Home /News /lifestyle /

Auto News: ਵਿਦੇਸ਼ਾਂ 'ਚ ਦੌੜੇਗੀ ਭਾਰਤ 'ਚ ਬਣੀ ਇਹ ਧਮਾਕੇਦਾਰ ਕਾਰ, ਜਾਣੋ ਫੀਚਰਸ 'ਤੇ ਕੀਮਤ

This Car Made In India Will Run Abroad:  ਪਹਿਲਾਂ ਵਿਦੇਸ਼ਾਂ ਤੋਂ ਕਾਰਾਂ ਬਣ ਕੇ ਭਾਰਤ ਵਿੱਚ ਵਿਕਦੀਆਂ ਸਨ, ਫਿਰ ਸਮਾਂ ਬੀਤਿਆ ਤੇ ਇੱਥੇ ਵੱਡੇ ਵੱਡੇ ਕਾਰ ਮਾਨੂਫੈਕਚਰਿੰਗ ਪਲਾਂਟ ਬਣੇ ਤੇ ਭਾਰਤ ਵਿੱਚ ਕਾਰਾਂ ਦਾ ਨਿਰਮਾਣ ਕਰ ਕੇ ਵੇਚਿਆ ਜਾਣ ਲੱਗ। ਹੁਣ ਇੱਕ ਹੋਰ ਕਾਰ ਨਿਰਮਾਤ ਇੱਥੋ ਕਾਰਾਂ ਦਾ ਨਿਰਮਾਣ ਕਰ ਰਹੀ ਹੈ ਪਰ ਖਾਸ ਗੱਲ ਇਹ ਹੈ ਕਿ ਉਹ ਕਾਰਾਂ ਵਿਦੇਸ਼ਾਂ ਵਿੱਚ ਵਿਕਣਗੀਆਂ। ਵਾਹਨ ਨਿਰਮਾਤਾ ਕੰਪਨੀ Skoda Auto Volkswagen ਨੇ ਭਾਰਤ ਤੋਂ ਆਪਣੀ ਮਿਡ ਸਾਈਜ਼ ਸੇਡਾਨ 'Virtus' ਦਾ ਨਿਰਯਾਤ ਕਰਨਾ ਸ਼ੁਰੂ ਕਰ ਦਿੱਤਾ ਹੈ।

ਹੋਰ ਪੜ੍ਹੋ ...
  • Share this:

Skoda Auto Volkswagen ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਦੇ ਨਾਲ ਉਸ ਨੇ ਭਾਰਤ ਤੋਂ ਨਿਰਯਾਤ ਕੀਤੇ ਵਾਹਨਾਂ ਦੇ ਆਪਣੇ ਪੋਰਟਫੋਲੀਓ ਦਾ ਵਿਸਤਾਰ ਕੀਤਾ ਹੈ। ਕੰਪਨੀ ਮੁਤਾਬਕ ਨਿਰਯਾਤ ਦੇ ਪਹਿਲੇ ਪੜਾਅ 'ਚ 3,000 ਤੋਂ ਜ਼ਿਆਦਾ ਵਾਹਨ ਭਾਰਤ ਤੋਂ ਮੈਕਸੀਕੋ ਭੇਜੇ ਜਾ ਰਹੇ ਹਨ। Skoda Auto Volkswagen ਇੰਡੀਆ ਪ੍ਰਾਈਵੇਟ ਲਿਮਟਿਡ 5 ਵੋਲਕਸਵੈਗਨ ਸਮੂਹ ਬ੍ਰਾਂਡਾਂ - Skoda, Volkswagen, Audi, Porsche ਅਤੇ Lamborghini ਦੇ ਭਾਰਤੀ ਸੰਚਾਲਨ ਦਾ ਪ੍ਰਬੰਧਨ ਕਰਦੀ ਹੈ। Virtus ਦਾ ਨਿਰਮਾਣ ਮਹਾਰਾਸ਼ਟਰ ਵਿੱਚ ਬਣਾਏ ਪਲਾਂਟ ਵਿੱਚ ਕੀਤਾ ਜਾ ਰਿਹਾ ਹੈ।

Volkswagen India ਨੇ ਇਸ ਸਾਲ ਜੂਨ 'ਚ Virtus ਨੂੰ ਭਾਰਤ 'ਚ ਲਾਂਚ ਕੀਤਾ ਸੀ। ਇਸ ਦੀ ਸ਼ੁਰੂਆਤੀ ਕੀਮਤ 11.21 ਲੱਖ ਰੁਪਏ ਰੱਖੀ ਗਈ ਸੀ। ਇਸ ਦੇ ਟਾਪ-ਸਪੈਕ ਪਰਫਾਰਮੈਂਸ-ਲਾਈਨ ਵੇਰੀਐਂਟ ਲਈ ਕੀਮਤ 17.91 ਲੱਖ ਰੁਪਏ ਤੱਕ ਜਾਂਦੀ ਹੈ। Virtus ਨੂੰ ਕਮਫਰਟਲਾਈਨ, ਹਾਈਲਾਈਨ, ਟਾਪ ਲਾਈਨ ਅਤੇ ਜੀ.ਟੀ.ਕੁਲ ਚਾਰ ਟ੍ਰਿਮਸ ਵਿੱਚ ਪੇਸ਼ ਕੀਤਾ ਗਿਆ ਹੈ। ਇਹ ਸੇਡਾਨ ਦੋ ਇੰਜਣ ਵਿਕਲਪਾਂ ਦੇ ਨਾਲ ਆਉਂਦੀ ਹੈ। ਇਸ ਵਿੱਚ ਪਹਿਲਾ 115PS 1-ਲੀਟਰ ਅਤੇ ਦੂਜਾ 150PS 1.5-ਲੀਟਰ ਟਰਬੋ-ਪੈਟਰੋਲ ਇੰਜਣ ਹੈ। Virtus ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ 10-ਇੰਚ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, 8 ਸਪੀਕਰ ਸਾਊਂਡ ਸਿਸਟਮ, ਵਾਇਰਲੈੱਸ ਸਮਾਰਟਫੋਨ ਕਨੈਕਟੀਵਿਟੀ, ਐਂਬੀਐਂਟ ਲਾਈਟਿੰਗ, ਵੈਂਟੀਲੇਟਿਡ ਫਰੰਟ ਸੀਟਸ, ਸਿੰਗਲ-ਪੈਨ ਸਨਰੂਫ, ਕਨੈਕਟਡ ਕਾਰ ਟੈਕ, ਡਿਜੀਟਲ ਡਰਾਈਵਰ ਡਿਸਪਲੇ, ਕਰੂਜ਼ ਕੰਟਰੋਲ ਆਦਿ ਫੀਚਰ ਮਿਲਦੇ ਹਨ।

Skoda Auto Volkswagen ਨੇ ਸਾਲ 2011 ਵਿੱਚ ਭਾਰਤ ਤੋਂ ਨਿਰਯਾਤ ਸ਼ੁਰੂ ਕੀਤਾ ਸੀ ਅਤੇ ਦੱਖਣੀ ਅਫ਼ਰੀਕਾ ਦੇ ਬਾਜ਼ਾਰ ਲਈ ਭਾਰਤ ਵਿੱਚ ਬਣੇ 'ਵੈਂਟੋ' ਦੇ 6,256 ਯੂਨਿਟ ਨਿਰਯਾਤ ਕਰਨ ਵਾਲੀ ਪਹਿਲੀ ਕੰਪਨੀ ਸੀ। ਇਹ ਸਮੂਹ ਦੱਖਣੀ ਅਮਰੀਕਾ, ਮੱਧ ਅਮਰੀਕਾ, ਅਫਰੀਕਾ, ਦੱਖਣ-ਪੂਰਬੀ ਏਸ਼ੀਆ, ਖਾੜੀ ਦੇਸ਼ਾਂ ਅਤੇ ਕੈਰੇਬੀਅਨ ਖੇਤਰ ਦੇ 44 ਦੇਸ਼ਾਂ ਨੂੰ ਕਾਰਾਂ ਦਾ ਨਿਰਯਾਤ ਕਰਦਾ ਹੈ।ਕੰਪਨੀ ਨੇ ਜੂਨ 2022 ਤੱਕ ਭਾਰਤ ਤੋਂ ਕਈ ਬਾਜ਼ਾਰਾਂ ਵਿੱਚ 550,000 ਤੋਂ ਵੱਧ ਕਾਰਾਂ ਦਾ ਨਿਰਯਾਤ ਕੀਤਾ ਹੈ, ਜਿਸ ਵਿੱਚ ਮੈਕਸੀਕੋ ਸਭ ਤੋਂ ਵੱਡਾ ਬਾਜ਼ਾਰ ਹੈ।

Published by:Rupinder Kaur Sabherwal
First published:

Tags: Auto, Auto industry, Auto news, Automobile, Car