Home /News /lifestyle /

ਹਿਮਾਚਲ ਦਾ ਇਹ ਸ਼ਹਿਰ ਸਵਿਟਜ਼ਰਲੈਂਡ ਤੋਂ ਨਹੀਂ ਘੱਟ, ਮਨ ਦੀ ਸ਼ਾਂਤੀ ਲਈ ਜ਼ਰੂਰ ਘੁੰਮਣ ਜਾਓ

ਹਿਮਾਚਲ ਦਾ ਇਹ ਸ਼ਹਿਰ ਸਵਿਟਜ਼ਰਲੈਂਡ ਤੋਂ ਨਹੀਂ ਘੱਟ, ਮਨ ਦੀ ਸ਼ਾਂਤੀ ਲਈ ਜ਼ਰੂਰ ਘੁੰਮਣ ਜਾਓ

Himachal Pradesh

Himachal Pradesh

ਭਾਰਤ ਵਿੱਚ ਕਈ ਅਜਿਹੀਆਂ ਥਾਵਾਂ ਹਨ ਜੋ ਸੈਰ ਸਪਾਟੇ ਲਈ ਸਭ ਤੋਂ ਬੈਸਟ ਮੰਨੀਆਂ ਜਾਂਦੀਆਂ ਹਨ। ਇੱਥੇ ਲਗਭਗ ਹਰ ਰਾਜ ਵਿੱਚ ਘੁੰਮਣ ਲਈ ਸਥਾਨ ਹਨ। ਇਤਿਹਾਸਕ ਸਥਾਨਾਂ ਤੋਂ ਲੈ ਕੇ ਸੱਭਿਆਚਾਰਕ ਸਥਾਨਾਂ ਤੱਕ, ਬਹੁਤ ਸਾਰੇ ਸੈਰ-ਸਪਾਟਾ ਸਥਾਨ ਦੇਸ਼-ਵਿਦੇਸ਼ ਤੋਂ ਸੈਲਾਨੀਆਂ ਨੂੰ ਆਕਰਸ਼ਿਤ ਕਰਦੇ ਹਨ। ਇੱਥੇ ਕੁਦਰਤ ਦੇ ਕਈ ਖੂਬਸੂਰਤ ਨਜ਼ਾਰੇ ਦੇਖਣ ਨੂੰ ਮਿਲਣਗੇ।

ਹੋਰ ਪੜ੍ਹੋ ...
  • Share this:

ਭਾਰਤ ਵਿੱਚ ਕਈ ਅਜਿਹੀਆਂ ਥਾਵਾਂ ਹਨ ਜੋ ਸੈਰ ਸਪਾਟੇ ਲਈ ਸਭ ਤੋਂ ਬੈਸਟ ਮੰਨੀਆਂ ਜਾਂਦੀਆਂ ਹਨ। ਇੱਥੇ ਲਗਭਗ ਹਰ ਰਾਜ ਵਿੱਚ ਘੁੰਮਣ ਲਈ ਸਥਾਨ ਹਨ। ਇਤਿਹਾਸਕ ਸਥਾਨਾਂ ਤੋਂ ਲੈ ਕੇ ਸੱਭਿਆਚਾਰਕ ਸਥਾਨਾਂ ਤੱਕ, ਬਹੁਤ ਸਾਰੇ ਸੈਰ-ਸਪਾਟਾ ਸਥਾਨ ਦੇਸ਼-ਵਿਦੇਸ਼ ਤੋਂ ਸੈਲਾਨੀਆਂ ਨੂੰ ਆਕਰਸ਼ਿਤ ਕਰਦੇ ਹਨ। ਇੱਥੇ ਕੁਦਰਤ ਦੇ ਕਈ ਖੂਬਸੂਰਤ ਨਜ਼ਾਰੇ ਦੇਖਣ ਨੂੰ ਮਿਲਣਗੇ। ਜੇਕਰ ਤੁਸੀਂ ਘੁੰਮਣ-ਫਿਰਨ ਦੇ ਸ਼ੌਕੀਨ ਹੋ ਅਤੇ ਭਾਰਤ ਘੁੰਮਣ ਦੀ ਇੱਛਾ ਰੱਖਦੇ ਹੋ, ਤਾਂ ਸਭ ਤੋਂ ਪਹਿਲਾਂ ਸੈਰ-ਸਪਾਟਾ ਸਥਾਨਾਂ ਨਾਲ ਭਰਪੂਰ ਰਾਜਾਂ ਅਤੇ ਸ਼ਹਿਰਾਂ ਬਾਰੇ ਜਾਣਕਾਰੀ ਇਕੱਠੀ ਕਰੋ। ਅੱਜ ਅਸੀਂ ਤੁਹਾਨੂੰ ਦੇਸ਼ ਦੇ ਇੱਕ ਅਜਿਹੇ ਸੂਬੇ ਬਾਰੇ ਦੱਸਾਂਗੇ ਜਿੱਥੇ ਤੁਹਾਨੂੰ ਸਵਿਟਜ਼ਰਲੈਂਡ ਵਰਗੇ ਨਜ਼ਾਰੇ ਦੇਖਣ ਨੂੰ ਮਿਲਣਗੇ। ਅਸੀਂ ਅੱਜ ਹਿਮਾਚਲ ਪ੍ਰਦੇਸ਼ ਦੇ ਅਜਿਹੇ ਖਾਸ ਸ਼ਹਿਰਾਂ ਬਾਰੇ ਦੱਸਾਂਗੇ ਜਿਨ੍ਹਾਂ ਦੇ ਨਜ਼ਾਰੇ ਤੁਹਾਨੂੰ ਸਵਿਟਜ਼ਰਲੈਂਡ ਵਰਗੇ ਲੱਗਣਗੇ।

ਮਨਾਲੀ: ਮਨਾਲੀ ਹਿਮਾਚਲ ਪ੍ਰਦੇਸ਼ ਦੀਆਂ ਸਭ ਤੋਂ ਖੂਬਸੂਰਤ ਥਾਵਾਂ 'ਚੋਂ ਇਕ ਹੈ। ਮਨਾਲੀ 'ਚ ਬਰਫਬਾਰੀ ਦੇ ਨਾਲ-ਨਾਲ ਹਰੇ-ਭਰੇ ਖੇਤ, ਪਹਾੜੀ ਨਦੀ ਅਤੇ ਫੁੱਲਾਂ ਦੇ ਬਾਗ ਵੀ ਸੈਲਾਨੀਆਂ ਨੂੰ ਕਾਫੀ ਆਕਰਸ਼ਿਤ ਕਰਦੇ ਹਨ। ਇਹ ਸਥਾਨ ਅਧਿਆਤਮਿਕ ਦ੍ਰਿਸ਼ਟੀਕੋਣ ਤੋਂ ਵੀ ਪ੍ਰਫੁੱਲਤ ਹੋਇਆ ਹੈ। ਜੇਕਰ ਤੁਸੀਂ ਸ਼ਾਂਤਮਈ ਮਾਹੌਲ 'ਚ ਵਸੇ ਮਨਾਲੀ ਸ਼ਹਿਰ 'ਚ ਜਾਂਦੇ ਹੋ ਤਾਂ ਤੁਹਾਨੂੰ ਇੱਥੋਂ ਦੇ ਖੂਬਸੂਰਤ ਮੰਦਰਾਂ 'ਚ ਜ਼ਰੂਰ ਜਾਣਾ ਚਾਹੀਦਾ ਹੈ।

ਕਸੌਲੀ: ਕਸੌਲੀ ਵੀ ਕੁਦਰਤੀ ਸੁੰਦਰਤਾ ਨਾਲ ਭਰਪੂਰ ਇਕ ਛੋਟਾ ਜਿਹਾ ਸ਼ਹਿਰ ਹੈ, ਜਿੱਥੇ ਵੱਡੀ ਗਿਣਤੀ 'ਚ ਸੈਲਾਨੀ ਆਉਂਦੇ ਹਨ। ਸਰਦੀਆਂ ਵਿੱਚ ਇੱਥੋਂ ਦਾ ਨਜ਼ਾਰਾ ਸੱਚਮੁੱਚ ਅਦਭੁਤ ਹੁੰਦਾ ਹੈ। ਇੱਥੋਂ ਦੀ ਕੁਦਰਤੀ ਸੁੰਦਰਤਾ ਅਤੇ ਸ਼ਾਂਤ ਮਾਹੌਲ ਤੁਹਾਨੂੰ ਰੁਕਣ ਲਈ ਮਜਬੂਰ ਕਰ ਦੇਵੇਗਾ।

ਸ਼ਿਮਲਾ: ਦੇਸ਼ ਦੀਆਂ ਸਭ ਤੋਂ ਖੂਬਸੂਰਤ ਥਾਵਾਂ ਵਿੱਚੋਂ ਇੱਕ ਹੈ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ। ਇਹ ਸ਼ਹਿਰ ਸਮੁੰਦਰ ਤਲ ਤੋਂ 2200 ਮੀਟਰ ਦੀ ਉਚਾਈ 'ਤੇ ਸਥਿਤ ਇਕ ਖੂਬਸੂਰਤ ਹਿੱਲ ਸਟੇਸ਼ਨ ਹੈ, ਜਿੱਥੇ ਮਾਲ ਰੋਡ,ਟਾਏ ਟ੍ਰੇਨ ਅਤੇ ਰਿਜ ਤੁਹਾਡੀ ਯਾਤਰਾ ਨੂੰ ਹੋਰ ਵੀ ਮਜ਼ੇਦਾਰ ਬਣਾਉਣਗੇ। ਇੱਥੇ ਵਾਦੀਆਂ ਤੋਂ ਇਲਾਵਾ ਤੁਸੀਂ ਇੱਥੋਂ ਦੀਆਂ ਇਤਿਹਾਸਕ ਇਮਾਰਤਾਂ ਦਾ ਨਜ਼ਾਰਾ ਵੀ ਲੈ ਸਕਦੇ ਹੋ। ਤੁਸੀਂ ਦਿੱਲੀ ਤੋਂ ਬੱਸ, ਟਰੇਨ ਜਾਂ ਫਲਾਈਟ ਰਾਹੀਂ ਸ਼ਿਮਲਾ ਪਹੁੰਚ ਸਕਦੇ ਹੋ।

ਧਰਮਸ਼ਾਲਾ: ਭਾਵੇਂ ਕ੍ਰਿਕਟ ਪ੍ਰੇਮੀਆਂ ਲਈ ਧਰਮਸ਼ਾਲਾ ਕੋਈ ਨਵੀਂ ਜਗ੍ਹਾ ਨਹੀਂ ਹੈ ਪਰ ਸਟੇਡੀਅਮ ਤੋਂ ਇਲਾਵਾ ਵੀ ਕਈ ਅਜਿਹੀਆਂ ਥਾਵਾਂ ਹਨ ਜਿੱਥੇ ਤੁਸੀਂ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈ ਸਕਦੇ ਹੋ। ਧਰਮਸ਼ਾਲਾ ਦੇ ਉੱਪਰਲੇ ਹਿੱਸੇ ਨੂੰ ਮੈਕਲੋਡਗੰਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਜੋ ਆਪਣੇ ਆਪ ਵਿੱਚ ਇੱਕ ਸੁੰਦਰ ਪਹਾੜੀ ਸਥਾਨ ਹੈ। ਇੰਨਾ ਹੀ ਨਹੀਂ ਧਰਮਸ਼ਾਲਾ ਦੇ ਨੇੜੇ ਕਾਂਗੜਾ ਵੀ ਜਾਇਆ ਜਾ ਸਕਦਾ ਹੈ, ਜੋ ਕਿ ਇੱਕ ਸੁਕੂਨ ਭਰਿਆ ਧਾਰਮਿਕ ਸਥਾਨ ਹੈ।

Published by:Rupinder Kaur Sabherwal
First published:

Tags: Himachal, Travel, Travel agent