Home /News /lifestyle /

ਗਰਮੀ ਦੇ ਮੌਸਮ ਵਿੱਚ ਵਾਲ ਰਹਿਣਗੇ ਮੁਲਾਇਮ ਅਤੇ ਚਮਕਦਾਰ, ਘਰ 'ਚ ਬਣਾਉਣ ਇਹ ਸ਼ੈਂਪੂ

ਗਰਮੀ ਦਾ ਮੌਸਮ ਵਾਲਾਂ ਨੂੰ ਖ਼ੁਸ਼ਕ ਕਰ ਦਿੰਦਾ ਹੈ। ਇਸ ਕਰਾਨ ਖਾਸ ਦੇਖਭਾਲ ਕਰਨ ਦੇ ਬਾਵਜੂਦ ਜ਼ਿਆਦਾਤਰ ਲੋਕਾਂ 'ਚ ਵਾਲਾਂ ਦੀਆਂ ਕੁਝ ਸਮੱਸਿਆਵਾਂ ਆਮ ਹੋ ਜਾਂਦੀਆਂ ਹਨ। ਸੂਰਜ ਦੀ ਰੌਸ਼ਨੀ, ਧੂੜ ਅਤੇ ਪਸੀਨੇ ਕਾਰਨ ਵਾਲਾਂ ਵਿਚ ਮੌਜੂਦ ਨਮੀ ਵਿਚ ਅਕਸਰ ਕਮੀ ਆ ਜਾਂਦੀ ਹੈ। ਜਿਸ ਕਾਰਨ ਵਾਲ ਨਾ ਸਿਰਫ਼ ਸੁੱਕੇ ਹੋ ਜਾਂਦੇ ਹਨ ਸਗੋਂ ਗੁੰਝਲਦਾਰ ਅਤੇ ਬੇਜਾਨ ਵੀ ਦਿਖਾਈ ਦੇਣ ਲੱਗਦੇ ਹਨ। ਅਜਿਹੀ ਸਥਿਤੀ ਵਿੱਚ, ਤੁਸੀਂ ਵਾਲਾਂ ਨੂੰ ਦੁਬਾਰਾ ਚਮਕਦਾਰ ਅਤੇ ਨਰਮ ਬਣਾਉਣ ਲਈ ਘਰੇਲੂ ਸ਼ੈਂਪੂ ਦੀ ਵਰਤੋਂ ਕਰ ਸਕਦੇ ਹੋ।

ਹੋਰ ਪੜ੍ਹੋ ...
  • Share this:

ਅੱਜਕੱਲ੍ਹ ਬਹੁਤੇ ਲੋਕ ਵਾਲਾਂ ਨੂੰ ਨਰਮ ਅਤੇ ਚਮਕਦਾਰ ਬਣਾਉਣ ਲਈ ਬਾਜ਼ਾਰ ਦੇ ਮਹਿੰਗੇ ਹੇਅਰ ਸ਼ੈਂਪੂ ਅਤੇ ਕੰਡੀਸ਼ਨਰ ਦਾ ਸਹਾਰਾ ਲੈਂਦੇ ਹਨ। ਇਨ੍ਹਾਂ 'ਚ ਮੌਜੂਦ ਕੈਮੀਕਲ ਸਿੱਧੇ ਤੌਰ 'ਤੇ ਵਾਲਾਂ ਦੀ ਸਿਹਤ 'ਤੇ ਅਸਰ ਪਾਉਂਦੇ ਹਨ। ਇਸ ਲਈ ਅਸੀਂ ਤੁਹਾਨੂੰ ਘਰ ਵਿਚ ਬਣਨ ਵਾਲੇ ਕੁਝ ਅਸਰਦਾਰ ਸ਼ੈਂਪੂ ਬਣਾਉਣ ਦੇ ਤਰੀਕੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਵਰਤ ਕੇ ਤੁਸੀਂ ਆਪਣੇ ਵਾਲਾਂ ਨੂੰ ਕੁਦਰਤੀ ਤਰੀਕੇ ਨਾਲ ਨਰਮ ਅਤੇ ਚਮਕਦਾਰ ਬਣਾ ਸਕਦੇ ਹੋ।

ਸ਼ਹਿਦ ਨਾਲ ਬਣਾਓ ਸ਼ੈਂਪੂ

ਤੁਸੀਂ ਵਾਲਾਂ ਅਤੇ ਖੋਪੜੀ ਨੂੰ ਨਮੀ ਰੱਖਣ ਲਈ ਸ਼ਹਿਦ ਨਾਲ ਬਣ ਸਕਣ ਵਾਲੇ ਸ਼ੈਂਪੂ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਨੂੰ ਬਣਾਉਣ ਲਈ, 1 ਕੱਪ ਤਰਲ ਸਾਬਣ ਅਤੇ ਅਸੈਂਸ਼ੀਅਲ ਤੇਲ ਦੀਆਂ ਕੁਝ ਬੂੰਦਾਂ ਦੇ ਨਾਲ 1 ਚਮਚ ਆਰਗੈਨਿਕ ਸ਼ਹਿਦ ਨੂੰ ਮਿਲਾਓ। ਹੁਣ ਇਸ ਨੂੰ ਇੱਕ ਸ਼ੀਸ਼ੀ ਵਿੱਚ ਭਰੋ ਅਤੇ ਵਾਲ ਧੋਣ ਲਈ ਇਸ ਸ਼ੈਂਪੂ ਦੀ ਵਰਤੋਂ ਕਰੋ। ਇਸ ਨਾਲ ਤੁਹਾਡੇ ਵਾਲ ਨਰਮ, ਚਮਕਦਾਰ ਅਤੇ ਸਿਹਤਮੰਦ ਰਹਿਣਗੇ।

ਨਾਰੀਅਲ ਦੇ ਦੁੱਧ ਨਾਲ ਬਣਾਓਸ਼ੈਂਪੂ

ਨਾਰੀਅਲ ਦੇ ਦੁੱਧ ਤੋਂ ਕੁਦਰਤੀ ਸ਼ੈਂਪੂ ਬਣਾਉਣ ਲਈ 1 ਕੱਪ ਨਾਰੀਅਲ ਦੇ ਦੁੱਧ ਵਿਚ ਅੱਧਾ ਚਮਚ ਵਿਟਾਮਿਨ ਈ ਤੇਲ ਅਤੇ ਅੱਧਾ ਕੱਪ ਤਰਲ ਸਾਬਣ ਮਿਲਾ ਕੇ ਸ਼ੀਸ਼ੀ ਵਿਚ ਭਰ ਲਓ। ਹੁਣ ਇਸ ਸ਼ੈਂਪੂ ਨਾਲ ਆਪਣੇ ਵਾਲਾਂ ਨੂੰ ਨਿਯਮਿਤ ਰੂਪ ਨਾਲ ਧੋਵੋ। ਇਸ 'ਚ ਮੌਜੂਦ ਨਾਰੀਅਲ ਤੇਲ ਜਿੱਥੇ ਵਾਲਾਂ ਨੂੰ ਪੋਸ਼ਣ ਦਿੰਦਾ ਹੈ ਉੱਥੇ ਹੀ ਇਨ੍ਹਾਂ ਨੂੰ ਮੁਲਾਇਮ ਬਣਾਉਂਦਾ ਹੈ। ਇਸ ਦੇ ਨਾਲ ਹੀ ਵਿਟਾਮਿਨ ਈ ਵਾਲਾਂ ਨੂੰ ਚਮਕਦਾਰ ਬਣਾਉਂਣ ਵਿਚ ਮੱਦਦਗਾਰ ਹੁੰਦਾ ਹੈ।

ਐਲੋਵੇਰਾ ਸ਼ੈਂਪੂ ਦੀ ਵਰਤੋਂ ਕਰੋ

ਐਲੋਵੇਰਾ ਵਾਲਾਂ ਨੂੰ ਹਾਈਡਰੇਟ ਰੱਖ ਕੇ ਨਮੀ ਨੂੰ ਬਰਕਰਾਰ ਰੱਖਣ ਵਿੱਚ ਮਦਦ ਕਰਦਾ ਹੈ। ਜਿਸ ਕਾਰਨ ਗਰਮੀਆਂ ਵਿੱਚ ਵੀ ਵਾਲ ਨਰਮ ਅਤੇ ਰੇਸ਼ਮੀ ਰਹਿੰਦੇ ਹਨ। ਇਸ ਨੂੰ ਬਣਾਉਣ ਲਈ ਅੱਧਾ ਕੱਪ ਐਲੋਵੇਰਾ ਜੈੱਲ 'ਚ ਤਰਲ ਸਾਬਣ, ਗਲਿਸਰੀਨ ਅਤੇ ਅੱਧਾ ਚਮਚ ਵਿਟਾਮਿਨ ਈ ਤੇਲ ਮਿਲਾ ਕੇ ਸ਼ੈਂਪੂ ਬਣਾਓ। ਇਸ ਸ਼ੈਂਪੂ ਨਾਲ ਵਾਲਾਂ ਨੂੰ ਧੋਣ ਨਾਲ ਵਾਲ ਨਰਮ ਹੋਣ ਦੇ ਨਾਲ-ਨਾਲ ਲੰਬੇ ਅਤੇ ਸੰਘਣੇ ਵੀ ਹੋ ਜਾਂਦੇ ਹਨ।

ਜੋਜੋਬਾ ਆਇਲ ਸ਼ੈਂਪੂ ਲਗਾਓ

ਗੁੰਝਲਦਾਰ ਅਤੇ ਬੇਰੁਖੇ ਵਾਲਾਂ ਨੂੰ ਰੇਸ਼ਮੀ ਬਣਾਉਣ ਲਈ, ਜੋਜੋਬਾ ਆਇਲ ਸ਼ੈਂਪੂ ਦੀ ਵਰਤੋਂ ਕਰਨਾ ਇੱਕ ਬਿਹਤਰ ਵਿਕਲਪ ਹੈ। ਇਸਦੇ ਲਈ 1 ਚਮਚ ਹਲਕੇ ਸ਼ੈਂਪੂ ਵਿੱਚ 1 ਚਮਚ ਗਲਿਸਰੀਨ, ਅੱਧਾ ਚਮਚ ਜੋਜੋਬਾ ਆਇਲ, ਅੱਧਾ ਚਮਚ ਨਾਰੀਅਲ ਤੇਲ ਅਤੇ 1 ਚਮਚ ਡਿਸਟਿਲ ਵਾਟਰ ਨੂੰ ਮਿਲਾ ਕੇ ਸ਼ੈਂਪੂ ਬਣਾਓ। ਹੁਣ ਵਾਲਾਂ ਨੂੰ ਧੋਂਦੇ ਸਮੇਂ ਇਸ ਨੂੰ ਵਾਲਾਂ 'ਤੇ ਲਗਾਓ।
Published by:rupinderkaursab
First published:

Tags: Hair Care Tips, Hair Growth Diet, Hairstyle, Lifestyle

ਅਗਲੀ ਖਬਰ