This is the best TAX saving option: ਕਾਰੋਬਾਰ ਵਿੱਚ ਕਿਸੇ ਵੀ ਕਿਸਮ ਦੇ ਖਰਚੇ ਦਾ ਵਾਧਾ-ਘਾਟਾ ਇੱਕ ਆਮ ਗੱਲ ਹੈ। ਹਰ ਤਨਖਾਹਦਾਰ ਵਿਅਕਤੀ ਨੂੰ ਸਾਲ ਵਿੱਚ ਕਮਾਈ ਦਾ ਇੱਕ ਹਿੱਸਾ ਟੈਕਸ ਦੇ ਰੂਪ ਵਿੱਚ ਅਦਾ ਕਰਨਾ ਪੈਂਦਾ ਹੈ। ਇਸ ਦੇ ਲਈ ਤੁਹਾਨੂੰ ਬਚਤ ਅਤੇ ਨਿਵੇਸ਼ ਦੇ ਵਿਚਕਾਰ ਸਹੀ ਸੰਤੁਲਨ ਬਣਾਉਣਾ ਪੈਂਦਾ ਹੈ। ਤੁਹਾਨੂੰ ਦਸ ਦੇਈਏ ਕਿ ਤੁਸੀਂ ਸਹੀ ਯੋਜਨਾ ਬਣਾ ਕੇ ਟੈਕਸ ਬਚਾ ਸਕਦੇ ਹੋ। ਇਨਕਮ ਟੈਕਸ ਐਕਟ ਵਿੱਚ ਉਪਲਬਧ ਕਟੌਤੀਆਂ ਵਿੱਚੋਂ ਸੈਕਸ਼ਨ 80C ਸਭ ਤੋਂ ਆਮ ਹੈ। ਲੋਕ ਟੈਕਸ ਬਚਾਉਣ ਲਈ ਇਸ ਦੀ ਸਭ ਤੋਂ ਵੱਧ ਵਰਤੋਂ ਕਰਦੇ ਹਨ। ਇਸ ਸੈਕਸ਼ਨ ਦੇ ਤਹਿਤ ਤੁਸੀਂ ਸਿਰਫ ਉਦੋਂ ਹੀ ਡਿਡਕਸ਼ਨ ਕਲੇਮ ਕਰ ਸਕਦੇ ਹੋ, ਜੇਕਰ ਤੁਸੀਂ ਵਿੱਤੀ ਸਾਲ ਵਿੱਚ ਪੁਰਾਣੀ/ਮੌਜੂਦਾ ਟੈਕਸ ਪ੍ਰਣਾਲੀ ਦੀ ਚੋਣ ਕੀਤੀ ਹੋਵੇ। ਜੇਕਰ ਤੁਸੀਂ ਘੱਟ ਰੇਟ ਵਾਲੀ ਆਮਦਨ ਟੈਕਸ ਦੀ ਨਵੀਂ ਪ੍ਰਣਾਲੀ ਦੀ ਚੋਣ ਕੀਤੀ ਹੈ, ਤਾਂ ਤੁਸੀਂ ਇਸ ਧਾਰਾ ਦੇ ਤਹਿਤ ਕਟੌਤੀ ਦਾ ਦਾਅਵਾ ਕਰਨ ਦੇ ਯੋਗ ਨਹੀਂ ਹੋਵੋਗੇ। ਧਾਰਾ 80ਸੀ ਦੇ ਜ਼ਰੀਏ, ਕੋਈ ਵੀ 1.5 ਲੱਖ ਰੁਪਏ ਤੱਕ ਦਾ ਟੈਕਸ ਬਚਾ ਸਕਦਾ ਹੈ। ਇਹ ਰਕਮ ਕੁੱਲ ਆਮਦਨ ਵਿੱਚੋਂ ਕੱਟੀ ਜਾਂਦੀ ਹੈ। ਇਸ ਨਾਲ ਟੈਕਸਯੋਗ ਆਮਦਨ ਘਟਦੀ ਹੈ। ਇਸ ਲਈ, ਟੈਕਸ ਦੇਣਦਾਰੀ ਵੀ ਉਸੇ ਅਨੁਪਾਤ ਵਿੱਚ ਘਟਦੀ ਹੈ। ਇਸ ਕਟੌਤੀ ਦੀ ਪੂਰੀ ਵਰਤੋਂ ਕਰਨ ਨਾਲ, 30 ਪ੍ਰਤੀਸ਼ਤ ਦੇ ਉੱਚਤਮ ਬਰੈਕਟ ਵਿੱਚ ਆਉਣ ਵਾਲਾ ਵਿਅਕਤੀ 46,800 ਰੁਪਏ (4 ਪ੍ਰਤੀਸ਼ਤ ਸੈੱਸ ਸਮੇਤ) ਬਚਾ ਸਕਦਾ ਹੈ।
ਤੁਹਾਡੇ ਲਈ ਇਹ ਨਿਵੇਸ਼ ਵਿਕਲਪ ਕੰਮ ਆ ਸਕਦੇ ਹਨ :
> ਸਰਕਾਰੀ ਅਤੇ ਪ੍ਰਾਈਵੇਟ ਕਰਮਚਾਰੀ ਨੈਸ਼ਨਲ ਪੈਨਸ਼ਨ ਸਕੀਮ (NPS) ਵਿੱਚ ਨਿਵੇਸ਼ ਕਰ ਸਕਦੇ ਹਨ। ਇਹ ਵੀ ਟੈਕਸ ਬਚਾਉਣ ਦੀ ਸਕੀਮ ਹੈ। ਇਸ 'ਚ ਇਨਕਮ ਟੈਕਸ ਦੇ ਨਿਯਮ 80C ਦੇ ਮੁਤਾਬਕ ਤੁਹਾਨੂੰ 1.5 ਲੱਖ ਰੁਪਏ ਦੇ ਨਿਵੇਸ਼ 'ਤੇ ਟੈਕਸ ਛੋਟ ਮਿਲ ਸਕਦੀ ਹੈ।
> ਯੂਨਿਟ ਲਿੰਕਡ ਇੰਸ਼ੋਰੈਂਸ ਪਲਾਨ (ULIP) ਦੇ ਤਹਿਤ, ਤੁਹਾਨੂੰ ਬੀਮਾ ਅਤੇ ਨਿਵੇਸ਼ ਦੋਵੇਂ ਮਿਲਦੇ ਹਨ। ਇਸ ਵਿੱਚ ਤੁਹਾਨੂੰ 1.5 ਲੱਖ ਦੇ ਨਿਵੇਸ਼ ਤੱਕ ਟੈਕਸ ਛੋਟ ਮਿਲਦੀ ਹੈ।
> ਇਸ ਤੋਂ ਇਲਾਵਾ ਪਬਲਿਕ ਪ੍ਰੋਵੀਡੈਂਟ ਫੰਡ (PPF) ਇੱਕ ਬਹੁਤ ਮਸ਼ਹੂਰ ਸਕੀਮ ਹੈ, ਜਿਸ ਵਿੱਚ ਤੁਹਾਨੂੰ ਨਿਵੇਸ਼ ਕਰਨ 'ਤੇ ਟੈਕਸ ਛੋਟ ਮਿਲਦੀ ਹੈ। ਇਸ ਦੇ ਨਾਲ ਹੀ ਨਿਵੇਸ਼ 'ਤੇ 7.1 ਫੀਸਦੀ ਦੀ ਵਿਆਜ ਦਰ ਵੀ ਮਿਲਦੀ ਹੈ। ਤੁਸੀਂ 1.5 ਲੱਖ ਦੇ ਨਿਵੇਸ਼ ਤੱਕ ਟੈਕਸ ਛੋਟ ਪ੍ਰਾਪਤ ਕਰ ਸਕਦੇ ਹੋ।
> ਟੈਕਸ ਸੇਵਿੰਗ ਮਿਉਚੁਅਲ ਫੰਡ ELSS (ਇਕਵਿਟੀ ਲਿੰਕਡ ਸੇਵਿੰਗਸ ਸਕੀਮਾਂ) ਵਿੱਚ ਨਿਵੇਸ਼ ਕਰਨਾ ਤੁਹਾਡੇ ਲਈ ਇੱਕ ਵਧੀਆ ਵਿਕਲਪ ਸਾਬਤ ਹੋ ਸਕਦਾ ਹੈ। ਇੱਕ, ਇਨਕਮ ਟੈਕਸ ਦੀ ਧਾਰਾ 80C ਦੇ ਤਹਿਤ, 1.50 ਲੱਖ ਰੁਪਏ ਤੱਕ ਦੇ ਨਿਵੇਸ਼ 'ਤੇ ਟੈਕਸ ਛੋਟ ਉਪਲਬਧ ਹੈ। ਦੂਜੇ ਪਾਸੇ, ਇਹ ਹੋਰ ਸਾਰੀਆਂ ਟੈਕਸ ਬਚਤ ਸਕੀਮਾਂ ਵਿੱਚੋਂ ਸਭ ਤੋਂ ਵੱਧ ਰਿਟਰਨ ਵੀ ਦਿੰਦਾ ਹੈ।
> ਟੈਕਸ ਸੇਵਿੰਗ ਮਿਉਚੁਅਲ ਫੰਡ ਸਕੀਮਾਂ ਵਿੱਚ ਸਿਰਫ 3 ਸਾਲਾਂ ਦੀ ਮਿਆਦ ਹੁੰਦੀ ਹੈ। ਜਦੋਂ ਕਿ ਸੀਨੀਅਰ ਸਿਟੀਜ਼ਨ ਸੇਵਿੰਗਜ਼ ਸਕੀਮ ਵਿੱਚ 5 ਸਾਲ, NSC ਵਿੱਚ 5 ਸਾਲ ਅਤੇ ਪਬਲਿਕ ਪ੍ਰੋਵੀਡੈਂਟ ਫੰਡ ਵਿੱਚ 15 ਸਾਲ ਦe ਲੌਕ-ਇਨ ਪੀਰੀਅਡ ਹੁੰਦੀ ਹੈ, ਪਰ 6 ਸਾਲਾਂ ਬਾਅਦ ਤੁਸੀਂ ਅੰਸ਼ਕ ਨਿਕਾਸੀ ਕਰ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Investment, Pension, Systematic investment plan, Tax, Tax Saving