Mother's Day 'ਤੇ ਆਨੰਦ ਮਹਿੰਦਰਾ ਨੇ 'ਇਡਲੀ ਅੰਮਾ' ਨੂੰ ਦਿੱਤਾ ਇਹ ਖਾਸ ਤੋਹਫ਼ਾ, ਇੰਟਰਨੈੱਟ 'ਤੇ ਹੋ ਰਹੀ ਚਰਚਾ (ਸੰਕੇਤਕ ਫੋਟੋ)
Anand Mahindra's special gift to his 'Idli Amma': ਦੇਸ਼ ਦੀ ਮਸ਼ਹੂਰ ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਦੇ ਮੁਖੀ ਆਨੰਦ ਮਹਿੰਦਰਾ (Anand Mahindra) ਨੇ ਮਾਂ ਦਿਵਸ 2022 (Mother's Day) 'ਤੇ ਤਾਮਿਲਨਾਡੂ ਦੀ ਇਡਲੀ ਅੰਮਾ (Idli Amma) ਨੂੰ ਤੋਹਫ਼ੇ ਵਿੱਚ ਨਵਾਂ ਘਰ ਦਿੱਤਾ ਹੈ। ਆਨੰਦ ਮਹਿੰਦਰਾ ਦਾ ਇੱਕ ਟਵੀਟ ਇੰਟਰਨੈੱਟ 'ਤੇ ਧੂਮ ਮਚਾ ਰਿਹਾ ਹੈ, ਜਿਸ 'ਤੇ ਸੋਸ਼ਲ ਮੀਡੀਆ ਯੂਜ਼ਰਸ ਉਨ੍ਹਾਂ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ ਹਨ।
ਮਾਂ ਦਿਵਸ ਦੇ ਮੌਕੇ 'ਤੇ ਆਨੰਦ ਮਹਿੰਦਰਾ ਨੇ 'ਇਡਲੀ ਅੰਮਾ' ਨੂੰ ਘਰ ਗਿਫਟ ਕੀਤਾ ਹੈ। ਪੋਸਟ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, 'ਸਾਡੀ ਟੀਮ ਵਧਾਈ ਦੀ ਹੱਕਦਾਰ ਹੈ, ਜਿਸ ਨੇ ਸਮੇਂ 'ਤੇ ਘਰ ਦਾ ਨਿਰਮਾਣ ਪੂਰਾ ਕੀਤਾ ਅਤੇ ਮਾਂ ਦਿਵਸ 'ਤੇ ਇਡਲੀ ਅੰਮਾ ਨੂੰ ਤੋਹਫੇ 'ਚ ਦਿੱਤੀ। ਉਹ ਪਾਲਣ ਪੋਸ਼ਣ, ਦੇਖਭਾਲ ਅਤੇ ਨਿਰਸਵਾਰਥ ਮਾਂ ਦੇ ਗੁਣਾਂ ਦਾ ਰੂਪ ਹੈ। ਉਸ ਨੂੰ ਅਤੇ ਉਸ ਦੇ ਕੰਮ ਦਾ ਸਮਰਥਨ ਕਰਨ ਦਾ ਸਨਮਾਨ ਮਿਲਿਆ। ਤੁਹਾਨੂੰ ਸਾਰਿਆਂ ਨੂੰ ਮਾਂ ਦਿਵਸ ਦੀਆਂ ਮੁਬਾਰਕਾਂ। ਤਾਮਿਲਨਾਡੂ ਦੇ ਕੋਇੰਬਟੂਰ ਜ਼ਿਲੇ ਦੀ ਰਹਿਣ ਵਾਲੀ ਐੱਮ. ਕਮਲਤਾਲ, ਜਿਸ ਨੂੰ 'ਇਡਲੀ ਅੰਮਾ' ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਆਪਣੇ ਖੇਤਰ 'ਚ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਅਤੇ ਹੋਰਾਂ ਨੂੰ ਸਿਰਫ਼ 1 ਰੁਪਏ 'ਚ ਇਡਲੀ ਵੇਚਦੀ ਹੈ ਅਤੇ ਉਹ ਇਹ ਕੰਮ ਲਗਭਗ 3 ਸਾਲਾਂ ਤੋਂ ਕਰ ਰਹੀ ਹੈ। ਇਸ ਕੰਮ ਤੋਂ ਖੁਸ਼ ਹੋ ਕੇ ਮਹਿੰਦਰਾ ਨੇ 'ਇਡਲੀ ਅੰਮਾ' ਨੂੰ ਘਰ ਤੋਹਫੇ ਵਜੋਂ ਦੇਣ ਦਾ ਵਾਅਦਾ ਕੀਤਾ ਸੀ ਅਤੇ ਹੁਣ ਇਸ ਮਾਂ ਦਿਵਸ 'ਤੇ ਉਨ੍ਹਾਂ ਨੇ ਆਪਣਾ ਵਾਅਦਾ ਪੂਰਾ ਕੀਤਾ ਹੈ।
ਦੱਸ ਦੇਈਏ ਕਿ 10 ਸਤੰਬਰ 2019 ਨੂੰ ਆਨੰਦ ਮਹਿੰਦਰਾ ਨੇ 'ਇਡਲੀ ਅੰਮਾ' ਦਾ ਇੱਕ ਵੀਡੀਓ ਸ਼ੇਅਰ ਕੀਤਾ ਸੀ। ਉਸ ਦੌਰਾਨ ਉਸ ਨੇ 'ਇਡਲੀ ਅੰਮਾ' ਦੇ ਕਾਰੋਬਾਰ ਵਿਚ ਨਿਵੇਸ਼ ਕਰਨ ਅਤੇ ਉਸ ਨੂੰ ਲੱਕੜ ਦੇ ਚੁੱਲ੍ਹੇ ਦੀ ਬਜਾਏ ਗੈਸ ਚੁੱਲ੍ਹਾ ਦੇਣ ਦੀ ਗੱਲ ਕੀਤੀ ਸੀ। ਹੁਣ ਉਨ੍ਹਾਂ ਦੀ ਇਸ ਪਹਿਲ ਦੀ ਸੋਸ਼ਲ ਮੀਡੀਆ 'ਤੇ ਕਾਫੀ ਤਾਰੀਫ਼ ਹੋ ਰਹੀ ਹੈ। ਮਦਰਸ ਡੇ 'ਤੇ 'ਇਡਲੀ ਅੰਮਾ' ਨੂੰ ਨਵਾਂ ਘਰ ਦੇਣ ਲਈ ਸੋਸ਼ਲ ਮੀਡੀਆ ਯੂਜ਼ਰਸ ਉਸ ਦੀ ਤਾਰੀਫ ਕਰ ਰਹੇ ਹਨ। ਲੋਕ ਉਸ ਨੂੰ ਇੰਟਰਨੈੱਟ 'ਤੇ ਵੱਡੇ ਦਿਲ ਵਾਲਾ ਕਹਿ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਤਾਰੀਫ ਕਰਦੇ ਹੋਏ ਕਈ ਟਵਿਟਰ ਯੂਜ਼ਰਸ ਨੇ ਉਨ੍ਹਾਂ ਨੂੰ ਸਲਾਮ ਕੀਤਾ ਹੈ।
Published by: rupinderkaursab
First published: May 09, 2022, 08:56 IST
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।