦਾ ਲਗਭਗ 600 ਕਰੋੜ ਰੁਪਏ ਵਿੱਚ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਸਾਂਝੇਦਾਰੀ Pidget ਦੇ ਨਾਲ ਕੀਤੀ ਗਈ ਹੈ ਅਤੇ ਹੁਣ ਅੰਬੈਸਡਰ ਨਵੇਂ ਨਾਂ ਅਤੇ ਰੂਪ ਨਾਲ ਵਾਪਸੀ ਕਰੇਗੀ। ਪਰ ਕੰਪਨੀ ਨੇ ਫਿਲਹਾਲ ਇਸ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ। ਪਰ ਕੰਪਨੀ ਜਲਦ ਹੀ ਇਲੈਕਟ੍ਰਿਕ ਦੋ ਪਹੀਆ ਵਾਹਨ ਬਣਾਉਣ ਜਾ ਰਹੀ ਹੈ। ਹੋ ਸਕਦੀ ਹੈ ਕਿ ਸਾਨੂੰ ਬਹੁਤ ਜਲਤ ਇਲੈਕਟ੍ਰਿਕ ਅੰਬੈਸਡਰ ਮੁੜ ਤੋਂ ਸੜਕਾਂ ਉੱਤੇ ਦੌੜਤੀ ਦਿਖਾਈ ਦੇਵੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ambassador Car, Auto news, Car Bike News, Hindustan Motors