ਅਕਸਰ ਨੌਕਰੀਪੇਸ਼ਾ ਕਰਨ ਵਾਲੇ ਲੋਕਾਂ ਦੇ ਪੈਸੇ ਪੀਐਫ ਖਾਤੇ ਵਿੱਚ ਪਏ ਰਹਿੰਦੇ ਹਨ। ਇਸ ਦਾ ਕਾਰਨ ਇਹ ਹੈ ਕਿ PF ਜਾਂ ਤਾਂ ਨਵੀਂ ਨੌਕਰੀ ਨਾਲ ਲਿੰਕ ਨਹੀਂ ਹੁੰਦਾ ਜਾਂ ਨੌਕਰੀ ਬਦਲਣ 'ਤੇ ਅਪਡੇਟ ਨਹੀਂ ਕੀਤਾ ਜਾਂਦਾ ਹੈ। ਇਸ ਲਈ ਨਵੀਂ ਨੌਕਰੀ ਦੇ ਨਾਲ ਇੱਕ ਨਵਾਂ ਪੀਐਫ ਖਾਤਾ ਬਣ ਜਾਂਦਾ ਹੈ ਅਤੇ ਪੁਰਾਣੇ ਨੂੰ ਪਿੱਛੇ ਛੱਡ ਦਿੱਤਾ ਜਾਂਦਾ ਹੈ। ਇਸ ਕਾਰਨ ਇਸ ਵਿੱਚ ਪਿਆ ਪੈਸਾ ਵੀ ਫਸ ਜਾਂਦਾ ਹੈ। ਜੇਕਰ ਤੁਹਾਡੇ ਨਾਲ ਵੀ ਅਜਿਹਾ ਕੁਝ ਹੋਇਆ ਹੈ ਤਾਂ ਅਸੀਂ ਤੁਹਾਨੂੰ ਇਸ ਨੂੰ ਦੂਰ ਕਰਨ ਦਾ ਆਸਾਨ ਤਰੀਕਾ ਦੱਸ ਰਹੇ ਹਾਂ। ਕਈ ਵਾਰ ਸਾਨੂੰ ਪੁਰਾਣੇ ਨੌਕਰੀ ਦਾ ਪੀਐਫ ਖਾਤੇ ਦਾ ਖਾਤਾ ਨੰਬਰ ਵੀ ਯਾਦ ਨਹੀਂ ਹੁੰਦਾ। ਜੇਕਰ ਤੁਸੀਂ ਉਸ PF ਖਾਤੇ ਨੂੰ ਆਪਣੇ ਨਵੇਂ UAN ਨਾਲ ਲਿੰਕ ਕਰਨਾ ਚਾਹੁੰਦੇ ਹੋ ਜਾਂ ਇਸ ਤੋਂ ਪੈਸੇ ਕਢਵਾਉਣਾ ਚਾਹੁੰਦੇ ਹੋ, ਤਾਂ ਹੁਣ ਤੁਸੀਂ ਇਹ ਕੰਮ ਆਸਾਨੀ ਨਾਲ ਕਰ ਸਕਦੇ ਹੋ।
ਜਦੋਂ 36 ਮਹੀਨਿਆਂ ਤੱਕ ਪੀਐਫ ਖਾਤੇ ਵਿੱਚ ਕੋਈ ਰਕਮ ਨਹੀਂ ਜਮ੍ਹਾ ਕੀਤੀ ਜਾਂਦੀ। ਇਸ ਮਿਆਦ ਦੇ ਦੌਰਾਨ, ਜੇਕਰ ਉਸ ਖਾਤੇ ਵਿੱਚ ਪਈ ਰਕਮ ਨੂੰ ਕਢਵਾਉਣ ਜਾਂ ਟ੍ਰਾਂਸਫਰ ਕਰਨ ਲਈ ਕੋਈ ਅਰਜ਼ੀ ਨਹੀਂ ਦਿੱਤੀ ਜਾਂਦੀ ਹੈ, ਤਾਂ ਉਸ ਖਾਤੇ ਨੂੰ ਇਨ-ਆਪਰੇਟਿਵ ਖਾਤਾ ਕਿਹਾ ਜਾਂਦਾ ਹੈ। ਇਨ-ਆਪਰੇਟਿਵ ਖਾਤਿਆਂ ਵਿੱਚ ਉਹ ਖਾਤੇ ਵੀ ਸ਼ਾਮਲ ਹਨ, ਜਿਸ ਤੋਂ ਤੁਸੀਂ PF ਕਢਵਾਉਣ ਲਈ ਅਪਲਾਈ ਕੀਤਾ ਸੀ, ਪਰ ਕਿਸੇ ਕਾਰਨ ਇਹ ਅਸਫ਼ਲ ਹੋ ਗਿਆ ਅਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਕਢਵਾਉਣ ਦੀ ਖੇਚਲ ਨਹੀਂ ਕੀਤੀ। ਜੇਕਰ ਤੁਹਾਡਾ ਕੋਲ ਅਜਿਹਾ PF ਖਾਤਾ ਹੈ, ਜਿਸ ਵਿੱਚ ਸਾਲਾਂ ਤੱਕ ਕੋਈ ਰਕਮ ਜਮ੍ਹਾ ਨਹੀਂ ਹੈ। ਇੰਨਾ ਹੀ ਨਹੀਂ, ਜੇਕਰ ਤੁਹਾਨੂੰ ਉਸ ਦਾ ਖਾਤਾ ਨੰਬਰ ਵੀ ਯਾਦ ਨਹੀਂ ਹੈ, ਤਾਂ ਅੱਜ ਅਸੀਂ ਇਸ ਵਿੱਚੋਂ ਪੈਸੇ ਕਢਵਾਉਣ ਦਾ ਤਰੀਕਾ ਦੱਸਾਂਗੇ :
ਬੰਦ ਹੋਏ PF ਖਾਤੇ ਤੋਂ ਪੈਸੇ ਕਿਵੇਂ ਕਢਵਾਉਣੇ ਹਨ : ਅਜਿਹੇ ਖਾਤਿਆਂ ਦਾ ਨਿਪਟਾਰਾ ਕਰਨ ਲਈ, EPFO ਨੇ ਇੱਕ ਹੈਲਪ ਡੈਸਕ ਸ਼ੁਰੂ ਕੀਤਾ ਹੈ। ਇਹ ਡੈਸਕ ਅਜਿਹੇ ਮਾਮਲਿਆਂ ਨੂੰ ਸੁਲਝਾਉਣ ਵਿੱਚ ਤੁਹਾਡੀ ਮਦਦ ਕਰਦਾ ਹੈ। ਇਸ ਦੇ ਲਈ ਸਭ ਤੋਂ ਪਹਿਲਾਂ EPFO ਦੀ ਵੈੱਬਸਾਈਟ 'ਤੇ ਜਾਓ। ਇੱਥੇ 'ਸਾਡੀਆਂ ਸੇਵਾਵਾਂ' ਵਿੱਚ 'ਕਰਮਚਾਰੀਆਂ ਲਈ' ਦਾ ਵਿਕਲਪ ਚੁਣੋ। ਇਸ 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਸਰਵਿਸਿਜ਼ ਨਾਂ ਦੀ ਟੈਬ ਖੁੱਲ੍ਹ ਜਾਵੇਗੀ। ਅੰਤ ਵਿੱਚ ਇਸ ਟੈਬ ਵਿੱਚ ਤੁਹਾਨੂੰ Inoperative A/c ਹੈਲਪਡੈਸਕ ਦਾ ਵਿਕਲਪ ਮਿਲੇਗਾ। ਜਿਵੇਂ ਹੀ ਤੁਸੀਂ ਇਸ 'ਤੇ ਕਲਿੱਕ ਕਰੋਗੇ, ਤੁਹਾਡੇ ਸਾਹਮਣੇ ਇਕ ਨਵਾਂ ਪੇਜ ਖੁੱਲ੍ਹ ਜਾਵੇਗਾ।ਜੇਕਰ ਤੁਸੀਂ ਇੱਥੇ ਪਹਿਲੀ ਵਾਰ ਆ ਰਹੇ ਹੋ ਤਾਂ ਇੱਥੇ ਤੁਹਾਨੂੰ 'First time user Click here to Proceed' ਟੈਬ 'ਤੇ ਕਲਿੱਕ ਕਰਨਾ ਹੋਵੇਗਾ। ਤੁਹਾਡੇ ਸਾਹਮਣੇ ਇੱਕ ਮੈਸੇਜ ਬਾਕਸ ਖੁੱਲੇਗਾ। ਇੱਥੇ ਤੁਹਾਨੂੰ ਵੱਧ ਤੋਂ ਵੱਧ 1000 ਸ਼ਬਦਾਂ ਵਿੱਚ ਆਪਣੀ ਗੱਲ ਰੱਖਣੀ ਪਵੇਗੀ। ਇਸ 'ਚ ਤੁਸੀਂ ਇਸ ਗੱਲ ਦਾ ਵੇਰਵਾ ਦੇ ਸਕਦੇ ਹੋ ਕਿ ਤੁਹਾਡਾ PF ਖਾਤਾ ਕਿੰਨਾ ਪੁਰਾਣਾ ਹੈ ਅਤੇ ਕੀ ਸਮੱਸਿਆ ਹੈ।
ਜਿਵੇਂ ਹੀ ਤੁਸੀਂ ਅਗਲਾ ਬਟਨ ਦਬਾਉਂਦੇ ਹੋ, ਨਵੀਂ ਵਿੰਡੋ ਵਿੱਚ ਇਸ ਖਾਤੇ ਬਾਰੇ ਤੁਹਾਡੇ ਕੋਲ ਜੋ ਵੀ ਜਾਣਕਾਰੀ ਹੈ ਉਸ ਨੂੰ ਦਾਖਲ ਕਰੋ। ਇਹ ਜਾਣਕਾਰੀ ਤੁਹਾਡੇ PF ਖਾਤੇ ਦਾ ਪਤਾ ਲਗਾਉਣ ਵਿੱਚ ਮਦਦ ਕਰੇਗੀ। ਅੱਗੇ ਵਧਣ 'ਤੇ, ਤੁਹਾਨੂੰ ਆਪਣੇ ਨਿੱਜੀ ਵੇਰਵੇ ਦੇਣੇ ਹੋਣਗੇ। ਨਾਮ, ਜਨਮ ਮਿਤੀ ਅਤੇ ਮੋਬਾਈਲ ਨੰਬਰ ਤੋਂ ਇਲਾਵਾ ਕੋਈ ਹੋਰ ਵੇਰਵੇ ਭਰਨਾ ਲਾਜ਼ਮੀ ਨਹੀਂ ਹੈ। EPFO ਮੁਤਾਬਕ, ਇੱਥੇ ਦਿੱਤੀ ਗਈ ਜਾਣਕਾਰੀ ਦੇ ਆਧਾਰ 'ਤੇ EPFO ਹੈਲਪਡੈਸਕ ਤੁਹਾਡੇ ਨਾਲ ਸੰਪਰਕ ਕਰੇਗਾ। ਤੁਹਾਡੇ ਮੋਬਾਈਲ ਨੰਬਰ 'ਤੇ ਇੱਕ ਪਿੰਨ ਆਵੇਗਾ। ਇਸ ਨੂੰ ਦਾਖਲ ਕਰਨ 'ਤੇ, ਤੁਹਾਨੂੰ ਇੱਕ ਰੈਫਰੈਂਸ ID ਭੇਜੀ ਜਾਵੇਗੀ। ਇਸ ਕਾਰਨ ਅੱਗੇ ਜਾ ਕੇ ਇਸ ਮਾਮਲੇ ਦਾ ਸਟੇਟਸ ਕੀ ਹੈ, ਇਸ 'ਤੇ ਨਜ਼ਰ ਰੱਖੀ ਜਾ ਸਕੇਗੀ। ਇਸ ਤਰ੍ਹਾਂ ਤੁਹਾਡੀ ਅਰਜ਼ੀ ਜਮ੍ਹਾਂ ਹੋ ਜਾਵੇਗੀ। EPFO ਆਪਣੇ ਪੱਧਰ 'ਤੇ ਖਾਤੇ ਦੀ ਜਾਣਕਾਰੀ ਇਕੱਠੀ ਕਰੇਗਾ ਅਤੇ ਇਸ ਦੌਰਾਨ ਤੁਹਾਡੇ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਤੁਸੀਂ ਰੈਫਰੈਂਸ ID ਦੀ ਵਰਤੋਂ ਕਰ ਕੇ ਆਪਣੀ ਐਪਲੀਕੇਸ਼ਨ ਦਾ ਸਟੇਟਸ ਦੀ ਜਾਂਚ ਸਕਦੇ ਹੋ। ਇਸ ਦੇ ਲਈ, ਤੁਹਾਨੂੰ ਉਸ ਪੇਜ ਉੱਤੇ ਜਾਣਾ ਹੋਵੇਗਾ ਜਿੱਥੇ ਤੁਸੀਂ 'First time user Click here to Proceed' ਨੂੰ ਚੁਣਿਆ ਸੀ। ਇੱਥੇ ਪਹੁੰਚਣ ਤੋਂ ਬਾਅਦ, ਤੁਹਾਨੂੰ ਹੁਣ ‘Existing User Click here to view status’'ਤੇ ਕਲਿੱਕ ਕਰਨਾ ਹੋਵੇਗਾ। ਕਲਿੱਕ ਕਰਨ ਤੋਂ ਬਾਅਦ, ਤੁਹਾਨੂੰ ਆਪਣਾ ਰੈਫਰੈਂਸ ਨੰਬਰ ਅਤੇ ਮੋਬਾਈਲ ਨੰਬਰ ਦਰਜ ਕਰਨਾ ਹੋਵੇਗਾ ਅਤੇ ਤੁਹਾਡੇ ਖਾਤੇ ਦੀ ਸਥਿਤੀ ਦਾ ਪਤਾ ਲੱਗ ਜਾਵੇਗਾ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Employee Provident Fund (EPF), PF, PF balance