Parenting Tips: ਕਿਸੇ ਵੀ ਮਾਤਾ-ਪਿਤਾ ਲਈ, ਬੱਚੇ ਦਾ ਪਹਿਲਾ ਕਦਮ ਇੱਕ ਯਾਦਗਾਰ ਪਲ ਹੁੰਦਾ ਹੈ। ਹਰ ਮਾਂ-ਬਾਪ ਇਸ ਪਲ ਦੀ ਉਡੀਕ ਕਰ ਰਹੇ ਹੁੰਦੇ ਹਨ, ਜਦੋਂ ਉਨ੍ਹਾਂ ਦਾ ਬੱਚਾ ਤੁਰਨਾ ਸਿੱਖ ਲਵੇ। ਇਸ ਦੌਰਾਨ ਕੁਝ ਜ਼ਰੂਰੀ ਸਾਵਧਾਨੀਆਂ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਜਦੋਂ ਬੱਚਾ ਤੁਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਤੁਸੀਂ ਬੱਚੇ ਦੀ ਇਸ ਕੋਸ਼ਿਸ਼ ਨੂੰ ਕਿਵੇਂ ਸੁਧਾਰ ਸਕਦੇ ਹੋ। ਇਹ ਸਵਾਲ ਹਰ ਕਿਸੇ ਦੇ ਮਨ ਵਿੱਚ ਘੁੰਮਦਾ ਰਹਿੰਦਾ ਹੈ ਕਿ ਉਨ੍ਹਾਂ ਦਾ ਬੱਚਾ ਕਦੋਂ ਤੁਰਨਾ ਸ਼ੁਰੂ ਕਰੇਗਾ।
ਜਦੋਂ ਬੱਚਾ 8 ਤੋਂ 9 ਮਹੀਨੇ ਦਾ ਹੁੰਦਾ ਹੈ ਤਾਂ ਉਸ ਦੀਆਂ ਲੱਤਾਂ ਉਸ ਦੇ ਸਰੀਰ ਦਾ ਭਾਰ ਝੱਲਣ ਦੇ ਯੋਗ ਹੋ ਜਾਂਦੀਆਂ ਹਨ। ਯਾਨੀ ਇਸ ਉਮਰ 'ਚ ਆਉਣ ਤੋਂ ਬਾਅਦ ਜੇਕਰ ਬੱਚੇ ਦੀ ਮਦਦ ਕੀਤੀ ਜਾਵੇ ਤਾਂ ਉਹ ਕੁਝ ਸਮੇਂ ਲਈ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕੇਗਾ। ਹਾਲਾਂਕਿ ਉਸ ਨੂੰ ਸਪੋਰਟ ਦੀ ਜ਼ਰੂਰਤ ਹੋਏਗੀ।
ਵੇਰੀਵੈਲਫੈਮਲੀ ਦੇ ਅਨੁਸਾਰ, ਜਦੋਂ ਬੱਚਾ ਤੁਰਨ ਦੀ ਕੋਸ਼ਿਸ਼ ਕਰਨਾ ਸ਼ੁਰੂ ਕਰਦਾ ਹੈ, ਤਾਂ ਉਸ ਨੂੰ ਵਿਸ਼ੇਸ਼ ਦੇਖਭਾਲ ਦੀ ਲੋੜ ਹੁੰਦੀ ਹੈ। ਧਿਆਨ ਰਹੇ ਕਿ ਬੱਚਾ ਪਹਿਲਾਂ ਗੋਡਿਆਂ ਦੇ ਭਾਰ ਤੁਰਦਾ ਹੈ ਅਤੇ ਉਸ ਤੋਂ ਬਾਅਦ ਹੌਲੀ-ਹੌਲੀ ਆਪਣੇ ਪੈਰਾਂ 'ਤੇ ਖੜ੍ਹਾ ਹੋ ਕੇ ਤੁਰਨਾ ਸ਼ੁਰੂ ਕਰ ਦਿੰਦਾ ਹੈ। ਇਸ ਲਈ ਜਦੋਂ ਬੱਚਾ ਇੱਕ ਸਾਲ ਦਾ ਹੋ ਜਾਂਦਾ ਹੈ, ਤਾਂ ਉਹ ਕੁਝ ਸਹਾਰਾ ਲੈ ਕੇ ਤੁਰ ਸਕੇਗਾ।
ਮਾਪਿਆਂ ਨੇ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ?
• ਬੱਚੇ ਨੂੰ ਸਮਾਂ ਦਿਓ, ਉਸ ਨੂੰ ਕਦਮ ਚੁੱਕਣ ਲਈ ਉਤਸ਼ਾਹਿਤ ਕਰੋ।
• ਕੁਝ ਖਾਸ ਖਿਡੌਣੇ ਲਿਆਓ ਜੋ ਉਹਨਾਂ ਨੂੰ ਖੜ੍ਹੇ ਰਹਿਣ ਵਿੱਚ ਮਦਦ ਕਰਨਗੇ।
• ਕੱਪੜਿਆਂ ਦਾ ਖਾਸ ਧਿਆਨ ਰੱਖੋ।
• ਧੂੜ ਤੋਂ ਬਚਾਓ, ਸਖ਼ਤ ਸਤਹ ਵਾਲੀ ਥਾਂ 'ਤੇ ਨਾ ਤੁਰਨ ਦਿਓ।
• ਬੱਚੇ ਨੂੰ ਇਕੱਲਾ ਨਾ ਛੱਡੋ।
• ਸ਼ੁਰੂਆਤ ਵਿਚ ਬੱਚੇ ਨੂੰ ਜੁੱਤੀ ਨਾ ਪਾਓ।
- ਉਸ ਨੂੰ ਸੰਗੀਤ ਸੁਣਾਓ, ਇਸ ਨਾਲ ਉਸਦੇ ਪੈਰਾਂ ਅਤੇ ਹੱਥਾਂ ਵਿੱਚ ਹਿੱਲਜੁਲ ਹੁੰਦੀ ਹੈ।
- ਬੱਚੇ ਦੇ ਸਰੀਰ ਅਤੇ ਪੈਰਾਂ ਦੀ ਚੰਗੀ ਤਰ੍ਹਾਂ ਮਾਲਿਸ਼ ਕਰੋ।
- ਬੱਚੇ ਬਹੁਤ ਕਾਪੀ ਕਰਦੇ ਹਨ, ਇਸ ਲਈ ਉਹਨਾਂ ਨੂੰ ਬੱਚਿਆਂ ਦੇ ਤੁਰਨ ਅਤੇ ਦੌੜਨ ਦੇ ਵੀਡੀਓ ਦਿਖਾਓ।
-ਹਰ ਬੱਚੇ ਦਾ ਤੁਰਨ ਦਾ ਸਮਾਂ ਵੱਖਰਾ ਹੁੰਦਾ ਹੈ, ਇਸ ਲਈ ਚਿੰਤਾ ਨਾ ਕਰੋ।
- ਜੇਕਰ ਕੋਈ ਸ਼ੱਕ ਹੋਵੇ ਤਾਂ ਡਾਕਟਰ ਦੀ ਸਲਾਹ ਲਓ, ਬੱਚੇ 'ਤੇ ਖੁਦ ਕੋਈ ਪ੍ਰਯੋਗ ਨਾ ਕਰੋ।
ਉੱਪਰ ਦੱਸੇ ਗਏ ਤਰੀਕਿਆਂ ਨੂੰ ਧਿਆਨ ਵਿਚ ਰੱਖ ਕੇ ਤੁਸੀਂ ਬੱਚੇ ਨੂੰ ਵਧੀਆ ਮਾਹੌਲ ਦੇ ਸਕੋਗੇ, ਜਿਸ ਵਿਚ ਬੱਚਾ ਵਧੀਆ ਢੰਗ ਨਾਲ ਵਿਕਾਸ ਕਰ ਸਕੇਗਾ। ਪਾਲਣ ਪੋਸ਼ਣ ਮੁਸ਼ਕਲ ਹੈ, ਪਰ ਇਹ ਸਮਾਂ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਵੇਗਾ। ਬੱਚੇ ਨੂੰ ਹਰ ਰੋਜ਼ ਸੈਰ ਕਰਨ ਲਈ ਉਤਸ਼ਾਹਿਤ ਕਰੋ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Child, Children, Lifestyle, Parenting, Parenting Tips