Home /News /lifestyle /

High Zinc Foods: ਵਾਲ ਝੜਨ ਦੀ ਸਮੱਸਿਆ ਨੂੰ ਚੁਟਕੀਆਂ 'ਚ ਦੂਰ ਕਰਨਗੇ ਇਹ ਭੋਜਨ, ਜਾਣੋ ਕਿਵੇਂ

High Zinc Foods: ਜਿਸ ਤਰ੍ਹਾਂ ਸਾਡੀ ਜੀਵਨਸ਼ੈਲੀ ਵਿੱਚ ਬਦਲਾਅ ਆਇਆ ਹੈ ਉਸ ਹਿਸਾਬ ਨਾਲ ਸਾਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਭ ਤੋਂ ਵੱਧ ਅਸਰ ਸਾਡੇ ਸਰੀਰ ਅਤੇ ਵਾਲਾਂ 'ਤੇ ਹੋ ਰਿਹਾ ਹੈ ਅਤੇ ਬਹੁਤ ਸਾਰੇ ਲੋਕਾਂ ਨੂੰ ਵਾਲ ਝੜਨ ਦੀ ਸਮੱਸਿਆ ਨੇ ਘੇਰ ਲਿਆ ਹੈ। ਕਈ ਤਰ੍ਹਾਂ ਦੇ ਮਹਿੰਗੇ ਪ੍ਰੋਡਕਟ ਦੀ ਵਰਤੋਂ ਕਰਕੇ ਵੀ ਜੇਕਰ ਤੁਹਾਡੀ ਸਮੱਸਿਆ ਹੱਲ ਨਹੀਂ ਹੋ ਰਹੀ ਤਾਂ ਅੱਜ ਅਸੀਂ ਤੁਹਾਨੂੰ ਅਜਿਹੇ ਭੋਜਨ ਦੱਸਾਂਗੇ ਜਿਹਨਾਂ ਦੀ ਵਰਤੋਂ ਨਾਲ ਤੁਹਾਨੂੰ ਵਾਲਾਂ ਦੇ ਝੜਨ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।

ਹੋਰ ਪੜ੍ਹੋ ...
  • Share this:

ਸਾਡੇ ਸਰੀਰ ਵਿੱਚ ਬਹੁਤ ਸਾਰੇ ਜ਼ਰੂਰੀ ਤੱਤਾਂ ਦੀ ਲੋੜ ਹੁੰਦੀ ਹੈ ਜਿਹਨਾਂ ਵਿੱਚੋਂ ਇੱਕ ਹੈ ਜ਼ਿੰਕ। ਹੈਲਥਲਾਈਨ ਦੀ ਖਬਰ ਦੇ ਅਨੁਸਾਰ, ਜ਼ਿੰਕ ਸਰੀਰ ਵਿੱਚ ਲਗਭਗ 300 ਤਰ੍ਹਾਂ ਦੇ ਐਨਜ਼ਾਈਮ ਦੇ ਕੰਮ ਕਰਨ ਵਿੱਚ ਇੱਕ ਜ਼ਰੂਰੀ ਖਣਿਜ ਹੈ।

ਜ਼ਿੰਕ ਸਰੀਰ ਵਿੱਚ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਦੀ ਸਥਿਤੀ ਵਿੱਚ ਸਰੀਰ ਦੀ ਰੱਖਿਆ ਕਰਦਾ ਹੈ। ਇਹ ਸਰੀਰ ਵਿੱਚ ਖਰਾਬ ਟਿਸ਼ੂਆਂ ਦੀ ਮੁਰੰਮਤ ਵੀ ਕਰਦਾ ਹੈ। ਡੀਐਨਏ ਲਈ ਜ਼ਿੰਕ ਬਹੁਤ ਮਹੱਤਵਪੂਰਨ ਹੈ। ਇਸ ਲਈ ਜ਼ਿੰਕ ਦੀ ਕਮੀ ਨੂੰ ਸਮਝਣਾ ਜ਼ਰੂਰੀ ਹੈ।

ਵਾਲਾਂ ਦੇ ਝੜਨ ਦਾ ਇੱਕ ਕਾਰਨ ਜ਼ਿੰਕ ਦੀ ਕਮੀ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਇਸ ਦੀ ਕਮੀ ਨਾਲ ਸੁਆਦ ਅਤੇ ਗੰਧ ਦੀ ਕਮੀ ਹੋ ਜਾਂਦੀ ਹੈ ਅਤੇ ਪ੍ਰਜਨਣ ਸ਼ਕਤੀ ਵੀ ਪ੍ਰਭਾਵਿਤ ਹੁੰਦੀ ਹੈ।

ਹੈਲਥਲਾਈਨ ਦੀ ਰਿਪੋਰਟ ਦੇ ਅਨੁਸਾਰ ਇੱਕ ਆਦਮੀ ਨੂੰ ਆਪਣੀ ਖੁਰਾਕ ਵਿੱਚ ਰੋਜ਼ਾਨਾ 11 ਮਿਲੀਗ੍ਰਾਮ ਜ਼ਿੰਕ ਦਾ ਸੇਵਨ ਕਰਨਾ ਚਾਹੀਦਾ ਹੈ, ਜਦੋਂ ਕਿ ਔਰਤਾਂ ਨੂੰ ਰੋਜ਼ਾਨਾ 8 ਮਿਲੀਗ੍ਰਾਮ ਜ਼ਿੰਕ ਦਾ ਸੇਵਨ ਕਰਨਾ ਚਾਹੀਦਾ ਹੈ। ਜਦੋਂ ਕਿ ਇੱਕ ਗਰਭਵਤੀ ਔਰਤ ਨੂੰ ਰੋਜ਼ਾਨਾ 12 ਮਿਲੀਗ੍ਰਾਮ ਜ਼ਿੰਕ ਦੀ ਲੋੜ ਹੁੰਦੀ ਹੈ।

ਜੇਕਰ ਤੁਹਾਡੇ ਸਰੀਰ ਵਿੱਚ ਜ਼ਿੰਕ ਦੀ ਕਮੀ ਹੈ ਤਾਂ ਤੁਹਾਨੂੰ ਇਹਨਾਂ ਦੇ ਲੱਛਣਾਂ ਵੱਲ ਧਿਆਨ ਦੇਣਾ ਹੋਵੇਗਾ। ਇਸ ਦੀ ਕਮੀ ਕਾਰਨ ਬਿਨਾਂ ਕਿਸੇ ਕਾਰਨ ਭਾਰ ਘੱਟ ਹੋਣ ਲੱਗਦਾ ਹੈ, ਜਿਸ ਕਾਰਨ ਕਮਜ਼ੋਰੀ ਮਹਿਸੂਸ ਹੁੰਦੀ ਹੈ।

ਜ਼ਿੰਕ ਦੀ ਕਮੀ ਨਾਲ ਭੁੱਖ ਘੱਟ ਲੱਗਦੀ ਹੈ।

ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ।

ਇਸ ਦਾ ਮਾਨਸਿਕ ਸਿਹਤ 'ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ।

ਧਿਆਨ ਦੀ ਘਾਟ ਹੋਣ ਲੱਗਦੀ ਹੈ।

ਜ਼ਿੰਕ ਦੀ ਕਮੀ ਕਾਰਨ ਜ਼ਖ਼ਮ ਜਲਦੀ ਠੀਕ ਨਹੀਂ ਹੁੰਦਾ।

ਜ਼ਿੰਕ ਦੀ ਕਮੀ ਦਸਤ ਦਾ ਕਾਰਨ ਬਣ ਸਕਦੀ ਹੈ।

ਸਕਿਨ 'ਤੇ ਜ਼ਖ਼ਮ ਦਿਖਾਈ ਦਿੰਦੇ ਹਨ।

ਭੋਜਨ ਵਿੱਚ ਜ਼ਰੂਰ ਸ਼ਾਮਿਲ ਕਰੋ ਇਹ ਚੀਜ਼ਾਂ

ਮੂੰਗਫਲੀ: ਗਰੀਬਾਂ ਦਾ ਬਦਾਮ ਕਿਹਾ ਜਾਣ ਵਾਲਾ ਦੇਸੀ ਡ੍ਰਾਈ ਫਰੂਟ ਮੂੰਗਫਲੀ 'ਚ ਨਾ ਸਿਰਫ ਆਇਰਨ, ਪੋਟਾਸ਼ੀਅਮ, ਫੋਲਿਕ ਐਸਿਡ, ਵਿਟਾਮਿਨ ਈ, ਮੈਗਨੀਸ਼ੀਅਮ ਆਦਿ ਮੌਜੂਦ ਹੁੰਦੇ ਹਨ, ਨਾਲ ਹੀ ਇਸ 'ਚ ਜ਼ਿੰਕ ਵੀ ਮੌਜੂਦ ਹੁੰਦਾ ਹੈ।

ਖੁੰਬਾਂ: ਖੁੰਬਾਂ ਦੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਹਨ ਜਿਹਨਾਂ ਵਿੱਚ ਜ਼ਿੰਕ ਦੀ ਵਧੀਆ ਮਾਤਰਾ ਹੁੰਦੀ ਹੈ। ਜ਼ਿੰਕ ਤੋਂ ਇਲਾਵਾ ਖੁੰਬਾਂ ਵਿੱਚ ਕੈਲਸ਼ੀਅਮ, ਪੋਟਾਸ਼ੀਅਮ, ਫਾਸਫੋਰਸ ਅਤੇ ਪ੍ਰੋਟੀਨ ਵੀ ਹੁੰਦਾ ਹੈ।

ਤੁਸੀਂ ਜ਼ਿੰਕ ਦੀ ਕਮੀ ਨੂੰ ਪੂਰਾ ਕਰਨ ਲਈ ਛੋਲੇ, ਦਾਲ ਅਤੇ ਤੂਰ ਦੀ ਦਾਲ, ਫਲੀਆਂ ਆਦਿ ਦਾ ਸੇਵਨ ਕਰ ਸਕਦੇ ਹੋ। ਇਹਨਾਂ ਸਾਰੇ ਭੋਜਨਾਂ ਵਿੱਚ ਬਹੁਤ ਸਾਰਾ ਜ਼ਿੰਕ ਹੁੰਦਾ ਹੈ ਅਤੇ ਹੋਰ ਵੀ ਬਹੁਤ ਸਾਰੇ ਤੱਤ ਹੁੰਦੇ ਹਨ। ਇਸ ਤੋਂ ਇਲਾਵਾ ਤਿਲ, ਕੱਦੂ ਦੇ ਬੀਜਾਂ ਨੂੰ ਆਪਣੇ ਭੋਜਨ 'ਚ ਜ਼ਰੂਰ ਸ਼ਾਮਿਲ ਕਰੋ ਇਹਨਾਂ ਵਿੱਚ ਜ਼ਿੰਕ ਤੋਂ ਇਲਾਵਾ ਫਾਈਬਰ ਵੀ ਹੁੰਦਾ ਹੈ।

Published by:Rupinder Kaur Sabherwal
First published:

Tags: Food, Health, Health care, Health care tips, Health news, Lifestyle