Home /News /lifestyle /

ATM ਵਿਚ ਕਿਵੇਂ ਚੋਰੀ ਹੁੰਦਾ ਹੈ PIN, ਇਸ ਪੁਲਿਸ ਅਫਸਰ ਨੇ ਵੀਡੀਓ ਰਾਹੀਂ ਸਮਝਾਈ ਪੂਰੀ ਖੇਡ...ਵੇਖੋ ਵੀਡੀਓ

ATM ਵਿਚ ਕਿਵੇਂ ਚੋਰੀ ਹੁੰਦਾ ਹੈ PIN, ਇਸ ਪੁਲਿਸ ਅਫਸਰ ਨੇ ਵੀਡੀਓ ਰਾਹੀਂ ਸਮਝਾਈ ਪੂਰੀ ਖੇਡ...ਵੇਖੋ ਵੀਡੀਓ

ATM ਵਿਚ ਕਿਵੇਂ ਚੋਰੀ ਹੁੰਦਾ ਹੈ PIN, ਇਸ ਪੁਲਿਸ ਅਫਸਰ ਨੇ ਵੀਡੀਓ ਰਾਹੀਂ ਸਮਝਾਈ ਪੂਰੀ ਖੇਡ...ਵੇਖੋ ਵੀਡੀਓ  (ਸੰਕੇਤਕ ਫੋਟੋ)

ATM ਵਿਚ ਕਿਵੇਂ ਚੋਰੀ ਹੁੰਦਾ ਹੈ PIN, ਇਸ ਪੁਲਿਸ ਅਫਸਰ ਨੇ ਵੀਡੀਓ ਰਾਹੀਂ ਸਮਝਾਈ ਪੂਰੀ ਖੇਡ...ਵੇਖੋ ਵੀਡੀਓ (ਸੰਕੇਤਕ ਫੋਟੋ)

  • Share this:
    ATM ਕਾਰਡ ਅੱਜ ਹਰ ਮਨੁੱਖ ਦੀ ਜਰੂਰਤ ਹੈ। ਨਕਦੀ ਕਢਵਾਉਣ ਲਈ ਏਟੀਐਮ ਦੇ ਬਾਹਰ ਲੰਬੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਹਨ, ਪਰ ਕਈ ਵਾਰ ਲੋਕ ਪੈਸੇ ਕਢਵਾਉਣ ਦੇ ਚੱਕਰ ਵਿਚ ਫਸ ਵੀ ਜਾਂਦੇ ਹਨ। ਇਨ੍ਹੀਂ ਦਿਨੀਂ ਸਾਈਬਰ ਅਪਰਾਧ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਕਈ ਵਾਰ ਮਿੰਟਾਂ ਵਿਚ ਹੀ ਲੋਕਾਂ ਦੇ ਖਾਤੇ ਖਾਲੀ ਹੋ ਜਾਂਦਾ ਹਨ।

    ਇਨ੍ਹੀਂ ਦਿਨੀਂ ਧੋਖੇਬਾਜਾਂ ਦੀ ਨਜ਼ਰ ਏਟੀਐੱਮ ਉਤੇ ਲੱਗੀ ਹੋਈ ਹੈ। ਤੁਹਾਨੂੰ ਇਸ ਗੱਲ ਦੀ ਭਿਨਕ ਵੀ ਨਹੀਂ ਲੱਗੇਗੀ ਤੇ ਤੁਹਾਡਾ ਪਿੰਨ ਹੈਕ ਹੋ ਜਾਵੇਗਾ ਅਤੇ ਇਕੋ ਝਟਕੇ ਵਿਚ ਲੱਖਾਂ ਦਾ ਨੁਕਸਾਨ ਹੋ ਸਕਦਾ ਹੈ। ਅਜਿਹੇ ਘੁਟਾਲਿਆਂ ਤੋਂ ਬਚਣ ਲਈ ਮੁੰਬਈ ਦੇ ਇਕ ਪੁਲਿਸ ਅਧਿਕਾਰੀ ਨੇ ਇਕ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ ਨੂੰ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ ਕਿ ਹੈਕਰ ਤੁਹਾਡੇ ਪਿੰਨ ਉਤੇ ਕਿਵੇਂ ਨਜ਼ਰ ਰੱਖਦੇ ਹਨ।

    ਇਸ ਵੀਡੀਓ ਵਿਚ ਕੀ ਹੈ?


    ਇਕ ਮਿੰਟ ਦਾ ਇਹ ਵੀਡੀਓ ਤੁਹਾਡੀਆਂ ਅੱਖਾਂ ਖੋਲ੍ਹ ਦੇਵੇਗਾ। ਇੱਥੇ ਤੁਸੀਂ ਵੇਖ ਸਕਦੇ ਹੋ ਕਿ ਮੁੰਬਈ ਪੁਲਿਸ ਦੇ ਅਧਿਕਾਰੀ ਏਟੀਐਮ ਦੇ ਸਾਹਮਣੇ ਖੜ੍ਹੇ ਹਨ। ਉਨ੍ਹਾਂ ਨੇ ਵਿਸਥਾਰ ਨਾਲ ਦੱਸਿਆ ਕਿ ਕਿਵੇਂ ਚੋਰਾਂ ਦੀ ਨਜ਼ਰ ਤੁਹਾਡੇ ਪਾਸਵਰਡ ਉਤੇ ਰਹਿੰਦੀ ਹੈ।

    ਕਿਸੇ ਵੀ ਏਟੀਐਮ ਮਸ਼ੀਨ ਵਿੱਚ ਅਕਸਰ ਇੱਕ ਸਲਾਟ ਬਣਿਆ ਹੁੰਦਾ ਹੈ ਜਿੱਥੇ ਤੁਹਾਨੂੰ ਆਪਣਾ ਕਾਰਡ ਪਾਉਣਾ ਹੁੰਦਾ ਹੈ। ਇਸ ਦੇ ਬਾਅਦ, ਤੁਸੀਂ ਸਕ੍ਰੀਨ ਨੂੰ ਵੇਖਦੇ ਹੋਏ ਆਪਣਾ 4 ਜਾਂ 6 ਅੰਕਾਂ ਦਾ ਪਿੰਨ ਦਰਜ ਕਰਦੇ ਹੋ। ਚੋਰ ਇੱਥੇ ਅਸਲ ਖੇਡ ਖੇਡ ਜਾਂਦੇ ਹਨ। ਦਰਅਸਲ, ਜਿਸ ਸਪਾਟ 'ਤੇ ਤੁਸੀਂ ਆਪਣਾ ਕਾਰਡ ਪਾਉਂਦੇ ਹੋ, ਚੋਰਾਂ ਨੇ ਉਸ ਦੇ ਉਪਰ ਇਕ ਹੋਰ ਸਪਾਟ ਲਗਾ ਦਿੰਦੇ ਹਨ। ਇਸ ਵਾਧੂ ਸਲੋਟ ਦਾ ਇੱਕ ਕੈਮਰੇ ਨਾਲ ਕੁਨੈਕਸ਼ਨ ਹੈ। ਇਹ ਕੈਮਰਾ ਏਟੀਐਮ ਦੇ ਕੀ ਪੈਡ ਦੇ ਬਿਲਕੁਲ ਉਪਰ ਹੈ। ਯਾਨੀ ਜਿਵੇਂ ਹੀ ਤੁਸੀਂ ਆਪਣਾ ਪਿੰਨ ਦਾਖਲ ਕਰਦੇ ਹੋ, ਕਾਰਡ ਸਮੇਤ ਸਾਰੀ ਜਾਣਕਾਰੀ ਕੈਮਰੇ ਵਿਚ ਕੈਦ ਹੋ ਜਾਂਦੀ ਹੈ।
    Published by:Gurwinder Singh
    First published:

    Tags: ATM, ATM loot, Bank fraud, Fraud

    ਅਗਲੀ ਖਬਰ